More Punjabi Kahaniya  Posts
ਮੋਹਲਤ


ਮੋਰਾਕੋ..ਇੱਕ ਅਫ਼੍ਰੀਕੀ ਮੁਲਖ..ਯੂਰੋਪ ਦੇ ਬਹੁਤ ਨੇੜੇ..
ਆਮ ਕਹਾਵਤ ਮਸ਼ਹੂਰ ਏ ਕੇ ਹੇ ਮਰਾਕੋ ਦੇ ਬੰਦੇ ਜੇ ਤੂੰ ਸਾਰੀ ਉਮਰ ਯੂਰੋਪ ਵਿਚ ਸਿਧੇ-ਪੁੱਠੇ ਤਰੀਕੇ ਨਾਲ ਵੜਨ ਦੀ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਤਾਂ ਤੇਰਾ ਇਸ ਦੁਨੀਆ ਤੇ ਆਉਣਾ ਨਾ ਆਉਣਾ ਇੱਕ ਬਰੋਬਰ!
ਫੋਟੋ ਵਿਚਲਾ ਭਾਰਤੀ ਮੂਲ ਦਾ ਦਿਨੇਸ਼ ਸ਼ਾਹ..
ਉਸ ਰਾਜ ਵਿਚੋਂ ਜਿਥੇ ਮਿਥ ਏ ਕੇ ਜੇ ਤੂੰ ਸਿਧੇ ਪੁੱਠੇ ਤਰੀਕੇ ਨਾਲ ਦੌਲਤ ਕਮਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਮਝ ਤੂੰ ਦੁਨੀਆ ਤੇ ਆਇਆ ਹੀ ਨਹੀਂ
ਕਰੋਨਾ ਵੇਲੇ ਅਮਰੀਕਾ ਵਿਚ ਵੀਹ ਦੇ ਕਰੀਬ ਜਾਅਲੀ ਕਾਰੋਬਾਰ ਵਿਖਾ ਕੇ ਵੀਹ ਮਿਲੀਅਨ ਦਾ ਫਰਾਡ ਕੀਤਾ..
ਫੇਰ ਮਹਿੰਗੀਆਂ ਕਾਰਾਂ ਘਰ ਅਤੇ ਹੋਰ ਵੀ ਕਿੰਨਾ ਕੁਝ ਖਰੀਦਿਆ..
ਹੁਣ ਸਾਰਾ ਕੁਝ ਜਬਤ ਕੀਤਾ ਜਾਵੇਗਾ..ਬਦਨਾਮੀ,ਬਲੈਕ ਲਿਸਟ ਤੇ ਹੋਰ ਵੀ ਕਿੰਨਾ ਕੁਝ..ਜਿਸਦੀ ਇਸ ਨੂੰ ਕੋਈ ਪ੍ਰਵਾਹ ਨਹੀਂ..!
ਹੇਰਾਫੇਰੀ ਵਾਲੇ ਨੂੰ ਪਤਾ ਹੁੰਦਾ..ਇੱਕ ਨਾ ਇੱਕ ਦਿਨ ਤੇ ਇਹ ਸਭ ਕੁਝ ਹੋਣਾ ਹੀ ਹੈ..
ਖੁਦ ਨੂੰ ਪਹਿਲਾਂ ਹੀ ਤਿਆਰ ਕੀਤਾ ਹੁੰਦਾ..!
ਹੇਰਾਫੇਰੀ ਧੋਖਾ ਠੱਗੀ ਇੱਕ ਜਨੂੰਨ ਏ..ਬਿਮਾਰੀ ਏ..ਪਾਗਲਪਨ ਏ..ਚੰਗੇ ਭਲੇ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ..
ਦਿਮਾਗ ਵਿਚ ਪਾ ਦਿੰਦਾ ਏ ਕੇ ਫਲਾਣੇ ਨੇ ਵੀ ਤੇ ਇਹ ਸਾਰਾ ਕੁਝ ਕੀਤਾ ਈ ਏ..ਉਸਨੂੰ ਕੁਝ ਨਹੀਂ ਹੋਇਆ ਤਾਂ ਫੇਰ ਮੈਨੂੰ ਕੀ ਹੋਣ ਲੱਗਾ?
ਜੇ ਹੋ ਵੀ ਗਿਆ ਤਾਂ ਲੁੱਟੇ ਵਿਚੋਂ ਕੁਝ ਦੇ ਕੇ ਛੁੱਟ ਜਾਵਾਂਗੇ..ਪਰ ਜਿਹਨਾਂ ਨਾਲ ਕੀਤਾ ਹੁੰਦਾ ਓਹਨਾ ਦੇ ਮਨ ਵਿਚੋਂ ਦੀਨੇ ਰਾਤ ਆਹਵਾਂ,ਬਦਦੁਆਵਾਂ,ਗਾਹਲਾਂ ਤੇ ਹੋਰ ਵੀ ਕਿੰਨਾ ਕੁਝ ਨਿੱਕਲਦਾ ਰਹਿੰਦਾ..!
ਦੁਨਿਆਵੀ ਅਦਾਲਤਾਂ ਵਿਚੋਂ ਭਾਵੇਂ ਕੁਝ ਦੇ ਲੈ ਕੇ ਛੁੱਟ ਜਾਵੇ ਪਰ ਉਸ ਉੱਪਰਲੀ ਅਦਾਲਤ ਵਿਚੋਂ ਛੁਟਕਾਰਾ ਮੁਸ਼ਕਿਲ ਏ..
ਐਸੀ ਡਾਂਗ ਵੱਜਦੀ ਜਿਹੜੀ ਦਿਸਦੀ ਵੀ ਨਹੀਂ ਕਿਧਰੋਂ ਆਉਂਦੀ..
ਰਾਤੀ ਸੌਣ ਨਹੀਂ ਦਿੰਦੀ..ਛਾਤੀ ਤੇ ਭਾਰ ਵੀ ਪਾਉਂਦੀ..ਦਿਨ ਦਿਹਾੜੇ ਝੌਲੇ ਪੈਂਦੇ..ਬੰਦਾ ਪਾਗਲਾਂ ਵਾਂਙ ਹੱਸਦਾ ਰੋਂਦਾ ਖੁਦ ਵੇਖਿਆ..!
ਅਮ੍ਰਿਤਸਰ ਹੋਟਲ ਵਿਚ ਪੁਲਸ ਮਹਿਕਮੇਂ ਦਾ ਬੰਦਾ ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ..
ਚੜ ਜਾਂਦੀ ਫੇਰ ਆਖਦਾ ਜਿਪਸੀ ਕੱਢੋ ਓਏ ਮੁੰਡਿਓ..ਅਸਲਾ ਲੋਡ਼ ਕਰ ਲਵੋ..ਪੰਜ ਨੰਬਰ ਵਾਲੇ ਦਾ ਕੰਮ ਕਰਨਾ ਅੱਜ..
ਘਰਦੇ ਲੈਣ ਆਉਂਦੇ..ਅੱਗੋਂ ਗਾਹਲਾਂ ਕੱਢਦਾ..ਦਸਦੇ ਮੁੜਕੇ ਪਾਗਲ ਹੋ...

ਕੇ ਬੜੀ ਔਖੀ ਜਾਨ ਨਿੱਕਲੀ..!
ਦੱਸਦੇ ਅਜੀਤ ਸਿੰਘ ਸੰਧੂ ਨੇ ਇੱਕ ਮੁੰਡਾ ਚੁੱਕ ਲੱਖ ਰੁਪਈਆ ਮੰਗ ਲਿਆ..ਤਿੰਨ ਦਿਨਾਂ ਦੀ ਮੋਹਲਤ ਦੇ ਦਿੱਤੀ..!
ਹਮਾਤੜ ਸੱਤਰ ਹਜਾਰ ਹੀ ਕਰ ਸਕੇ..ਅੱਗੇ ਲਿਆ ਰਖਿਆ ਪਰ ਮੁੰਡਾ ਫੇਰ ਵੀ ਮੁਕਾ ਦਿੱਤਾ..!
ਘਰਦੇ ਆਖਣ ਕੇ ਮੁੰਡਾ ਤੇ ਤੁਸੀਂ ਮੁਕਾ ਹੀ ਦਿੱਤਾ ਹੁਣ ਸਾਡੇ ਸੱਤਰ ਤੇ ਮੋੜ ਦਿਓ..!
ਆਖਣ ਲੱਗਾ ਉਹ ਸੱਤਰ ਹਜਾਰ ਤੇ ਦਿੱਤੀ ਮੋਹਲਤ ਵਾਲੇ ਤਿੰਨ ਦਿਨਾਂ ਦੀ ਕੀਮਤ ਸੀ..ਤੁਹਾਡਾ ਮੁੰਡਾ ਤਿੰਨ ਦਿਨ ਜਿਉਂਦਾ ਰਖਿਆ..ਕੈਸੀ ਮਾਨਸਿਕਤਾ ਸਿਰਫ ਤੀਹ ਹਜਾਰ ਖਾਤਿਰ ਜਿੰਦ ਮੁਕਾ ਛੱਡੀ..ਅੱਜ ਕਿਥੇ ਏ ਉਹ ਖੁਦ ਨੂੰ ਰੱਬ ਸਮਝਦਾ ਸੰਧੂ..!
ਓਸ਼ੋ ਲਿਖਦਾ ਏ ਕੇ..
ਫਕੀਰ ਦੀ ਰਹਿਮਤ ਤੋਂ ਖੁਸ਼ ਹੋ ਕੇ ਰਾਜਾ ਆਖਣ ਲੱਗਾ ਮੰਗ ਲੈ ਜੋ ਚਾਹੀਦਾ..
ਉਸਨੇ ਕੌਲ਼ਾ ਅੱਗੇ ਕਰ ਦਿੱਤਾ..ਅਖ਼ੇ ਇਸਨੂੰ ਸੋਨੇ ਨਾਲ ਭਰ ਦੇ..
ਅਹਿਲ ਕਾਰਾਂ ਇੱਕ ਵੇਰ ਭਰਿਆ..ਫੇਰ ਵੀ ਖਾਲੀ..ਦੂਜੀ ਵੇਰ ਫੇਰ ਭਰਿਆ ਫੇਰ ਵੀ ਖਾਲੀ..
ਰਾਜੇ ਦੀ ਮੁੱਛ ਦਾ ਸਵਾਲ ਸੀ..
ਸਾਰਾ ਧੰਨ ਦੌਲਤ ਸਾਮਣੇ ਲਿਆ ਢੇਰੀ ਕਰ ਦਿੱਤੀ ਪਰ ਕੌਲ਼ਾ ਅਜੇ ਵੀ ਖਾਲੀ ਦਾ ਖਾਲੀ..
ਹਰ ਕੇ ਪੈਰੀ ਪੈ ਗਿਆ..ਮੈਨੂੰ ਮੁਆਫ ਕਰ ਦੇਵੋ ਪਰ ਏਨਾ ਜਰੂਰ ਦੱਸ ਦੇਵੋ..ਇਹ ਹੱਥ ਵਿਚ ਫੜਿਆ ਕੌਲ਼ਾ ਅਸਲ ਵਿਚ ਹੈ ਕੀ..?
ਅੱਗੋਂ ਹੱਸ ਪਿਆ..ਅਖ਼ੇ ਇਹ ਕੌਲ਼ਾ ਨਹੀਂ ਇਨਸਾਨੀ ਮਨ ਹੈ..ਜਿਹੜਾ ਭਾਵੇਂ ਜਿਨ੍ਹਾਂ ਮਰਜੀ ਮਿਲ ਜਾਵੇ ਅੰਤ ਤੱਕ ਕਦੀ ਭਰਦਾ ਨਹੀਂ..ਓਸੇ ਤਰਾਂ ਜਿੱਦਾਂ ਦੁਕਾਨ ਵਿਚੋਂ ਕਿੰਨੇ ਸਾਰੇ ਖਿਡੌਣੇ ਲੈਣ ਦੀ ਜ਼ਿਦ ਕਰ ਬੈਠਾ ਇਕ ਜਵਾਕ..ਫੇਰ ਮਾਂ ਸਿਰਫ ਇੱਕੋ ਲੈ ਕੇ ਦਿੰਦੀ ਏ ਤੇ ਰੋਂਦੇ ਕੁਰਲਾਉਂਦੇ ਨੂੰ ਬਾਹੋਂ ਫੜ ਧੂ ਬਾਹਰ ਲੈ ਜਾਂਦੀ ਏ..!
ਠੀਕ ਓਸੇ ਤਰਾਂ ਜਿੱਦਾਂ ਕਿੰਨੇ ਕੁਝ ਦੀ ਟੇਕ ਲਾਈ ਜਹਾਨ ਤੇ ਡੇਰੇ ਲਾਈ ਬੈਠੇ ਨੂੰ ਵਾ-ਵਰੋਲੇ ਵਾਂਙ ਆਏ ਮੌਤ ਦੇ ਫਰਿਸ਼ਤੇ ਧੂ ਕੇ ਲੈ ਜਾਂਦੇ..ਬਿਨਾ ਕਿਸੇ ਅਗਾਊਂ ਨੋਟਿਸ ਦੇ..ਬਾਹੋਂ ਫੜ..ਇੱਕ ਘੜੀ ਦੀ ਵੀ ਮੋਹਲਤ ਨਹੀਂ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)