ਨੰਗੀ ਧੁੱਪ -ਸਵੈਜੀਵਨੀ ਵਿੱਚੋਂ…
ਬਲਵੰਤ ਗਾਰਗੀ
ਰਾਜੀ ਉਠੀ ਤੇ ਕਿਹਾ ਕਿ ਉਸ ਨੂੰ ਚਿਰ ਹੋ ਗਿਆ ਤੇ ਉਸ ਨੇ ਘਰ ਜਾਣਾ ਸੀ। ਉਸ ਨੇ ਗੁਡਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿਚ ਗਿਆ ਤੇ ਸ਼ੋਰਬੇ ਦਾ ਇਕ ਵੱਡਾ ਚਮਚ ਭਰ ਕੇ ਚਖਿਆ। ਮੈਨੂੰ ਭੁਖ ਲਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ ਤੋਂ ਐਵੇਂ ਬਾਹਰ ਨਿਕਲ ਗਿਆ ਤੇ ਅੰਬਾਂ ਦੇ ਦਰਖ਼ਤਾਂ ਕੋਲੋਂ ਦੀ ਲੰਘ ਕੇ ਵਡੇ ਫਾਟਕ ਕੋਲ ਆਇਆ/ਰਾਜੀ ਉਥੇ ਖੜ੍ਹੀ ਸੀ। ਮੈਂ ਹੈਰਾਨ ਹੋਇਆ ਉਸ ਨੂੰ ਦੇਖ ਕੇ। ਮੈਨੂੰ ਯਾਦ ਆਇਆ ਕਿ ਮੈਂ ਸ਼ਾਇਦ ਇਸ ਵਾਸਤੇ ਅਚਨਚੇਤ ਹੀ ਬਾਹਰ ਆ ਗਿਆ ਸੀ ਕਿਉਂਕਿ ਵਿਦਾ ਹੋਣ ਲਗੇ ਮੈਨੂੰ ਉਸ ਦੀਆਂ ਅੱਖਾਂ ਵਿਚ ਇਕ ਵੇਗ ਭਰੀ ਵਾਸ਼ਨਾ ਦਾ ਝਾਉਲਾ ਪਿਆ ਸੀ। ਉਸ ਨੇ ਮੈਨੂੰ ਪੁਛਿਆ ਕਿ ਕੀ ਮੈਂ ਆਪਣੀ ਕਾਰ ਵਿਚ ਉਸ ਨੂੰ ਛੱਡਣ ਜਾ ਸਕਦਾ ਸੀ ?
ਅਸੀਂ ਦੋਵੇਂ ਵਾਪਸ ਗੈਰਾਜ ਵਲ ਤੁਰ ਪਏ। ਮੈਂ ਖਿੜਕੀ ਦੀ ਜਾਲੀ ਵਿਚੋਂ ਦੇਖਿਆ ਕਿ ਜੀਨੀ ਬਿਸਤਰ ਤੇ ਪਈ ਬੱਚਿਆਂ ਨੂੰ ਕੋਈ ਕਹਾਣੀ ਸੁਣਾ ਰਹੀ ਸੀ। ਮੇਰੇ ਕਦਮ ਪੋਲੇ ਹੋ ਗਏ । ਰਾਜੀ ਮੇਰੇ ਅਗੇ ਤੁਰ ਕੇ ਗੈਰਾਜ ਦੇ ਪਿਛਲੇ ਬੂਹੇ ਕੋਲ ਖੜ੍ਹੀ ਹੋ ਗਈ। ਮੈਂ ਉਸ ਦੇ ਪਿਛੇ ਪਿਛੇ ਸਾਂ। ਇਕ ਵਡੇ ਦਰਖਤ ਦੀਆਂ ਟਹਿਣੀਆਂ ਵਿਚੋਂ ਚਾਂਦਨੀ ਝਰਕੇ ਉਸ ਉਤੇ ਖੰਡ ਰਹੀ ਸੀ। ਉਹਦੀਆਂ ਅੱਖਾਂ ਵਿਚ ਸ਼ਹਿਵਤ ਦੀ ਚਮਕ ਸੀ। ਮੈਨੂੰ ਉਸ ਦੇ ਜਿਸਮ ਦਾ ਸੇਕ ਆ ਰਿਹਾ ਸੀ। ਮੈਂ ਗੈਰਾਜ ਦੇ ਬੂਹੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਜੰਮਿਆ ਹੋਇਆ ਸੀ। ਬਾਰਿਸ਼ ਨਾਲ ਇਸ ਦੇ ਤਖ਼ਤੇ ਫੁਲ ਗਏ ਸਨ। ਮੈਂ ਮੋਢੇ ਨਾਲ ਜ਼ੋਰ ਲਾ ਕੇ ਇਸ ਨੂੰ ਧੱਕਿਆ, ਬੜੀ ਸੰਜਮ ਵਾਲੀ ਭਰਪੂਰ ਸ਼ਕਤੀ ਨਾਲ। ਬੂਹਾ ਹਲਕੀ ਘਿਸਰ ਨਾਲ ਖੁਲ੍ਹ ਗਿਆ। ਅਸੀਂ ਚੁਪ ਚਾਪ ਅੰਦਰ ਗਏ , ਕੰਬਦੇ ਤੇ ਖੌਫ ਨਾਲ ਕੀਲੇ ਹੋਏ, ਜਿਵੇਂ ਦੁਸ਼ਮਣ ਦੀਆਂ ਗੋਲੀਆਂ ਤੋਂ ਬਚਦੇ ਬੰਦਕ ਵਿਚ ਉਤਰ ਗਏ ਹੋਈਏ। ਹਨੇਰੇ ਵਿਚ ਅਸੀਂ ਇਕ ਦੂਜੇ ਨੂੰ ਮਹਿਸੂਸ ਕੀਤਾ। ਉਹ ਮੈਨੂੰ ਫੜ ਕੇ ਚੁੰਮਣ ਲਗੀ, ਇਕ ਲੰਮਾ ਨਾ ਮੁੱਕਣ ਵਾਲਾ ਚੁੰਮਣ ਚੱਕਰ । ਕਾਮ ਵਾਸ਼ਨਾ ਤੋਂ ਪ੍ਰੇਰਿਆ। ਮੈਂ ਉਸ ਨੂੰ ਚੁੰਮ ਰਿਹਾ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਮੂੰਹ ਵਿਚ ਚੰਗਿਆੜੇ ਛੁਟ ਰਹੇ ਹੋਣ। ਠੰਡੀਆਂ ਤੇ ਗਰਮ ਰੌਵਾਂ ਮੇਰੇ ਜਿਸਮ ਵਿਚ ਦੌੜ ਰਹੀਆਂ ਸਨ।
ਹਲਕੀ ਰੌਸ਼ਨੀ ਲੋਹੇ ਦੇ ਸ਼ਟਰ ਦੀਆਂ ਝੀਥਾਂ ਵਿਚੋਂ ਛਣ ਰਹੀ ਸੀ। ਹੁਣ ਸਾਡੀਆਂ ਅੱਖਾਂ...
ਦੂਧੀਆ ਹਨੇਰੇ ਵਿਚ ਦੇਖਣ ਦੀਆਂ ਆਦੀ ਹੋ ਚੁਕੀਆਂ ਸਨ। ਸਾਡੇ ਵੇਗ ਨਾਲ ਭਰੇ ਸਰੀਰਾਂ ਦੀਆਂ ਹਰਕਤਾਂ ਇਉਂ ਸਨ ਜਿਵੇਂ ਪਾਣੀ ਹੇਠ ਹੁਸ਼ਿਆਰ ਤੈਰਾਕ ਹੋਣ। ਹਰ ਚੀਜ਼ ਲਹਿਰਾਂ ਵਿਚ ਭਿੱਜੀ ਤੇ ਡੁੱਬੀ। ਉਸ ਨੇ ਆਪਣੇ ਕਪੜੇ ਹੌਲੀ ਹੌਲੀ ਉਤਾਰ ਸੁਟੇ, ਉਸ ਦੀ ਚਿੱਟੀ ਅੰਗੀ ਕਿਸੇ ਚੀਨੇ ਕਬੂਤਰ ਵਾਂਗ ਫੜਫੜਾ ਕੇ ਡਿੱਗੀ ।
ਮੈਂ ਉਸ ਦੀਆਂ ਪਸ਼ਮੀਆਂ ਛਾਤੀਆਂ ਨੂੰ ਮਹਿਸੂਸ ਕੀਤਾ, ਉਸ ਦੇ ਗੁੰਦਵੇਂ
ਜਿਸਮ ਨੂੰ, ਉਸ ਦੀ ਭਖਦੀ ਦੇਹ ਨੂੰ। ਮੇਰਾ ਹੱਥ ਉਸ ਦੀ ਗਰਦਨ ਤੇ ਪਿੱਠ ਤੋਂ ਹੁੰਦਾ ਹੋਇਆ ਉਸ ਦੇ ਨੰਗੇ ਨਿਤੰਭਾਂ ਨੂੰ ਮਹਿਸੂਸ ਕਰ ਰਿਹਾ ਸੀ -ਸਤੌਲ ਤੇ ਭਰਵੇਂ। ਅਸੀਂ ਦੋਵੇਂ ਕੱਚੇ ਫ਼ਰਸ਼ ਉਤੇ ਇਕ ਮਹਾਂ-ਸੰਭੋਗ ਵਿਚ ਲੀਨ ਹੋ ਗਏ। ਉਸ ਦੇ ਸੰਘਣੇ ਕਾਲੇ ਵਾਲ ਮੇਰੀਆਂ ਉਂਗਲਾਂ ਤੇ ਮੂੰਹ ਵਿਚ ਫਸ ਫਸ ਜਾਂਦੇ ਸਨ। ਨੰਗੀਆਂ ਲੱਤਾਂ ਉਤੇ ਇਕ ਟੂਣੇ ਭਰੀ ਭਾਸ਼ਾ ਉਕਰ ਰਹੇ ਸਨ.. ਜਿਵੇੰ ਕੋਈ, ਗਿੱਲੀ ਰੇਤ ਉਤੇ ਸਿਆਹ ਉਂਗਲ ਨਾਲ ਕੁਝ ਲਿਖ ਰਿਹਾ ਹੋਵੇ। ਸਾਡੇ ਸਰੀਰ ਇਕ ਦੂਜੇ ਵਿਚ ਧਸਦੇ ਜਾ ਰਹੇ ਸਨ, ਇਕ ਦੂਜੇ ਵਿਚ ਪਿਘਲਦੇ ਤੇ ਜਜ਼ਬ ਹੁੰਦੇ ..ਕਾਲੇ ਵਾਲਾਂ ਦੀ ਚੁਭਦੀ ਹੋਈ ਨੂੰ ਤੇ ਗਰਮ ਗਰਮ ਸਾਹ…ਗੁੰਨ੍ਹੇ ਹੋਏ ਮਾਸ ਤੇ ਕੰਬਦੀ ਹੋਈ ਸ਼ਹਿਵਤ ਦਾ ਸੇਕ … ਜਿਵੇਂ ਚੌਲਾਂ ਦੀ ਪਿੱਛ ਦੀ ਹਾਂਡੀ ਉਬਲ ਰਹੀ ਹੋਵੇ…ਫਿਰ ਚਿੱਟੀਆਂ ਰੌਸ਼ਨੀਆਂ ਦਾ ਲਹਿਰੀਆ ਚਮਕਿਆ ਤੇ ਇਕ ਧਮਾਕੇ ਨਾਲ ਸਰੀਰ ਵਿਚ ਅਦੁਤੀ ਨੂਰ ਖਿੰਡ ਗਿਆ …ਤਾਰਿਆਂ ਦਾ ਬੂਰ ਤੁੱਕਿਆ ਗਿਆ ਤੇ ਇਕ ਭਿੱਜੀ ਭਿੱਜੀ ਗੰਧ ਫੈਲ ਗਈ ਜਿਵੇਂ ਦੱਬੇ ਹੋਏ ਗਿੱਲੇ ਪੱਤਿਆਂ ਦੀ ਬਾਸ, ਇਕ ਅਜੀਬ ਕੱਚੀ ਕੱਚੀ ਬਾਸ. ਨਿੱਸਲ ਤੇ ਬੇਹੋਸ਼ ਕਰ ਦੇਣ ਵਾਲੀ ਬਾਸ… ਜਦੋਂ ਅਸੀਂ ਬਾਹਰ ਨਿਕਲੇ ਤਾਂ ਚੰਦ ਦੀ ਦੂਧੀਆ ਰੌਸ਼ਨੀ ਘਾਹ ਦੇ ਲਾਅਨ ਉੱਤੇ ਡੁਲ੍ਹ ਰਹੀ ਸੀ।
ਮੈਂ ਮੁੜਿਆ ਤਾਂ ਜੀਨੀ ਘੂਕ ਸੁਤੀ ਪਈ ਸੀ। ਮੈਂ ਕਿਚਨ ਵਿਚ ਗਿਆ, ਖਾਣਾ ਗਰਮ ਕੀਤਾ ਤੇ ਖੜੇ ਨੇ ਹੀ ਹੌਲੀ ਹੌਲੀ ਖਾ ਲਿਆ, ਬੈੱਡਰੂਮ ਵਿਚ ਆਇਆ ਤੇ ਮਲੂਕੜੇ ਜਿਹੇ ਜੀਨੀ ਨਾਲ ਪੈ ਗਿਆ। ਮੇਰਾ ਸਰੀਰ ਅਜੀਬ ਝਰਨਾਟਾਂ ਤੇ ਸਵਾਦਾਂ ਨਾਲ ਭਰਿਆ ਹੋਇਆ ਸੀ। ਬਹੁਤ ਚਿਰ ਗਿਆ ਮੈਂ ਹਨੇਰੇ ਵਿਚ ਚੀਨੀ ਦੇ ਸਾਹਾਂ ਦੀ ਆਵਾਜ਼ ਸੁਣਦਾ ਰਿਹਾ।
ਫਿਰ ਮੈਂ ਸੌਂ ਗਿਆ।