More Punjabi Kahaniya  Posts
ਏਤਬਾਰ


ਕਰਿਆਨੇ ਦੀ ਨਵੀਂ ਖੋਲੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ..
ਨਾਲਦੀ ਦੁਕਾਨ ਤੇ ਕੰਮ ਕਰਦੇ ਇੱਕ ਮੁੰਡੇ ਦਾ ਖਿਆਲ ਆਈ ਜਾਵੇ..ਇੱਕ ਦਿਨ ਬਹਾਨੇ ਨਾਲ ਓਥੇ ਚਲਾ ਗਿਆ..ਫੁਰਤੀ ਦੇਖਣ ਵਾਲੀ ਸੀ ਉਸ ਦੀ..ਹਰ ਕੰਮ ਭੱਜ ਭੱਜ ਕੇ..ਨਿਰੀ ਬਿਜਲੀ..ਸਰਦਾਰ ਜੀ ਆਪ ਨੁੱਕਰ ਵਿਚ ਬੈਠਾ ਬੱਸ ਫੋਨ ਤੇ ਹੀ..ਬਾਕੀ ਸਾਰੇ ਕੰਮ ਉਸ ਮੁੰਡੇ ਹਵਾਲੇ..!
ਇੱਕ ਦਿਨ ਘਰੇ ਜਾਂਦੇ ਨੂੰ ਰੋਕ ਲਿਆ ਤੇ ਆਖਿਆ ਯਾਰ ਸਾਨੂੰ ਵੀ ਕੋਈ ਆਪਣੇ ਵਰਗਾ ਲੱਭ ਦੇ..!
ਆਖਣ ਲੱਗਾ ਕੋਈ ਮਸਲਾ ਹੀ ਨਹੀਂ..ਦੋ ਦਿਨ ਦੇ ਦਿਓ..ਲੱਭ ਦਿਆਂਗਾ..!
ਫੇਰ ਮੁੱਦੇ ਤੇ ਆਉਂਦਿਆਂ ਚੋਟ ਮਾਰ ਦਿੱਤੀ..”ਯਾਰ ਤੂੰ ਆਪ ਹੀ ਕਿਓਂ ਨਹੀਂ ਆ ਜਾਂਦਾ..ਤਨਖਾਹ ਵੀ ਵੱਧ ਦਿਆਂਗੇ ਤੇ ਸਹੂਲਤਾਂ ਵੀ..”!
ਅੱਗਿਓਂ ਹੱਸ ਪਿਆ..ਅੰਕਲ ਜੀ ਤੁਸੀਂ ਆਪਣੀ ਦੁਕਾਨ ਲਈ ਨੌਕਰ ਲੱਭ ਰਹੇ ਹੋ ਤੇ ਮੈਂ ਜਿਹਨਾਂ ਕੋਲ ਕੰਮ ਕਰਦਾ ਹਾਂ ਉਹ ਮੈਨੂੰ ਮਾਲਕ ਮੰਨਦੇ ਨੇ..ਮਾਲਕੀ ਛੱਡ ਨੌਕਰ ਨਹੀਂ ਬਣਿਆ ਜਾਣਾ ਹੁਣ ਮੈਥੋਂ..!
ਸਾਰੀ ਰਾਤ ਉਸਦੀ ਆਖੀ ਗੱਲ ਦਿਮਾਗ ਵਿਚ ਘੁੰਮਦੀ ਰਹੀ..!
ਕੁਝ ਦਿਨ ਬਾਅਦ ਇੱਕ ਮੁੰਡਾ ਦੁਕਾਨ ਤੇ ਆਇਆ..ਆਖਣ ਲੱਗਾ ਨੌਕਰ ਰੱਖ ਲਵੋ..ਲੋੜਵੰਦ ਹਾਂ..ਜੋ ਆਖੋਗੇ ਕਰਾਂਗਾ..ਕਿਸੇ ਤੋਂ ਜਾਮਨੀ ਵੀ ਪੁਆ ਦਿੰਨਾ..!
ਪਰ ਮੈਂ ਆਖਿਆ ਕੇ ਨੌਕਰ ਤੇ ਸਾਨੂੰ ਚਾਹੀਦਾ ਹੀ ਨਹੀਂ..ਸਾਨੂੰ ਤੇ ਆਪਣੀ ਦੁਕਾਨ ਵਾਸਤੇ ਇੱਕ ਮਾਲਕ ਚਾਹੀਦਾ..ਕਹਿੰਦਾ ਕੀ ਮਤਲਬ?
ਫੇਰ ਉਸਨੂੰ ਸਾਰਾ ਕੁਝ ਸਮਝਾ ਕੇ ਤਿੰਨ ਮਹੀਨੇ ਕੱਚਿਆਂ ਤੇ ਰੱਖ ਲਿਆ..ਹੁਣ ਪੂਰੇ ਵੀਹ ਸਾਲ ਹੋ...

ਗਏ..ਅਜੇ ਤੱਕ ਸਾਰੀ ਦੁਕਾਨ ਦੀ ਜੁੰਮੇਵਾਰੀ ਉਸ ਕੱਲੇ ਸਿਰ ਏ..!
ਬਟਾਲੇ ਬੈੰਕ ਵਿਚ ਕੰਮ ਕਰਦਾ ਦੋਸਤ ਦੱਸਣ ਲੱਗਾ ਕੇ ਇੱਕ ਵਾਰ ਪੈਸੇ ਕਢਵਾਉਣ ਆਈ ਬੁੱਢੀ ਮਾਈ ਆਪਣੇ ਖਾਤੇ ਵਿੱਚ ਜਮਾਂ ਪੈਸੇ ਵੇਖ ਰੋ ਪਈ..ਅਖ਼ੇ ਹਰ ਮਹੀਨੇ ਮਿਲਦੇ ਪੈਸਿਆਂ ਚੋਂ ਹਜਾਰ ਰੁਪਈਏ ਸਰਦਾਰ ਦਾ ਵੱਡਾ ਮੁੰਡਾ ਮੇਰੇ ਖਾਤੇ ਜਮਾ ਕਰਵਾਇਆ ਕਰਦਾ ਸੀ..ਪਰ ਅਸਲ ਚ ਖਾਤੇ ਵਿੱਚ ਕਦੀ ਚਾਰ ਸੌ ਕਦੀ ਪੰਜ ਸੋ ਤੇ ਕਿਸੇ ਮਹੀਨੇ ਕੁਝ ਵੀ ਜਮਾ ਨਹੀਂ ਸੀ ਹੋਇਆ..!
ਇੱਕ ਵਾਰ ਫੇਰ ਆਈ ਤਾਂ ਦੱਸਣ ਲੱਗੀ ਮਿਲ ਗਈ ਸਜਾ..ਸ਼ਰਾਬ ਨੇ ਅੰਦਰ ਸਭ ਕੁਝ ਗਾਲ ਦਿੱਤਾ..ਹੋਰ ਪਤਾ ਨੀ ਕਿੰਨੀਆਂ ਨਾਲ ਧੋਖੇ ਕੀਤੇ ਹੋਣੇ..ਤਾਂ ਵੀ ਓਹਨਾ ਦਾ ਭਲਾ ਹੀ ਮੰਗਦੀ ਹਾਂ!
ਸੋ ਦੋਸਤੋ ਇਸ ਜਹਾਨ ਅੰਦਰ “ਏਤਬਾਰ” ਨਾਮ ਦੇ ਇੱਕ ਪੰਛੀ ਨੂੰ ਜਵਾਨ ਕਰਦਿਆਂ ਬੇਸ਼ੱਕ ਉਮਰਾਂ ਲੰਘ ਜਾਂਦੀਆਂ ਨੇ ਪਰ ਜਦੋਂ ਕਦੀ ਮੱਤ ਤੇ ਪਰਦਾ ਪੈ ਜਾਣ ਦੀ ਸੂਰਤ ਵਿੱਚ ਇਸ ਪੰਛੀ ਦੇ ਖੰਬ ਝੜਨੇ ਸ਼ੁਰੂ ਹੋ ਜਾਵਣ ਤਾਂ ਸਮਝ ਲਿਓ ਤਲੀਆਂ ਤੇ ਕਿਸਮਤ ਦੀਆਂ ਸੁਨਿਹਰੀ ਪੈੜਾਂ ਹੋਰ ਗੂੜੀਆਂ ਕਰਦੀ ਸਿਆਹੀ ਵਾਲੀ ਇੱਕ ਦਵਾਤ ਵੀ ਆਪਣੇ ਆਪ ਹੀ ਸੁੱਕਣੀਂ ਸ਼ੁਰੂ ਹੋ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)