More Punjabi Kahaniya  Posts
ਪਿਆਰ ਮੁੱਕਦਰਾ ਨਾਲ (ਭਾਗ ਚੌਥਾ)


ਪਿਆਰ ਮੁੱਕਦਰਾ ਨਾਲ (ਭਾਗ ਚੌਥਾ)

ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਰਾਜਵੀਰ ਨੇ ਜੋ ਗੱਲ ਦੱਸੀ ਉਸ ਗੱਲ ਨੇ ਸਭ ਕੁਝ ਬਦਲ ਦਿੱਤਾ। ਉਸਨੇ ਕਿਹਾ ਕਿ,” ਜਦੋਂ ਤੂੰ ਮੇਰੇ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਰੋ ਰਹੀ ਸੀ ਤਾਂ ਦੀਪ ਮੇਰੇ ਕੋਲ ਆ ਕੇ ਮੇਰੇ ਨਾਲ ਲੜਨ ਲੱਗ ਗਿਆ ਤੇ ਕਹਿਣ ਲੱਗਾ ਕਿ ਮੈਂ ਉਹਦੇ ਨਾਲ ਬਹੁਤ ਗਲਤ ਕੀਤਾ ੲੇ , ਮੈਂ ਯਾਰ ਮਾਰ ਕੀਤੀ ਏ।” ਮੈਂ ਰਾਜਵੀਰ ਨੂੰ ਹੌਲੀ ਜਿਹੇ ਪੁੱਛਿਆ ਯਾਰ ਮਾਰ ਕੀ ਹੁੰਦੀ ਹੈ? ਉਹ ਚੁੱਪ ਕਰ ਗਿਆ ਤੇ ਕਹਿਣ ਲੱਗਾ ਕਿ “ਦੀਪ ਮੇਰਾ ਪੱਕਾ ਦੋਸਤ ਏ ਉਹ ਮੈਨੂੰ ਉਦੋਂ ਤੱਕ ਮਾਫ਼ ਨਹੀਂ ਕਰੇਗਾ ਜਦੋਂ ਤੱਕ ਤੂੰ ਮੈਨੂੰ ਮਾਫ਼ ਨਹੀਂ ਕਰਦੀ।” ਮੈਂ ਰਾਜਵੀਰ ਨੂੰ ਮਾਫ਼ ਕਰ ਦਿੱਤਾ ਕਿਉਂਕਿ ਪਿਆਰ ਦਾ ਇਜ਼ਹਾਰ ਕਰਨਾ ਕੋਈ ਗਲਤ ਗੱਲ ਨਹੀਂ, ਗਲਤ ਏ ਜੌਰ ਜ਼ਬਰਦਸਤੀ। ਰਾਜਵੀਰ ਨੇ ਮੈਨੂੰ ਇਹ ਵੀ ਦੱਸਿਆ ਕਿ ਦੀਪ ਮੈਂਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ। ਜਿਸ ਕਰਕੇ ਉਹ ਦੀ ਅਤੇ ਦੀਪ ਦੀ ਲੜਾਈ ਹੋਈ। ਮੈਂਨੂੰ ਮੇਰੇ ਕੰਨਾਂ ਉੱਤੇ ਯਕੀਨ ਨਹੀਂ ਆ ਰਿਹਾ ਸੀ। ਉਹ ਸੁਪਨੇ ਜੋ ਮੈਂ ਦੇਖਦੀ‌ ਸੀ ਅੱਜ ਮੇਰੀਆਂ ਅੱਖਾਂ ਸਾਹਮਣੇ ਸੀ। ਰਾਜਵੀਰ ਇੰਨਾ ਕਹਿ ਕੇ ਉਥੋਂ ਚਲਾ ਗਿਆ। ਮੈਂ ਸਕੂਲ ਤੋਂ ਘਰ ਆਉਂਦੀ ਸੋਚੀ ਜਾ ਰਹੀ ਸੀ ਕਿ ਰਾਜਵੀਰ ਸੱਚ ਬੋਲ ਰਿਹਾ ਕਿ ਝੂਠ। ਮੈਂ...

ਤਾਂ ਦੇਖਣ ਨੂੰ ਵੀ ਕੋਈ ਜ਼ਿਆਦਾ ਸੋਹਣੀ ਨਹੀਂ ਸੀ। ਦੋ ਗੁੱਤਾਂ ਕਰ ਕੇ ਸਕੂਲ ਜਾਂਦੀ ਸੀ । ਮੇਰੇ ਤੋਂ ਵੀ ਸੋਹਣੀਆਂ ਕੁੜੀਆਂ ਸੀ। ਫਿਰ ਦੀਪ ਨੂੰ ਮੈਂ ਪਸੰਦ ਕਿਸਤਰ੍ਹਾਂ ਆ ਗੲੀ। ਕਿੱਧਰੇ ਮੇਰੇ ਨਾਲ ਮਜ਼ਾਕ ਤਾਂ ਨਹੀਂ ਸੀ ਹੋ ਰਿਹਾ। ਇਹ ਸੋਚਾਂ ਵਿੱਚ ਦਿਨ ਰਾਤ ਨਿਕਲ ਗਈ। ਦੀਪ ਦੋ ਦਿਨ ਸਕੂਲ ਨਹੀਂ ਆਇਆ। ਮੈਂਨੂੰ ਥੋੜੀ ਬੇਚੈਨੀ ਰਹੀ। ਤੀਸਰੇ ਦਿਨ ਜਦੋਂ ਉਹ ਸਕੂਲ ਆਇਆ ਤਾਂ ਉਹ ਹੋਰ ਵੀ ਸੋਹਣਾ ਦਿਖ ਰਿਹਾ ਸੀ। ਉਸ ਦੇ ਚਿਹਰੇ ਤੇ ਅਜ਼ੀਬ ਕਿਸਮ ਦੀ ਚਮਕ ਸੀ। ਅੱਜ ਉਸ ਦਾ ਜਨਮ ਦਿਨ ਵੀ ਸੀ। ਮੈਂ ਉਹਨੂੰ ਮੁਬਾਰਕਵਾਦ ਦਿੱਤੀ। ਉਹ ਮੇਰੇ ਵੱਲ ਦੇਖ ਕੇ ਮੁਸਕੁਰਾ ਪਿਆ। ਮੈਂ ਦਿਲ ਜ਼ੋਰ ਦੀ ਧੜਕ ਰਿਹਾ ਸੀ। ਇੱਕ ਖਿਆਲ ਆਏ ਕਿ ਮੈਂ ਦੱਸ ਦੇਵਾ ਕਿ ਮੈਨੂੰ ਪਤਾ ਤੂੰ ਮੈਨੂੰ ਪਸੰਦ ਕਰਦਾ ਹੈ। ਫਿਰ ਸੋਚਿਆ ਚੱਲ ਉਹ ਆਪ ਗੱਲ ਕਰੇ ਆ ਕੇ। ਇਸ ਉਡੀਕ ਵਿੱਚ ਪੂਰਾ ਦਿਨ ਨਿਕਲ ਗਿਆ। ਪਰ ਉਹ ਗੱਲ ਦੱਸਣ ਲਈ ਨਹੀਂ ਆਇਆ। ਛੁੱਟੀ ਦੀ ਘੰਟੀ ਵੱਜ ਗਈ।
ਬਾਕੀ ਅਗਲੇ ਭਾਗ ਵਿੱਚ

Priyanka Jaryal
priyankajaryalmersch16@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)