ਮੈਂ ਇੱਕ ਰਾਤ ਆਪਣੇ ਘਰ ਦੀ ਛੱਤ ਤੇ ਬੈਠਾ ਕੁਝ ਸੋਚ ਰਿਹਾ ਸੀ ਤੇ ਅਚਾਨਕ ਮੇਰੀ ਨਿਗ੍ਹਾ ਅਸਮਾਨ ਵੱਲ ਗਈ,ਤੇ ਮੈਂ ਵੇਖਿਆ ਕਿ ਪੂਰੇ ਅਸਮਾਨ ਚ ਸਿਰਫ ਇਕੋ ਤਾਰਾ ਟਿਮਟਿਮਾ ਰਿਹਾ ਸੀ,ਤੇ ਮੈਂ ਉਸ ਦੀ ਚਮਕ ਵੇਖਦਿਆਂ ਸਾਰ ਉਸ ਤੇ ਫਿਦਾ ਹੋਗਿਆ ਉਸਦੀ ਖੂਬਸੂਰਤੀ ਨੇ ਮੈਨੂੰ ਆਪਣਾ ਆਸ਼ਿਕ ਜਿਹਾ ਬਣਾ ਲਿਆ,ਮੈਂ ਕਾਫੀ ਦੇਰ ਤੱਕ ਉਸ ਵੱਲ ਵੇਖਦਾ ਰਿਹਾ ਤੇ ਫਿਰ ਮੈਂਨੂੰ ਉਹ ਆਪਣਾ ਜਿਹਾ ਲੱਗਣ ਲਗਾ ਜਿਵੇਂ ਮੇਰਾ ਹੀ ਕੋਈ ਹਿੱਸਾ ਹੋਵੇ,ਮੈਂ ਆਪਣੇ ਦਿਲ ਦੀਆਂ ਗੱਲਾਂ ਉਸ ਨਾਲ ਸਾਂਝੀਆਂ ਕਰਨ ਲਗਾ,ਕਾਫੀ ਦੇਰ ਤੱਕ ਮੈਂ ਉਸ ਨੂੰ ਆਪਣੇ ਮਨ ਦੀਆਂ ਦੱਸੀਆਂ ਪਰ ਉਸ ਨੇ ਕੋਈ ਜਵਾਬ ਨਈਂ ਦਿੱਤਾ। ਫਿਰ ਅਗਲੀ ਰਾਤ ਵੀ ਮੈਂ ਛੱਤ ਤੇ ਗਿਆ ਤੇ ਵੇਖਿਆ ਕਿ ਉਸ ਰਾਤ ਅਸਮਾਨ ਤਾਰਿਆ ਨਾਲ ਭਰਿਆ ਹੋਇਆ ਸੀ,ਪਰ ਮੈਂ ਉਸ ਤਾਰੇ ਨੂੰ ਇਕ ਮਿੰਟ ਤੋ ਵੀ ਘੱਟ ਸਮੇਂ ਚ ਲੱਭ ਲਿਆ ਤੇ ਅੱਜ ਜਿਵੇਂ ਉਹ ਚੰਦ ਦੀ ਖੂਬਸੂਰਤੀ ਨੂੰ ਵੀ ਮਾਤ ਪਾ ਰਿਹਾ ਸੀ ਜਿਵੇਂ ਉਹ ਖਾਸ ਮੇਰੀ ਮਹਿਬੂਬਾ ਦੇ ਵਾਂਗਰਾ ਮੇਰੇ ਲਈ ਸਜ ਕੇ ਆਇਆ ਹੋਵੇ,ਮੈਂ ਫਿਰ ਕੱਲ ਵਾਂਗ ਹੀ ਉਸ ਨੂੰ...
ਆਪਣੇ ਦਿਲ ਦੀਆਂ ਦੱਸਣ ਲਗ ਪਿਆ, ਹੱਣ ਕਈ ਰਾਤਾਂ ਬੀਤ ਗਈਆਂ ਸੀ ਤੇ ਫਿਰ ਮੈਂ ਇਕ ਰਾਤ ਉਸ ਤਾਰੇ ਨੂੰ ਕੁਝ ਦੱਸਣ ਦੀ ਬਝਾਏ ਉਸ ਕੋਲੋਂ ਪੁਛਣਾ ਚਾਹਿਆ ਕਿ ਰੋਜ਼ ਮੇਰੀਆਂ ਗੱਲਾਂ ਸੁਣਦਾ ਰਹਿਨਾਂ ਮੁੜ ਕੇ ਕੋਈ ਜਵਾਬ ਕਿਓੁ ਨਈਂ ਦਿੰਦਾ…? ਚੱਲ ਛੱਡ ਮੈਂ ਅੱਜ ਤੇਰੇ ਨਾਲ ਕੋਈ ਗੱਲ ਹੀ ਨਈਂ ਕਰਨੀ ਤੇ ਫਿਰ ਮੈਂ ਵੇਖਿਆ ਕੇ ਉਹ ਤਾਰਾ ਮੇਰੇ ਵੱਲ ਵਧ ਰਿਹਾ ਸੀ ਉਹ ਮੇਰੇ ਕਰੀਬ ਆ ਰਿਹਾ ਸੀ ਬੱਸ ਥੋੜੀ ਜਹੀ ਦੂਰੀ ਹੋਰ ਰਹਿ ਗਈ ਸੀ ਕੇ,
ਅਬੂ ਨੇ ਅਵਾਜ਼ ਲਗਾ ਦਿੱਤੀ ਤੇ ਕਿਹਾ,“ਨਵਾਬ ਸਾਹਿਬ ਹੁਣ ਉੱਠੋ ਵੀ”,”ਹੁਣ ਤਾਂ ਸੂਰਜ ਸਿਰ ਤੇ ਆ ਚੜ੍ਹਿਆ”ਤੇ ਇਹ ਸੁਣ ਦਿਆਂ ਸਾਰ ਹੀ ਮੇਰੀ ਅੱਖ ਖੁੱਲ ਗਈ ਤੇ ਜੱਦ ਮੈਂ ਚੰਗੀ ਤਰ੍ਹਾ ਜਾਗ ਜਿਹਾ ਗਿਆ ਤਾਂ ਮੇਰੇ ਜ਼ਹਿਨ ਚ ਇਕੋ ਗੱਲ ਬਾਰ ਬਾਰ ਆ ਰਹੀ ਸੀ ਕਿ ਰਾਤ ਕਦ ਹੋਵੇਗੀ…
ਮੂਰਖ~
Surjeet
So nice
Seema Goyal
Beautiful story. lt seems to be like a fable. 🤗🤗🤗