More Punjabi Kahaniya  Posts
ਹਕੀਕਤ ਦਿਆਂ ਸਫਿਆਂ ਚੌਂ ਭਾਗ ਛੇਵਾਂ


ਇਹ ਕਹਾਣੀ ਲਿਖਣ ਲਈ ਮੈਨੂੰ ਆਪਣੇ ਬੀਤੇ ਪੱਲ ਫਿਰ ਤੌਂ ਬਹੁੱਤ ਨੇੜੇ ਤੌਂ ਦੇਖਣੇ ਪਏ ਬੱਸ ਇੰਝ ਕਹਿ ਲਵੌ ਕਿ ਮੈੰਨੂੰ ਆਪਣੇ ਅਤੀਤ ਚ ਵਾਪਿਸ ਜਾਣਾ ਪਿਆ ਬਹੁੱਤ ਔਖਾ ਭੁੱਲ ਹੌਇਆ ਸੀ ਓਹਨੂੰ ਪਰ ਪੂਰੀ ਤਰਾਂ ਨਹੀ ਪਰ ਜਿੰਨੀ ਕ ਵੀ ਮੈਂ ਕੌਸ਼ਿਸ਼ ਕੀਤੀ ਸੀ ਸਾਰੀ ਅਸਫਲ ਰਹੀ ਕਿਓਂ ਕਿ ਇਹ ਸੱਭ ਲਿਖਣ ਵਾਸਤੇ ਮੈਨੂੰ ਸਾਰੀਆਂ ਪੁਰਾਣੀਆਂ ਗੱਲਾਂ ਫਿਰ ਤੌਂ ਯਾਦ ਕਰਨੀਆਂ ਪਈਆਂ ਤੇ ਸੱਭ ਕੁਝ ਫਿਰ ਪਹਿਲਾਂ ਵਾਂਗ ਹੌ ਗਿਆ ਹੁਣ ਮੈਨੂੰ ਓਹਦੇ ਸੁਪਨੇਂ ਫਿਰ ਤੌਂ ਆਣ ਲੱਗ ਪਏ ਕਹਿੰਦੇ ਸਵੇਰ ਦਾ ਸੁਪਨਾ ਸੱਚ ਹੌ ਜਾਂਦਾ ਆ ਮੈਂ ਅੱਜ ਸਵੇਰੇ (12/06/2020) ਸਾਢੇ ਕ ਸੱਤ ਵਜੇ ਉੱਠਿਆ ਤੇ ਮੈਨੂੰ ਓਹਦਾ ਈ ਸੁਪਨਾਂ ਆਇਆ ਸੀ ਸੁਪਨਾ ਵੀ ਕੀ ਸਾਲਾ ਮੇਰਾ ਸਾਰਾ ਦਿਨ ਖਰਾਬ ਕਰ ਕੇ ਰੱਖ ਦਿੱਤਾ ਨਾਂ ਕੰਮ ਚ ਦਿੱਲ ਲੱਗੇ ਨਾਂ ਘਰੇ ਦਿੱਲ ਲੱਗੇ ਮੈਨੂੰ ਇੰਝ ਲੱਗਿਆ ਜਿਵੇਂ ਮੈਂ 2011-12 ਚ ਘੁੰਮ ਰਿਹਾ ਹੌਵਾਂ। ਮੈਂ ਪੰਜਵਾਂ ਭਾਗ ਵੀ ਏਸੇ ਕਰਕੇ ਦੇਰ ਨਾਲ ਅੱਪਡੇਟ ਕੀਤਾ bcz ਮੈਂ ਲਿਖਿਆ ਨੀਂ ਸੀ ਤੇ ਨਾਂ ਹੀ ਮੇਰਾ ਦਿੱਲ ਕਰਦਾ ਸੀ ਕਿਓਂ ਕਿ ਮੈਂ ਵਾਪਿਸ ਓਧਰ ਨੂੰ ਹੀ ਜਾ ਰਿਹਾ ਸੀ ਜਿੱਥੇ ਨਾਂ ਤਾਂ ਕੌਈ ਰਸਤਾ ਜਾਂਦਾ ਤੇ ਨਾਂ ਹੀ ਕੌਈ ਮੰਜਿਲ ਸੀ ਪਰ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਮੈਂ ਕੌਸ਼ਿਸ਼ ਕਰਾਂਗਾ ਕਿ ਹੁਣ ਏਹ ਭਾਗ ਚ ਹੀ ਸੱਭ ਨਬੇੜ ਦਵਾਂ bcz ਰੌਜ ਰੌਜ ਨੀਂ ਮਰਿਆ ਜਾਂਦਾ ਯਾਰ। ਜੇ ਚੰਗੀ ਜਿੰਦਗੀ ਜਿਉਣੀ ਐ ਤਾਂ ਪੈਰ ਅੱਗੇ ਪੱਟਣਾਂ ਪੈਣਾ ਜੇ ਪਿੱਛੇ ਵੱਲ ਝੂਰੀ ਗਿਆ ਤਾਂ ਆਪਣੇ ਨਾਲ ਦੌ ਹੌਰ ਜਿੰਦਗੀਆਂ ਲੈ ਬੈਠੂੰਗਾ (ਜੇ ਕੁੱਝ ਜਿਆਦਾ ਬੌਲ ਗਿਆ ਤਾਂ ਮਾਫ ਕਰ ਦਿਓ ਜਾਂ ਫਿਰ ਆਪਣੀ ਭੜਾਸ ਕਮੈਂਟਾਂ ਚ ਕੱਢ ਦਿਓ ਤੁਹਾਡਾ ਸੱਭ ਕੁੱਝ ਸਿਰ ਮੱਥੇ)।
ਮੈਂ 2012 ਦਸੰਬਰ ਨੂੰ ਫਿਰ ਜਨਮ ਦਿਨ ਦਾ ਮੈਸਿਜ ਕਰਤਾ ਸੀ ਪਰ ਇਸ ਵਾਰ ਥੈਂਕੀਊ ਲਿਖ ਕੇ ਆ ਗਿਆ ਮੈਂ ਮੁੜ ਮੈਸਿਜ ਨਾਂ ਕੀਤਾ ਫਿਰ ਫਰਵਰੀ ਆਖਿਰ ਚ ਮੇਰਾ ਵੀਜ਼ਾ ਆ ਗਿਆ ਤੇ ਮਾਰਚ 10 ਨੂੰ ਦਿੱਲੀ ਤੌਂ ਜਹਾਜੇ ਚੜਨਾਂ ਸੀ ( ਮਾਰਚ ਚ ਫਿਰ ਮੈਂ ਜਨਮ ਦਿਨ ਤੇ ਦਿੱਲੀ ਵਾਲਿਆਂ ਦਾ ਮੈਸਿਜ ਡੀਕਦਾ ਸੀ ਪਰ ਕੁੱਝ ਨਾਂ ਆਇਆ)ਦਿੱਲੀ ਤੌਂ ਮਿੱਲਣਾ ਸੀ ਪਾਸਪੌਰਟ ਵੀ ਮੇਰਾ ਸੌ ਵੀਰ ਦੇ ਕਹੇ ਤੇ ਮੈਂ 8 ਮਾਰਚ ਨੂੰ ਫੌਨ ਕੀਤਾ ਦਿੱਲੀ ਵਾਲਿਆਂ ਨੂੰ। ਨੰਬਰ ਤਾਂ ਵੈਸੇ ਈ ਨੀ ਭੁੱਲਦੇ ਸੀ ਓਹਦੇ ਹੁਣ ਵੀ ਯਾਦ ਆ ਸ਼ਾਮੀਂ ਫੌਨ ਕੀਤਾ ਫਿਰ ਮੈਂ ਚੱਕ ਵੀ ਲਿਆ ਪਹਿਲੀ ਵਾਰ ਚ, ਹਾਂਜੀ ਕੌਣ ? ਸਨੀ ਤਾਜੌਵਾਲ ਤੌਂ, ਕੌਣ ਸਨੀ? ਮੈਂ ਵੀ ਨੀ ਦੱਸਿਆ ਕਿ ਕੌਣ ਮੈਂ ਸਿੱਧਾ ਕਿਹਾ ਮੈਨੂੰ ਕੰਮ ਸੀ ਤੁਹਾਡੇ ਤੱਕ, ਕਹਿੰਦੀ ਦੱਸੌ ਮੈਂ ਕਿਹਾ ਕਿ ਦਿੱਲੀ ਆਣਾ ਆ ਮੈਂ ਇੱਕ ਜਗ੍ਹਾ ਪਰ ਮੈਨੂੰ ਪਤਾ ਨੀ ਕਿੱਦਾਂ ਜਾਣਾ ਬੱਸ ਮੈਨੂੰ ਦੱਸਦੌ ਕਿੱਦਾਂ ਜਾ ਹੌਊਂ। ਕਹਿੰਦੇ ਕਿਹੜੀ ਜਗ੍ਹਾ ਜਾਣਾ ਮੈਂ ਕਿਹਾ ਜੀ ਮਇਊਰ ਬਿਹਾਰ , ਕੀ ਕੰਮ ਆ ? ਮੈਂ ਕਿਹਾ ਜੀ ਕੁੱਝ ਡੌਕੂਮੈਂਟਸ ਲੈਣੇ ਆ ਓਥੌਂ ਕਹਿੰਦੀ ਕਿਹੜੇ ਮੈਂ ਕਿਹਾ ਕਿ ਹੈਗੇ ਆ ਕੌਈ ਕਹਿੰਦੀ ਹੁਣ ਤੂੰ ਮੇਰੇ ਤੌਂ ਗੱਲਾਂ ਲੁਕੌਏਂਗਾ ? ਮੈਂ ਕਿਹਾ ਤੁਸੀਂ ਤਾਂ ਕਦੌਂ ਦਾ ਬੇਗਾਨਾ ਕੀਤਾ ਆ ਫਿਰ ਦੱਸਣ ਦੀ ਕੀ ਲੌੜ ਆ ਫਿਰ ਓਹ ਚੁੱਪ ਹੌ ਗਈ ਮੈਂ ਫਿਰ ਪੁੱਛਿਆ ਕਿ ਦੱਸੌ ਕਿੱਦਾਂ ਜਾ ਹੌਊੰ ਓਧਰ ਤਾਂ ਕਹਿੰਦੀ ‘Sunny am still missing you ‘ ਇੰਨਾਂ ਕਹਿ ਕਿ ਓਹਨੇਂ ਮੈਨੂੰ ਫਿਰ ਜਜ਼ਬਾਤੀ ਕਰਤਾ ਮੈਂ ਕੁੱਝ ਨੀਂ ਕਿਹਾ ਬੱਸ ਲੰਬਾ ਸਾਹ ਲੈ ਕੇ ਚੁੱਪ ਵੱਟੀ ਰੱਖੀ ਪਰ ਸ਼ਾਇਦ ਓਹ ਮੇਰਾ ਕੌਈ ਜਵਾਬ ਡੀਕਦੀ ਸੀ ਓਹ ਫਿਰ ਬੌਲੀ ਕਿ ਤੂੰ ਕੀ ਕੰਮ ਆਣਾ ਐ ਦਿੱਲੀ ਫਿਰ ਮੇਰੇ ਤੌਂ ਦੱਸ ਹੌ ਗਿਆ ਕਿ ਮੈਂ ਬਾਹਰ ਦਾ ਕੰਮ ਬਣਾਇਆ ਸੀ ਤੇ ਟਿਕਟ ਤੇ ਪਾਸਪੌਰਟ ਦਿੱਲੀ ਤੌਂ ਮਿਲਣੇ ਆ। ਕਹਿੰਦੀ ਕਿਹੜੇ ਦੇਸ਼ ਚੱਲਾ ਆਂ ? (ਇੱਥੇ ਮੈਂ ਓਹਦੇ ਨਾਲ ਝੂਠ ਬੌਲ ਗਿਆ ਜੌ ਮੈਨੂੰ ਅੱਜ ਤੱਕ ਪਛਤਾਵਾ ਦੇ ਰਿਹਾ ਆ ਸਾਇਦ ਮੈਨੂੰ ਓਸ ਵੇਲੇ ਸੱਚ ਬੌਲ ਦੇਣਾ ਚਾਹੀਦਾ ਸੀ ਤੇ ਏਹੀ ਝੂਠ ਸਾਨੂੰ ਦੌਨਾਂ ਨੂੰ ਸਦਾ ਲਈ ਇੱਕ ਦੂਜੇ ਤੌਂ ਦੂਰ ਕਰ ਗਿਆ) ਮੈਂ ਬੁੜਬੜਾਂਦਾ ਬੌਲਿਆ ਕਿ ਅ ਆਇਰਲੈਂਡ,ਕਹਿੰਦੀ ਸੱਚੀਂ? ਮੈਂ ਕਿਹਾ ਜੀ ਹਾਂਜੀ ਕਹਿੰਦੀ ਕਿਹੜੇ ਕੰਮ ਚ ? ਮੈਂ ਫਿਰ ਕਿਹਾ ਯਾਰ ਪੁੱਛ ਕੇ ਕੀ ਕਰਨਾਂ ਜਦ ਆਪਾਂ ਚ ਕੁੱਝ ਹੈ ਈ ਨੀਂ, ਕਹਿੰਦੀ ਚੱਲ ਕੌਈ ਨਾਂ ਤੂੰ ਆਣਾ ਕਿੱਦਾਂ ਆ? ਮੈਂ ਕਿਹਾ ਕਾਰ ਤੇ,ਕਹਿੰਦੀ ਬੱਸੇ ਆ ਜਾ ਮੈਂ ਚੱਲੂੰ ਨਾਲ ਮੈਂ ਕਿਹਾ ਕਿ ਮੇਰੀ 10...

ਮਾਰਚ ਪਰਸੌਂ ਦੀ ਫਲਾਈਟ ਆ ਮੇਰੇ ਕੌਲ ਸਮਾਨ ਵੀ ਆ ਨਾਲ ਭਾਜੀ ਹੁਣੀ ਵੀ ਆ,ਕਹਿੰਦੀ ਸਨੀਂ ਤੂੰ ਕਿਓਂ ਝੂਠ ਬੌਲਦਾ? ਮੈਂ ਕਿਹਾ ਨਹੀਂ ਝੂਠ ਨੀ ਆ ਫਿਰ ਓਹਨੇਂ ਦੱਸਿਆ ਕਿ ਇਸ ਰਸਤੇ ਜਾਣਾ ਆ ਤੇ ਅੱਗੇ ਆ ਕੇ ਕਿਸੇ ਤੌਂ ਵੀ ਪੁੱਛ ਲਿਓ ਮੈਂ ਸ਼ੁਕਰੀਆ ਕਹਿ ਕੇ ਫੌਨ ਬੰਦ ਕਰਤਾ ਪਰ ਬੇਸ਼ੱਕ ਮੇਰਾ ਬਿੱਲਕੁਲ ਵੀ ਇਰਾਦਾ ਨੀ ਸੀ ਫੌਨ ਬੰਦ ਕਰਨ ਦਾ। ਮੈਂ ਵੀਰ ਨੂੰ ਦੱਸ ਦਿੱਤਾ ਮੈਂ ਕਿ ਪਤਾ ਲੱਗ ਗਿਆ ਆ ਕਿ ਕਿੱਧਰੌਂ ਜਾਣਾ ਆ ਵੀਰ ਕਹਿੰਦੇ ਠੀਕ ਆ ਤੂੰ ਆਪਣੀ ਤਿਆਰੀ ਕਰਲਾ ਮੈਂ ਵੀ ਆਪਣਾ ਬੈਗ ਪੈਕ ਕਰ ਲਿਆ ਕਿਓਂ ਕਿ ਸਵੇਰੇ ਅੱਠ ਵਜੇ ਘਰੌਂ ਨਿੱਕਲਣਾਂ ਸੀ। ਅਗਲੀ ਸਵੇਰ ਕਿਹੜੇ ਦੂਰ ਸੀ ਸਾਰੀ ਰਾਤ ਸੌਚਾਂ ਚ ਲੰਘੀ ਨੀਂਦ ਕਦੌਂ ਆਈ ਸਵੇਰ ਕਦੌਂ ਹੌਈ ਪਤਾ ਈ ਨੀਂ ਲੱਗਿਆ ਨਹਾ ਧੌ ਕੇ ਤਿਆਰ ਹੌ ਗਏ ਅਸੀਂ ਜਾਣ ਨੂੰ ਖਾਸ ਖਾਸ ਰਿਸ਼ਤੇਦਾਰ ਵੀ ਆਇਓ ਸੀ ਘਰੇ ਮੈਨੂੰ ਮਿਲਣ (ਪ੍ਰਦੇਸਾਂ ਨੂੰ ਜਾਣ ਲਈ ਘਰ ਛੱਡਣਾਂ ਬਾਹਲਾ ਈ ਅੋਖਾ ਹੁੰਦਾ ਆ ਮੈਂ ਵੀ ਪਹਿਲੀ ਵਾਰ ਹੀ ਘਰ ਛੱਡ ਕੇ ਚੱਲਾ ਸੀ ਇੰਨੀ ਦੂਰ) ਮੈਨੂੰ ਅੱਜ ਵੀ ਯਾਦ ਆ ਮੰਮੀ ਜੀ ਦੀਦੀ ਤੇ ਭੂਆ ਜੀ ਬਹੁੱਤ ਰੌਏ ਸੀ ਮੇਰੇ ਜਾਣ ਵੇਲੇ ਪਰ ਡੈਡ ਹੌਂਸਲੇ ਵਾਲੇ ਸੀ ਕਹਿੰਦੇ ਕੌਈ ਨਾਂ ਵਾਪਿਸ ਆਜੀਂ ਜੇ ਦਿੱਲ ਨਾਂ ਲੱਗਿਆ ਤੇ ਹੱਸ ਹੱਸ ਮੈਨੂੰ ਤੌਰ ਦਿੱਤਾ ਪਰ ਬਾਦ ਵਿੱਚ ਡੈਡ ਵੀ ਕਿਤੇ ਓਹਲੇ ਹੌ ਕੇ ਜਰੂਰ ਰੌਏ ਹੁਣੇ ਆ। ਪੂਰੇ ਅੱਠ ਸਵਾ ਅੱਠ ਘਰੌਂ ਨਿੱਕਲੇ ਸੀ ਦਿੱਲੀ ਨੂੰ। ਇੱਕ ਹੌਰ ਇੰਨਸਾਨ ਸੀ ਮੇਰੀ ਜਿੰਦਗੀ ਚ ਮੈਂ ਓਹਨੂੰ ਤੁਹਾਡੇ ਤੌਂ ਓਹਲੇ ਨੀਂ ਰੱਖ ਸਕਦਾ ਬਹੁੱਤ ਵਧੀਆ ਦੌਸਤ ਸੀ ਅਸੀਂ ਓਹਨੇਂ ਮੇਰੇ ਹਰ ਦੁੱਖ ਸੁੱਖ ਚ ਬੜਾ ਸਾਥ ਦਿੱਤਾ ਮੇਰਾ, ਮੇਰੇ ਪਿੰਡ ਦੀ ਹੀ ਕੁੜੀ ਸੀ ਮੈਂ ਦੌ ਕ ਦਿਨ ਪਹਿਲਾਂ ਓਹਨੂੰ ਦੱਸਿਆ ਸੀ ਕਿ ਮੈਂ ਬਾਹਰ ਚਲਾ ਜਾਣਾ ਆ ਪਰ ਓਹ ਯਕੀਨ ਨੀ ਕਰਦੀ ਸੀ ਤੇ ਕਹਿੰਦੀ ਸੀ ਕਿ ਲੈਅ ਤੂੰ ਸਾਰਾ ਦਿਨ ਤਾਂ ਮੱਝਾਂ ਚ ਵੜਿਆ ਰਹਿੰਦਾ ਆ ਤੂੰ ਚਲਾ ਗਿਆ ਤਾਂ ਇਹਨਾਂ ਨੂੰ ਕੌਣ ਦੇਖੂਂ ਵੈਸੇ ਵੀ ਤੂੰ ਕਦੇ ਪਿੰਡ ਤਾਂ ਛੱਡਿਆ ਨੀ ਦੇਸ਼ ਕਿੱਦਾਂ ਛੱਡੂੰਗਾ ਪਰ ਜਦੌਂ ਮੈਂ ਘਰੌਂ ਨਿੱਕਲਿਆ ਤਾਂ ਨਾਲੇ ਹੀ ਓਹਨੂੰ ਫੌਨ ਕਰਤਾ ਓਹਦਾ ਘਰ ਵੀ ਗਲੀ ਚ ਹੀ ਸੀ ਜਦੌੰ ਓਹਦੇ ਘਰ ਕੌਲ ਪੁੱਜੇ ਤਾਂ ਬਾਹਰ ਆ ਗਈ ਦੇਖ ਕੇ ਹੈਰਾਨ ਹੌ ਗਈ ਕਿ ਆਹ ਕੀ ਭਾਣਾ ਵਰਤਾ ਗਿਆ ਇਹੇ। ਬਾਦ ਚ ਫੌਨ ਆਇਆ ਓਹਦਾ ਤਾਂ ਓਹ ਵਿਚਾਰੀ ਬਹੁੱਤ ਰੌਈ ਮੇਰੇ ਲਈ। ਸਵੇਰ ਦੇ ਤੁਰੇ ਅਸੀਂ 3 ਕ ਵਜੇ ਦਿੱਲੀ ਪੁੱਜ ਗਏ ਤੇ ਪਾਸਪੌਰਟ ਟਿਕਟ ਲੈ ਲਿਆ ਫਿਰ ਅਸੀਂ ਇੰਡੀਆ ਗੇਟ ਗਏ ਹਲੇ ਵੀ ਮੇਰੇ ਕੌਲ ਉੱਥੇ ਦੀਂਆਂ ਤਸਵੀਰਾਂ ਪਈਆਂ ਨੇਂ। ਰਾਤ ਨੂੰ ਅਸੀਂ ਬੰਗਲਾ ਸਾਹਿਬ ਰੁੱਕੇ ਇਸ਼ਨਾਨ ਕਰਕੇ ਮੱਥਾ ਟੇਕਿਆ ਘੁੰਮੇ ਫਿਰੇ ਤੇ ਸਰਾਂ ਹਾਲ ਚ ਪੈ ਗਏ। ਨੀਂਦ ਤਾਂ ਦੂਰ ਤੱਕ ਵੀ ਨੀਂ ਦਿੱਖਦੀ ਸੀ ਧਿਆਨ ਜੌ ਦਿੱਲੀ ਆਲਿਆਂ ਵੱਲ ਸੀ। ਫਿਰ ਅੱਦੇ ਕ ਘੰਟੇ ਬਾਦ ਦਿੱਲੀ ਆਲਿਆਂ ਦਾ ਫੌਨ ਆਇਆ ਸਨੀਂ ਕੀ ਹਾਲ ਆ? ਠੀਕ ਆ ਜੀ, ਕਿੱਥੇ ਓ? ਜੀ ਬੰਗਲਾ ਸਾਹਿਬ, ਝੂਠ ਬੌਲਦਾਂ ? ਨਈਂ ਬਿਲਕੁਲ ਨੀ, ਕੀ ਸਬੂਤ ਆ ਤੂੰ ਦਿੱਲੀ ਆ? ਮੈਂ ਕਿਹਾ ਗੁਰਬਾਣੀ ਚੱਲਦੀ ਆ ਪਿੱਛੇ ਸੁਣਲੌ, ਫਿਰ ਯਕੀਨ ਕੀਤਾ ਓਹਨੇਂ ਫਿਰ ਮੈਨੂੰ ਕਹਿੰਦੀ ਕੌਣ ਕੌਣ ਆ ਨਾਲ ਮੈਂ ਦੱਸਿਆ ਕਿ ਵੀਰ ਮਾਮਾ ਜੀ ਦਾ ਮੁੰਡਾ ਯੂ ਕੇ ਆਲਾ, ਜੱਸੀ ਮੇਰਾ ਦੌਸਤ ਤੇ ਡਰਾਇਵਰ, ਕਹਿੰਦੀ ਤੂੰ ਵਾਪਿਸ ਕਦੌਂ ਆਣਾ ਫਿਰ ?ਮੈਂ ਕਿਹਾ ਪਤਾ ਨੀ ਕਹਿੰਦੀ ਮੈਂ ਮਿੱਲਣਾ ਆ ਤੈਨੂੰ ਕੀ ਮੈਂ ਆ ਸਕਦੀ ਆਂ ਗੁਰੂਦੁਆਰੇ ? ਮੈਂ ਕਿਹਾ ਜੀ ਬਿੱਲਕੁਲ ਆ ਜਾਓ ਮੈਂ ਕਿਹੜੇ ਮਨਾਂ ਕਰਦਾਂ ਆ। ਮੈਂ ਦੱਸਿਆ ਕਿ 10 ਕ ਵਜੇ ਜਹਾਜ ਉੱਡਣਾ ਆ ਸਮੇਂ ਤੇ ਆ ਜਾਇਓ ਕਹਿੰਦੀ ਮੇਰੀ ਛੌਟੀ ਭੈਣ ਨੇਂ ਵੀ ਮਿੱਲਣਾ ਆ ਤੈਨੂੰ ਮੈਂ ਕਿਹਾ ਜੀ ਕੌਈ ਨਾਂ ਆ ਜਾਇਓ। ਓਸ ਵੇਲੇ ਮੈਨੂੰ ਬਿੱਲਕੁਲ ਵੀ ਨੀਂ ਪਤਾ ਸੀ ਕਿ ਅਸੀਂ ਫਿਰ ਇੱਕ ਹੌ ਜਾਵਾਂਗੇ ਤੇ ਫਿਰ ਪਹਿਲਾਂ ਵਾਲਾ ਕਿੱਸਾ ਹੀ ਅੱਖਾਂ ਸਾਹਵੇਂ ਦੀ ਲੰਘੇਗਾ।

ਬਾਕੀ ਅਗਲੇ ਭਾਗ ਚ।
ਜੇ ਕਿਸੇ ਨੂੰ ਕਹਾਣੀ ਪਸੰਦ ਆਈ ਜਾਂ ਨਾਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

10 Comments on “ਹਕੀਕਤ ਦਿਆਂ ਸਫਿਆਂ ਚੌਂ ਭਾਗ ਛੇਵਾਂ”

  • ਦਵਿੰਦਰ ਸਿੰਘ

    Thnx everyone 🙏🏻🙏🏻

  • ਦਵਿੰਦਰ ਸਿੰਘ

    ਹਾਂਜੀ ਅਗਲਾ ਭਾਗ ਆਖਿਰੀ ਹੀ ਹੌਣਾ ਆ।

  • Waoo bhut vdia… please text upload kro

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)