More Punjabi Kahaniya  Posts
ਘਰ ਵਾਪਸੀ


ਕਿਸਾਨ ਮੋਰਚਾ ਫ਼ਤਿਹ ਹੋਣ ਪਿੱਛੋਂ,
ਸਿੰਘੂ ਬਾਡਰ ਤੇ ਕੌੜਿਆਂ ਵਾਲੀ ਵਾਲਿਆਂ ਦੀ ਟਰਾਲੀ ਕੋਲ ਪਹੁੰਚਦਿਆਂ ਹੀ ਮਰਾਜ ਕਿਆਂ ਵਾਲਾ ਜੰਗੀਰ ਸਿਓਂ ਬੋਲਿਆ ਕਿਵੇਂ ਆ ਸ਼ੇਰ ਸਿਓਂ ਉਦਾਸ ਜਾ ਹੋਇਆ ਬੈਠਾ ਹੁਣ ਤਾਂ ਆਪਾਂ ਮੋਰਚਾ ਵੀ ਫਤਿਹ ਕਰ ਲਿਆ ਐ।
ਅੱਗੋਂ ਸ਼ੇਰ ਸਿਓਂ ਬੋਲਿਆ
ਨਹੀਂ ਐਹੋ ਜਿਹੀ ਗੱਲ ਤਾਂ ਨਹੀਂ ਆਪਾਂ ਚਾਰ ਦਿਨ ਰਿਸ਼ਤੇਦਾਰੀ ਵਿਚ ਵਿਆਹ ਜਾ ਆਈਏ ਤਾਂ ਉੱਥੋਂ ਮੁੜਨ ਨੂੰ ਦਿਲ ਨਹੀਂ ਕਰਦਾ ਇਥੇਂ ਤਾਂ ਆਪਾਂ ਸਾਲ ਤੋਂ ਉੱਤੇ ਲਾ ਚੱਲੇ ਆ ।
ਮੈਂ ਸੋਚਦਾ ਹੁਣ ਆਪਣੇ ਦੁਬਾਰਾ ਖੌਰੇ ਕਦੋਂ ਮੇਲੇ ਹੋਣਗੇ ਆਪਣੀ ਤਾਂ ਸਾਰਿਆਂ ਦੀ ਸਾਂਝ ਪੈ ਗਈ ਐ ਟਰਾਲੀਆਂ ਦੀ ਸਾਂਝ, ਪਾਲਕ ਮੇਥੇ ਗੰਢੇ ਲਾਇਆ ਦੀ ਸਾਂਝ ਪੈ ਗਈ ਘਰੇ ਜਾਣ ਨੂੰ ਦਿਲ ਈ ਨਹੀਂ ਕਰਦਾ,
ਕੋਲ ਖੜ੍ਹਾ ਨਾਹਰਾ ਵਾਲਾ ਗੁਰਦੇਵ ਬੋਲਿਆ ਦਿਲ ਨਾ ਹੌਲਾ ਕਰੋ ਆਪਣੇ ਗੀਝਿਆ ਚੋਂ ਡਾਇਰੀਆ ਕੱਢੋ ਤੇ ਮੋਬਾਇਲ ਨੰਬਰ ਲਿਖੋ
ਉੱਚੀ ਦੇਣੇ ਪਿੰਦਰ ਨੂੰ ਆਵਾਜ਼ ਮਾਰ ਬੋਲਿਆ ਆ ਲਿਖ ਉਏ ਡਾਇਰੀ ਤੇ
ਚੂਹੜ ਚੱਕੀਏ ਸਰਬਜੀਤ ਦਾ ਨੰਬਰ
ਗਾਮੇ ਟਿੱਬੀ ਆਲੇ ਦਾ

/> ਕੁਲਦੀਪ ਪਟਿਆਲੇ ਵਾਲੇ ਦਾ
ਬਖਸ਼ੀ ਠਾਣੇਵਾਲ ਦਾ
ਜਸਬੀਰ ਅੰਬਰਸਰੀਏ ਦਾ
ਕੁਲਦੀਪ ਦਾਨੇਵਾਲੀਏ ਦਾ
ਸ਼ੇਰਬਾਜ ਲੱਖੇਵਾਲੀਆ ਦਾ
ਮੇਜਰ ਰਾਜਸਥਾਨੀ ਦਾ
ਅਮਨੇ ਹਰਿਆਣੇ ਵਾਲੇ ਦਾ
ਚੈਨੇ ਯੂ ਪੀ ਆਲੇ ਦਾ
ਗੁਰਦੀਪ ਭਾਗਸਰ ਆਲੇ ਦਾ
ਸੋਢੀ ਦਿੱਲੀ ਵਾਲੇ ਦਾ
ਤਰਖਾਣ ਵਾਲੇ ਸ਼ੇਰਹਮੀਰ ਦਾ
ਨੰਬਰ
ਇਨੇ ਨੂੰ ਗੌਣ ਆਲਾ ਮਹਾਂਬੱਧਰੀਆਂ ਗੁਰਵਿੰਦਰ ਬਰਾੜ ਆਣ ਬੋਲਿਆਂ
ਕੋਈ ਨਾ ਬਜ਼ੁਰਗੋ
ਆਪਾਂ ਹੁਣ ਮਿਲਦੇ ਰਿਹਾ ਕਰਾਂਗੇ
ਆਨੰਦਪੁਰ ਹੋਲੇ ਮੁਹੱਲੇ ਤੇ
ਅੰਬਰਸਰ ਦੀਵਾਲੀ ਤੇ
ਤੁਸੀਂ ਆਇਓ ਸਾਰੇ ਸਾਡੇ ਮੁਕਸਰ ਮੇਲੇ ਮਾਘੀ ਤੇ
ਬਾਜਾਂ ਵਾਲੇ ਨੇ ਸਵਾ ਤਿੰਨ ਸੌਂ ਸਾਲ ਪਿੱਛੋਂ ਫਿਰ ਇਕੱਠੇ ਕੀਤੇ ਆ ਹੁਣ ਨੀਂ ਵਿਛੜਦੇ ਆਪਾਂ
ਬਾਜਾਂ ਵਾਲਾ ਅੰਗ-ਸੰਗ ਸਹਾਈ ਹੋਵੇਗਾ।
ਸਾਰੇ ਇਹ ਗੱਲ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰੇ ਛੱਡਦੇ ਨੇ।
🙏🙏🙏🙏🙏
✍️ਪਰਮਿੰਦਰ ਸਿੰਘ ਭੁੱਲਰ
ਚੱਕ ਮਦਰੱਸਾ
ਸ੍ਰੀ ਮੁਕਤਸਰ ਸਾਹਿਬ
9815609436
9914109436

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)