More Punjabi Kahaniya  Posts
ਕਾਲਾ ਪ੍ਰਛਾਵਾਂ


“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ।
” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ ਨਹੀਂ ਲੈਂਦੀ।” ਮੰਮੀ ਨੇ ਇਸ ਤਰ੍ਹਾਂ ਝਿੜਕਿਆ ਜਿਵੇਂ ਧਮਕੀ ਦੇ ਰਹੀ ਹੋਵੇ।
ਮੈਨੂੰ ਪਤਾ ਸੀ ਕਿ ਮੰਮੀ ਦੀ ਇਹ ਧਮਕੀ ਸਿਰਫ਼ ਧਮਕੀ ਹੀ ਨਹੀਂ ਉਹ ਇਸ ਉੱਪਰ ਅਮਲ ਵੀ ਕਰੇਗੀ। ਜੇ ਮੈਂ ਆਪਣੀ ਗੱਲ੍ਹ ਨੂੰ ਉਸਦੀਆਂ ਚੁਪੇੜਾ ਤੋਂ ਬਚਾਉਣਾ ਹੈ ਤਾਂ ਫਿਰ ਮੈਨੂੰ ਉੱਠਣਾ ਹੀ ਪਵੇਗਾ।
ਮੈਂ ਅੱਖਾਂ ਮਲਦੀ ਹੋਈ ਉੱਠ ਖੜ੍ਹੀ। ਹੌਲੀ ਹੌਲੀ ਉੱਠ ਕੇ ਬੁਰਸ਼ ਕੀਤਾ ਅਤੇ ਫਿਰ ਚਾਹ ਦੇ ਦੁਆਲੇ ਹੋ ਗਈ।
“ਉੱਠ ਕੇ ਕੰਮ ਧੰਦਾ ਕਰ ਲਿਆ ਕਰ ਕੋਈ। ਦਾਲ ਬਣਾਉਣੀ ਸਿਖ ਲੈ।ਚਾਹ ਬਣਾਉਣੀ ਸਿਖ ਲੈਣ।”
ਮੈਂ ਮੰਮੀ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ‘ਮੈਂ ਕੀ ਚਾਹ ਰੋਟੀ ਬਣਾਵਾਂਗੀ ਅਜੇ ਮੈਂ ਛੋਟੀ ਜਿਹੀ ਤਾਂ ਹਾਂ।’ ਮੈਂ ਮਨ ਹੀ ਮਨ ਸੋਚਿਆ।
ਜੀਤੀ ਬੇਚਾਰੀ ਵੀ ਤਾਂ ਘਰ ਦੇ ਸਾਰੇ ਕੰਮ ਕਰਦੀ ਹੈ। ਉਹ ਵੀ ਮੇਰੇ ਨਾਲ ਹੀ ਅੱਠਵੀਂ ਕਲਾਸ ਵਿੱਚ ਪੜ੍ਹਦੀ ਹੈ। ਪਿਛਲੇ ਸਾਲ ਦੀ ਗੱਲ ਹੈ ਜਦੋਂ ਕੋਰੋਨਾ ਕਾਰਨ ਕਰਫਿਊ ਲੱਗ ਚੁੱਕਾ ਸੀ। ਉਸ ਦੀ ਮੰਮੀ ਨੂੰ ਬੁਖਾਰ ਚੜ੍ਹ ਗਿਆ। ਬੁਖਾਰ ਵੀ ਬਹੁਤ ਤੇਜ਼ ਹੋਇਆ। ਜੀਤੀ ਦੇ ਪਾਪਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਧਰ ਨੂੰ ਜਾਵੇ। ਕੋਈ ਵੀ ਘਰੋਂ ਬਾਹਰ ਨਹੀਂ ਸੀ ਨਿਕਲਦਾ। ਉਸਨੇ ਪਿੰਡ ਵਿੱਚ ਰਹਿਣ ਵਾਲੇ ਕਈ ਆਰ ਐਮ ਪੀ ਡਾਕਟਰਾਂ ਨੂੰ ਫੋਨ ਲਾਇਆ ਪਰ ਕਿਸੇ ਨੇ ਵੀ ਉਸਨੂੰ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
ਇੱਕ ਪੁਲੀਸ ਨੇ ਸਖ਼ਤਾਈ ਇੰਨੀ ਕਰ ਦਿੱਤੀ ਸੀ ਕਿ ਕਿਸੇ ਨੂੰ ਪਿੰਡੋਂ ਬਾਹਰ ਜਾਣਾ ਤਾਂ ਕੀ ਘਰੋਂ ਬਾਹਰ ਨਿਕਲਣ ਤੇ ਵੀ ਪੂਰੀ ਪਾਬੰਦੀ ਸੀ।
ਕਿਵੇਂ ਨਾ ਕਿਵੇਂ ਮਿੰਨਤਾਂ ਤਰਲੇ ਕਰ ਕੇ ਉਸਦੇ ਪਾਪਾ ਨੇ ਪਿੰਡ ਦੇ ਇੱਕ ਮੁੰਡੇ ਦੀ ਕਾਰ ਕਿਰਾਏ ਤੇ ਲਈ ਅਤੇ ਸ਼ਹਿਰ ਵੱਲ ਚਲੇ ਗਏ। ਬਹੁਤੇ ਹਸਪਤਾਲ ਤਾਂ ਬੰਦ ਹੀ ਪਾਏ ਗਏ ਅਤੇ ਜੋ ਇੱਕ ਦੋ ਖੁਲ੍ਹੇ ਸਨ ਉਨ੍ਹਾਂ ਨੇ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਾਰਮਲ ਜਿਹੀ ਦਵਾਈ ਦੇ ਕੇ ਮੋੜ ਦਿੱਤਾ।
ਸਰਕਾਰੀ ਹਸਪਤਾਲ ਵਿੱਚ ਉਹ ਤਾਂ ਨਹੀਂ ਲੈ ਕੇ ਗਿਆ ਤਾਂ ਜੋ ਉਨ੍ਹਾਂ ਨੇ ਮਰੀਜ਼ ਨੂੰ ਕੋਰੋਨਾ ਲਿਸਟ ਵਿੱਚ ਪਾ ਦੇਣਾ ਹੈ। ਮੁੜ ਸਾਰਾ ਟੱਬਰ ਬਿਪਤਾ ਭੁਗਤੇਗਾ। ਨਾਲੇ ਉੱਥੇ ਕਿਹੜਾ ਮਰੀਜ਼ ਨੂੰ ਜਾਂਦਿਆਂ ਹੀ ਸੰਭਾਲ ਲੈਣਾ ਹੈ ਸੋ ਖੱਜਲ ਖੁਆਰੀ ਕਰਨੀ ਪੈਂਦੀ ਹੈ।
ਥੱਕ ਹਾਰ ਕੇ ਬੇਵੱਸ ਹੋਇਆ ਦਿਲੋਂ ਟੁੱਟਿਆ ਉਸਦਾ ਪਾਪਾ ਜੀਤੀ ਦੀ ਮੰਮੀ ਨੂੰ ਘਰ ਵਾਪਿਸ ਲੈ ਆਇਆ। ਨਾਰਮਲ ਜਿਹੀ ਦਵਾਈ ਨੇ ਬਿਮਾਰੀ ਨੂੰ ਕੋਈ ਬਹੁਤਾ ਠੀਕ ਨਹੀਂ ਕੀਤਾ। ਅਖੀਰ ਉਹੀ ਹੋਇਆ ਜਿਸਦਾ ਡਰ ਸੀ ਕਿ ਬੇਚਾਰੀ ਜੀਤੀ ਦੀ ਮਾਂ ਮਰ ਗਈ।
ਆਂਢ ਗੁਆਂਢ ਦੇ ਪੰਜ ਸੱਤ ਘਰਾਂ ਦੇ ਬੰਦੇ ਆਏ। ਪਿੰਡ ਵਿੱਚੋਂ ਵੀ ਇੱਕਾ ਦੁੱਕਾ ਬੰਦੇ ਹੀ ਸੱਥਰ ਉੱਪਰ ਆਏ। ਬਹੁਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਨਹੀਂ ਕੀਤਾ। ਜੇ ਫੋਨ ਕਰ ਵੀ ਦਿੰਦੇ ਤਾਂ ਬਹੁਤਿਆਂ ਨੇ ਆਉਣਾ ਵੀ ਨਹੀਂ ਸੀ।
ਜਿੰਨੇ ਕੁ ਬੰਦੇ ਆਏ ਸਨ ਉਨ੍ਹਾਂ ਮਿਲ ਨੇ ਅਰਥੀ ਚੁੱਕੀ ਅਤੇ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਸਸਕਾਰ ਕਰ ਦਿੱਤਾ।
ਤੀਜੇ ਦਿਨ ਫੁੱਲ ਚੁੱਗੇ ਅਤੇ ਗੁਰੂਦੁਬਾਰਾ ਸਾਹਿਬ ਵਿਖੇ ਜਾ ਕੇ ਅਰਦਾਸ ਕਰਵਾ ਕੇ ਹੀ ਭੋਗ ਪਾ ਦਿੱਤਾ।
ਹੁਣ ਘਰ ਵਿੱਚ ਜੀਤੀ ਉਹਦਾ ਛੋਟਾ ਭਾਈ, ਉਹਦਾ ਪਾਪਾ ਅਤੇ ਮੰਜੇ ਉੱਤੇ ਬੈਠੀ ਦਾਦੀ ਰਹਿ ਗਏ।
ਕੋਰੋਨਾ ਕਾਰਨ ਇੰਨੀ...

ਸਖਤਾਈ ਸੀ ਕਿ ਕੋਈ ਵੀ ਰਿਸ਼ਤੇਦਾਰ ਕਿਸੇ ਦੇ ਘਰੇ ਆ ਕੇ ਰਹਿ ਨਹੀਂ ਸੀ ਸਕਦਾ।ਸ਼ਾਇਦ ਬਿਮਾਰੀ ਤੋਂ ਵੱਡਾ ਹਊਆ ਖੜ੍ਹ ਕਰ ਦਿੱਤਾ ਕਿ ਹਰ ਇੱਕ ਬੰਦਾ ਹੀ ਆਪਣੇ ਨਾਲ ਕੋਰੋਨਾ ਚੁੱਕੀ ਫਿਰਦਾ ਹੈ।
ਸਾਰੇ ਦੇ ਸਾਰੇ ਕੰਮ ਠੱਪ ਹੋ ਗਏ। ਰੋਜ਼ ਦੇ ਦਿਹਾੜੀਦਾਰ ਕਾਮੇ ਬੇਰੁਜ਼ਗਾਰ ਹੋ ਗਏ। ਖਾਣ ਪੀਣ ਦਾ ਵੀ ਮੁਸ਼ਕਿਲ ਹੋ ਗਿਆ। ਲੋਕਾਂ ਵਿੱਚ ਵਿਦਰੋਹ ਵੀ ਭੜਕ ਉਠਿਆ। ਇੰਨੀ ਤਾੜਨਾ ਅਤੇ ਇੰਨੀ ਸਖ਼ਤਾਈ ਲੋਕ ਕਿਵੇਂ ਸਹਿੰਦੇ। ਅੰਦਰ ਦਮ ਘੁੱਟ ਕੇ ਮਰਨ ਨਾਲੋਂ ਤਾਂ ਚੰਗਾ ਹੈ ਲੜ ਕੇ ਮਰਨਾ।ਕਈ ਥਾਂ ਤੇ ਪੁਲਸ ਵਾਲਿਆਂ ਨਾਲ ਝੜਪਾਂ ਹੋ ਗਈਆਂ ਅਤੇ ਪੁਲਸ ਵਾਲਿਆਂ ਦੀ ਵੀ ਕੁੱਟ ਮਾਰ ਕੀਤੀ ਗਈ।
ਮਾਹੌਲ ਵਿਗੜ ਨਾ ਜਾਵੇ ਇਹ ਦੇਖਦਿਆਂ ਸਰਕਾਰ ਨੇ ਕੁੱਝ ਢਿੱਲ ਦੇ ਦਿੱਤੀ।
ਜੀਤੀ ਕੇ ਪਰਿਵਾਰ ਨੂੰ ਰੋਟੀ ਪਕਾਉਣ ਦੀ ਵੀ ਦਿੱਕਤ ਆਈ ਸੁਖਾਵਾਂ ਮਾਹੌਲ ਹੁੰਦਾ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਭੂਆ, ਮਾਸੀ ਜਾਂ ਮਾਮੀ ਵੀ ਆ ਕੇ ਕੁੱਝ ਚਿਰ ਲੰਘਾ ਜਾਂਦੀਆਂ ਪਰ ਸਭ ਬੇਵੱਸ ਸਨ।
ਆਂਢ ਗੁਆਂਢ ਦੇ ਵੀ ਕਿੰਨਾ ਕੁ ਚਿਰ ਰੋਟੀਆਂ ਪਕਾ ਕੇ ਦਿੰਦਾ ਜਾਂ ਕੋਈ ਕਿੰਨਾ ਕੁ ਆਪਣੇ ਘਰੋਂ ਖਵਾਉਂਦਾ। ਬਾਕੀ ਉਨ੍ਹਾਂ ਦਾ ਧ੍ਰਿਗ ਵੀ ਤਾਂ ਇਜ਼ਾਜਤ ਨਹੀਂ ਸੀ ਦਿੰਦਾ ਕਿ ਕਿਸੇ ਦੇ ਘਰੋਂ ਮੁਫ਼ਤ ਰੋਟੀਆਂ ਤੋੜੀਆਂ ਜਾਣ। ਜੋ ਬਿਪਤਾ ਪੈ ਗਈ ਤਾਂ ਉਸਨੂੰ ਕੱਟਣ ਦੀ ਤਾਕਤ ਹੋਣੀ ਚਾਹੀਦੀ ਹੈ। ਕਿਸੇ ਦੇ ਹੱਥਾਂ ਵੱਲ ਕੋਈ ਕਿੰਨਾ ਕੁ ਚਿਰ ਝਾਕ ਸਕਦਾ ਹੈ। ਆਪਣੀ ਮਚਾ ਕੇ ਹੀ ਸੇਕਣੀ ਪੈਂਦੀ ਹੈ।
ਜੀਤੀ ਦਾ ਪਾਪਾ ਆਪ ਹੀ ਵਿੰਗੀਆਂ ਬੋਲੀਆਂ ਜਿਹੀਆਂ ਰੋਟੀਆਂ ਬਣਾ ਲੈਂਦਾ ਅਤੇ ਨਾਲ ਹੀ ਜੀਤੀ ਨੂੰ ਸਿਖਾ ਦਿੱਤੀਆਂ।
ਛੇਵੀਂ ਕਲਾਸ ਵਿੱਚ ਪੜ੍ਹਦੀ ਜੀਤੀ ਨੇ ਰੋਟੀ ਬਣਾਉਣੀ, ਦਾਲ ਬਣਾਉਣੀ ਅਤੇ ਚਾਹ ਬਣਾਉਣੀ ਸਿਖ ਲਈ। ਗੱਲ ਕੀ ਹੌਲੀ ਹੌਲੀ ਉਸਨੂੰ ਘਰ ਦੇ ਸਾਰੇ ਕੰਮ ਕਰਨੇ ਪੈ ਗਏ।
ਉਸ ਬਾਰੇ ਸੋਚ ਕੇ ਨੀਤੂ ਦਾ ਵੀ ਘਰ ਦੇ ਸਾਰੇ ਕੰਮ ਕਰਨ ਨੂੰ ਮਨ ਕਰਦਾ ਪਰ ਮਾਂ ਦੇ ਹੁੰਦਿਆਂ ਉਸਨੂੰ ਛੋਟ ਸੀ।
ਉਹ ਸਾਰਾ ਦਿਨ ਟੈਲੀਵਿਜ਼ਨ ਮੂਹਰੇ ਬੈਠੀ ਰਹਿੰਦੀ। ਕਿਉਂ ਜੋ ਕੋਰੋਨਾ ਕਾਰਨ ਬਾਹਰ ਨਿਕਲਣ ਦੀ ਮਨਾਹੀ ਸੀ ਅਤੇ ਖਾਸ ਕਰਕੇ ਬੱਚਿਆਂ ਲਈ ਤਾਂ ਹੋਰ ਵੀ ਚੇਤਾਵਨੀ ਦਿੱਤੀ ਗਈ ਸੀ।
ਫਿਰ ਆਨ ਲਾਈਨ ਕਲਾਸਾਂ ਸ਼ੁਰੂ ਹੋ ਗਈਆਂ। ਕਿਵੇਂ ਨਾ ਕਿਵੇਂ ਪੜ੍ਹਾਈ ਜ਼ਾਰੀ ਰਹੇ ਸੋ ਬੱਚਿਆਂ ਦੀ ਕਲਾਸ ਹੁਣ ਮੋਬਾਈਲ ਫੋਨਾਂ ਤੇ ਲੱਗਿਆ ਕਰੇਗੀ। ਜਿਹੜੇ ਬੱਚੇ ਆਪਣੇ ਵੱਡਿਆਂ ਦਾ ਮੋਬਾਈਲ ਲੈ ਕੇ ਗੇਮਾਂ ਖੇਡਦੇ ਜਾਂ ਕਾਰਟੂਨ ਦੇਖਦੇ ਸੀ ਉਹ ਵੀ ਬਹੁਤ ਘੱਟ ਸਮੇਂ ਲਈ ਮਿਲਦਾ ਸੀ ਹੁਣ ਉਨ੍ਹਾਂ ਨੂੰ ਆਪਣੇ ਮੋਬਾਈਲ ਮਿਲ ਗਏ।
ਬੱਝਵੇਂ ਸਮੇਂ ਦੀ ਥਾਂ ਹੁਣ ਬੱਚਿਆਂ ਕੋਲ ਹਰ ਵਕਤ ਹੀ ਮੋਬਾਈਲ ਰਹਿਣ ਲੱਗਿਆ I ਕਲਾਸ ਲੱਗਣ ਦਾ ਸਮਾਂ ਇੱਕ ਘੰਟਾ ਮਸਾਂ ਹੁੰਦਾ ਬਾਕੀ ਸਾਰਾ ਦਿਨ ਬੱਚੇ ਗੇਮਾਂ ਖੇਡਦੇ ਰਹਿੰਦੇ। ਇਨ੍ਹਾਂ ਗੇਮਾਂ ਨੇ ਬੱਚਿਆਂ ਉਤੇ ਮਾਰੂ ਅਸਰ ਇਹ ਪਾਇਆ ਕਿ ਬੱਚੇ ਜਿਸਮਾਨੀ ਖੇਡਾਂ ਛੱਡ ਗਏ ਹਨ। ਹਰ ਵਕਤ ਖਾਣ ਪੀਣ ਵੇਲੇ ਵੀ ਮੋਬਾਈਲ ਹੀ ਹੱਥ ਵਿੱਚ ਹੁੰਦਾ ਹੈ।
ਹੋਰ ਤਾਂ ਹੋਰ ਹੁਣ ਤਾਂ ਹੋਰ ਵੀ ਮੌਜਾਂ ਹੋ ਗਈਆਂ। ਪੇਪਰ ਵੀ ਘਰੇ ਬੈਠਿਆਂ ਆਨ ਲਾਈਨ ਕਰਨੇ ਹੁੰਦੇ ਹਨ। ਪੇਪਰ ਦੇਖੋ ਕਿਤਾਬਾਂ ਦੇਖੋ ਅਤੇ ਪੇਪਰ ਕਰ ਕੇ ਮੋਬਾਈਲ ਰਾਹੀਂ ਭੇਜ ਦਿਓ। ਫੇਲ੍ਹ ਹੋਣ ਦੀ ਟੈਂਸ਼ਨ ਬਿਲਕੁੱਲ ਖ਼ਤਮ।
ਚਾਹ ਪੀਣ ਅਤੇ ਪਰਾਉਂਠਾ ਖਾਣ ਤੋਂ ਬਾਅਦ ਮੈਂ ਆਪਣਾ ਮੋਬਾਈਲ ਚੁੱਕ ਲਿਆ ਅਤੇ ਗੇਮ ਖੇਡਣ ਲੱਗੀ।
ਅੰਗਰੇਜ ਉੱਪਲੀ
62395
62036

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)