ਯੂ ਪੀ ਤੋਂ ਹੋਣ ਕਰਕੇ ਅਕਸਰ ਸਕੂਲ ਵਿੱਚ ਨਾਲ ਦੇ ਵਿਦਿਆਰਥੀ ਭਇਆ, ਚੌਲ ਖਾਣਾ ਬੁਲਾ ਕੇ ਛੇੜਦੇ ਸਨ ਤੇ ਮੈਨੂੰ ਜਿੰਨੀ ਵਾਰ ਵੀ ਕੋਈ ਪੁੱਛਦਾ ਸੀ ਵੀ ਮੇਰਾ ਪਿਛੋਕੜ ਕਿਥੋਂ ਦਾ ਹੈ ਤਾਂ ਮੈਨੂੰ ਕਦੇ ਗੁਰੇਜ ਨਹੀਂ ਹੋਇਆ ਦੱਸਣ ਵਿੱਚ ਵੀ ਅਸੀਂ ਯੂ ਪੀ ਤੋਂ ਹਾਂ
ਪੰਜਵੀ ਕਲਾਸ ਵਿੱਚ ਮੈਂ ਗੱਲਾਂ ਸਮਝਣ ਲੱਗ ਚੁੱਕਾ ਸੀ ਤੇ ਇਹ ਸਫ਼ਰ ਤਦ ਤੋਂ ਹੀ ਸ਼ੁਰੂ ਹੋ ਚੁੱਕਾ ਸੀ, ਖੈਰ ਇਹ ਗੱਲ ਵੀ ਕਿਸੇ ਹੱਦ ਤੱਕ ਸਹੀ ਹੈ ਕਿ ਬੱਚੇ ਜੋ ਸਮਾਜ ਵਿਚ ਦੇਖਦੇ ਜਾਂ ਸੁਣਦੇ ਹਨ ਉਹੀ ਦੁਹਰਾਉਂਦੇ ਹਨ ਵਰਨਾ ਪੰਜਵੀ ਕਲਾਸ ਦੇ ਬੱਚੇ ਨੂੰ ਕਿ ਪਤਾ ਵੀ ਭਇਆ ਕਿਊ ਬੋਲ ਰਹੇ ਹਾਂ। ਅਕਸਰ ਮੇਰੇ ਦੋਸਤਾਂ ਨੇ ਮੈਨੂੰ ਛੇੜਨਾ ਵੀ ਹੋਰ ਕਿ ਹਾਲ ਹੈ ਭਇਆ, ਚੌਲ ਖਾਦੇ ਕਿ ਨਹੀਂ। ਮੈਨੂੰ ਬੁਰਾ ਵੀ ਲਗਦਾ ਸੀ ਵੀ ਇਸ ਤਰ੍ਹਾਂ ਨਾਲ ਮੈਨੂੰ ਕਿਊ ਛੇੜੀਆ ਜਾਂਦਾ ਹੈ। ਇਹ ਸਿਲਸਿਲਾ ਦਸਵੀਂ ਤੱਕ ਏਦਾਂ ਹੀ ਚਲਦਾ ਰਿਹਾ। ਮੇਰੇ ਸਕੂਲ ਦਾ ਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੀ। ਗੁਰਬਾਣੀ, ਸਿੱਖ ਧਰਮ ਦਾ ਜਿਨ੍ਹਾਂ ਗਿਆਨ ਮੈਨੂੰ ਉਸ ਸਕੂਲ ਨੇ ਦਿੱਤਾ ਸ਼ਾਇਦ ਹੋਰ ਕੀਤੋ ਨਹੀਂ ਮਿਲਿਆ।
ਦਸਵੀਂ ਤੱਕ ਮੈਂ ਚੀਜ਼ਾਂ ਨੂੰ ਸਮਝਣ ਲੱਗ ਗਿਆ ਸੀ, ਗੁਰਬਾਣੀ ਦੇ ਬਹੁਤ...
ਸਾਰੇ ਸ਼ਬਦ ਮੇਰੀ ਆਪਣੀ ਬੋਲੀ ਅਵਧੀ ਦੇ ਸਮਝ ਲਗਣ ਲੱਗੇ ਜਿਵੇ ਕਿ ਮਹਤਾਰੀ, ਕਬਹੂੰ, ਬਿਸਰ, ਮਾਇ ਆਦਿ ਅਨੇਕਾਂ ਹੀ ਸ਼ਬਦ ਜੋ ਅਵਧੀ ਭਾਸ਼ਾ ਦੇ ਸਨ। ਹੁਣ ਮੈਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ ਵੀ ਗੁਰਬਾਣੀ ਦੇ ਵਿੱਚ ਕਿੰਨੇ ਹੀ ਸ਼ਬਦ ਮੇਰੀ ਆਪਣੀ ਭਾਸ਼ਾ ਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਵੀ ਬਿਹਾਰ ਹੈ।
ਬੱਚਿਆਂ ਦੇ ਦਿਮਾਗ ਵਿੱਚ ਕਦੇ ਵੀ ਇਹ ਗੱਲ ਨਹੀਂ ਪਾਉਣੀ ਚਾਹੀਦੀ ਵੀ ਸਾਮਣੇ ਵਾਲਾ ਬੱਚਾ ਮਾੜਾ ਹੈ, ਕਿਊ ਕਿ ਕੋਈ ਨਹੀਂ ਜਾਣਦਾ ਵੀ ਸਾਮਣੇ ਵਾਲੇ ਬੱਚਾ ਦਿਮਾਗੀ ਕਿੰਨਾ ਕੇ ਮਜਬੂਤ ਹੈ ਜਾਂ ਉਹ ਸਹਿਣ ਕਰ ਸਕਦਾ ਹੈ ਜਾ ਨਹੀਂ । ਰੋਜ ਸੁਣਨ ਨੂੰ ਮਿਲਦਾ ਹੈ ਕਿ ਛੋਟੇ ਛੋਟੇ ਬੱਚੇ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਜਾਂ ਸੁਸਾਈਡ ਕਰ ਰਹੇ ਹਨ
ਸ਼ਾਇਦ ਕੁਛ ਅਜਿਹੇ ਹੀ ਕਾਰਣ ਹੋਣਗੇ ਜਿਨ੍ਹਾਂ ਕਰ ਕੇ ਮੇਰੇ ਛੋਟੇ ਭਰਾ ਨੇ ਆਪਣੇ ਦੋਸਤਾਂ ਨੂੰ ਅੱਜ ਤੱਕ ਆਪਣਾ ਪਿਛੋਕੜ ਯੂ ਪੀ ਦਾ ਨਹੀਂ ਦਸਿਆ।
ਅੰਕਿਤ ਦੁਬੇ