More Punjabi Kahaniya  Posts
ਖੂਨਦਾਨੀ


2018 ਚ ਮੇਰੇ ਚਾਚਾ ਜੀ ਨੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਯਾਦ ਚ ਪਿੰਡ ਦੇ ਕੁਝ ਪੜੇ ਲਿਖੇ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਚ ਖੂਨਦਾਨ ਕੈਂਪ ਲਗਾਇਆ। ਖੂਨ ਦਾਨ ਤੇ ਬਹੁਤ ਵਧੀਆ ਸੂਝਵਾਨ ਬੁਲਾਰਿਆਂ ਨੇ ਖੂਨ ਦਾਨ ਦਾ ਮਹੱਤਵ ਦੱਸਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੱਗਪਗ 60 ਯੂਨਿਟ ਖੂਨ ਇਕੱਠਾ ਕਰਕੇ ਹੁਸ਼ਿਆਰਪੁਰ ਦੀ ਇੱਕ ਲੋਕ ਭਲਾਈ ਸੰਸਥਾ ਨੇ ਇਕੱਤਰ ਕਰਕੇ ਲੈ ਗਏ। ਉਸ ਸਮੇੰ ਉਹ ਪਹਿਲਾਂ ਕੈੰਪ ਸੀ ਸਾਡੇ ਪਿੰਡ ਚ ਜਿਸ ਚ ਲੱਗਪੱਗ ਸਾਡੇ ਪਰਿਵਾਰ ਦੇ 20 ਮੈੰਬਰਾਂ ਨੇ ਖੂਨਦਾਨ ਕੀਤਾ। ਹਾਲਾਂਕਿ ਮੇਰੇ ਚਾਚਾ ਪੇਸ਼ੇ ਵਜੋਂ ਮਾਸਟਰ ਸਨ ਅਤੇ ਲਾਗਲੇ ਪਿੰਡ ਹੀ ਸਕੂਲ ਚ ਪੜਾਉੰਦੇ ਸੀ। ਇਸਦੇ ਨਾਲ ਨਾਲ ਉਹ ਕਿਤਾਬ ਪੜ੍ਹਨ ਦੇ ਸ਼ੌਕੀਨ ਤੇ ਲੇਖਕ ਵੀ ਸਨ। ਉਹ ਹਮੇਸ਼ਾ ਹੀ ਸਮਾਜ ਨੂੰ ਬਦਲਣ ਲਈ ਤੱਤਪਰ ਰਹਿੰਦੇ ਸੀ। 2018 ਦੇ ਦਸੰਬਰ ਮਹੀਨੇ ਦੇ ਆਖਰੀ ਦਿਨ ਮੇਰੇ ਤਾਇਆ ਜੀ ਮੌਤ ਹੋ ਗਈ ਉਸ ਸਮੇਂ ਵੀ ਉਹ ਲੋਕ ਭਲਾਈ ਦੇ ਕੰਮਾਂ ਚ ਜੁਟੇ ਰਹੇ। ਉਹਨਾਂ ਨੇ ਸਮਾਜ ਨੂੰ ਸੇਧ ਦੇਣ ਲਈ ਵਿਆਹ ਤੱਕ ਨੀ ਕਰਾਇਆ ਤੇ ਜਦ ਵੀ ਕੋਈ ਫੌਨ ਆਉਣਾ ਕਿ ਖੂਨ ਦੀ ਲੋੜ ਹੈ ਤਾ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਸਨ। ਉਹ ਤਰਕਸ਼ੀਲ ਸਨ ਤੇ ਕਿਤਾਬਾਂ ਪੜ੍ਹਨਾ ਲਿਖਣਾ ਉਨ੍ਹਾਂ ਨੂੰ ਵਧੀਆ ਲੱਗਦਾ ਸੀ। ਉਹ ਲੋਕਾਂ ਨੂੰ ਅੰਧਵਿਸ਼ਵਾਸਾਂ ਤੋੰ ਹਟਾ ਕੇ ਵਿਗਿਆਨ ਨਾਲ ਜੋੜਨਾ ਚਾਹੁੰਦੇ ਸਨ।
2019 ਚ ਫੇਰ ਦੂਜਾ ਖੂਨਦਾਨ ਕੈੰਪ ਕਰਾਇਆ ਗਿਆ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਚੜ ਕੇ ਲੋਕਾਂ ਨੇ ਖੂਨਦਾਨ ਕੈਂਪ ਚ ਹਿੱਸਾ ਲਿਆ ਤੇ ਖੂਨਦਾਨ ਦੀ ਮਹੱਤਤਾ ਦੱਸੀ ਗਈ। ਖੂਨਦਾਨੀਆਂ ਨੂੰ ਪਿੰਡ ਦੀ ਕਮੇਟੀ ਤੇ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਸਮਾਂ ਬੀਤਦਾ ਗਿਆ ਤੇ ਚਾਚਾ ਜੀ ਆਪਣੇ ਸਮਾਜਿਕ ਭਲਾਈ ਦੇ ਕਾਰਜ ਕਰਦੇ ਗਏ। ਦਸੰਬਰ ਮਹੀਨੇ ਵੱਡੇ ਦਿਨ ਦੀਆਂ ਛੁੱਟੀਆਂ ਦੌਰਾਨ ਉਹ ਆਪਣੇ ਮਿੱਤਰਾਂ ਨਾਲ ਤਲਵਾੜਾ ਡੈਮ ਘੁੰਮਣ ਗਏ। ਫੇਰ ਨਵੇਂ ਸਾਲ ਤੋੰ ਬਾਦ ਉਹ ਆਪਣੇ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਸਨ। ਫਰਵਰੀ ਦੇ ਇੱਕ ਦਿਨ ਅਚਾਨਕ ਸਕੂਲ ਚ ਉਨਾਂ ਦੀ ਛਾਤੀ...

ਚ ਦਰਦ ਹੋਈ ਤੇ ਉਹਨਾਂ ਨੂੰ ਹਸਪਤਾਲ ਲਿਜਾਂਦੇ ਸਮੇੰ ਹੀ ਉਨਾਂ ਦੀ ਮੌਤ ਹੋ ਗਈ। ਉਨਾਂ ਨੇ ਪਹਿਲਾਂ ਹੀ ਸਾਨੂੰ ਸਭ ਨੂੰ ਕਿਹਾ ਸੀ ਕਿ ਮੇਰੀ ਮੌਤ ਤੋੰ ਬਾਦ ਮੇਰੀਆਂ ਅੱਖਾਂ ਤੇ ਸਰੀਰ ਦਾਨ ਕੀਤਾ ਜਾਵੇ ਅਸੀਂ ਉਨਾਂ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਜੋ ਕਿ ਅੱਜ 2 ਇਨਸਾਨਾਂ ਦੀਆਂ ਜਿੰਦਗੀਆਂ ਰੁਸ਼ਨਾ ਰਹੀਆਂ ਨੇ ਤੇ ਉਨਾਂ ਸਰੀਰ ਰਿਸਰਚ ਲਈ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਚ ਦਾਨ ਕੀਤਾ ਗਿਆ। ਉਨਾਂ ਦੀ ਮੌਤ ਤੇ ਹਰ ਇੱਕ ਅੱਖ ਨਮ ਸੀ ਤੇ ਸਕੂਲ ਦੇ ਬੱਚੇ ਵੀ ਬਹੁਤ ਰੋਏ। ਉਹ ਸਮਾਜ ਨੂੰ ਪਰਿਵਾਰ ਦੇ ਨਜਰੀਏ ਨਾਲ ਦੇਖਦੇ ਸੀ ਉਨਾਂ ਨੇ ਆਪਣੀ ਜਿੰਦਗੀ ਚ 67 ਵਾਰ ਖੂਨਦਾਨ ਕੀਤਾ ਤੇ ਆਪਣੀ ਸਾਰੀ ਤਨਖਾਹ ਆਪਣਾ ਖਰਚਾ ਕੱਢ ਕੇ ਉਹਨਾਂ ਨੇ ਭੱਠੇ ਚ ਰਹਿੰਦੇ ਬੱਚਿਆਂ ਦੀ ਪੜ੍ਹਾਈ ਲੇਖੇ ਲਾ ਦਿੱਤੀ। ਉਨਾਂ ਦੀ ਉਮਰ ਸਿਰਫ 50 ਸਾਲ ਸੀ। ਉਨਾਂ ਦਾ ਗੂੜਾ ਮਿੱਤਰ ਜੋ ਕਿ ਹੁਣ ਕੈਨੇਡਾ ਚ ਇੱਕ ਪੰਜਾਬੀ ਟੀ ਵੀ ਚੈਨਲ ਦਾ ਉਘਾ ਬੁਲਾਰਾ ਹੈ ਉਸਨੇ ਵੀ ਕਾਫੀ ਦੁੱਖ ਜਤਾਇਆ। ਮੇਰੇ ਚਾਚਾ ਜੀ ਆਪਣੀ ਜਿੰਦਗੀ ਚ ਇੰਨੀ ਵਾਰ ਖੂਨਦਾਨ ਕੀਤਾ ਪਤਾ ਨੀ ਕਿੰਨੀਆਂ ਜਾਨਾਂ ਬਚਾਈਆਂ। ਜਿੱਥੇ ਅੱਜ ਕੱਲ ਸਰਕਾਰਾਂ ਪਿੱਛੇ ਲੱਗ ਲੋਕ ਹਿੰਦੂ ਮੁਸਲਿਮ ਸਿੱਖ ਆਪਣੀ ਦੰਗਿਆਂ ਚ ਲੋਕਾਂ ਦਾ ਖੂਨ ਵਹਾ ਰਹੇ ਨੇ ਉਥੇ ਹੀ ਮੇਰੇ ਚਾਚਾ ਜੀ ਵਰਗੇ ਮਹਾਨ ਖੂਨਦਾਨੀ ਸਮਾਜਿਕ ਏਕਤਾ ਨੂੰ ਧਰਮਾਂ ਤੋਂ ਉਪਰ ਉਠ ਕੇ ਕੰਮ ਕਰ ਰਹੇ ਨੇ ਕਿਉੱਕਿ ਇਨਸਾਨਾਂ ਦਾ ਖੂਨ ਇੱਕੋ ਜਿਹਾ ਹੀ ਹੁੰਦਾ ਹੈ ਉਹ ਜਾਤ ਜਾਂ ਧਰਮ ਦੇ ਨਾਂ ਤੇ ਅਲੱਗ ਅਲੱਗ ਨਹੀੰ ਹੁੰਦਾ। ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਆ ਕਿਉੰਕਿ ਕਿਸੇ ਦਾ ਖੂਨ ਵਹਾਉਣਾ ਤਾ ਸੌਖਾ ਹੈ ਪਰ ਖੂਨਦਾਨ ਕਰਨਾ ਇੱਕ ਪਵਿੱਤਰ ਕੰਮ ਹੈ ਜੋ ਕਿ ਸੂਰਮੇ ਹੀ ਕਰਦੇ ਨੇ।

Submitted By:- Navdeep Singh

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)