ਇਸ਼ਕਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 1
ਲੇਖਕ – ਗੁਰਪ੍ਰੀਤ ਸਿੰਘ ਭੰਬਰ
1
ਸੁਰਜਣ ਸਿੰਘ ਦੀ ਧੀ ਘਰੋਂ ਭੱਜ ਗਈ ਸੀ। ਕੱਲ ਰਾਤ ਤੋਂ ਓਹ ਗਾਇਬ ਸੀ। ਕੱਲ ਰਾਤ ਤੋਂ ਰੂਹਦੀਪ ਗਾਇਬ ਸੀ। ਓਹ ਭੱਜੀ ਸੀ ਜੋਸ਼ ਨਾਮ ਦੇ ਮੁੰਡੇ ਨਾਲ। ਜੋਸ਼ ਦਾ ਅਸਲ ਨਾਮ ਜਸਨੂਰ ਸੀ ਪਰ ਸਾਰੇ ਉਸਨੂੰ ਜੋਸ਼ ਕਹਿ ਕੇ ਹੀ ਪੁਕਾਰਦੇ ਸਨ।
ਸੁਰਜਣ ਸਿੰਘ ਸੱਤਾ ਪਾਰਟੀ ਦਾ ਵਿਧਾਇਕ ਸੀ। ਐਮ.ਐਲ.ਏ ਵੱਜਦਾ ਸੀ ਅਗਲਾ ਤੇ ਉਸੇ ਦੀ ਧੀ ਉਪਰ ਕਿਸੇ ਨੇ ਬੁਰੀ ਅੱਖ ਰੱਖੀ!! ਸਾਰੇ ਸ਼ਹਿਰ ਵਿੱਚ ਲੋਕੀ ਥੂ-ਥੂ ਕਰ ਰਹੇ ਸਨ। ਕੁੱਛ ਦਿਨਾ ਵਿੱਚ ਵਿਆਹ ਸੀ ਰੂਹੀ ਦਾ। ਰੂਹਦੀਪ ਨੂੰ ਸਾਰੇ ਰੂਹੀ ਕਿਹਾ ਕਰਦੇ ਸਨ।
ਬੜੀ ਨਕਚੜੀ ਸੀ ਰੂਹੀ। ਸੀ ਤਾਂ ਕੁੜੀ ਪਰ ਪਾਲਿਆ ਸੁਰਜਣ ਸਿੰਘ ਨੇ ਮੁੰਡਿਆ ਵਾਂਗ ਹੀ ਸੀ। ਇੱਕੋ-ਇੱਕ ਸੀ ਨਾ! ਏਰੀਏ ਵਿੱਚ ਪੂਰੀ ਬਦਮਾਸ਼ੀ ਸੀ ਰੂਹੀ ਸੀ। ਕੋਈ ਮੁੰਡਾ ਓਦੇ ਵੱਲ ਅੱਖ ਚੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰਦਾ ਹੁੰਦਾ। ਆਪਣੇ ਕੋਲ ਇਕ ਰਿਵਾਲਵਰ ਰੱਖਿਆ ਕਰਦੀ ਸੀ। ਇਕ ਲੋਹੇ ਦੀ ਰੌਡ ਤੇ ਡਰਦੀ ਕਿਸੇ ਤੋਂ ਨਹੀਂ ਸੀ ਹੁੰਦੀ।
ਹਮੇਸ਼ਾਂ ਕਾਲੀ ਰੇਬਨ ਦੀ ਐਨਕ ਲਗਾ ਕੇ ਰੱਖਦੀ ਸੀ। ਆਪਣੇ ਨਾਲ ਚਾਰ-ਪੰਜ ਕੁੜੀਆਂ ਦੀ ਟੋਲੀ ਲੈ ਕੇ ਲੰਡੀ ਜੀਪ ਭਜਾਂਓਦੀ ਫਿਰਦੀ ਸੀ ਸ਼ਹਿਰ ਵਿੱਚ ਰੂਹੀ।
ਓਹ ਆਪਣੇ ਪਿਤਾ ਸੁਰਜਣ ਸਿੰਘ ਦਾ ਸੱਜਾ ਹੱਥ ਸਮਝ ਲਵੋ। ਸੁਰਜਣ ਸਿੰਘ ਦੀ ਤਰਾਂ ਹੀ ਰੂਹੀ ਵੀ ਸੱਤਾ ਵਿੱਚ ਆ ਰਹੀ ਸੀ। ਅਗਲੀਆਂ ਚੋਣਾਂ ਵਿੱਚ ਸੁਰਜਣ ਸਿੰਘ ਰੂਹੀ ਨੂੰ ਪਾਰਟੀ ਟਿਕਟ ਦਵਾਓਣ ਵਾਲਾ ਸੀ। ਸਭ ਕੁੱਛ ਸੈੱਟ ਸੀ। ਫਿਰ ਕਿਓਂ ਭੱਜ ਗਈ!?
“ਲੱਭੋ!!! ਲੱਭੋ ਸਾਲਿਓ ਲੱਭੋ!!! ਸ਼ਹਿਰ ਤੋਂ ਬਾਹਰ ਨੀ ਜਾਣੀ ਚਾਹੀਦੀ!! ਜਿਓਂਦਾ ਨੀ ਰਹਿਣਾ ਚਾਹੀਦਾ ਓਹ ਮੁੰਡਾ!! ਮਾਰ ਦੋ ਕੰਜਰ ਦੇ ਪੁੱਤ ਨੂੰ!!!” ਸੁਰਜਣ ਸਿੰਘ ਭਖਿਆ ਪਿਆ ਸੀ।
“ਕਿੱਥੇ ਗਈ ਮੇਰੀ ਧੀ ਰਾਣੀ!!! ਮੇਰੀ ਰੂਹੀ!! ਓ ਮੇਰੀ ਰੂਹੀ!!!” ਮੇਨਕਾ ਬੋਲੀ।
“ਤੂੰ ਚੁੱਪ ਕਰਜਾ!!! ਤੈਨੂੰ ਬੜੀ ਓਦੀ ਫਿਕਰ ਸੀ!!” ਕਹਿੰਦੇ ਹੋਏ ਸੁਰਜਣ ਸਿੰਘ ਨੇ ਮੇਨਕਾ ਦੇ ਇਕ ਥੱਪੜ ਜੜ ਦਿੱਤਾ।
ਕੋਲ ਹੀ ਸ਼ਲਿੰਦਰ ਭਦੌੜ ਖੜਾ ਸੀ। ਓਹ ਸੁਰਜਣ ਸਿੰਘ ਵੱਲ ਗੁੱਸੇ ਨਾਲ ਦੇਖ ਰਿਹਾ ਸੀ।
“ਸ਼ਲਿੰਦਰ ਭਦੌੜ!! ਮੇਰੇ ਵੱਲ ਇੱਦਾਂ ਨਾ ਦੇਖ ਓਏ!!!” ਸੁਰਜਣ ਸਿੰਘ ਨੇ ਉਸਦਾ ਗਿਰੇਬਾਨ ਫੜ ਲਿਆ, “ਮੈਂ ਸੁਰਜਣ ਸਿੰਘ ਆ ਸੁਰਜਣ ਸਿੰਘ!!! ਮੈਂ ਕਿਸੇ ਨੂੰ ਇੱਦਾਂ ਆਪਣੇ ਵੱਲ ਦੇਖਣ ਨੀ ਦਿੰਦਾ!!”
“ਸੁਰਜਣ ਸਿੰਘ!! ਜੇ ਤੇਰੀ ਕੁੜੀ ਦਾ ਪਹਿਲਾਂ ਈ ਕਿਸੇ ਹੋਰ ਨਾਲ ਚੱਕਰ ਚੱਲਦਾ ਸੀ ਸਾਲਿਆ ਤਾਂ ਮੈਨੂੰ ਕਿਓਂ ਇਸ ਪਚੜੇ ਚ ਫਸਾਇਆ!!! ਮੇਰੇ ਪਰਿਵਾਰ ਦੀ ਕਿਓਂ ਬੇਇੱਜਤੀ ਕੀਤੀ ਓਏ!!!” ਸ਼ਲਿੰਦਰ ਭਦੌੜ ਬੋਲਿਆ।
“ਬਕਵਾਸ ਬੰਦ ਕਰ!!!” ਸੁਰਜਣ ਸਿੰਘ ਨੇ ਅਸਲਾ ਕੱਢਿਆ ਤੇ ਭਦੌੜ ਦੀ ਠੋਡੀ ਤੇ ਰੱਖ ਦਿੱਤਾ।
“ਹਰਾਮਜਾਦਿਆ!! ਤੂੰ ਜਾਣਦਾ ਨੀ ਤੂੰ ਕੀਹਦੇ ਨਾਲ ਪੰਗਾ ਲੈ ਰਿਹਾ!! ਪਾਰਟੀ ਚ ਮੇਰੀ ਹੈਸੀਅਤ ਕੀ ਹੈ ਤੂੰ ਭੁੱਲ ਗਿਆ!! ਹੁੱਣ ਤੇਰੀ ਭਗੌੜੀ ਕੁੜੀ ਨੂੰ ਤਾਂ ਟਿਕਟ ਕੀ ਮਿਲਣੀ ਆ! ਸਾਲਿਆ!!! ਤੈਨੂੰ ਵੀ ਨੀ ਮਿਲਦੀ ਅਗਲੀਆਂ ਚੋਣਾਂ ਚ!!!” ਸ਼ਲਿੰਦਰ ਭਦੌੜ ਬੋਲਿਆ।
“ਓਏ!!!” ਸੁਰਜਣ ਸਿੰਘ ਗਰਜਿਆ।
ਸ਼ਲਿੰਦਰ ਭਦੌੜ ਓਹ ਸਖਸ਼ ਸੀ ਜਿਸਦੇ ਮੁੰਡੇ ਗੈਰੀ ਉਰਫ ਗੁਰਬਚਨ ਨਾਲ ਰੂਹੀ ਦਾ ਵਿਆਹ ਤੈਅ ਹੋਇਆ ਸੀ। ਗੈਰੀ ਨਸ਼ੇੜੀ ਸੀ। ਚਿੱਟਾ ਲੈਣ ਦਾ ਆਦੀ। ਦੋ ਤਿੰਨ ਵਾਰ ਓਹ ਅਮਰੀਕਾ ਵੀ ਇਲਾਜ ਕਰਾ ਆਇਆ...
ਸੀ। ਪਰ ਚਿੱਟਾ ਨਸ਼ਾ ਹੀ ਐਸਾ ਹੈ ਕਿ ਇਕ ਵਾਰ ਲੱਗਜੇ ਫੇਰ ਕਿੱਥੇ ਛੁੱਟਦਾ ਹੈ।
ਸੁਰਜਣ ਸਿੰਘ ਹਾਲਾਂਕਿ ਇਹੀ ਸਮਝਦਾ ਸੀ ਕਿ ਗੈਰੀ ਕੋਕੇਨ ਲੈਣਾ ਛੱਡ ਚੁੱਕਿਆ ਹੈ। ਇਸੇ ਲਈ ਤਾਂ ਓਹ ਰੂਹੀ ਦਾ ਵਿਆਹ ਗੈਰੀ ਨਾਲ ਕਰਾਓਣ ਲਈ ਮੰਨਿਆ ਸੀ।
“ਮੈ!! ਮੈਂ ਮਾਰ ਦੂੰ ਓਨੂੰ!!! ਛੱਡਦਾ ਨੀ ਮੈਂ!! ਓਏ ਗੱਡੀ ਕੱਢ ਓਏ!! ਚੱਲ ਦੇਖਕੇ ਆਈਏ ਜੋਸ਼ ਦੇ ਘਰ!! ਭੈਣ@## ਓਥੇ ਈ ਗਏ ਹੋਣਗੇ!!!”
ਗੈਰੀ ਆਪਣੇ ਲਫੰਗਿਆ ਨੂੰ ਨਾਲ ਲੈ ਕੇ ਲੰਡੀਆ ਜੀਪਾਂ ਉਪਰ ਬੈਠਣ ਲੱਗਿਆ ਤਾਂ ਸ਼ਲਿੰਦਰ ਭਦੌੜ ਨੇ ਉਸਨੂੰ ਰੋਕਿਆ।
“ਕੁੱਤਿਆਂ!!! ਨਿਕੰਮਿਆ!!! ਜਾਣਦਾ ਕਿੱਥੇ ਜਾ ਰਿਹਾ!! ਕੀਹਦੇ ਘਰ ਜਾ ਰਿਹਾ!!! ਜੋਸ਼ ਦੇ ਬਾਪ ਨੂੰ ਜਾਣਦਾ!!! ਕੌਣ ਆ ਉਹ!!! ਤੈਨੂੰ ਜਿਓਂਦੇ ਨੂੰ ਵੀ ਮੁੜਨ ਦਿੰਦਾ!!!” ਭਦੌੜ ਬੋਲਿਆ।
“ਫੇਰ ਮੈਂ ਕੀ ਕਰਾਂ!!!!? ਮੈਨੂੰ ਓਹ ਚਾਹੀਦੀ ਆ ਬੱਸ!!! ਓਹ ਮੇਰੀ ਆ ਮੇਰੀ!!!!” ਗੈਰੀ ਉੱਚੀ-ਉੱਚੀ ਚੀਕਣ ਲੱਗਿਆ।
“ਓ ਤੂੰ ਟੈਂਸ਼ਨ ਨਾ ਲੈ!! ਤੂੰ ਨੱਕ ਚੋਂ ਪੌਡਰ ਖਿੱਚ ਪੌਡਰ!!! ਬਾਕੀ ਮੇਰੇ ਤੇ ਛੱਡ ਦੇ!!! ਸਾਲੇ ਭੱਜਣਗੇ ਕਿੱਥੇ!!!” ਭਦੌੜ ਨੇ ਕਿਹਾ।
ਪਾਰਟੀ ਦੇ ਮੁੱਖ ਦਫਤਰ ਵਿੱਚ ਪ੍ਰਦੇਸ਼ ਪਾਰਟੀ ਸੁਪਰੀਮੋ ਰਾਜਾ ਦਿਆਲ ਸਿੰਘ ਨੇ ਸੁਰਜਣ ਸਿੰਘ ਨੂੰ ਬੁਲਾਇਆ ਸੀ। ਓਨਾ ਦੇ ਹੱਥ ਵਿੱਚ ਸ਼ਰਾਬ ਦਾ ਗਿਲਾਸ ਫੜਿਆ ਹੋਇਆ ਸੀ। ਓਨਾ ਨੇ ਪੈੱਗ ਬਣਾਇਆ ਸੀ ਆਪਣੇ ਵਾਸਤੇ ਪਰ ਸਾਰੀ ਸ਼ਰਾਬ ਸੁਰਜਣ ਸਿੰਘ ਦੇ ਮੂੰਹ ਤੇ ਦੇ ਮਾਰੀ।
“ਆਪਣੀ ਧੀ ਨੀ ਕਾਬੂ ਹੋਈ ਤੈਥੋਂ!!!” ਰਾਜਾ ਦਿਆਲ ਸਿੰਘ ਬੋਲੇ।
ਇਕ ਓਹ ਹੀ ਸਨ ਜਿੰਨਾ ਸਾਹਮਣੇ ਸੁਰਜਣ ਸਿੰਘ ਦਬਦਾ ਸੀ। ਆਪਣਾ ਗੁੱਸਾ ਦੱਬੀ ਓਹ ਰਾਜਾ ਸਾਹਿਬ ਸਹਮਣੇ ਖੜਾ ਰਿਹਾ।
“ਪਾਰਟੀ ਦੀ ਸਾਰੀ ਛਵੀ ਖਰਾਬ ਕਰ ਤੀ!! ਪਤਾ ਕੀਹਦੇ ਮੁੰਡੇ ਨਾਲ ਭੱਜੀ ਆ ਓਹ!! ਕੁੱਤਾ ਹਰਾਮੀ ਓਹ ਏ.ਸੀ.ਪੀ. ਤੇਜਬੀਰ ਸਿੰਘ ਵਿਰਕ!!! ਐਨਕਾਊਂਟਰ ਸ਼ਪੈਸ਼ਲਿਸਟ!! ਮਾਰ ਦੇਣਾ ਓਨੇ ਆਵਦੇ ਮੁੰਡੇ ਨੂੰ ਵੀ ਤੇ ਤੇਰੀ ਕੁੜੀ ਨੂੰ ਵੀ!!!” ਰਾਜਾ ਸਾਹਿਬ ਗਰਜ ਰਹੇ ਸਨ।
“ਮੈਂ ਆਪਣੇ ਬੰਦੇ ਲਾ ਤੇ ਆ ਹਰ ਤਰਫ ਰਾਜਾ ਸਾਹਿਬ! ਓਹ ਦੋਵੇਂ ਜਿਆਦਾ ਦੂਰ ਨੀ ਜਾ ਸਕਣਗੇ!! ਫੜ ਲਵਾਂਗਾ ਮੈਂ ਓਨਾ ਨੂੰ!!!” ਸੁਰਜਣ ਸਿੰਘ ਬੋਲਿਆ।
“ਜੋ ਕਰਨਾ ਹੈ ਜਲਦੀ ਕਰ ਸੁਰਜਣ!! ਨਹੀਂ ਤਾਂ ਅਸਤੀਫਾ ਦੇ!! ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਪਾਰਟੀ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਵਾਂ!! ਸਮਝਿਆ!!” ਰਾਜਾ ਦਿਆਲ ਸਿੰਘ ਨੇ ਕਿਹਾ।
ਹੁੱਣ ਰੂਹੀ ਨੂੰ ਲੱਭਣਾ ਸੁਰਜਣ ਸਿੰਘ ਲਈ ਹੋਰ ਵੀ ਜਰੂਰੀ ਹੋ ਗਿਆ ਸੀ। ਇਕ ਰਾਜਨੇਤਾ ਲਈ ਕੁਰਸੀ ਹੀ ਤਾਂ ਸਭ ਤੋਂ ਵੱਧ ਜਰੂਰੀ ਹੁੰਦੀ ਹੈ। ਆਪਣੀ ਔਲਾਦ ਤੋਂ ਵੀ ਜਿਆਦਾ ਜਰੂਰੀ।
ਦਲਾਲ!…… ਉਸਦਾ ਨਾਮ ਹੀ ਦਲਾਲ ਸੀ। ਓਹ ਗੰਦਾ ਜਿਹਾ ਆਪਣਾ ਪਿੰਡਾ ਲਈ ਹੀ ਮਿਲਦਾ ਸੀ ਹਰ ਵਾਰ ਸੁਰਜਣ ਸਿੰਘ ਨੂੰ! ਉਸਦੇ ਕਹਿਣ ਤੇ ਓਹ ਖੂਨ ਕਰਿਆ ਕਰਦਾ ਸੀ। ਦਲਾਲ ਨੂੰ ਦੇਖ ਕੇ ਇਸ ਤਰਾਂ ਲੱਗਦਾ ਸੀ ਜਿਵੇਂ ਓਹ ਮਹੀਨਿਆਂ ਤੋਂ ਨਹੀਂ ਨਹਾਇਆ ਹੁੰਦਾ।
ਉਸਦਾ ਕਾਲਾ ਰੰਗ ਸੀ। ਘੁੰਗਰਾਲੇ ਜਿਹੇ ਵਾਲ ਸਨ। ਵੱਡੀਆਂ ਮੁੱਛਾਂ ਸਨ। ਬੋਲਦਾ ਜਿਆਦਾ ਨਹੀਂ ਸੀ।
“ਆਹ ਚੱਕ ਫੋਟੋ!! ਮੇਰੀ ਕੁੜੀ ਆ ਤੇ ਨਾਲ ਓਹ ਮੁੰਡਾ ਜੀਹਦੇ ਨਾਲ ਇਹ ਭੱਜੀ ਆ। ਮਾਰ ਦੇ ਦੋਵਾਂ ਨੂੰ!! ਮਾਰ ਦੇ ਇੰਨਾ ਨੂੰ ਜਿੰਨੀ ਜਲਦੀ ਹੋ ਸਕੇ!!” ਸੁਰਜਣ ਸਿੰਘ ਬੋਲਿਆ।
ਤਸਵੀਰਾਂ ਚੱਕ ਕੇ ਦਲਾਲ ਨੇ ਦੇਖੀਆਂ ਤੇ ਮੁਸਕੁਰਾ ਪਿਆ। ਉਸਨੇ ਸੁਰਜਣ ਸਿੰਘ ਵੱਲ ਦੇਖਿਆ।
“ਹੋ ਜਾਏਗਾ”। ਦਲਾਲ ਬੋਲਿਆ।
ਬਾਕੀ ਅਗਲੀ ਕਿਸ਼ਤ ਵਿੱਚ ਜੀ