ਮੀਂਹ|| ਲੈਟ ||ਖੰਭਾਂ ਆਲੇ ਕੀੜੇ||
ਨਾ ਹੁਣ ਮੀਂਹ ਦਾ ਕੋਈ ਅਨੰਦ ਲੈਂਦਾ,ਨਾ ਹੁਣ ਪਹਿਲਾਂ ਵਾਂਗ ਲੈਟ ਇੱਕ ਵਾਰ ਗਈ ਮੁੜਦੀ ਨਈਂ,ਹਾਂ ਆ ਖੰਭਾਂ ਆਲੇ ਕੀੜੇ ਜ਼ਰੂਰ ਨਿਕਲ ਆਉਂਦੇ ਪਰ ਏਹਨਾਂ ਨੂੰ ਕੋਈ ਨਈਂ ਗੌਲਦਾ ਹੁੰਦਾ।ਛੋਟੇ ਹੁੰਦੇ ਯਾਦ ਆ ਕਿ ਮੀਂਹ ਪੈਣਾ ‘ਤੇ ਲੈਟ ਨਾ ਆਉਣੀ।ਉੱਤੋਂ ਮੋਮਬੱਤੀ ਵੀ ਨਾ ਲੱਭਣੀ ,ਕਈ ਵਾਰ ਹੱਟੀਆਂ ਤੋਂ ਵੀ ਨਾ ਮਿਲਣੀ ਕਿਉਂ ਇੱਕ-ਦੋ ਹੱਟੀਆਂ ਹੁੰਦੀਆਂ ਸੀ।ਉੱਤੋਂ ਮਰਜਾਣੀ ਬੈਟਰੀ ਵੀ ਡਾਊਨ ਹੋ ਜਾਣੀ।ਮਾਂ ਨੇ ‘ਵਾਜ਼ਾਂ ਈ ਮਾਰੀ ਜਾਣੀਆਂ “ਵੇ ਰੋਟੀ ਖਾਲੋ ਟੈਮ ਨਾਲ਼,ਫੇਰ ਖੰਭਾਂ ਆਲੇ ਕੀੜੇ ਨਿਕਲ ਆਉਣੇ ਆ।” ਓਹੀ ਗੱਲ ਹੋਣੀ…ਫੇਰ ਹਲਦੀ ਆਲਾ ਡੱਬਾ ਚੁੱਕ ਏਹ ਲੱਭਣ ਲੱਗ ਜਾਣਾ ਬਈ ਕਿੱਥੋਂ ਨਿਕਲਦੇ ਨੇ। ਅੱਧ ਪਾਅ ਹਲਦੀ ਤਾਂ ਆਏਂ ਈ ਮੁਕਾ ਦੇਂਦੇ ਸੀ।ਪਰ ਫੇਰ ਵੀ ਰਾਤ ਨੂੰ ਦਰੀਆਂ ‘ਚੋਂ ਕੋਈ ਨਾ ਕੋਈ ਭਮੱਕੜ ਲੱਭ ਈ ਜਾਂਦਾ ਸੀ।ਹੁਣ ਤਾਂ ਲੋਕ ਆਹ ਹਿੱਟ ਦੀ ਸਪਰੇਅ ਕਰ ਉੱਥੇ ਈ ਕਬਰ ਬਣਾ...
ਦਿੰਦੇ ਏਹਨਾਂ ਦੀ।
ਪਿੰਡਾਂ ‘ਚ ਕਈ ਘਰਾਂ ‘ਚ ਅਜੇ ਵੀ ਆਹੀ ਮਾਹੌਲ ਹੁੰਦਾ। ਪਰ ਸ਼ਹਿਰਾਂ ‘ਚ ਜ਼ਿੰਦਗੀ ਕਮਰਿਆਂ ਅੰਦਰ ਹੀ ਸਹਿਕਦੀ ਆ।ਹੁਣ ਜਦੋਂ ਮੀਂਹ ਪੈਂਦਾ ‘ਤੇ ਘਰ ‘ਚ ਕਿਧਰੇ ਕੀੜੇ ਫਿਰਦੇ ਦਿਸ ਜਾਣ।ਕੰਨਾਂ ‘ਚ ਮਾਂ ਦੀ ਆਵਾਜ਼ ਗੂੰਜਣ ਲੱਗ ਜਾਂਦੀ ਬਈ ਹੁਣ ਰੇਲ ਬਣਾਈ ਹੋਣੀ ਪਿੰਡ ਸਾਰੇ ਟੱਬਰ ਦੀ।
ਹੁਣ ਤਾਂ ਏ ਸੀ ਕਮਰਿਆਂ ‘ਚ ਪਿਆ ਨੂੰ ਮੀਂਹ ਦਾ ਪਤਾ ਈ ਨਈਂ ਲੱਗਦਾ ਕਿ ਬਾਹਰ ਬੱਦਲ ਵਰ੍ਹ ਗਿਆ।ਸਮਾਂ ਬਦਲ ਗਿਆ,ਮਨੁੱਖ ਬਦਲ ਗਿਆ।ਜੋ ਸਮੇਂ ਅਸੀਂ ਵੇਖੇ,ਅੱਗੇ ਨਈਂ ਦੇਖਣੇ ਕਿਸੇ ਨੇ ‘ਤੇ ਸਾਡੀਆਂ ਮਾਵਾਂ ਵਰਗੀਆਂ ਮਾਵਾਂ ਵੀ ਕਿਤੇ ਨਈਂ ਮਿਲਣੀਆਂ||
ਕਾਸ਼! ਅਜੋਕੇ ਬੱਚਿਆਂ ਰਾਹੀਂ ਅਸੀਂ ਆਪਣਾ ਬਚਪਨ ਮਾਣ ਸਕਦੇ……..✍
ਜੱਸੀ ਚਾਨੀ✍