More Punjabi Kahaniya  Posts
ਗੁਲਾਮ ਆਤਮਾ


ਪਿੰਡ ਦਾ ਲਾਲੀ ਅਕਸਰ ਹੀ ਲੋਕਾਂ ਨਾਲ ਲੜਦਾ ਰਹਿੰਦਾ ਪਰ ਲੋਕ ਓਹਦੇ ਨਾਲ ਮੱਥਾ ਮਾਰਨ ਤੋਂ ਟਾਲਾ ਲੇ ਜਾਂਦੇ। ਕਿਉਂਕਿ ਓਹਦੇ ਬਾਰੇ ਕੀਹਨੂੰ ਨਹੀਂ ਪਤਾ ਸੀ ਸਾਰਾ ਪਿੰਡ ਉਸਦੀਆਂ ਕਰਤੂਤਾਂ ਤੋਂ ਵਾਕਫ਼ ਸੀ। ਕਦੇ ਓਹ ਕਿਸੇ ਜਨਾਨੀ ਨੂੰ ਛੇੜਨ ਦੇ ਚੱਕਰ ਵਿੱਚ ਛਿੱਤਰ ਖਾ ਕੇ ਆਉਂਦਾ ਤੇ ਕਦੀ ਆਪਦੀ ਜਨਾਨੀ ਕੋਲੋਂ। ਫਿਰ ਹੌਲੀ ਹੌਲੀ ਉਹ ਨਜਾਇਜ ਸ਼ਰਾਬ ਵੇਚਣ ਲੱਗ ਪਿਆ ਤੇ ਹੋਰ ਨਸ਼ੇ ਵੀ ਪਰ ਜਿਆਦਾ ਓਹ ਦੇਸੀ ਸ਼ਰਾਬ ਹੀ ਵੇਚਦਾ। ਅਕਸਰ ਪੁਲਸ ਓਹਦੇ ਘਰ ਆਈ ਰਹਿੰਦੀ ਪਰ ਉਹ ਪਿੰਡ ਦੇ ਸ਼ਾਹੂਕਾਰਾਂ ਦੇ ਤਲਵੇ ਚਟਨ ਲਗ ਪਿਆ ਸੀ। ਜਿਹੜਾ ਬੰਦਾ ਓਹਨੂੰ ਬਚਾਉਂਦਾ ਸੀ ਉਹ ਪੂਰੇ ਪਿੰਡ ਦਾ ਮੰਨਿਆ ਹੋਇਆ ਚਗਲ ਬੰਦਾ ਸੀ। ਅਸੀ ਓਹਨੂੰ ਅਕਸਰ ਸਮਝਾਉਂਦੇ ਕਿ ਉਹ ਗਲਤ ਕੰਮ ਛਡ ਦੇਵੇ ਤੇ ਓਸ ਬੰਦੇ ਦਾ ਸਾਥ ਵੀ ਪਰ ਜਦੋਂ ਡੰਗਰ ਨੂੰ ਰਸਾ ਚਬਣ ਦੀ ਆਦਤ ਪੈ ਜਾਵੇ ਤਾਂ ਉ ਹ ਛੇਤੀ ਨਹੀਂ ਛੁਡਿੰਦੀ…
ਹੌਲੀ ਹੌਲੀ ਓਹਦੇ ਕੋਲ ਕਾਫੀ ਪੈਸੇ ਇੱਕਠੇ ਹੋ ਗਏ ਤੇ ਜਾਹਿਰ ਜੀ ਗਲ ਹੈ ਕਿ ਗਲਤ ਕੰਮ ਵਿਚੋਂ ਬਣਾਏ ਪੈਸੇ ਬਹੁਤਾ ਚਿਰ ਨਹੀਂ ਕੜਦੇ। ਓਹ ਹੁਣ ਸਾਡੇ ਨਾਲ ਵੀ ਲੜਨ ਲੱਗ ਪਿਆ ਸੀ ਤੇ ਪਿੰਡ ਦੇ ਹੋਰ ਜਮੀਨਾਂ ਵਾਲਿਆਂ ਨੂੰ ਹਮੇਸ਼ਾ ਉੱਚੀ ਉੱਚੀ ਲਲਕਾਰਦਾ ਸੀ
ਓਹਨੂੰ ਅਸੀਂ ਲੱਖ ਵਾਰ ਸਮਝਾਉਂਦੇ ਪਰ ਉਹ ਕਿੱਥੇ ਮੰਨਦਾ ਸੀ ਓਹਦੇ ਸਿਰ ਤੇ ਤਾਂ ਸ਼ਾਹੂਕਾਰਾਂ ਦਾ ਹੱਥ ਸੀ।
ਇੱਕ ਦਿਨ ਸ਼ਾਹੂਕਾਰ ਦਾ ਰਿਸ਼ਤੇਦਾਰ ਗ਼ਲੀ ਚੋਂ ਬਲਦ ਭਜਾ ਕੇ ਲਿਆ ਰਿਹਾ ਸੀ ਤੇ ਗਲੀ ਚ ਓਹਦੇ ਬੱਚੇ...

ਸਨ ਤੇ ਵਾਲ ਵਾਲ ਬਚ ਗਏ ਇਹ ਵੇਖ ਕੇ ਓਹਦਾ ਖੂਨ ਖੋਲ ਗਿਆ ਤੇ ਓਹ ਰਿਸ਼ਤੇਦਾਰ ਨੂੰ ਗਾਲ੍ਹਾਂ ਕੱਢਣ ਲਗ ਪਿਆ ਮੈਂ ਆਪਣੀ ਛੱਤ ਤੇ ਸਾਰਾ ਹਾਲ ਵੇਖ ਰਿਹਾ ਸੀ । ਲਾਲੀ ਓਹਨਾਂ ਦੇ ਘਰ ਮਾਰਨ ਤੱਕ ਪਾਹੁੰਚ ਗਿਆ ਜਦੋਂ ਗੱਲ ਸ਼ਾਹੂਕਾਰ ਨੂੰ ਪਤਾ ਚਲੀ ਤਾਂ ਉਹ ਅੱਗ ਵਾਂਗੂੰ ਲਾਲ ਪੀਲਾ ਹੋ ਕੇ ਲਾਲੀ ਘਰੇ ਪਹੁੰਚ ਗਿਆ ਲਾਲੀ ਦਾ ਓਹਦੇ ਘਰ ਆਇਆ ਵੇਖ ਕੇ ਪਸੀਨਾ ਆਉਣਾ ਸ਼ੁਰੂ ਹੋ ਗਿਆ ਜਦੋਂ ਸ਼ਾਹੂਕਾਰ ਡੰਡੇ ਲੈ ਕੇ ਘਰੇ ਵੜੇ ਤਾਂ ਲਾਲੀ ਅੱਖ ਵਿੱਚ ਪਾਇਆ ਨਹੀਂ ਰੜਕ ਰਿਹਾ ਸੀ। ਇੰਨੇ ਨੂੰ ਲਾਲੀ ਦਾ ਪਿਓ ਬਾਹਰ ਨਿਕਲਿਆ ਜੋ ਡੰਡੇ ਦਾ ਸਹਾਰਾ ਲੈ ਕੇ ਤੁਰਦਾ ਸੀ ਸ਼ਾਹੂਕਾਰ ਨੂੰ ਹੋਰ ਕੋਈ ਤਾਂ ਬੰਦਾ ਲੱਭਿਆ ਨਹੀਂ ਤਾਂ ਓਹਨੇ ਬੁੱਢੇ ਨੂੰ ਕੁੱਟਣਾ ਹੀ ਸ਼ੁਰੂ ਕਰ ਦਿੱਤਾ । ਹੁਣ ਮੈਂ ਵੇਖ ਕੇ ਹੇਠਾਂ ਓਹਨਾਂ ਦੇ ਘਰ ਕੋਲ ਅਾ ਗਿਅਾ ਕਿਓਕਿ ਬਜੁਰਗ ਨੂੰ ਕਟ ਰਹੇ ਸੀ ਮੈਂ ਵੇਖ ਰਿਹਾ ਸੀ ਕਿ ਲਾਲੀ ਕੁਝ ਬੋਲੇ ਤੇ ਮੈਂ ਵੀ ਅੱਗੇ ਆਵਾ । ਜਿਹੜਾ ਬੰਦਾ ਕਿਸੇ ਦੀ ਇਕ ਨਹੀਂ ਸੁਣਦਾ ਸੀ ਉਹਦੀ ਆਤਮਾ ਗਲਤ ਕੰਮ ਦੇ ਕਾਰਨ ਉਸ ਦੀ ਆਤਮਾ ਇੰਨੀ ਗੁਲਾਮ ਹੋ ਗਈ ਕਿ ਉਹ ਆਪਣੇ ਪਿਓ ਨੂੰ ਵੀ ਨਹੀਂ ਛੁਡਵਾ ਸਕਦਾ ਸੀ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)