More Punjabi Kahaniya  Posts
ਆਈ.ਪੀ.ਐੱਸ


ਕੁਲਦੀਪ ਸਿੰਘ ਚਾਹਿਲ..ਔਖੀ ਪੜਾਈ,ਔਖੇ ਇਮਤਿਹਾਨ ਮਗਰੋਂ ਮਿਲਿਆਂ ਆਈ.ਪੀ.ਐੱਸ ਦਾ ਵੱਕਾਰੀ ਰੁਤਬਾ..ਕਿੰਨੇ ਜਿਲਿਆਂ ਦਾ ਪੁਲਸ ਮੁਖੀ..!
ਹੁਣ ਚੰਡੀਗੜ੍ਹ ਵੱਡੇ ਅਹੁਦੇ ਤੇ ਤਾਇਨਾਤ ਮੱਝ ਦੀ ਧਾਰ ਕੱਢਦੇ ਇਸ ਇਨਸਾਨ ਨੇ ਇੱਕ ਵੱਡੀ ਗੱਲ ਆਖ ਦਿੱਤੀ..
ਅਖ਼ੇ ਕੋਈ ਖਾਸ ਫਰਕ ਨਹੀਂ ਪੈਂਦਾ ਕੇ ਜਿੰਦਗੀ ਤੁਹਾਨੂੰ ਕਿਹੜੇ ਮੁਕਾਮ ਤੇ ਲੈ ਕੇ ਜਾਂਦੀ ਏ..ਪਰ ਇਹ ਗੱਲ ਚੇਤੇ ਰੱਖਣੀ ਬੜੀ ਹੀ ਜਰੂਰੀ ਏ ਕੇ ਉਸਦੀ ਸ਼ੁਰੂਆਤ ਕਿਥੋਂ ਹੋਈ ਸੀ..!
ਸੰਨ ਅਠਾਨਵੇਂ ਵਿਚ ਨਵੀਂ ਖਰੀਦੀ ਜੈਨ ਕਾਰ ਵਿੱਚ ਬਟਾਲਿਓਂ ਬਿਆਸ ਜਾਂਦਿਆ ਪਿਤਾ ਜੇ ਨੇ ਅੰਮੋ-ਨੰਗਲ ਦੀ ਨਹਿਰ ਦੇ ਕੋਲ ਬ੍ਰੇਕ ਮਰਵਾ ਲਈ..
ਇੱਕ ਥਾਂ ਭਾਵੁਕ ਹੋ ਗਏ..ਕੇ ਸੰਨ ਅਠਵੰਜਾ ਵਿੱਚ ਜਦੋਂ ਪਿਤਾ ਜੀ ਦੀ ਮੌਤ ਮਗਰੋਂ ਘਰੇ ਆਟਾ ਤੱਕ ਵੀ ਮੁੱਕ ਗਿਆ ਤਾਂ ਇਸੇ ਜਗਾ ਨਵੀਂ ਬਣਦੀ ਸੜਕ ਤੇ ਰੋੜੀ ਵੀ ਕੁੱਟੀ ਸੀ..!
ਜਮਨਾ ਨਗਰ ਤੋਂ ਸਰਦਾਰ ਜੀ..
ਅਕਸਰ ਦਰਬਾਰ ਸਾਬ ਦਰਸ਼ਨ ਕਰਨ ਆਇਆ ਕਰਦੇ..ਸਧਾਰਨ ਰਹਿਣੀ ਸਹਿਣੀ..ਦਰਬਾਰ ਸਾਹਿਬੋ ਤੁਰ ਕੇ ਆਇਆ ਕਰਦੇ..
ਡਰਾਈਵਰ ਨੂੰ ਪੁੱਛਣਾ ਕੇ ਕੌਣ ਨੇ?..ਉਸਨੇ ਗੱਲ ਦੂਜੇ ਪਾਸੇ ਪਾ ਦੇਣੀ..
ਫੇਰ ਇੱਕ ਦਿਨ ਦੱਸ ਹੀ ਦਿੱਤਾ..ਅਖ਼ੇ ਬੜੇ ਵੱਡੇ ਕਾਰੋਬਾਰੀ ਨੇ..ਕਿੰਨੀਆਂ ਫੈਕਟਰੀਆਂ..
ਪਰ ਮਾਨਾਂਵਾਲਾ ਟੱਪਦਿਆਂ ਹੀ ਆਖ ਦਿੰਦੇ ਰੇਸ਼ਮ ਸਿਆਂ ਹੁਣ ਗੁਰੂ ਰਾਮਦਾਸ ਦੀ ਨਗਰੀ ਸ਼ੁਰੂ ਹੋ ਗਈ..ਹੁਣ ਅਸੀਂ ਆਮ ਜਿਹੇ ਸ਼ਰਧਾਲੂ ਹੋ ਗਏ ਹਾਂ..ਨਾ ਮੈਂ ਤੇਰਾ ਮਾਲਕ ਤੇ ਨਾ ਹੀ ਤੂੰ ਮੇਰਾ ਨੌਕਰ..
ਮੈਂ ਅੱਗੋਂ ਹੱਸ ਪੈਦਾ ਸਰਦਾਰ ਜੀ ਅੱਗੇ ਤੁਸੀਂ ਕਿਹੜਾ ਨੌਕਰ ਸਮਝਦੇ ਓ..!
ਕੁਝ ਲੋਕਾਂ ਦੀ ਜਿੰਦਗੀ ਹੀ ਨਿੱਕਲ ਜਾਂਦੀ..ਦੂਜਿਆਂ ਨੂੰ ਨੀਵਾਂ ਵਿਖਾਉਂਦੇ-ਵਿਖਾਉਂਦੇ..ਨੁਕਸ ਗਿਣਾਉਂਦੇ..ਇਹ ਦੱਸਦੇ ਹੋਏ ਕੇ ਅਸੀਂ ਤੁਹਾਥੋਂ ਕਈ ਦਰਜੇ ਬੇਹਤਰ ਹਾਂ..ਸੋਹਣੇ ਹਾਂ..ਤੰਦਰੁਸਤ ਹਾਂ..ਪੈਸੇ ਵਾਲੇ ਹਾਂ..
ਫੇਰ ਇਸ ਸਭ ਕੁਝ ਨੂੰ ਸਾਬਿਤ ਕਰਨ ਲਈ ਕਿੰਨਾ ਕੁਝ ਹੰਕਾਰ ਦੀ ਭੱਠੀ ਵਿਚ ਝੋਕ ਦਿੱਤਾ ਜਾਂਦਾ ਏ..

/> ਪਹਿਲੀ ਵੇਰ ਪੰਜਾਬ ਗਿਆ..ਕਿੰਨੇ ਰਿਸ਼ਤੇਦਾਰ ਮਿਲਣ ਆਏ..
ਪੁੱਛਿਆ ਤੁਹਾਡੇ ਕਨੇਡਾ ਵਾਲੇ ਘਰ ਕਿੰਨੇ ਕਮਰੇ ਨੇ..ਆਖਿਆ ਚਾਰ..ਦੂਜੀ ਵੇਰ ਗਏ ਫੇਰ ਓਹੀ ਸਵਾਲ..ਕਿੰਨੇ ਕਮਰੇ ਨੇ..ਆਖਿਆ ਚਾਰ..ਅਖ਼ੇ ਏਨੇ ਸਾਲ ਹੋ ਗਏ ਅਜੇ ਵੀ ਓਹੀ ਘਰ..!
ਮਾਨਸਿਕਤਾ ਹੀ ਇੰਝ ਦੀ ਬਣ ਗਈ ਏ..
ਅਹੁਦਿਆਂ,ਵਾਕਫ਼ੀਆਂ,ਜਾਇਦਾਤ,ਕਾਰਾਂ ਕੋਠੀਆਂ,ਲੀੜੇ ਲੱਤੇ,ਫੋਨ..ਸਭ ਕੁਝ ਬੱਸ ਆਹਲਾ ਦਰਜੇ ਦਾ ਹੋਵੇ..ਨਹੀਂ ਤੇ ਤੁਸੀਂ ਮੁਕਾਬਲੇ ਵਿਚੋਂ ਬਾਹਰ..!
ਚੰਗੇ ਭਲੇ ਸੁਖੀ ਵੱਸਦੇ ਨੂੰ ਹੀਣ-ਭਾਵਨਾ ਵਾਲੀ ਗੱਡੀ ਚਾੜ ਦਿੱਤਾ ਜਾਂਦਾ..
ਵਿਆਹ ਤੇ ਕਿੰਨਾ ਖਰਚ ਕੀਤਾ..ਕਿਥੇ ਕੀਤਾ..ਕਿੰਨੇ ਫ਼ੰਕਸ਼ਨ ਹੋਏ..ਕਿਹੜਾ ਗਾਇਕ..ਕਿੰਨੇ ਫੋਟੋ ਸ਼ੂਟ..ਕਿੰਨੇ ਦਾ ਲੈਣ ਦੇਣ..ਕਿੰਨੀ ਜਾਇਦਾਤ..ਹੋਰ ਵੀ ਕਿੰਨਾ ਕੁਝ..!
ਇਸ ਸਭ ਕੁਝ ਦੇ ਅਧਾਰ ਤੇ ਇਹ ਫੈਸਲਾ ਲਿਆ ਜਾਂਦਾ ਕੇ ਤੁਹਾਨੂੰ ਤੁਸੀਂ ਆਖ ਬੁਲਾਉਣਾ ਕੇ ਤੂੰ ਆਖ..!
ਏਅਰਪੋਰਟ ਤੇ ਇੱਕ ਆਪਣੇ ਨੇ ਕਿਸੇ ਗੋਰੇ ਨੂੰ ਪੁੱਛਿਆ ਕੀ ਕਰਦੇ ਹੋ?
ਅੱਗੋਂ ਟਾਲ ਮਟੋਲ ਜਿਹੀ ਕਰ ਗਿਆ..
ਫੇਰ ਵਾਹਵਾ ਦੇਰ ਖੁੱਲ ਕੇ ਗੱਲਾਂ ਹੁੰਦੀਆਂ ਰਹੀਆਂ..ਕਲਚਰ,ਰਹਿਣ ਸਹਿਣ,ਇਨਸਾਨੀ ਫਿਦਰਤ ਅਤੇ ਹੋਰ ਵਿਸ਼ਿਆਂ ਬਾਰੇ..
ਜਦੋਂ ਫਲਾਈਟਾਂ ਤੇ ਚੜ੍ਹਨ ਲੱਗੇ ਤਾਂ ਦੱਸਣ ਲੱਗਾ ਦੋਸਤ ਮੈਂ ਇਥੋਂ ਦਾ ਮਸ਼ਹੂਰ ਵਕੀਲ ਹਾਂ..ਜੇ ਤੈਨੂੰ ਪਹਿਲਾਂ ਪਤਾ ਲੱਗਾ ਜਾਂਦਾ ਕੇ ਤੇਰੇ ਸਾਮਣੇ ਸ਼ਹਿਰ ਦਾ ਇੱਕ ਅਮੀਰ ਵਕੀਲ ਬੈਠਾ ਏ ਤਾਂ ਫੇਰ ਤੈਥੋਂ ਏਡੀਆਂ ਖੁੱਲ ਕੇ ਗੱਲਾਂ ਨਹੀਂ ਸਨ ਹੋ ਸਕਣੀਆਂ!
ਇੱਕ ਦਾਨਿਸ਼ਵਰ ਦਾ ਖਿਆਲ ਏ ਕੇ ਜਿਸ ਦਿਨ ਤੁਹਾਡੇ ਮਨ ਅੰਦਰੋਂ ਦੂਜਿਆਂ ਨੂੰ ਬਿਨਾ ਵਜਾ ਪ੍ਰਭਾਵਿਤ ਅਤੇ ਚਕਾਚੌਂਧ ਕਰਨ ਦੀ ਜਨੂੰਨੀ ਲਾਲਸਾ ਜਾਂਦੀ ਰਹੀ..ਉਹ ਦਿਨ ਅਸਲ ਵਿੱਚ ਤੁਹਾਡੀ ਮਾਨਸਿਕ ਅਜਾਦੀ ਦਾ ਪਹਿਲਾ ਦਿਨ ਹੋਵੇਗਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)