More Punjabi Kahaniya  Posts
ਨਿੱਕੀਆਂ ਜਿੰਦਾ ਵੱਡੇ ਸਾਕੇ


ਉਹ ਅਕਸਰ ਹੀ ਗਾਇਆ ਕਰਦੇ..
ਜੱਗ ਵਾਲਾ ਮੇਲਾ ਯਾਰੋ..ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨਹੀਂ ਸੁਵੇਰ ਦਾ..!
ਇਸ ਗੀਤ ਦੀ ਸਮਝ ਆਉਣ ਲੱਗੀ ਤਾਂ ਉਹ ਛੱਡ ਕੇ ਚਲੇ ਗਏ..!
ਬਟਾਲੇ ਲਾਗੇ ਛੀਨੇ ਰੇਲ ਵਾਲੇ ਸਟੇਸ਼ਨ ਮਾਸਟਰ ਲੱਗੇ ਸਨ..
ਇੱਕ ਦਿਨ ਨਿੱਕੇ ਜਿਹੇ ਨੂੰ ਟੇਸ਼ਨ ਸਾਮਣੇ ਕੈਲੇ ਖੁਰਦ ਪਿੰਡ ਸਾਈਕਲ ਤੇ ਬਿਠਾ ਕੇ ਲੈ ਗਏ..!
ਅੱਗੇ ਭਰਵਾਂ ਇਕੱਠ..ਲੰਮੀ ਦਾਹੜੀ ਵਾਲਾ ਪ੍ਰਭਾਵਸ਼ਾਲੀ ਇਨਸਾਨ ਲੈਕਚਰ ਕਰ ਰਿਹਾ ਸੀ..
ਉਹ ਤੀਰ ਵਾਲੇ ਬਾਬੇ ਦੀ ਮੇਰੇ ਜ਼ਿਹਨ ਤੇ ਪਈ ਪਹਿਲੀ ਝਲਕ ਸੀ..
ਓਥੋਂ ਮੈਨੂੰ ਨਿੱਕੇ ਸਾਹਿਬਜਾਦਿਆਂ ਤੇ ਲਿਖੀ “ਨਿੱਕੀਆਂ ਜਿੰਦਾ ਵੱਡੇ ਸਾਕੇ” ਮਿਲ਼ੀ ਸੀ..!

ਪਤਾ ਨਹੀਂ ਦਲੇਰੀ ਸੀ ਕੇ ਕੁਝ ਹੋਰ..
ਪੰਜ ਜੂਨ ਚੁਰਾਸੀ ਨੂੰ ਸਾਈਕਲ ਤੇ ਹੀ ਬਟਾਲਿਓ ਧਾਰੀਵਾਲ ਟੇਸ਼ਨ ਡਿਯੂਟੀ ਕਰਨ ਤੁਰ ਪਏ..
ਬਿਧੀਪੁਰ ਫਾਟਕ ਤੇ ਫੌਜ ਨੇ ਆਉਂਦਿਆਂ ਨੂੰ ਵੇਖ ਹਵਾਈ ਫਾਇਰ ਕਰ ਦਿੱਤਾ!
ਬਿਨਾ ਡਰਿਆ ਅਗਾਂਹ ਨੂੰ ਤੁਰੇ ਗਏ..!
ਗੁਸਦਾਸਪੁਰ ਟੇਸ਼ਨ ਮਾਸਟਰੀ ਦੇ ਦੌਰਾਨ ਜੇ ਪੀ ਵਿਰਦੀ ਨਾਮ ਦਾ ਐਸ.ਐੱਸ.ਪੀ ਰੋਹਬ ਪਾਉਣ ਲੱਗਾ ਕੇ ਬੰਦ ਗੇਟ ਖੁਲਵਾਓ..ਜਿਪਸੀਆਂ ਲੰਘਣੀਆਂ ਨੇ!
ਗੇਟ ਖੁਲਿਆ ਪਰ ਗੱਡੀ ਲੰਘਣ ਤੋਂ ਬਾਅਦ..ਦਿੱਲੀ ਤੱਕ ਸ਼ਿਕਾਇਤ ਹੋਈ ਪਰ ਅੰਦਰ ਦੇ ਜਨੂੰਨ ਨੇ ਟਸ ਤੋਂ ਮਸ ਨਹੀਂ ਹੋਣ ਦਿੱਤਾ!

ਬਾਉਲੀ ਇੰਦਰਜੀਤ ਪਿੰਡ ਦੇ ਇੱਕ ਨੌਜੁਆਨ ਨੂੰ ਇਜਹਾਰ ਆਲਮ ਦੇ ਬੰਦਿਆਂ ਨੇ ਚੁੱਕ ਲਿਆ..ਉਸਦੇ ਦਫਤਰ ਚਲੇ ਗਏ..ਆਖਿਆ ਮੁੰਡਾ ਨਿਰਦੋਸ਼ ਏ..!
ਅੱਗੋਂ...

ਆਖਣ ਲੱਗਾ ਸਰਦਾਰ ਜੀ ਐਸੇ ਮੁੰਡੀਓਂ ਕੀ ਸਿਫਾਰਿਸ਼ ਪੈ ਆਤੇ ਹੋ..ਜਾਣਤੇ ਹੋ ਨੌਕਰੀ ਬੀ ਜਾ ਸਕਤੀ ਹੈ..
ਆਖਣ ਲੱਗੇ ਜਾਂਦੀ ਏ ਤੇ ਜਾਏ..ਪਰ ਇਹ ਮੁੰਡਾ ਨਿਰਦੋਸ਼ ਏ..ਅਖੀਰ ਛੱਡਣਾ ਹੀ ਪਿਆ!

ਕਿੰਨੇ ਸਾਰੇ ਇੰਦਰਾ ਭਗਤ ਰਿਸ਼ਤੇਦਾਰ..
ਅਕਸਰ ਬਹਿਸ ਛਿੜ ਜਾਂਦੀ..ਜਦੋਂ ਵੀ ਤੀਰ ਵਾਲੇ ਬਾਬੇ ਨੂੰ ਕੁਝ ਆਖਣ ਲੱਗਦੇ ਤਾਂ ਇਹ ਪੱਕੀ ਪਕਾਈ ਰੋਟੀ ਤੱਕ ਵੀ ਛੱਡ ਆਇਆ ਕਰਦੇ..!

ਬਟਾਲਿਓਂ ਮਹਿਤੇ ਜਾਂਦੇ ਵਕਤ ਅੰਮੋਨੰਗਲ ਨਹਿਰ ਤੇ ਕਾਰ ਰੁਕਵਾ ਲਈ..
ਇੱਕ ਥਾਂ ਇਸ਼ਾਰਾ ਕਰਦਿਆਂ ਦੱਸਿਆ ਇਥੇ ਸੜਕ ਬਣਦੀ ਸੀ ਤਾਂ ਕਿਸੇ ਵਕਤ ਰੋੜੀ ਵੀ ਕੁੱਟੀ ਸੀ..!
ਜਦੋਂ ਛੇ ਸਾਲ ਪਹਿਲਾਂ ਅੱਜ ਦੇ ਦਿਨ ਸੁਨੇਹਾ ਮਿਲਿਆ ਕੇ ਚੜਾਈ ਕਰ ਗਏ ਤਾਂ ਇਤਬਾਰ ਹੀ ਨਾ ਹੋਇਆ..!
ਕਈਂ ਅਜੇ ਤੱਕ ਆਖ ਦਿੰਦੇ ਤੇਰਾ ਬਾਪ ਬੜਾ ਮੂੰਹ ਫੱਟ ਸੀ..ਮੈਂ ਆਖ ਦਿੰਨਾ..ਤਾਂ ਹੀ ਤਾਂ ਬਹੁਤਿਆ ਨਾਲ ਬਣੀ ਨਹੀਂ..ਸੱਚ ਅਕਸਰ ਹੀ ਕੱਲਾ ਜੂ ਰਹਿ ਜਾਂਦਾ..!
ਪਰ ਸੱਚੀ ਪੁਛੋ..ਅੱਜ ਵੀ ਕੋਈ ਔਕੜ ਆਣ ਪਵੇ ਤਾਂ ਇਸ ਫੋਟੋ ਨਾਲ ਨਜਰਾਂ ਮਿਲਾ ਲਈਦੀਆਂ..ਹੱਲ ਨਿੱਕਲ ਆਉਂਦਾ..
ਸ੍ਰ ਕੁਲਵੰਤ ਸਿੰਘ ਜਵੰਦਾ ਜੀ ਜਿਥੇ ਵੀ ਹੋ ਜਿਉਂਦੇ ਵੱਸਦੇ ਰਹੋ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)