More Punjabi Kahaniya  Posts
ਰੀਝ


ਆੜ੍ਹਤੀਏ ਨਾਲ ਹਿਸਾਬ ਕਿਤਾਬ ਕਰ ਤੇ ਘਰ ਦਾ ਮੁੱਕਿਆ ਸੌਦਾ ਲੈ ਤੇਜਾ ਸਿਹੁੰ ਸਹਿਰੋ ਵਾਪਸ ਘਰ ਨੂੰ ਆਇਆ।ਦੁਪਹਿਰ ਹੋਣ ਕਰਕੇ ਗਰਮੀ ਕਾਫੀ ਹੋ ਗਈ ਸੀ।ਓਹ ਮੋਟਰਸਾਈਕਲ ਤੋ ਸਮਾਨ ਲਾਹ ਮਨ ਹੀ ਮਨ ਕਈ ਵਿਉਂਤਾਂ ਬਣਾਉਦਾ ਬੈਠਕ ਵਿੱਚ ਜਾ ਮੰਜੇ ਤੇ ਬੈਠਿਆ।ਉਸਦੀ ਪਤਨੀ ਚਰਨਜੀਤ ਕੌਰ ਪਾਣੀ ਦਾ ਗਿਲਾਸ ਫੜਾਉਂਦਿਆਂ ਕੋਲ ਬੈਠਦੀ ਏ ਤੇ ਤੇਜਾ ਸਿਹੁੰ ਮਨ ਵਿੱਚ ਬਣਾਏ ਟ੍ਰੈਕਟਰ ਲੈਣ ਦੇ ਖਿਆਲ ਬਾਰੇ ਆਵਦੀ ਪਤਨੀ ਨੂੰ ਦੱਸਣ ਈ ਲੱਗਿਆ ਸੀ ਕਿ ਇੰਨੇ ਨੂੰ ਉਸਦੀ ਧੀ ਕਿਰਨਾਂ ਦੂਜੇ ਕਮਰੇ ਵਿੱਚੋ ਆ ਕੇ ਆਖਦੀ ਕਿ ਬਾਪੂ ਜੀ ਪੰਮੇ ਵੀਰੇ ਦਾ ਫੋਨ ਆਇਆ ਸੀ ਉਸਨੂੰ ਅਗਲੇ ਸਮੈਸਟਰ ਦੀ ਫੀਸ ਲਈ ਪੈਸਿਆਂ ਦੀ ਲੋੜ ਏ ਕਿਉਂਕਿ ਕਰੋਨਾ ਦੀ ਬਿਮਾਰੀ ਕਰਕੇ ਉਸਦਾ ਕੰਮ ਪਿਛਲੇ ਮਹੀਨੇ ਬੰਦ ਰਿਹਾ ...

ਨਹੀ ਤਾ ਉਸਨੇ ਕੰਮ ਕਰ ਫੀਸ ਆਪ ਈ ਕੱਢ ਲੈਣੀ ਸੀ। ਤੇਜਾ ਸਿਹੁੰ ਨੇ ਕਰਜਾ ਚੁੱਕ ਤੇ ਲਿਮਟਾ ਬੰਨਾ ਪਿਛਲੇ ਸਾਲ ਈ ਆਵਦੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਇਸ ਵਾਰੀ ਫਸਲ ਚੰਗੀ ਹੋਣ ਕਰਕੇ ਕਰਜਾ ਲਹਿ ਗਿਆ ਸੀ ਤੇ ਉਸਦੀ ਬੜੇ ਚਿਰ ਦੀ ਰੀਝ ਸੀ ਕਿ ਪੁਰਾਣਾ ਟ੍ਰੈਕਟਰ ਵੇਚ ਕੁੱਝ ਪੈਸੇ ਹੋਰ ਪਾ ਨਵਾਂ ਟ੍ਰੈਕਟਰ ਲੈ ਲਵਾਂ । ਪਰ ਕਿਰਨਾਂ ਦੀ ਗੱਲ ਸੁਣ ਖਿਆਲਾਂ ਚ ਡੁੱਬਿਆ ਕਦੇ ਉਹ ਆਵਦੀ ਰੀਝ ਨੂੰ ਅਗਲੀ ਫਸਲ ਤੇ ਪੂਰਾ ਕਰਨ ਬਾਰੇ ਸੋਚ ਰਿਹਾ ਸੀ ਤੇ ਕਦੇ ਕਰੋਨਾ ਦੀ ਬਿਮਾਰੀ ਬਾਰੇ।

ਗੁਰਵਿੰਦਰ ਕੌਰ
ਪਿੰਡ ਮਹਿਮਾ ਸਰਜਾ
(ਬਠਿੰਡਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)