More Punjabi Kahaniya  Posts
ਬਾਪੂ ਬੂਟਾ ਸਿੰਘ..


ਬਾਪੂ ਬੂਟਾ ਸਿੰਘ..
ਸੱਤਰ ਕੂ ਸਾਲ ਉਮਰ..ਗਲੀ ਦੀ ਨੁੱਕਰ ਤੇ ਪੱਗਾਂ ਰੰਗਣ,ਪੀਕੋ ਅਤੇ ਸਿਲਾਈ ਕਢਾਈ ਦਾ ਕੰਮ..ਹਰ ਤਰਾਂ ਦੀ ਮਸ਼ੀਨ ਵੀ ਆਸਾਨੀ ਨਾਲ ਰਿਪੇਅਰ ਕਰ ਲੈਂਦੇ!
ਮੇਰੀ ਨਵੀਂ ਖੋਲੀ ਹੱਟੀ ਗਲੀ ਦੇ ਕਿੰਨੀ ਅੰਦਰ ਹੋਣ ਕਾਰਨ ਸਾਰੀ ਗ੍ਰਾਹਕੀ ਓਥੇ ਬੂਟਾ ਸਿੰਘ ਦੇ ਹੀ ਅਟਕ ਜਾਇਆ ਕਰਦੀ..
ਮੈਂ ਉਡੀਕਦਾ ਰਹਿੰਦਾ..ਸੋਚਦਾ ਜੇ ਏਦਾਂ ਹੀ ਚੱਲਦਾ ਰਿਹਾ ਤਾਂ ਖਰਚੇ ਕਿੱਦਾਂ ਪੂਰੇ ਹੋਣਗੇ..!
ਬਾਪੂ ਜੀ ਅਕਸਰ ਹੀ ਲੰਘਦਾ ਆਉਂਦਾ ਮੇਰੀ ਹੱਟੀ ਤੇ ਖਲੋ ਜਾਇਆ ਕਰਦਾ..
ਆਖਿਆ ਕਰਦਾ ਰਮੇਸ਼ ਪੁੱਤਰ ਕੰਮ ਕਿੱਦਾਂ ਚੱਲਦਾ ਤੇਰਾ..ਘਬਰਾਵੀਂ ਨਾ..ਹਰ ਧੰਦਾ ਥੋੜਾ ਟਾਈਮ ਮੰਗਦਾ..ਰਾਤੋ ਰਾਤ ਕੁਝ ਨਹੀਂ ਬਣਦਾ..ਹੋਰ ਵੀ ਕਿੰਨੀਆਂ ਸਾਰੀਆਂ ਨਸੀਹਤਾਂ..ਬਿਨ-ਮੰਗੀਆਂ ਸਲਾਹਾਂ!
ਮੈਨੂੰ ਸ਼ੱਕ ਜਿਹਾ ਹੁੰਦਾ..ਮੇਰਾ ਹਾਲ ਚਾਲ ਪੁੱਛਣ ਨਹੀਂ ਸਗੋਂ ਅੰਦਰ ਪਈਆਂ ਚੀਜਾਂ ਵੇਖਣ ਆਉਂਦਾ ਏ..ਅੰਦਰੋਂ ਅੰਦਰ ਸੋਚਦਾ ਜਿੰਨੀ ਦੇਰ ਤੱਕ ਜਿਉਂਦਾ ਏ ਮੇਰੀ ਗ੍ਰਾਹਕੀ ਵਾਲਾ ਬੂਟਾ ਕਦੀ ਵੀ ਵਧਣ ਫੁੱਲਣ ਨਹੀਂ ਦੇਣਾ!
ਇੱਕ ਦਿਨ ਸੁਵੇਰੇ-ਸੁਵੇਰੇ ਰੌਲਾ ਪੈ ਗਿਆ..ਬਾਪੂ ਬੂਟਾ ਸਿੰਘ ਚੜਾਈ ਕਰ ਗਿਆ..
ਮੂੰਹ-ਮੁਲਾਹਜੇ ਨੂੰ ਮੈਂ ਵੀ ਆਪਣੀ ਹੱਟੀ ਬੰਦ ਕਰ ਦਿੱਤੀ ਤੇ ਉਸਦੇ ਘਰੇ ਜਾ ਦੇਹ ਕੋਲ ਵਿਛੀ ਦਰੀ ਤੇ ਜਾ ਬੈਠਾ..!
ਵਕੀਲ ਅਤੇ ਕਾਗਜ ਪੱਤਰ ਚੁੱਕੀ ਕਿੰਨੇ ਸਾਰੇ ਲੋਕ ਵੇਖ ਅੰਦਾਜਾ ਜਿਹਾ ਹੋ ਗਿਆ ਕੇ ਜਾਇਦਾਤ ਵੰਡ ਵੰਡਾਈ ਦਾ ਵੱਡਾ ਰੌਲਾ ਏ..!
ਅਖੀਰ ਅੰਤਮ ਸੰਸਕਾਰ ਮਗਰੋਂ ਬੂਟਾ ਸਿੰਘ ਦੀ ਦੁਕਾਨ ਤਾਲਾ ਲਾ ਕੇ ਪੱਕੀ ਸੀਲ ਕਰ ਦਿੱਤੀ ਗਈ..ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋ ਗਿਆ!
ਮੇਰੀ ਗ੍ਰਾਹਕੀ ਵੱਧ ਗਈ..ਅੰਦਰੋਂ ਅੰਦਰ ਬੜਾ ਖੁਸ਼ ਸਾਂ..ਰੱਬ ਨੇ ਮੇਰੀ ਸੁਣ...

ਜੂ ਲਈ ਸੀ..!
ਇੱਕ ਦਿਨ ਚੁੰਨੀਆਂ ਰੰਗਾਉਣ ਆਈਆਂ ਦੋ ਬੀਬੀਆਂ ਦੀ ਆਪਸ ਵਿਚ ਹੁੰਦੀ ਗੱਲਬਾਤ ਕੰਨੀ ਪੈ ਗਈ..
ਆਖ ਰਹੀਆਂ ਸਨ..ਬਾਪੂ ਠੀਕ ਆਖਿਆ ਕਰਦਾ ਸੀ..”ਜੇ ਮੈਨੂੰ ਕੁਝ ਹੋ ਗਿਆ ਤਾਂ ਮਗਰੋਂ ਰਮੇਸ਼ ਦੀ ਹੱਟੀ ਤੇ ਚਲੇ ਜਾਇਆ ਕਰਿਓਂ..ਉਹ ਵੀ ਮੇਰਾ ਈ ਪੁੱਤ ਏ..ਉਸਦੇ ਕੰਮ ਵਿਚ ਬੜੀ ਹੀ ਸਫਾਈ ਏ..ਨਾਲੇ ਨਵਾਂ ਨਵਾਂ ਕੰਮ ਏ..ਨਿੱਕੇ ਨਿੱਕੇ ਜਵਾਕ ਨੇ ਉਸਦੇ..”
ਪੈਰਾਂ ਹੇਠੋਂ ਜਮੀਨ ਖਿਸਕ ਗਈ..ਆਪਣੀ ਘਟੀਆ ਸੋਚ ਤੇ ਬੜੀ ਸ਼ਰਮ ਆਈ..ਸੋਚਣ ਲੱਗਾ ਕੇ ਬਾਪੂ ਜੀ ਦੇ ਘਰੇ ਪਈ ਲੜਾਈ ਦੀ ਵਜਾ ਵੀ ਸ਼ਾਇਦ ਮੈਂ ਹੀ ਸਾਂ..ਕਿਓੰਕੇ ਬਾਪੂ ਆਪਣੀ ਸਾਰੀ ਜਾਇਦਾਤ ਤੇ ਮੇਰੇ ਨਾਮ ਕਰ ਗਿਆ ਸੀ..
ਜਾਂਦਾ ਜਾਂਦਾ ਮੇਰੇ ਵੇਹੜੇ ਇੱਕ ਐਸਾ ਬੂਟਾ ਲਾ ਗਿਆ ਸੀ ਜਿਸਦੇ ਫਲ ਸ਼ਾਇਦ ਪਤਾ ਨਹੀਂ ਮੇਰੀਆਂ ਕਿੰਨੀਆਂ ਪੀੜੀਆਂ ਨੇ ਖਾਣੇ ਸਨ!
ਅੱਜ ਵੀ ਜਦੋਂ ਉਸ ਬੰਦ ਪਈ ਦੁਕਾਨ ਅੱਗੋਂ ਲੰਘਦਾ ਹਾਂ ਤਾਂ ਇੰਝ ਮਹਿਸੂਸ ਹੁੰਦਾ ਜਿੱਦਾਂ ਇਸ ਦੁਨੀਆਂ ਵਿਚ ਕੁਝ ਲੋਕ ਸ਼ਾਇਦ ਦੂਜਿਆਂ ਦੇ ਵੇਹੜੇ ਬੂਟੇ ਲਾਉਣ ਹੀ ਆਇਆ ਕਰਦੇ ਨੇ..
ਓਹਨਾ ਨੂੰ ਆਪਣੇ ਵੇਹੜੇ ਉੱਗਿਆਂ ਦਾ ਕੋਈ ਖਾਸ ਫਿਕਰ ਨਹੀਂ ਹੁੰਦਾ..
ਬਾਬੇ ਨਾਨਕ ਦੇ ਵੱਸਦੇ ਰਹੋ ਤੇ ਉੱਜੜ ਜਾਓ ਦੇ ਸਿਧਾਂਤ ਤੇ ਦਿਨ ਰਾਤ ਪਹਿਰਾ ਦਿੰਦੇ ਹੋਏ ਸਰਲ ਤੇ ਸਪਸ਼ਟ ਲੋਕ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਬਾਪੂ ਬੂਟਾ ਸਿੰਘ..”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)