More Punjabi Kahaniya  Posts
ਸੋਚ ਤੇ ਸੱਚ


ਪਿੰਡ ਦੇ ਬਾਹਰ ਸਮਸਾਨ ਘਾਟ ਕੋਲ ਇਕ ਸੁੰਨੀ ਜਗ੍ਹਾ ਤੇ ਇਕ ਕੁੜੀ ਸਕੂਟਰੀ ਤੇ ਰੁਕੀ । ਓਹ ਕੁਝ ਉਦਾਸ ਨਜ਼ਰ ਆ ਰਹੀ ਸੀ। ਲਗਦਾ ਸੀ ਜਿਵੇ ਰੋ ਰਹੀ ਹੋਵੇ।ਥੋੜੇ ਸਮੇਂ ਬਾਅਦ ਹੀ ਇਕ ਕਾਰ ਆ ਕ ਰੁਕੀ ।ਜਿਸ ਵਿਚੋਂ ਇਕ ਲੰਬਾ ਸੋਹਣਾ ਮੁੰਡਾ ਨਿਕਲਿਆ ਤੇ ਕੁੜੀ ਵੱਲ ਨੂੰ ਆ ਗਿਆ।ਜਿਵੇ ਹੀ ਇਹ ਕੁੜੀ ਕੋਲ ਆਇਆ ਕੁੜੀ ਨੇ ਉਸਨੂੰ ਜੱਫੀ ਪਾ ਲਈ।ਫਿਰ ਦੋਨਾਂ ਦੀਆ ਅੱਖਾਂ ਚੋ ਹੰਝੂ ਵਗਣ ਲੱਗੇ। ਖੇਤਾਂ ਵੱਲ ਨੂੰ ਜਾ ਰਿਹਾ ਮਨਜੀਤ ਸਿਹੁੰ ਇਹ ਸਭ ਦੇਖ ਰਿਹਾ ਸੀ।ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਅੱਜ ਕਲ ਦੇ ਮੁੰਡੇ ਕੁੜੀਆ ਨੂੰ ਕੋਈ ਸ਼ਰਮ ਨੀ।ਕਿਸੇ ਵੀ ਜਗ੍ਹਾ ਤੇ ਰੁਕ ਕੇ ਆਸ਼ਕੀ ਕਰਦੇ ਆ।ਉਹ ਖੇਤਾਂ ਵਿਚ ਜਾ ਕੇ ਸਾਰੀ ਅੱਖੀ ਦੇਖੀ ਦੱਸਣ ਲੱਗਾ । ਸਭ ਸੁਣ ਕ ਦਰਸ਼ਨ ਸਿੰਘ ਬੋਲਿਆ ਕਿ ਪਹਿਲਾਂ ਤਾਂ ਫਿਰੀ ਜਾਂਦੇ ਆ ਇਕੱਠੇ ਹੁਣ ਮੁੰਡੇ ਜਾ ਕੁੜੀ ਦਾ ਵਿਆਹ ਕਰਨ ਲੱਗੇ ਹੋਣੇ ਘਰਦੇ ।ਹੁਣ ਰੋਂਦੇ ਆ।ਅਚਾਨਕ ਹੀ ਬਚਿੱਤਰ ਬੋਲਿਆ ਕ ਆਪਾ ਨੂੰ ਜਾ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਆ।ਇਹ ਆਸ਼ਕੀ ਸਾਡੇ ਪਿੰਡ ਚ ਨੀ ਚਲਣੀ। ਸਾਰਿਆ ਨੇ ਹਾਂ ਚ ਹਾਂ ਮਿਲਾਈ ਤੇ ਇਕੱਠੇ ਹੋ ਕ ਉਨ੍ਹਾਂ ਵਲ ਨੂੰ ਚਲ ਪਏ।ਮਨਜੀਤ ਸਿੰਘ ਨੇ ਜਾ ਕੇ ਗੁੱਸੇ ਚ ਮੁੰਡੇ ਦੇ ਮੋਢੇ ਤੇ ਹੱਥ ਰੱਖਿਆ ਤੇ ਉਥੇ ਖੜਨ ਦਾ ਕਾਰਨ ਪੁੱਛਿਆ ।ਉਨ੍ਹਾਂ ਦੀਆ ਅੱਖਾਂ ਚ ਹਜੇ ਵੀ...

ਹੰਝੂ ਸਨ।ਮੁੰਡੇ ਨੇ ਦੱਸਣਾ ਸੁਰੂ ਕੀਤਾ ਕਿ ਉਹ ਦੋਵੇਂ ਨੰਬਰਦਾਰ ਭਾਗ ਸਿੰਘ ਦੇ ਪੋਤਾ ਪੋਤੀ ਨੇ। ਉਨ੍ਹਾਂ ਦੇ ਪਿਤਾ ਦੀ ਸਰਕਾਰੀ ਨੌਕਰੀ ਹੋਣ ਕਾਰਨ ਬਚਪਨ ਚ ਹੀ ਉਹ ਆਪਣੇ ਮਾਤਾ ਪਿਤਾ ਨਾਲ ਸਹਿਰ ਚਲੇ ਗਏ ਸੀ।ਉਥੇ ਹੀ ਆਪਣੀ ਪੜਾਈ ਪੂਰੀ ਕੀਤੀ ਤੇ ਨੌਕਰੀ ਤੇ ਲੱਗ ਗਏ ।ਪਿਛਲੇ ਸਾਲ ਉਨ੍ਹਾਂ ਦੀ ਮਾਤਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ ਉਨ੍ਹਾਂ ਦਾ ਸੰਸਕਾਰ ਇੱਥੇ ਪਿੰਡ ਚ ਕੀਤਾ ਗਿਆ ਸੀ।ਅੱਜ ਉਨ੍ਹਾਂ ਦੀ ਮਾਂ ਨੂੰ ਪੂਰੇ ਹੋਏ 1 ਸਾਲ ਹੋ ਗਿਆ । ਮੈਨੂੰ ਪਤਾ ਸੀ ਕਿ ਮੇਰੀ ਭੈਣ ਏਥੇ ਜਰੂਰ ਆਏਗੀ ਜੋ ਕਿ ਨਾਲ ਦੇ ਸਹਿਰ 5 ਸਾਲ ਪਹਿਲਾਂ ਵਿਆਹੀ ਹੋਈ ਆ। ਬਸ ਅੱਜ ਫਿਰ ਦੋਨੋ ਭੈਣ ਭਰਾ ਆਪਣੀ ਮਾਂ ਨੂੰ ਮਿਲਣ ਆਏ ਆ।ਇਨ੍ਹਾਂ ਕਹਿ ਕੇ ਉਸਨੇ ਫਿਰ ਅੱਖਾਂ ਭਰ ਲਈਆ।ਮਨਜੀਤ ਸਿੰਘ ਜੀ ਗੁੱਸੇ ਚ ਆਇਆ ਸੀ ਉਸਦੀਆਂ ਅੱਖਾਂ ਵੀ ਹੰਝੂਆ ਨਾਲ ਨਮ ਸੀ। ਸਾਰੇ ਪਿੰਡ ਵਾਲੇ ਦੋਨਾਂ ਨੂੰ ਦਿਲਾਸਾ ਦੇ ਕੇ ਵਾਪਿਸ ਜਾ ਰਹੇ ਸੀ।ਕਿਸੇ ਦੀਆ ਅੱਖਾਂ ਚ ਪਾਣੀ ਸੀ ਤੇ ਕੋਈ ਆਪਣੀ ਸੋਚ ਨੂੰ ਕੋਸ ਰਿਹਾ ਸੀ।
ਰਮਨ ਢਿੱਲੋਂ

...
...



Related Posts

Leave a Reply

Your email address will not be published. Required fields are marked *

8 Comments on “ਸੋਚ ਤੇ ਸੱਚ”

  • ਸਾਰਿਆ ਦਾ ਬਹੁਤ ਬਹੁਤ ਧੰਨਵਾਦ ।ਮੇਰੀ ਅਗਲੀ ਕਹਾਣੀ ਸੁਪਨੇ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।ਓਹ ਵੀ ਜਰੂਰ ਪੜ੍ਹਨਾ ਜੀ।,🙏

  • sach jane bina kisi te ungli nhi chukni chahidi. vaise v aj kal time eve da bro sis de riste nu lok galt waye naal dekhde ne😓😓

  • nice ਸਟੋਰੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)