More Punjabi Kahaniya  Posts
ਬਾਬਾ ਬੁੱਲੇ ਸ਼ਾਹ


ਕਹਿੰਦੇ ਨੇ ਇੱਕ ਬਾਰ ਬਾਬਾ ਬੁੱਲੇ ਸ਼ਾਹ ਲਾਹੌਰ ਬਜ਼ਾਰ ਵਿੱਚ ਦੁੱਧ ਲੈਣ ਗਏ। ਤਖ਼ਤਪੋਸ਼ ਤੇ ਦੁੱਧ ਦੀਆ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ। ਉਹ ਗਾਹਕ ਕੋਲੋਂ ਪੈਸੇ ਫੜ੍ਹਦੀ,ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦੇਂਦੀ। ਅਸੂਲ ਦੀ ਗੱਲ ਸੀ। ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ। ਪਰ ਇੱਕ ਗੱਲ ਅਜਿਹੀ ਹੋਈ! ਜੋ ਇਸ ਅਸੂਲ ਦੀ ਉਲੰਘਣਾ ਸੀ। ਇੱਕ ਗੱਭਰੂ ਆਇਆ ਸੁਨੱਖਾ ਜਿਹਾ ਤੇ ਉਸ ਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ,ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ ਪੈਸੇ ਬਿਨਾਂ ਗਿਣੇ ਗੱਲੇ ਵਿੱਚ ਸੁੱਟ ਲਏ ਤੇ ਉਸ ਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਬਹੁਤ ਹੈਰਾਨ ਹੋਏ ਕਿ ਨਾ ਇਸ ਨੇ ਪੈਸੇ ਗਿਣੇ ਤੇ ਨਾ ਦੁੱਧ ਮਿਣਿਆ! ਕੀ ਕਾਰਣ ਹੋਵੇਗਾ? ਜਦ ਗੱਲ ਸਮਝ ਵਿੱਚ ਨਾ ਆਈ ਤਾਂ ਬਾਬਾ ਬੁੱਲੇ ਸ਼ਾਹ ਨੇ ਮੁਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ! ਰੱਬ ਦੇ ਫ਼ਕੀਰ ਬੰਦਿਆ! ਜਿੱਥੇ ਇਸ਼ਕ ਮੁਹੱਬਤ ਹੋਵੇ ਨਾ ਓਥੇ ਲੇਖੇ ਜੋਖੇ ਨਹੀਂ ਕਰੀਦੇ।
ਇਹ ਸੁਣਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗ਼ਹਿਰਾ ਅਸਰ ਹੋਇਆ ਤੇ ਉਹ...

ਆਪਣੇ ਮਨ ਨੂੰ ਲਾਹਨਤਾਂ ਪਾਉਣ ਲੱਗਾ। ਕਿ ਇੱਕ ਸਧਾਰਣ ਜਿਹੇ ਗੱਭਰੂ ਨੂੰ ਮੁਹੱਬਤ ਕਰਨ ਵਾਲੀ ਅਤਿ ਸਧਾਰਣ ਜਿਹੀ ਗਵਾਲਣ ਹੀ ਤੇਰੇ ਨਾਲ਼ੋਂ ਚੰਗੀ ਏ। ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ। ਤੇ ਤੂੰ! ਕੁੱਲ ਆਲਮ ਦੇ ਮਾਲਕ ਦਾ ਨਾਮ ਜੱਪਣ ਦਾ,ਲੇਖਾ ਰੱਖਣ ਲਈ ਤਸਬੀਹ ਚੁੱਕੀ ਫਿਰਦਾ ਏ। ਤੇ ਫਿਰ ਬਾਬਾ ਬੁੱਲੇ ਸ਼ਾਹ ਨੇ ਤਸਬੀਹ ਵਗਾਹ ਕੇ ਮਾਰੀ ਤੇ ਸਾਰੀ ਉਮਰ ਫਿਰ ਰੱਬ ਦਾ ਨਾਮ ਜੱਪਣ ਦਾ ਲੇਖਾ ਨਹੀਂ ਰੱਖਿਆ।
ਬਾਬਾ ਬੁੱਲੇ ਸ਼ਾਹ ਨੇ ਤੇ ਆਪਣੀ ਮਾਲਾ ਵਗਾਹ ਕੇ ਮਾਰਤੀ ਪਰ ਅਸੀ ਆਪਣੀਆਂ ਮਾਲਾ ਹਾਲੇ ਵੀ ਚੁੱਕੀ ਫਿਰਦੇ ਹਾਂ। ਕੋਈ ਗਿਣ ਗਿਣ ਕੇ ਉਹਦਾ ਨਾਮ ਜੱਪ ਰਿਹਾ ਏ, ਕੋਈ ਗਿਣ ਗਿਣ ਕੇ ਮੰਤਰ ਪੜ੍ਹ ਰਿਹਾ ਏ,ਕੋਈ ਗਿਣ ਗਿਣ ਕੇ ਪਾਠ ਕਰੀ ਜਾ ਰਿਹਾ ਏ ।
ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ!
ਤਸਬੀਹ ਫਿਰੀ ਪਰ ਦਿਲ ਨਾ ਫਿਰਿਆ,
ਲੈਣਾ ਕੀ ਤਸਬੀਹ ਹੱਥ ਫੜ੍ਹ ਕੇ।
ਬੁੱਲਿਆ,ਜਾਗ ਬਿਨਾਂ ਦੁੱਧ ਜੰਮਦਾ ਨਾਹੀਂ,
ਭਾਵੇਂ ਲਾਲ ਹੋਵੇ ਕੜ੍ਹ ਕੜ੍ਹ ਕੇ।

...
...



Related Posts

Leave a Reply

Your email address will not be published. Required fields are marked *

2 Comments on “ਬਾਬਾ ਬੁੱਲੇ ਸ਼ਾਹ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)