More Punjabi Kahaniya  Posts
ਮਾਂ ਦਾ ਦੁੱਧ


ਮਿਨੀ ਕਹਾਣੀ
ਮਾਂ ਦਾ ਦੁੱਧ
” ਕੀ ਗੱਲ ,ਅੱਜ ਫੇਰ ਮੁੰਡਾ ਬੀਮਾਰ ਹੋ ਗਿਆ ?” ਸਰਬਜੀਤ ਨੇ ਆਪਣੇ ਗੁਆਂਢੀ ਨਵਜੋਤ ਤੇ ਉਸਦੀ ਪਤਨੀ ਨੂੰ ਆਪਣੇ ਤਿੰਨ ਕੁ ਮਹੀਨੇ ਦੇ ਬੱਚੇ ਨਾਲ ਕਾਰ ‘ਚੋਂ ਉਤਰਦਿਆਂ ਦੇਖ ਪੁੱਛਿਆ।
“ਆਹੋ ਰਾਤ ਦਾ ਢਿੱਲਾ ਏ । ਫਿਰ ਟੱਟੀਆਂ ਲੱਗ ਗਈਆਂ।” “ਓਏ ਹੋਏ ! ਪਰ ਯਾਰ ਇਹ ਦੂਜੇ ਈ ਦਿਨ ਬੀਮਾਰ ਹੋਇਆ ਰਹਿੰਦਾ । ਗੱਲ ਕੀ ਐ ? ਡਾਕਟਰ ਕੀ ਕਹਿੰਦੇ ਨੇ?” ਸਰਬਜੀਤ ਨੇ ਚਿੰਤਤ ਹੁੰਦੇ ਪੁੱਛਿਆ ।
“ਯਾਰ ਕਈ ਦੁੱਧ ਬਦਲ ਕੇ ਦੇਖ ਚੁੱਕੇ ਆ। ਇਹਨੂੰ ਬਸ ਦੁੱਧ ਨ੍ਹੀਂ ਪਚਦਾ। ਤਾਂ ਕਰਕੇ ਪੇਟ ਖ਼ਰਾਬ ਹੋਣ ਕਾਰਨ ਢਿੱਲਾ ਹੋ ਜਾਂਦਾ ਏ ।”
” ਕਿਉਂ ਕੀ ਗੱਲ? ਭਾਬੀ ਆਪਣਾ ਦੁੱਧ ਨ੍ਹੀਂ ਪਿਆਉਂਦੀ ਮੁੰਡੇ ਨੂੰ ?” ਸਰਬਜੀਤ ਹੈਰਾਨ ਹੋਇਆ ਬੋਲਿਆ।
“ਨਈਂ ਕਿੱਥੇ ” ਕਹਿੰਦਿਆਂ ਨਵਜੋਤ ਨੇ ਗੁੱਸੇ ‘ਚ ਆਪਣੀ ਪਤਨੀ ਵੱਲ ਦੇਖਿਆ ਤਾਂ ਉਹ ਜਲਦੀ ਨਾਲ ਬੱਚੇ ਨੂੰ ਲੈ ਕੇ ਘਰ ਅੰਦਰ ਵੜ ਗਈ ।
“ਚੱਲ ਤੂੰ ਦੱਸ ਤੇਰੇ ਮੁੰਡੇ ਦਾ ਕੀ ਹਾਲ ਐ ? ਆਪਣੇ ਦੋਵਾਂ ਦੇ ਜੁਆਕ ਇਕੱਠੇ ਹੀ ਤਾਂ ਹੋਏ।”
“ਰੱਬ ਦੀ ਮਿਹਰ ਨਾਲ ਮੇਰਾ ਸ਼ੇਰ ਪੁੱਤ ਦਾ ਤਕੜਾ ਹੈ। ਰੱਬ ਸੁੱਖ ਰੱਖੇ ਜਦ ਦਾ ਇਹਦਾ ਜਨਮ ਹੋਇਆ , ਉਸ ਤੋਂ ਬਾਅਦ ਅਸੀਂ ਇੱਕ ਵਾਰ ਵੀ ਹਸਪਤਾਲ ਦਾ ਮੂੰਹ ਨਹੀਂ ਦੇਖਿਆ । ਪਰ ਨਾਲ ਦੀ ਮੁੰਡੇ ਨੂੰ ਸਿਰਫ ਆਪਣਾ ਦੁੱਧ ਹੀ ਪਿਆਉਂਦੀ ਹੈ। ਉਹ ਵੀ ਪੂਰੀ ਤਰ੍ਹਾਂ ਸਿਹਤਮੰਦ ਅਤੇ ਜੁਆਕ ਵੀ।”
“ਪਰ ਤੂੰ ਮੈਨੂੰ ਦੱਸਿਆ ਨਹੀਂ...

ਭਾਬੀ ਮੁੰਡੇ ਨੂੰ ਆਪਣਾ ਦੁੱਧ ਕਿਉਂ ਨਹੀਂ ਪਿਲਾਉਂਦੀ ?”
“ਬਸ ਕੀ ਦੱਸਾਂ , ਤੂੰ ਤਾਂ ਮੇਰਾ ਖ਼ਾਸ ਦੋਸਤ ਏ । ਤੇਰੇ ਤੋਂ ਕੀ ਲੁਕੋ । ਇਹਨੂੰ ਮੁੰਡੇ ਨਾਲੋਂ ਵੱਧ ਫਿਕਰ ਆਪਣੀ ਫਿੱਗਰ ਦੀ ਏ। ਬਸ ਮੁੰਡਾ ਮਹੀਨੇ ਦਾ ਈ ਹੋਇਆ ਤੇ ਇਹ ਜਿੰਮ ਵੀ ਜਾਣ ਲੱਗ ਪਈ । ਹੁਣ ਇਹਦੇ ਸਰੀਰ ਵਿਚੋਂ ਵੀ ਦਰਦਾਂ ਨਿਕਲਦੀਆਂ ਨੇ ਤੇ ਮੁੰਡਾ ਵੀ ਢਿੱਲਾ ਈ ਰਹਿੰਦੈ । ਮੈਂ ਤਾਂ ਡਾਕਟਰਾਂ ਦੀਆਂ ਫ਼ੀਸਾਂ ਭਰ ਭਰ ਥੱਕ ਗਿਆ ।” ਨਵਜੋਤ ਰੋਣ ਹਾਕਾ ਹੋਇਆ ਬੋਲਿਆ ।
“ਕਮਾਲ ਐ ਯਾਰ , ਤੁਹਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਮਾਂ ਦਾ ਦੁੱਧ ਤਾਂ ਬੱਚੇ ਲਈ ਨਿਰਾ ਅੰਮ੍ਰਿਤ ਹੁੰਦਾ ਅੰਮ੍ਰਿਤ । ਕਈ ਬਿਮਾਰੀਆਂ ਤੋਂ ਬਚਾਉਂਦਾ ਏ ਬੱਚੇ ਨੂੰ । ਤੇ ਓਪਰੇ ਦੁੱਧ ਨਾਲ ਤਾਂ ਬੀਮਾਰ ਹੀ ਰਹਿਣਾ ਬੱਚੇ ਨੇ ” ਸਰਬਜੀਤ ਨੇ ਨਵਜੋਤ ਨੂੰ ਸਮਝਾਉਣਾ ਚਾਹਿਆ।
“ਪਰ ਅੱਜਕੱਲ੍ਹ ਦੀਆ ਕੁੜੀਆਂ ਇੰਨੀ ਗੱਲ ਸਮਝਣ ਤਾਂ ਹੀ ਨਾ ।” ਤੇ ਅਚਾਨਕ ਮੁੰਡੇ ਦੇ ਰੋਣ ਦੀ ਆਵਾਜ਼ ਸੁਣ ਨਵਜੋਤ ਘਰ ਅੰਦਰ ਵੜ ਗਿਆ।
ਹੁਣ ਨਵਜੋਤ ਦੇ ਅੰਦਰੋਂ ਬੱਚੇ ਦੇ ਰੋਣ ਤੇ ਸਰਬਜੀਤ ਦੇ ਘਰੋਂ ਉਸ ਦੇ ਪੁੱਤਰ ਦੀ ਕਿਲਕਾਰੀਆਂ ਦੀ ਆਵਾਜ਼ ਬਾਹਰ ਤਕ ਗੂੰਜ ਰਹੀ ਸੀ।
ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ. ਐਡ।
ਫਿਰੋਜ਼ਪੁਰ ਸ਼ਹਿਰ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)