More Punjabi Kahaniya  Posts
ਨਵੀਂ ਜਨਰੇਸ਼ਨ ਦੇ ਮਰਦਾਂ ਲਈ


ਨਵੀਂ ਜਨਰੇਸ਼ਨ ਦੇ ਮਰਦਾਂ ਲਈ
ਜਦੋਂ ਤੁਸੀਂ ਇੱਕ ਜੌਬ ਕਰਦੀ ਔਰਤ ਨਾਲ ਰਿਸ਼ਤੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਕੱਲਿਆਂ ਸਾਰਾ ਘਰੇਲੂ ਕੰਮ ਨਹੀਂ ਕਰ ਪਾਵੇਗੀ।
ਜਦੋਂ ਤੁਸੀਂ ਇੱਕ ਘਰਵਾਲੀ ਨੂੰ ਹਾਊਸਵਾਈਫ ਰੱਖਦੇ ਹੋ ਤਾਂ ਜਿਹੜੀ ਤੁਹਾਡੀ ਤੇ ਬੱਚਿਆਂ ਦੀ ਪੂਰੀ ਦੇਖਭਾਲ ਕਰੇ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਕੁਝ ਵੀ ਕਮਾ ਕੇ ਨਹੀਂ ਦੇ ਪਵੇਗੀ। ਘਰ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੀ ਉਸਦੀ ਕਮਾਈ ਹੈ।
ਜੇਕਰ ਤੁਸੀਂ ਅਜਿਹੀ ਔਰਤ ਨਾਲ ਰਿਸ਼ਤੇ ਵਿੱਚ ਹੋ ਜੋ ਤੁਹਾਡੀ ਹਰ ਆਗਿਆ ਦਾ ਪਾਲਣ ਕਰਦੀ ਹੈ ਤਾਂ ਇਹ ਯਾਦ ਰੱਖੋ ਕਿ ਉਹ ਤੁਹਾਡੇ ਤੇ ਪੂਰੀ ਤਰ੍ਹਾਂ ਨਿਰਭਰ ਹੈ ਤੇ ਤੁਹਾਨੂੰ ਉਸਦੇ ਸਾਰੇ ਚਾਵਾਂ ਦਾ ਖ਼ਿਆਲ ਰੱਖਣਾ ਹੀ ਪਵੇਗਾ।
ਜੇਕਰ ਤੁਸੀਂ ਇੱਕ ਮਜ਼ਬੂਤ ਤੇ ਆਜ਼ਾਦ ਖ਼ਿਆਲੀ ਔਰਤ ਨਾਲ ਰਿਸ਼ਤੇ ਵਿੱਚ ਹੋ ਤਾਂ ਤੁਹਾਨੂੰ ਸਵੀਕਾਰ ਕਰਨਾ ਪਵੇਗਾ ਕਿ ਉਹ ਛੇਤੀ ਕੀਤੇ ਹਰ ਹਾਂ ਚ ਹਾਂ ਨਹੀਂ ਮਿਲਾਏਗੀ ਬਲਕਿ ਉਸਦਾ ਆਪਣੀ ਵੀ ਇੱਕ ਰਾਏ ਹੋਵੇਗੀ। #
ਜੇਕਰ ਤੁਸੀਂ ਕਿਸੇ ਬੇਹੱਦ ਖੂਬਸੂਰਤ ਨਾਲ ਰਿਸ਼ਤੇ ਵਿੱਚ ਹੋ ਤਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਜ਼ਮਾਨੇ ਦੀ ਹਰ ਨਜ਼ਰ ਦਾ ਕੇਂਦਰ ਉਹ ਬਿਨ੍ਹਾਂ ਕੋਸ਼ਿਸ਼ ਤੋੰ ਰਹੇਗੀ। ਤੇ ਉਸ ਖੂਬਸੂਰਤੀ ਨੂੰ ਹੈਂਡਲ ਕਰਨ ਲਈ ਵੀ ਉਹਦੇ ਕੁਝ ਖਰਚੇ ਅਲੱਗ ਤੋਂ ਰਹਿਣਗੇ।
ਜਦੋਂ ਤੁਸੀਂ ਕਿਸੇ ਕਮਾਯਾਬ ਔਰਤ ਦੀ ਜਿੰਦਗ਼ੀ ਵਿੱਚ ਆਉਂਦੇ ਹੋ ਤਾਂ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਉਹਦਾ ਕਰੈਕਟਰ ਸਹੀ ਹੈ ਪਰ ਉਹਦੇ ਆਪਣੇ ਸੁਪਨੇ ਹਨ ਤੇ ਮਿਥੀ ਹੋਈ ਮੰਜ਼ਿਲ ਹੈ।
ਜੇਕਰ ਤੁਸੀਂ...

ਸੋਸ਼ਲ ਮੀਡੀਆ/ ਆਮ ਪਬਲਿਕ ਵਿੱਚ ਮਸ਼ਹੂਰ ਔਰਤ ਜੋ ਕਲਾਕਾਰ /ਲੇਖਕ ਜਾਂ ਕੁਝ ਹੋਰ ਸੈਲੀਬ੍ਰਿਟੀ ਹੈ ਤਾਂ ਇਹ ਯਾਦ ਰੱਖਣਾ ਪਵੇਗਾ ਕਿ ਉਸਦੇ ਫ਼ੈਨ ਲਿਸਟ ਵਿੱਚ ਦੋਸਤ ਲਿਸਟ ਵਿੱਚ ਬਹੁਤ ਸਾਰੇ ਮਰਦ ਵੀ ਸ਼ਾਮਿਲ ਹੋਣਗੇ। ਜੋ ਉਸਨੂੰ ਪਸੰਦ ਵੀ ਕਰਦੇ ਹੋ ਸਕਦੇ ਤੇ ਇੱਕ ਦੋਸਤ ਜਾਂ ਫ਼ੈਨ ਦੀ ਤਰ੍ਹਾਂ ਦਿਲ ਦੀ ਗੱਲ ਵੀ ਕਹਿੰਦੇ ਹੋਣਗੇ। ਇਹ ਇੱਕ ਸੈਲਬਰਿਟੀ ਤੇ ਫ਼ੈਨ ਵਿਚਲੀ ਜੋ ਵੀ ਰਿਸ਼ਤਾ ਉਹ ਕਦੇ ਵੀ ਸ਼ੱਕ ਦਾ ਕਾਰਨ ਲੜਾਈ ਝਗੜੇ ਦਾ ਕਾਰਨ ਨਹੀਂ ਬਣਨਾ ਚਾਹੀਦਾ।
ਨਹੀਂ ਤੁਸੀਂ ਇੱਕ ਕਲਾਕਾਰ ਜਾਂ ਲੇਖਕ ਜਾਂ ਸੈਲੀਬ੍ਰਿਟੀ ਨੂੰ ਫਜ਼ੂਲ ਚ ਉਲਝਾ ਕੇ ਉਸਦਾ ਕਰੀਅਰ ਬਣਨ ਤੋਂ ਪਹਿਲਾਂ ਖਤਮ ਕਰ ਦੇਵੋਗੇ।
ਕੋਈ ਵੀ ਰਿਸ਼ਤਾ ਇੱਕੋ ਤੱਕੜੀ ਨਾਲ ਨਹੀਂ ਤੋਲਿਆ ਜਾ ਸਕਦਾ ,ਹਰ ਇੱਕ ਰਿਸ਼ਤਾ ਇੱਕ ਵਿਲੱਖਣ ਪਹੇਲੀ ਹੈਮ ਇਸਨੂੰ ਸੁਲਝਾ ਕੇ ਹੀ ਇੱਕ ਬੇਹਤਰ ਰਿਸ਼ਤਾ ਬਣਾਇਆ ਜਾ ਸਕਦਾ ਹੈ। ਜਿਸ ਲਈ ਜਰੂਰੀ ਹੈ ਕਿ ਹਰ ਮਰਦ ਔਰਤ ਨੂੰ ਲੈ ਕੇ ਪੁਰਾਣੀਆਂ ਧਾਰਨਾਵਾਂ ਨੂੰ ਖਤਮ ਕਰੇ। ਕਿਉਂਕਿ ਹੁਣ ਔਰਤ ਮਹਿਜ਼ ਘਰ ਦੀਆਂ ਵਲਗਣਾਂ ਵਿੱਚ ਨਹੀਂ ਰਹੀ। ਉਸਦਾ ਰੋਲ, ਉਸਦਾ ਮਾਨਸਿਕ ,ਸਮਾਜਿਕ ਤੇ ਆਰਥਿਕ ਤੇ ਸਿੱਖਿਆ ਵਿੱਚ ਵਿਕਾਸ ਹੋਇਆ ਤਾਂ ਹਰ ਰਿਸ਼ਤੇ ਵਿੱਚ ਉਹ ਬਦਲ ਰਹੀ ਹੈ। ਇਸਨੂੰ ਸਮਝ ਕੇ ਅਸੀਂ ਆਮ ਘਰਾਂ ਦੀਆਂ ਕਿੰਨੀਆਂ ਹੀ ਲੜਾਈਆਂ ਖ਼ਤਮ ਕਰ ਸਕਦੇ ਹਾਂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)