ਦਿਨ ਬੀਤ ਦੇ ਗਏ, ਸਾਲ ਵੀ ਬੀਤ ਗਿਆ, ਪਰ ਸੀਰਤ ਨੇ ਕਦੇ ਵੀ ਆਪਣੇ ਨਾਲ ਹੁੰਦੇ ਸਲੂਕ ਬਾਰੇ, ਆਪਣਿਆਂ ਮਾਪਿਆਂ ਨੂੰ ਕੁਝ ਨਾ ਦੱਸਿਆ । ਸਭ ਕੁਝ ਚੁੱਪ ਕਰਕੇ ਸਹਿੰਦੀ ਰਹੀ। ਜਦੋਂ ਆਪਣੇ ਮਾਪਿਆਂ ਦੇ ਘਰ ਜਾਦੀ ਤਾ ਏਦਾਂ ਵਿਵਹਾਰ ਕਰਦੀ ਜਿਵੇਂ ਆਪਣੇ ਘਰ ਬਹੁਤ ਸੌਖੀ ਹੋਵੇ, ਪਰ ਕੱਲੇ ਬੈਠ ਕੇ ਬਹੁਤ ਰੌਂਦੀ । ਪਛਤਾਵਾ ਵੀ ਕਰਦੀ ਕਿ ਜੇ ਮੈਂ ਓਸ ਦਿਨ ਸਭ ਕੁਝ ਦੱਸ ਦਿੰਦੀ ਤਾ ਅੱਜ ਮੇਰਾ ਏਹ ਹਾਲ ਨਾ ਹੁੰਦਾ। ਜਸਰਾਜ ਅਕਸਰ ਸੀਰਤ ਨਾਲ ਮਾਰਕੁਟ ਵੀ ਕਰਨ ਲੱਗ ਗਿਆ ਸੀ। ਤੇ ਆਪਣੀ ਮਰਜ਼ੀ ਨਾਲ ਘਰ ਆਉਂਦਾ ਤੇ ਕਈ ਵਾਰੀ ਕਈ ਕਈ ਦਿਨ ਘਰ ਨਾ ਵੜਦਾ।
ਜਸਰਾਜ ਦਾ ਏਹ ਹਾਲ ਵੇਖ ਕੇ ਓਸਦੇ ਮਾਪੇ ਵੀ ਬਹੁਤ ਦੁੱਖੀ ਹੁੰਦੇ, ਪਰ ਓਹ ਵੀ ਕੁਝ ਨਹੀਂ ਕਰ ਸਕਦੇ ਸੀ। ਹੁਣ ਓਹ ਬਸ ਸੀਰਤ ਨੂੰ ਸਬਰ ਦਾ ਘੁੱਟ ਭਰਨ ਨੂੰ ਹੀ ਕਹਿੰਦੇ। ਸੀਰਤ ਨੇ ਜਦੋਂ ਅੱਗੇ ਪੜਾਈ ਲਈ ਜਸਰਾਜ ਨਾਲ ਗੱਲ ਕੀਤੀ ਤਾਂ, ਉਸਨੇ ਸਾਫ ਮਨਾ ਕਰ ਦਿੱਤਾ ਤੇ ਸੀਰਤ ਨੇ ਵੀ ਦੁਬਾਰਾ ਕਦੇ ਨਾ ਪੁੱਛਿਆ ਤੇ ਆਪਣੇ ਮਾਪਿਆਂ ਨੂੰ ਵੀ ਝੂਠ ਬੋਲ ਦਿੱਤਾ ਕਿ ਮੈਂ ਨਹੀ ਪੜਨਾ ਅੱਗੇ ਮੈ ਬਹੁਤ ਖੁਸ਼ ਹਾਂ ਜਸਰਾਜ ਨਾਲ ਏਥੇ।
ਛੇਤੀ ਹੀ ਸੀਰਤ ਦੀ ਜਿੰਦਗੀ ਵਿੱਚ ਇੱਕ ਨਵਾਂ ਮਹਿਮਾਨ ਆਉਣ ਵਾਲਾ ਸੀ। ਸੀਰਤ ਬਹੁਤ ਖੁਸ਼ ਸੀ ਤੇ ਜਸਰਾਜ ਦੇ ਮਾਪੇ ਵੀ ਤੇ ਗੁਰਮਖ ਤੇ ਹਰਨਾਮ ਕੌਰ ਵੀ ਸਾਰੇ ਹੀ ਬਹੁਤ ਖੁਸ਼ ਹੋ ਰਹੇ ਸਨ।
ਹਰਮਨ ਨੇ ਵੀ ਬਾਹਰ ਜਾ ਕੇ ਓਥੋਂ ਦੀ ਜੰਮਪਲ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਤੇ ਵਧੀਆ ਜੀਵਨ ਗੁਜ਼ਾਰ ਰਿਹਾ ਸੀ। ਨੌਕਰੀ ਵੀ ਪੱਕੀ ਹੋ ਗਈ ਸੀ, ਓਸਦੀ। ਮਨਵੀਰ ਵੀ ਬਾਹਰ ਜਾਣ ਬਾਰੇ ਸੋਚਣ ਲੱਗਾ ਸੀ। ਤੇ ਛੇਤੀ ਤੋ ਛੇਤੀ ਓਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ।
...
ਸੀਰਤ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤਾ ਦੋਵੇ ਪਰਿਵਾਰ ਬਹੁਤ ਖੁਸ਼ ਹੋਏ। ਜਸਰਾਜ ਵੀ ਖੁਸ਼ ਸੀ ਕਿ ਓਹਨਾ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਪਰ ਓਸਦੇ ਮਨ ਅੰਦਰ ਸੀਰਤ ਤੇ ਓਸਦੇ ਮਾਪਿਆਂ ਲਈ ਗੁੱਸਾ ਘੱਟ ਨਾ ਹੋਇਆ। ਸੀਰਤ ਨੂੰ ਜਿੰਦਗੀ ਜੀਣ ਦਾ ਇੱਕ ਮਕਸਦ ਮਿਲ ਗਿਆ। ਸੀਰਤ ਨੇ ਆਪਣੇ ਮੁੰਡੇ ਦਾ ਨਾਮ ਸੁਖਜੋਤ ਸਿੰਘ ਰੱਖਿਆ।
ਜਸਰਾਜ ਦੇ ਬੁਰੇ ਵਿਵਹਾਰ ਕਾਰਨ, ਓਸਦੇ ਮਾਪਿਆਂ ਪਿਓ ਵੀ ਬਿਮਾਰ ਰਹਿਣ ਲੱਗੇ ਸੀ। ਪਰ ਜਸਰਾਜ ਬਹੁਤੀ ਪਰਵਾਹ ਨਾ ਕਰਦਾ ਓਹਨਾਂ ਦੀ। ਜਸਰਾਜ ਦੇ ਪਿਤਾ ਬਹੁਤ ਦੁੱਖੀ ਸੀ, ਆਪਣੇ ਮੁੰਡੇ ਦੇ ਏਸ ਹਾਲ ਤੋ ਤੇ ਜਲਦੀ ਹੀ ਓਹ ਏਸ ਸੰਸਾਰ ਵਿਚੋਂ, ਆਪਣੇ ਸਾਹ ਪੁਰੇ ਕਰਕੇ ਪਰਮਾਤਮਾ ਕੋਲ ਚਲੇ ਗਏ। ਜਸਰਾਜ ਦੇ ਪਾਪਾਂ ਦੇ ਚਲੇ ਜਾਣ ਤੋਂ ਬਾਦ ਓਸਦੀ ਮੰਮੀ ਵੀ ਬਿਮਾਰ ਰਹਿਣ ਲੱਗੇ ਤੇ ਓਹ ਵੀ ਜਲਦੀ ਹੀ ਏਸ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜਮਾਨ ਹੋਏ। ਸੀਰਤ ਲਈ ਤਾ ਏਹ ਇਕ ਬਹੁਤ ਵੱਡੇ ਸਦਮੇ ਤੋਂ ਘੱਟ ਨਹੀਂ ਸੀ। ਇਕ ਓਹਨਾਂ ਕਰਕੇ ਹੀ ਤਾ ਸੀਰਤ ਏਥੇ ਰਹਿ ਰਹੀ ਸੀ। ਮਾ ਪਿਓ ਦੇ ਤੁਰ ਜਾਣ ਤੋਂ ਬਾਅਦ ਜਸਰਾਜ ਦੀਆਂ ਆਦਤਾਂ ਹੋਰ ਜਿਆਦਾ ਵਿਗੜ ਗਈਆਂ। ਹੁਣ ਓਹ ਬਿਲਕੁਲ ਲਾਪਰਵਾਹ ਹੋ ਗਿਆ, ਜਦੋਂ ਵੀ ਘਰ ਆਉਦਾ ਸ਼ਰਾਬ ਨਾਲ ਰੱਜਿਆ ਹੀ ਆਉਦਾ। ਸੀਰਤ ਬਹੁਤ ਸਮਝਾਉਦੀ , ਉਸਨੂੰ ਪਰ ਓਹ ਅੱਗੋਂ ਮਾਰਕੁਟਾਈ ਸ਼ੁਰੂ ਕਰ ਦਿੰਦਾ। ਫੇਰ ਹੌਲੀ ਹੌਲੀ ਸੀਰਤ ਨੇ ਵੀ ਜਿੰਦਗੀ ਨਾਲ ਸਮਝੌਤਾ ਕਰ ਲਿਆ, ਆਪਣੇ ਬੱਚੇ ਦੀ ਖੁਸ਼ੀ ਖਾਤਰ ਓਹ ਜਸਰਾਜ ਨਾਲ ਰਹਿਣ ਲੱਗੀ, ਓਹ ਨਹੀ ਚਾਹੁੰਦੀ ਸੀ ਕਿ ਉਸਦੇ ਪੁੱਤਰ ਨੂੰ ਕਦੇ ਵੀ ਮਾ ਜਾ ਪਿਓ ਤੋ ਬਿਨਾ ਰਹਿਣਾ ਪਵੇ।
ਅਗਲਾ ਭਾਗ ਜਲਦੀ।
ਸਿੰਘ ਨਰਿੰਦਰ
davinder
is day agla part pejo plz
davinder
next part plz
davinder
so sad