More Punjabi Kahaniya  Posts
ਬੜਬੋਲੇ


ਇੱਕ ਦੋਸਤ ਨੂੰ ਮਿਲਣ ਮੈਕਡੋਨਲ ਗਿਆ..
ਐਨ ਮਗਰ ਗੋਰਿਆਂ ਦਾ ਇੱਕ ਗਰੁੱਪ ਗੱਲਾਂ ਕਰ ਰਿਹਾ ਸੀ..!
ਵਿਚੇ ਹੱਸੀ ਜਾਂਦੇ ਵਿਚੇ ਹੀ ਗੰਭੀਰ ਹੋ ਜਾਂਦੇ..ਹਰੇਕ ਆਪਣੀ ਵਾਰੀ ਮੁਤਾਬਿਕ ਆਪੋ ਆਪਣੇ ਘਰ,ਬੱਚਿਆਂ,ਘਰ ਵਾਲੀ,ਅਤੇ ਪਾਲਤੂ ਕੁੱਤਿਆ ਬਿੱਲੀਆਂ ਦੀ ਗੱਲ ਕਰ ਰਿਹਾ ਸੀ..!
ਪਰ ਇੱਕ ਵੱਖਰੇ ਦਿਸਦੇ ਨੂੰ ਜਦੋਂ ਵੀ ਮੌਕਾ ਮਿਲਦਾ..ਕਦੇ ਆਪਣੇ ਮਹਿੰਗੇ ਘਰ ਦੇ ਵਾਸ਼ਰੂਮ ਦੀ ਗੱਲ ਛੇੜ ਲੈਂਦਾ..ਕਦੀ ਆਪਣੀ ਪੂਰਾਣੀ ਐਂਟੀਕ ਕਾਰ ਬਾਰੇ..ਕਦੀ ਸਮੁੰਦਰੀ ਜਹਾਜ ਵਿਚ ਕੀਤੇ ਮੇਂਹਗੇ ਸਫ਼ਰ ਦੀਆਂ ਅਤੇ ਕਦੇ ਆਪਣੇ ਬਿਜਨਸ ਦੀ ਚੜ੍ਹਤ ਵੇਲੇ ਦੀਆਂ ਗੱਲਾਂ ਛੇੜ ਲਿਆ ਕਰਦਾ..!
ਅਖੀਰ ਇੱਕ ਬੜਬੋਲੇ ਗੋਰੇ ਨੇ ਆਖ ਹੀ ਦਿੱਤਾ ਕੇ ਤੂੰ ਯਾਰਾਂ ਦੀ ਮਹਿਫ਼ਿਲ ਦਾ ਅਨੰਦ ਮਾਨਣ ਆਇਆ ਕੇ ਆਪਣੀ ਪ੍ਰਾਪਰਟੀ ਦੀ ਨੁਮਾਇਸ਼ ਕਰਨ..ਸੱਚ ਸੁਣ ਉਹ ਆਪੇ ਤੋਂ ਬਾਹਰ ਹੋ ਗਿਆ..
ਅਤੇ ਬਾਕੀ ਇਸ ਛਿੜ ਗਏ ਵਿਸ਼ਵ ਯੁੱਧ ਦਾ ਅਨੰਦ ਮਾਨਣ ਲੱਗ ਪਏ..
ਮੈਂ ਵੀ ਕੰਨ ਖੜੇ ਕਰ ਲਏ..ਪੰਜ ਸੱਤ ਮਿੰਟ ਵਾਹਵਾ ਰੌਣਕ ਲੱਗੀ ਰਹੀ ਅਖੀਰ ਫੁਕਰਾ ਮੈਦਾਨ ਛੱਡ ਗਿਆ ਤੇ ਬੜਬੋਲੇ ਦੀ ਚੜਾਈ ਹੋ ਗਈ..!

ਤੀਹ ਪੈਂਤੀ ਸਾਲ ਪਹਿਲਾਂ ਪਿਤਾ ਜੀ ਨੂੰ ਨੌ ਸੌ ਰੁਪਈਆ ਮਹੀਨਾ ਤਨਖਾਹ ਮਿਲਿਆ ਕਰਦੀ..
ਇੱਕ ਵਾਰ ਬਾਹਰੋਂ ਆਇਆ ਇੱਕ ਰਿਸ਼ਤੇਦਾਰ ਉਚੇਚਾ ਨਾਲਦੀ...

ਨੂੰ ਆਖਣ ਲੱਗਾ “ਮੈਂ ਕਿਹਾ ਜੀ ਜਿਹੜਾ ਪਿਛਲੇ ਮਹੀਨੇ ਹਾਰ ਬਣਵਾਇਆ ਏ ਉਹ ਤੇ ਵਿਖਾਓ ਅਮਰਜੀਤ (ਮੇਰੀ ਮਾਤਾ ਜੀ) ਨੂੰ..!

ਹਾਰ ਵੇਖ ਮਾਤਾ ਜੀ ਹੈਰਾਨ ਹੋਏ ਤੇ ਸਿਫਤ ਕਰ ਦਿੱਤੀ..

ਫੇਰ ਆਖਣ ਲੱਗਾ ਹੁਣ ਇਹ ਵੀ ਦੱਸ ਦੇਵੋ ਕੇ ਇਹ ਬਣਿਆ ਕਿੰਨੇ ਦਾ ਏ..

ਮਾਤਾ ਜੀ ਨੇ ਫੇਰ ਸਿਫਤ ਕਰ ਦਿੱਤੀ..

ਫੇਰ ਆਖਣ ਲੱਗਾ ਹੁਣ ਇਹ ਵੀ ਦੱਸ ਦੇਵੋ ਕੇ ਡਾਲਰ ਦੇ ਇਥੋਂ ਦੇ ਰੁਪਈਏ ਕਿੰਨੇ ਬਣਦੇ ਨੇ..

ਵੱਡੀ ਰਕਮ ਦਾ ਸੁਣਕੇ ਮਾਤਾ ਜੀ ਨੇ ਫੇਰ ਸਿਫਤ ਕਰ ਦਿੱਤੀ..
ਹੁਣ ਉਸਦਾ ਅਗਲਾ ਪੈਂਤੜਾ ਸੀ ਕੇ ਜਾਂਦੇ ਜਾਂਦੇ ਇਹ ਵੀ ਦੱਸ ਦੇਵੋ ਕੇ ਇਸ ਇੱਕ ਹਾਰ ਵਿਚ ਕੁਲਵੰਤ ਸਿੰਘ (ਮੇਰੇ ਪਿਤਾ ਜੀ) ਦੀਆਂ 6 ਤੋਂ ਵੀ ਵੱਧ ਤਨਖਾਹਾਂ ਲੁਕੀਆਂ ਪਈਆਂ ਨੇ..!

ਬੋਧਿਕਤਾ ਏਨੀ ਵਿਕਸਿਤ ਨਹੀਂ ਸੀ ਪਰ ਮਨ ਹੀ ਮਨ ਇੱਕ ਮਾਨਸਿਕਤਾ ਘਰ ਕਰ ਗਈ..
ਅੱਜ ਏਨੇ ਵਰ੍ਹਿਆਂ ਬਾਅਦ ਵੀ ਬੜਬੋਲੇ ਹੱਸਦੇ ਹੋਏ ਅਤੇ ਫੁਕਰੇ ਨੱਸਦੇ ਹੋਏ ਬੜੇ ਚੰਗੇ ਲੱਗਦੇ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)