More Punjabi Kahaniya  Posts
ਹਿੰਮਤ ਅੱਗੇ ਲੱਛਮੀ,ਪੱਖੇ ਅੱਗੇ ਪੌਣ


ਅਕਸਰ ਸੁਣਦਿਆ ਵੀ ਹਿੰਮਤ ਕਰਨ ਵਾਲਿਆਂ ਦੀ ਹਾਰ ਨਹੀ ਹੁੰਦੀ ਪਰ ਇਸਦੀ ਉਦਾਹਰਨ ਕੱਲ ਮਿਲੀ….ਕੋਚਿੰਗ ਸੈਂਟਰ ਵਾਲਿਆਂ ਨੇ ਵਰਕ ਅਸਾਈਨਮੈਂਟ ਭੇਜਿਆਂ ਸੀ ਕੁੱਝ ਦਿਨਾਂ ਪਹਿਲਾਂ ਜਿਸਦੇ ਸਾਰੇ ਸਵਾਲ ਲੱਗਭਗ ਹੱਲ ਕਰ ਲਏ ਸੀ ਪਰ ਦੋ ਸਵਾਲ ਹੱਲ ਨਹੀ ਸੀ ਹੋ ਰਹੇ….ਬਹੁਤ ਮੱਥਾ ਮਾਰਿਆ ਪਰ ਕੋਈ ਫ਼ਾਇਦਾ ਨਾ ਹੋਇਆ…ਫੇਰ ਹਾਰ ਕੇ ਸੋਚਿਆ ਚੱਲ ਫੇਰ ਦੇਖਦੀ ਹਾਂ ਤੇ ਕੁੱਝ ਸਮੇਂ ਬਾਅਦ ਮੈਂ ਸਵਾਲ ਆਪਣੀ ਸਹੇਲੀ ਨੂੰ ਭੇਜੇ ਤੇ ਉਹਨੂੰ ਕਿਹਾ ਵੀ ਦੱਸਦੇ ਜੇ ਤੈਨੂੰ ਆਉਦੇ ਨੇ…ਜ਼ਿਕਰਯੋਗ ਹੈਂ ਕਿ ਉਪਰੋਕਤ ਸਹੇਲੀ ਕਾਲਜ਼ ਤੇ ਸਕੂਲ ਟਾਈਮ ਦੀ ਟੋਪਰ ਰਹਿ ਚੁੱਕੀ ਏ…ਮੈਂਡਮ ਨੇ ਸਵਾਲ ਦੇਖੇ ਤੇ ਫੇਰ ਥੋੜੀ ਦੇਰ ਬਾਅਦ ਦੁਬਾਰੇ ਰਿਪਲਾਈ ਆਉਦਾ ਕਿ ਸਵਾਲ ਗਲਤ ਆ ਸ਼ਾਇਦ🙄….ਚੱਲ ਮੈਂ ਆਖਿਆ ਕੋਈ ਨਾ….ਤੇ ਉਸਤੋ ਬਾਅਦ ਸਵਾਲ ਆਪਣੇ ਕੋਚਿੰਗ ਆਲੇ ਗਰੁੱਪ ਚ ਈ ਪਾਇਆ…ਉੱਥੇ ਵੀ ਕਿਸੇ ਨੂੰ ਨਹੀ ਸੀ ਆਉਦੇ ਸੀ…..ਫੇਰ ਆਪਣੀ ਵਹਾੱਟਸਐੱਪ ਲਿਸਟ ਚ ਜਿੰਨੇ ਵੀ ਪੜ੍ਹੇ ਲਿਖੇ ਸਨ…ਜਿਹੜੇ ਦੋ ਦੋ ਸਾਲ ਤੋ ਕੋਚਿੰਗ ਲੈ ਰਹੇ ਸਨ ਤੇ ਆਖਦੇ ਵੀ ਸਰਕਾਰੀ ਨੋਕਰੀ ਨੀ ਲਗਦੀ,ਕਰਪਸ਼ਨ ਵਗੈਰਾ ਵਗੈਰਾ…ਨੂੰ ਭੇਜੇ….ਕਿਸੇ ਨੂੰ ਸਵਾਲ ਨਾ ਆਇਆ😣….ਥੱਕ ਹਾਰ ਕੇ ਮੈਂ ਸੋਚਿਆ ਕਿ ਪ੍ਰਵੀਨ ਕਿਸੇ ਕੁੱਝ ਨਹੀ ਦੱਸਣਾ ਸੱਭ ਗੱਲਾਂ ਜੋਗੇ ਈ ਤੇ ਫੇਰ ਮੈਂ ਆਪ ਈ ਸਵਾਲ ਕਰਨ ਦੀ ਕੋਸ਼ਸ਼ ਕਰਨ ਲੱਗੀ……ਦੋ ਤਿੰਨ ਪੇਜ਼ ਭਰ ਤੇ ਗਲਤ ਸਲਤ ਕਰ ਕੇ ਪਰ ਕੋਈ ਫਾਇਦਾ ਨੀ ਹੋਇਆ…ਪਰ ਹਰ ਇੱਕ ਗਲਤੀ ਤੋ ਬਾਅਦ ਮੈਂਨੂੰ ਸਵਾਲ ਹੱਲ ਦਾ ਤਰੀਕਾ ਮਿਲਦਾ ਗਿਆ ਤੇ...

ਅੰਤ ਘੰਟੇ ਕੁ ਬਾਅਦ ਜੁਗਾੜ ਜਾ ਲੱਗਾ ਕੇ ਸਵਾਲ ਹੱਲ ਹੋ ਗਿਆ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ….ਤੇ ਫੇਰ ਵਾਰੀ ਸੀ ਉਸੇ ਵਰਗੇ ਦੂਜੇ ਸਵਾਲ ਦੀ…ਹੁਣ ਕਿਸੇ ਸੂਝਵਾਨ ਨੇ ਆਖਿਆ ਵੀ ਫਾਰਮੂਲਾ ਹਰ ਜਗ੍ਹਾਂ ਲੱਗਦਾ ਤੇ ਜੁਗਾੜ ਕਿਤੇ ਕਿਤੇ🙄….ਬਸ ਮੇਰੇ ਨਾਲ ਵੀ ਐਵੇ ਈ ਹੋਇਆ….ਦੂਜਾ ਸਵਾਲ ਹੱਲ ਨਾ ਹੋਵੇ ਉਸ ਜੁਗਾੜ ਨਾਲ…ਬੜਾ ਗੁੱਸਾ ਆਇਆ….ਪਰ ਹਿੰਮਤ ਨਾ ਹਾਰੀ…..ਰਾਤ ਦੇ ਕਰੀਬ 8 ਵੱਜ ਗਏ…ਫੇਰ ਉੱਧਰੋ ਤਾਂ ਮੰਮੀ ਰੋਟੀ ਖਾਣ ਲਈ ਗਾਲ੍ਹਾਂ ਕੱਡਣ ਲੱਗੇ ਤੇ ਇੱਧਰੋ ਮੇਰਾ ਕੰਮ ਨਾ ਪੂਰਾ ਹੋਇਆ…ਤੇ ਮੈਂ ਬੈੱਗ ਬੰਦ ਕਰ ਕੇ ਮੂੰਹ ਹੱਥ ਧੋ ਕੇ ਪਾਠ ਕਰਨ ਲੱਗੀ ਕਿਉਕਿ ਮੈਂ ਭੁੱਲ ਗਈ ਸੀ ਪਾਠ ਕਰਨਾ ਤੇ ਫੇਰ ਰੋਟੀ ਖਾ ਕੇ ਪੈ ਗਈ…ਪੂਰੀ ਰਾਤ ਦਿਮਾਗ ਚ ਸਵਾਲ ਚੱਲੀ ਜਾਣ…ਫੇਰ ਸਵੇਰੇ ਉੱਠਦਿਆ ਦਿਮਾਗ ਚਲ ਪਿਆ ਤੇ ਮੈਂ ਦੋਵੇਂ ਸਵਾਲ ਬਿਨ੍ਹਾਂ ਕਿਸੇ ਦੀ ਮੱਦਦ ਤੋ ਆਪਣੇ ਤਰੀਕੇ ਨਾਲ ਹੱਲ ਕਰ ਦਿੱਤੇ ਤੇ ਉੱਤਰ ਜਮੀਂ ਸਹੀ ਆ ਗਿਆ🙂….ਸਿਆਣੇ ਸਹੀ ਆਖਦੇ ਕਿ ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ…ਨਾਲੇ ਜਦੋ ਆਪਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਪੂਰੇ ਮਨ ਤੋ ਸੋਚ ਲਈਏ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਉਸ ਕੰਮ ਨੂੰ ਕਰਨ ਤੋ ਨੀ ਰੋਕ ਸਕਦੀ😃

ਪ੍ਰਵੀਨ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)