ਅੱਜ ਇੱਕ ਗੱਲ ਹੋਗੀ ਲਿਖਾਂ ਕੇ ਨਾ ਲਿਖਾਂ। ਪਰ ਲਿਖੇ ਬਗੈਰ ਰਿਹਾ ਵੀ ਨਹੀਂ ਜਾਂਦਾ।
ਅੱਜ ਮੈਂ ਮੇਰੀ ਬੇਗਮ ਨੂੰ ਨਾਲ ਲੈਕੇ ਕਰੋਨਾ ਦੀ ਵੈਕਸੀਨ ਲਗਵਾਉਣ ਸਰਕਾਰੀ ਹਸਪਤਾਲ ਗਿਆ। ਰਸਤੇ ਵਿੱਚ ਜਦੋਂ ਸਪੀਡਮੀਟਰ ਵਿਚ ਬਣੀ ਪੈਟਰੋਲ ਵਾਲਾ ਮੀਟਰ ਦੇਖਿਆ ਤਾਂ ਮੈਨੂੰ ਮੇਰੀ ਵੈਗਨ-ਆਰ ਤੇ ਤਰਸ ਆਇਆ ਕਿ ਇਸਦਾ ਅਖਰੀਲੇ ਡੰਡਾ ਵੀ ਭੱਕ ਭੱਕ ਕਰ ਰਿਹਾ ਸੀ। ਮੈਂ ਗੱਡੀ ਪੈਟਰੋਲ ਪੰਪ ਨੂੰ ਮੋੜ ਲਈ।
“ਹੁਣ ਇਧਰ ਕਿਧਰ।” ਨਾਲ ਬੈਠੀ ਬਾਹਲੀ ਸਿਆਣੀ ਤੋਂ ਬੋਲੇ ਬਿਨ ਰਿਹਾ ਨਾ ਗਿਆ।
“ਵੇਖ ਗੱਡੀ ਆਪਣੀ ਬਹੁਤ ਭੁੱਖੀ ਹੈ। ਪਹਿਲਾਂ ਇਸ ਨੂੰ ਰਜ਼ਾ ਲਈਏ ਫ਼ਿਰ ਅੱਗੇ ਚਲਦੇ ਹਾਂ।” ਮੈਂ ਇਸ਼ਾਰੇ ਨਾਲ ਉਸ ਈ ਸੀ ਜੀ ਵਾਂਗੂ ਦਮ ਤੋੜਦਾ ਡੰਡਾ ਜਿਹਾ ਵਿਖਾਇਆ।
“ਹਾਂ ਮਹੀਨਾ ਤਾਂ ਹੋ ਹੀ ਗਿਆ ਤੇਲ ਪਵਾਏ ਨੂੰ।” ਉਸਨੇ ਠੰਡਾ ਜਿਹਾ ਸਾਂਹ ਲਿਆ। ਇਸੀ ਦੌਰਾਨ ਮੈਨੂੰ ਕਿਸੇ ਓੰ ਪੀ ਸਚਦੇਵਾ ਨਾਮ ਦੇ ਮਿੱਤਰ ਦਾ ਫੋਨ ਆ ਗਿਆ। ਗੱਲ ਮੁੱਕ ਗਈ ਤੇ ਅਸੀਂ ਪੰਪ ਤੇ ਪਹੁੰਚ ਗਏ।
ਮੈਂ ਇੱਕੀ ਸੋ ਦਾ ਪੈਟਰੋਲ ਪਵਾਇਆ। ਤੇ ਆਪਣਾ ਪੰਜਾਬ ਸਿੰਧ ਬੈੰਕ ਵਾਲਾ ਏ ਟੀ ਐੱਮ ਕਾਰਡ ਸਕਰੈਚ ਕਰਨ ਲਈ ਪੰਪ ਦੇ ਕਰਿੰਦੇ ਨੂੰ ਦੇ ਦਿੱਤਾ।
“ਐਂਕਲ...
ਇਹ ਤੇ ਚੁਕਦਾ ਨਹੀਂ।” ਪੰਪ ਦਾ ਕਰਿੰਦਾ ਬੋਲਿਆ। ਮੈਂ ਪਰਸ ਤੋਂ ਕੱਢਕੇ ਦੂਸਰਾ ਕਾਰਡ ਦੇ ਦਿੱਤਾ। ਕਿਉਂਕਿ ਮੇਰੇ ਪਰਸ ਵਿਚ ਇੱਕ ਐਸ ਬੀ ਆਈ ਦਾ ਤੇ ਇੱਕ ਬੇਗਮ ਦੇ ਖਾਤੇ ਦਾ ਕਾਰਡ ਵੀ ਸੀ।
“ਐਂਕਲ ਆਹ ਵੀ ਨਹੀਂ ਚੁਕਦਾ ।” ਪੰਪ ਵਾਲਾ ਕਰਿੰਦਾ ਫਿਰ ਬੋਲਿਆ।
“ਯਾਰ ਤੂੰ ਆਪਣੀ ਮਸ਼ੀਨ ਚੈੱਕ ਕਰ ਸਾਰੇ ਕਾਰਡ ਤਾਂ ਨਹੀਂ ਖਰਾਬ ਹੋ ਸਕਦੇ।” ਮੈਂ ਅੱਕ ਕੇ ਕਿਹਾ।
“ਐਂਕਲ ਮੈਨੂੰ ਲਗਦਾ ਹੈ ਤੁਸੀਂ ਆਹ ਮੈਨੂੰ ਆਪਣਾ ਡਰਾਈਵਿੰਗ ਲਾਈਸੰਸ ਦੇ ਦਿੱਤਾ।” ਕਾਫੀ ਮਗਜਮਾਰੀ ਤੋਂ ਬਾਦ ਉਹ ਬੋਲਿਆ।
ਮੈਂ ਹੱਸ ਪਿਆ। ਯਾਰ ਦੱਸੀ ਨਾ ਕਿਸੇ ਨੂੰ ਕਿ ਐਂਕਲ ਨੇ ਡਰਾਈਵਿੰਗ ਲਾਇਸੰਸ ਵਾਲਾ ਕਾਰਡ ਦੇ ਦਿੱਤਾ ਸੀ। ਬੇਜਿੱਤੀ ਤੇਰੀ ਵੀ ਹੋਊ ਕਿ ਤੂੰ ਉਸਨੂੰ ਮਸ਼ੀਨ ਵਿਚ ਫਸਾਕੇ ਮੈਥੋਂ ਕੋਡ ਲਗਵਾ ਰਿਹਾ ਸੀ।
“ਐਵੇਂ ਤਾਂ ਣੀ ਗੌਰਮਿੰਟ ਨੇ ਸੋਨੂੰ ਰੀਟੈਰ ਕਰਤਾ।” ਕੋਲ ਬੈਠੀ ਨੇ ਕੁਰਨ ਕੁਰਨ ਕੀਤੀ।
ਫਿਰ ਮੈ ਬੋਲਾਂ ਕੰਧ ਬੋਲੇ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ