More Punjabi Kahaniya  Posts
ਪਰੌਂਠਾ


ਪੁੱਤ,ਨੂੰਹ ਰਾਣੀ ਨੂੰ ਅੱਜ ਆਖ ਦੇਈਂ ਕਿ ਸੁਭਾ ਬੱਚਿਆਂ ਦੇ ਬਰੇਕਫਾਸਟ ਦੇ ਨਾਲ ਹੀ ਮੇਰਾ ਵੀ ਇੱਕ ਪਰੌਂਠਾ ਲਾਹ ਦੇਵੇ। ਮੇਰਾ ਤਾਂ ਦਵਾਈਆਂ ਨਾਲ ਅੰਦਰ ਹੀ ਭਰਿਆ ਪਿਆ ਹੈ,ਹੋਰ ਕੁਝ ਖਾਣ ਨੂੰ ਜੀਅ ਨਹੀਂ ਕਰਦਾ। ਉਂਞ ਤਾਂ ਮੈਂ ਕਹਿਣਾ ਨਹੀਂ ਸੀ ਪਰ ਅੱਜ ਐਤਵਾਰ ਹੋਣ ਕਰਕੇ ਮੈਂ ਕਿਹਾ ਕਿ ਚਲੋ,ਅੱਜ ਥੋੜੀ ਵਿਹਲ ਹੋਊ। ਨਾਲ ਹੀ ਰਸੋਈ ਵਿੱਚ ਕੰਮ ਕਰਦੀ ਵੀਰੋ ਨੇ ਆਪਣੀ ਸੱਸ ਬਸੰਤੀ ਨੂੰ ਕਿਹਾ ਕਿ ਮਾਤਾ ਜੀ,ਹੁਣ ਤੁਹਾਡੇ ਪਰੌਂਠੇ ਖਾਣ ਦੇ ਦਿਨ ਹਨ। ਡਾਕਟਰ ਨੇ ਤਾਂ ਪਹਿਲਾਂ ਹੀ ਤੈਨੂੰ ਭਾਰੀਆਂ ਚੀਜਾਂ ਖਾਣ ਤੋਂ ਵਰਜਿਆ ਹੈ ਤੇ ਨਾਲੇ ਮੇਰੇ ਕੋਲ ਛੁੱਟੀ ਵਾਲੇ ਦਿਨ ਤਾਂ ਬਹੁਤ ਕੰਮ ਹੁੰਦਾ ਹੈ। ਮੇਰੇ ਕੋਲ ਤਾਂ ਮਿੰਟ ਦੀ ਵਿਹਲ ਨਹੀਂ ਹੁੰਦੀ ਤੇ ਉੱਤੋਂ ਸਾਰਾ ਪਰਿਵਾਰ ਹੋਰ ਫੁਰਮਾਇਸ਼ਾਂ ਕਰੀ ਜਾਂਦਾ ਏ। ਹੁਣ ਛਿੰਦਾ ਆਪਣੀ ਪਤਨੀ ਦੇ ਕੁਸੈਲੇ ਬੋਲ ਸੁਣ ਕੇ ਦੁਚਿੱਤੀ ਵਿੱਚ ਪੈ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਸਮਝਾਵੇ ਕਿ ਭਲੀ ਲੋਕ, ਇੱਕ ਪਰੌਂਠਾ ਲਾਹੁੰਣ ਨਾਲ ਤੇਰਾ ਕੁਝ ਨਹੀਂ ਘੱਟਦਾ ਪਰ ਵੀਰੋ ਆਪਣੀ ਅੜੀ ਛੱਡਣ ਨੂੰ ਤਿਆਰ...

ਨਹੀਂ ਸੀ। ਫਿਰ ਛਿੰਦਾ ਹਾਰਿਆ ਹੋਰਿਆ ਆਪਣੀਆਂ ਨਮ ਅੱਖਾਂ ਲੈ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਮਾਤਾ ਅੱਜ ਰਹਿਣ ਦੇ ਫੇਰ ਕਿਸੇ ਦਿਨ ਪਰੌਂਠਾ ਖਾਵਾਂਗੇ। ਬਸੰਤੀ ਆਪਣੇ ਛਿੰਦੇ ਪੁੱਤ ਨੂੰ ਕਹਿਣ ਲੱਗੀ ਪੁੱਤਾਂ,ਮੈਂ ਕਦੇ ਵੀ ਨਹੀਂ ਤੈਨੂੰ ਬਚਪਨ ਵੇਲੇ ਸਕੂਲ ਜਾਣ ਸਮੇਂ ਪਰੌਂਠੇ ਤੋਂ ਨਾਹ ਕੀਤੀ ਸੀ । ਪਰ ਮਾਤਾ ਜੀ,ਉਹ ਪਰੌਂਠੇ ਤੇਰੇ ਛਿੰਦੇ ਪੁੱਤ ਨੇ ਖਾਧੇ ਸੀ , ਤੇਰੀ ਨੂੰਹ ਰਾਣੀ ਵੀਰੋ ਨੇ ਨਹੀਂ। ਆਪਣੇ ਪੁੱਤ ਦੇ ਮੂੰਹੋਂ ਇਹ ਬੋਲ ਸੁਣ ਕੇ ਬਸੰਤੀ ਨੇ ਸਬਰ ਦਾ ਘੁੱਟ ਭਰ ਲਿਆ ਸੀ।
ਸਰਬਜੀਤ ਜਿਉਣ ਵਾਲਾ,ਫਰੀਦਕੋਟ
ਮੋਬਾਈਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)