More Punjabi Kahaniya  Posts
ਖੁਸ਼ੀ ਦੀ ਕੀਮਤ


ਖੁਸ਼ੀ ਦੀ ਕੀਮਤ ★
ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ।
ਮੇਰੇ ਤੋਂ ਕਦੇ ਵਾਹਵਾ ਟੈਮ ਚੁੱਪ ਨੀੰ ਰਿਹਾਂ ਜਾਂਦਾ😛 ਸੋ ਮੈਂ ਉਸਨੂੰ ਬੁਲਾ ਲਿਆ ‘ਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲਾਗੇ, ਚਲੋ 2-4 ਸਿਆਣੀਆਂ ਜਿਹੀਆਂ ਗੱਲਾਂ ਕਰਕੇ, ਮੈਂ ਤਾਂ ਅਪਣੀਂ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ, ਕਲੋਲਾਂ ਜਿਹੀਆਂ ਸੁਣਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ, ਆਂਦਾ ਪੁੱਤਰਾ ਵੈਹੇ ਕਈ ਸਾਲ ਹੋਗੇ ਮੈਂਨੂੰ ਖੁੱਲਕੇ ਹੱਸੇ ਨੂੰ, ਅੱਜ ਤੂੰ ਹਸਾ ਦਿੱਤਾ 😑ਮੈਂ ਹੱਸਦਾ-2 ਇੱਕ-ਦਮ ਚੁੱਪ ਕਰ ਗਿਆ।
ਪੁੱਛਣ ‘ਤੇ ਉਸਨੇਂ ਦੱਸਿਆ ਵੀ ਮੈਂ ਪੁਲਿਸ ‘ਚ ਮੁਲਾਜ਼ਿਮ ਹਾਂ (SHO), ਮੇਰਾ ਇੱਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ, ਸਦਮੇਂ ‘ਚ ਪਤਨੀਂ ਦਿਮਾਗੀ ਤੌਰ ਬਿਮਾਰ ਹੋਗੀ, ਪਲਾਂ ‘ਚ ਸਭ ਕੁਝ ਤਬਾਹ ਹੋ ਗਿਆ, “ਅੱਖਾਂ ‘ਚ ਪਾਣੀਂ ਸੀ, ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ‘ਤੇ...

ਹੱਸਿਆ ਤਾਂ ਅਜੀਬ ਜਿਹਾ ਲੱਗਾ ਜਿਵੇਂ ਭੁੱਲ ਗਿਆ ਹੋਵਾਂ ਖੁਸ਼ੀ ਕੀ ਹੁੰਦੀ ਏ” 😢
ਉਨ੍ਹਾਂ ਨੇਂ ਮੈਂਨੂੰ ਅਪਣਾਂ ਨੰਬਰ ਦਿੱਤਾ, ‘ਤੇ ਜਾਣ ਲੱਗੇ ਹੱਸਦੇ-2 ਜੱਫੀ ਪਾਕੇ ਕਿਹਾ ‘ ਖੁਸ਼ੀ ਕੀਮਤੀ ਏ ‘ਤੇ ਹਾਸੇ ਵੰਡ ਪੱੁਤਰਾ, ਤੂੰ ਤਾਂ ਸਭ ਦਾ ਪੱੁਤਰ ਏ’ 😊
★ ਸ਼ਾਇਦ ਖੁਸ਼ ਰਹਿਣਾਂ ਇੱਕ ਅਵਸਥਾ ਏ, ਸਭ ਕੁਝ ਪਾਉਣਾਂ ਹੀ ਖੁਸ਼ੀ ਨਹੀਂ ਬਲਕਿ ਜੋ ਵੀ ਅੱਜ ਹੈ ਉਸਨੂੰ ਮਾਨਣਾਂ ਸਾਡੀ ਜਿੱਤ ਏ। ਸਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਜਦੋੰ ਤੱਕ ਅਸੀੰ ਖੁਦ ਖੁਸ਼ ਰਹਿਣ ਦਾ ਫੈਸਲਾ ਨਹੀਂ ਕਰ ਲੈਂਦੇ। 😊
ਚਾਰੇ-ਪਾਸੇ ਹਨੇਰਾ ਦਿਖ ਰਿਹਾ ਹੋਵੇ ਤਾਂ ਰੌਸ਼ਨੀਂ ਲੱਭਣ ਦੀ ਕੋਸ਼ਿਸ ਕਰੋ, ਨਹੀਂ ਲੱਭਦੀ ਤਾਂ ਖੁਦ ਨੂੰ ਹੀ ਰੌਸ਼ਨੀਂ ਬਣਾ ਲਵੋ। ਨਿੱਕੀਆਂ-2 ਮੁਸੀਬਤਾਂ ਆਉਣ ਕਰਕੇ ਢੇਰੀ ਨਹੀਂ ਢਾਹੁਣੀਂ ਚਾਹੀਦੀ, ਬਾਕੀ ਜੀਂਣ ਦੀ ਚਾਹਤ ਉਸ ਇਨਸਾਨ ਤੋਂ ਪੁੱਛੋ ਜੋ ਆਖਰੀ ਸਾਹਾਂ ‘ਤੇ ਪਿਆ ਹੋਵੇ। 🙏🏼

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)