More Punjabi Kahaniya  Posts
ਹਿਸਾਬ ਬਰਾਬਰ


ਹਿਸਾਬ ਬਰਾਬਰ
************* (ਅੰਮ੍ਰਿਤਾ ਸਰਾਂ)
ਸਾਡੇ ਰੰਗਲੇ ਟਾਈਮ ਕੁੰਢੀਆਂ ਮੁੱਛਾਂ ਵਾਲੇ ਸਰਦਾਰ ਮੁੰਡੇ ਹੁੰਦੇ ਸੀ,ਖੈਰ ,ਹੁਣ ਵੀ ਮੁੱਛਾਂ ਤੇ ਪੱਗਾਂ ਦਾ ਟਰੈਂਡ ਆਇਆ ਹੋਇਆ,,ਓਦੋਂ ਹਰ ਕੁੜੀ ਦਾ ਸੁਪਨਾ ਇਹੀ ਹੁੰਦਾ ਸੀ ,,ਸਾਡੇ ਸਰਦਾਰ ਜੀ ਵੀ ਕੁੰਢੀਆਂ ਮੁੱਛਾਂ ਤੇ ਪਟਿਆਲਾ ਸ਼ਾਹੀ ਪੇਚਾਂ ਵਾਲੀ ਸੋਹਣੀ ਪੱਗ ਲਈ ਮਸ਼ਹੂਰ ਸਨ ,,ਇਹਨਾਂ ਦੇ ਪਿੰਡ ਪਹਿਲਾਂ ਪਾਪਾ ਦੇ ਭੂਆ ਜੀ ਸਨ ਫੇਰ ਪਾਪਾ ਦੇ ਚਾਚੇ ਦੀ ਧੀ ,,,ਤੀਜੀ ਮੈਂ ,, ਚਲੋ ਬਿਨਾ ਕਿਸੇ ਮੀਨ ਮੇਖ ਦੇ ਰਿਸ਼ਤਾ ਤਹਿ ਹੋ ਗਿਆ ,,ਅੱਗੇ ਬਜ਼ੁਰਗ ਖਾਨਦਾਨ ਜਿਆਦਾ ਦੇਖਦੇ ਸੀ ,,ਓਦੋਂ ਕੁੜੀਆਂ ਨੂੰ ਵੀ ਲੰਬੀਆਂ ਗੁੱਤਾਂ ਦਾ ਬਹੁਤ ਸ਼ੌਂਕ ਹੁੰਦਾ ਸੀ ,ਆਪਾਂ ਵੀ ਅਸਲੀ ਵਰਗੇ ਵਾਲ ਗੁੱਤ ‘ਚ ਪਾ ਕੇ ਐਡੀ ਲੰਮੀ ਗੁੱਤ ਕਰ ਲਈਦੀ ਸੀ ,,ਸਹੁਰੇ ਭੇਜਣ ਵਾਸਤੇ ਵੀ ਇੱਕ ਫੋਟੋ ਅੱਗੇ ਗੁੱਤ ਸੁੱਟ ਕੇ ਕਰਾ ਲਈ ,,ਸਰਦਾਰ ਜੀ ਤੋਂ ਚਾਅ ਚੱਕਿਆ ਨਾ ਜਾਵੇ ,ਵੀ ਕੁੜੀ ਦੇ ਏਨੇ ਲੰਮੇ ਵਾਲ ,,,ਜਦੋਂ ਸ਼ਗਨ ਲਾਉਣ ਆਏ ਮੇਰੀ ਬੀਬੀ ਨਣਦ ਕਹਿੰਦੀ ,ਚਲੋ ਗੁੱਤ ‘ਤੇ ਖੰਮਣੀ ਬੰਨ੍ਹ ਦਿੰਨੇ ਆਂ ਕਾਹਨੂੰ ਖੋਲ੍ਹਣੀ ਏਨੀ ਸੋਹਣੀ ਕੀਤੀ ਗੁੱਤ,,ਮੈਂ ਆਪਣੇ...

ਅੰਦਰ ਹੱਸਾਂ 😀 ਵੀ ਪਰਦਾ ਰੱਖ ਲਈ ਸਾਈਂਆ,ਸਾਡੀ ਲੰਬੀ ਗੁੱਤ ਦਾ ,,,ਵਿਆਹ ਤੋਂ ਤਿੰਨ, ਚਾਰ ਦਿਨ ਬਾਅਦ ਵੀ ਪਰਦਾ ਬਣਿਆ ਰਿਹਾ ,,ਸੁਬਾ ਜਲਦੀ ਉੱਠ ਕੇ ਨਾਹ ਧੋ ਲੈਂਦੀਆਂ ਸੀ ਕੁੜੀਆਂ ਓਦੋਂ ,,,ਸਰਦਾਰ ਜੀ ਗੁੱਤ ਦੀ ਬੜੀ ਪ੍ਰਸ਼ੰਸਾ ਕਰਿਆ ਕਰਨ🤗🤗 ,,,ਮੈਂ ਹੱਸਦੀ ਕਿਹਾ ਕਰਾਂ ਨਕਲੀ ਆ ਜੀ ,,,ਖੁੱਲ੍ਹ ਕੇ ਮੈਂ ਵੀ ਨਾ ਦੱਸਾਂ 😜😜,,ਚਲੋ ਜੀ ,ਕਿੱਥੇ ਪਰਦਾ ਰਹਿਣਾ ਸੀ,🤔ਥੋੜੇ ਦਿਨਾਂ ਬਾਅਦ ਹੋ ਗਿਆ ਜ਼ਾਹਿਰ,😀,,ਚਲੋ ਗੱਲ ਆਈ ਗਈ ਹੋ ਗਈ ,,ਕਈ ਸਾਲਾਂ ਬਾਅਦ ਅਸੀਂ ਬੇਟੇ ਨੂੰ ਪੜ੍ਹਾਉਣ ਸ਼ਹਿਰ ਆ ਗਏ ਤੇ ਸਰਦਾਰ ਜੀ ਵੀ ਸੋਹਣਾ ਜੂੜਾ ,ਮੁੱਛਾਂ ਕਟਾ ,ਬਣਗੇ ਬਾਬੂ ਜੀ ,,ਇੱਕ ਦਿਨ ਗੱਲਾਂ -ਗੱਲਾਂ ਚ ਹੱਸਦੇ ਕਹਿੰਦੇ ਕਿ ਮੈਂ ਤਾਂ ਤੇਰੀ ਲੰਬੀ ਗੁੱਤ ਕਰਕੇ ਪਸੰਦ ਕੀਤਾ ਸੀ ,,ਆਪਾਂ ਵੀ ਬੜੀ ਹਾਜ਼ਰ-ਜੁਆਬੀ ਨਾਲ ਕਿਹਾ ,,ਆਪਾਂ ਕੁੰਢੀ ਮੁੱਛ ਕਰਕੇ ਪਸੰਦ ਕੀਤਾ ਸੀ ,,,ਤੁਹਾਡੇ ਮੁੱਛ ਨੀ ਰਹੀ ,ਸਾਡੇ ਗੁੱਤ ਨੀ ਰਹੀ ,,ਹਿਸਾਬ ਬਰਾਬਰ 😂😂 😂😂😂😂

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)