More Punjabi Kahaniya  Posts
ਕੁਦਰਤ ਦਾ ਕ੍ਰਿਸ਼ਮਾਂ


ਕੁਦਰਤ ਦਾ ਕ੍ਰਿਸ਼ਮਾਂ
ਪਾਕਿਸਤਾਨ ਚ ਮੰਗਲ ਡੈਮ ਤੇ ਕੰਮਕਾਰ ਕਰਦੇ ਇਕ ਪਠਾਣ ਡਰਾਈਵਰ ਨੇ ਦੱਸਿਆ ਕਿ ਮੈਂ ਗਿਲਗਿਤ ਤੋਂ ਦਸ ਕ ਮੀਲ ਦੂਰ ਇੱਕ ਛੋਟੀ ਜਿਹੀ ਬਸਤੀ ਦਾ ਵਸਨੀਕ ਹਾਂ। ਸਾਡੇ ਘਰਾਂ ਚ ਆਮ ਤੌਰ ਤੇ ਪੱਥਰ ਦਾ ਤਵਾ ਰੋਟੀ ਪਕਾਉਂਣ ਲਈ ਵਰਤਿਆ ਜਾਂਦਾ ਹੈ ਜੋ ਕੇ ਲੋਹੇ ਦੇ ਤਵੇ ਨਾਲੋਂ ਵਧੀਆ ਤਪਦਾ ਹੈ। ਮੈਂ ਛੁੱਟੀ ਲੈ ਕੇ ਘਰ ਗਿਆ ਰਾਤ ਦਾ ਸਮਾਂ ਸੀ। ਘਰਵਾਲੀ ਨੇ ਰੋਟੀ ਲਿਆਂਦੀ ਜੋ ਵਿਚਕਾਰੋਂ ਕੱਚੀ ਸੀ , ਬਾਕੀ ਸਾਰੀ ਵਧੀਆ ਬਣੀ ਹੋਈ ਸੀ। ਮੈ ਖਾਸ ਧਿਆਨ ਨਾ ਦਿੱਤਾ ਪਰ ਦੂਸਰੀ ਵੀ ਕੱਚੀ , ਤੀਸਰੀ ਵੀ ਏਸੇ ਤਰ੍ਹਾਂ ਦੀ। ਮੈਂ ਮਜ਼ਾਕ ਕਰਦਿਆ ਪੁਛਿਆ , ਬੇਗ਼ਮ ਸਾਹਿਬਾ ਇਹ ਕੋਈ ਨਵਾਂ ਤਰੀਕਾ ਏ ਰੋਟੀ ਪਕਾਉਣ ਦਾ ?? ਵਿਚੋ ਕੱਚੀਆਂ ਰੱਖਦੇ ਹੋ … 🙄
ਮੇਰੀ ਬੇਗਮ ਨੇ ਕਿਹਾ ਮੈਂ ਤੁਹਾਨੂੰ ਦੱਸਣਾ ਭੁੱਲ ਗਈ , ਨਵਾਂ ਤਵਾ ਲਿਆਂਦਾ ਸੀ। ਪਤਾ ਨਹੀਂ ਕੀ ਗੱਲ ਵਿਚਕਾਰੋ ਤਵਾ ਤੱਪਤਾ ਹੀ ਨਹੀ , ਰੋਟੀ ਨੂੰ ਸੇਕ ਨਹੀਂ ਪੈਂਦਾ ਬਾਕੀ ਸਾਰੀ ਰੋਟੀ ਵਧੀਅ‍ਾ ਪੱਕ ਜਾਂਦੀ ਆ। ਬੇਗਮ ਦੀ ਗੱਲ ਸੁਣ ਕੇ...

ਮੈਨੂੰ ਵਿਸ਼ਵਾਸ ਨਾ ਹੋਇਆ ਮੈਂ ਕਿਹਾ ਮੇਰੇ ਸਾਹਮਣੇ ਪਕਾ। ਮੇਰੇ ਸਾਹਮਣੇ ਰੋਟੀ ਪਕਾਈ ਉਹ ਵੀ ਬਿਲਕੁਲ ਓਸੇ ਤਰਾਂ ਦੀ। ਫਿਰ ਮੈਂ ਹਥੌੜਾ ਲੈ ਕੇ ਧਿਆਨ ਨਾਲ ਹੋਲੀ ਹੋਲੀ ਤਵਾ ਭੰਨ ਦਿੱਤਾ ਤਾਂ ਜਿੱਥੋਂ ਰੋਟੀ ਕੱਚੀ ਸੀ। ਇਥੇ ਇਕ ਛੋਟਾ ਜਿਹਾ ਸਲੇਟੀ ਰੰਗ ਦਾ ਕੀੜਾ , ਜੋ ਜਿਊਦਾ ਸੀ ਬਿਲਕੁਲ ਸਹੀ ਸਲਾਮਤ 😲😲
ਜਦੋਂ ਏ ਘਟਨਾ ਪੜੀ ਤਾਂ ਸਤਿਗੁਰੂ ਮਹਾਰਾਜ ਦੇ ਬਚਨ ਚੇਤੇ ਆਏ
“ਸੈਲ ਪਥਰ ਮਹਿ ਜੰਤ ਉਪਾਏ
ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
(ਰਾਗ ਗੂਜਰੀ ਮਹਲਾ ੫)
ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥
(ਵਡਹੰਸ ਮ:੫)🙏🙏
ਕਿ ਅਜਬਾ ਕ੍ਰਿਤ ਹੈ (ਜਾਪੁ ਸਾਹਿਬ )🙏🙏
ਨੋਟ ਏ ਘਟਨਾ 29 ਦਸੰਬਰ 1995 ਨੂੰ “ਦੇਸ਼ ਵਿਦੇਸ਼ ਸਪਲੀਮੈਟ” ਅਜੀਤ ਅਖ਼ਬਾਰ ਚ ਵੀ ਛਪੀ ਸੀ।
ਸਰੋਤ ਅੰਮ੍ਰਿਤ ਰਸ ( ਭਾਗ -1)
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)