More Punjabi Kahaniya  Posts
ਸੁਫ਼ਨੇ ਵਿਚ ਕੀਤੇ ਕੌਲ-ਕਰਾਰ


ਉਸ ਦਿਨ ਬੜਾ ਹੀ ਅਜੀਬ ਜਿਹਾ ਮਾਹੌਲ ਸੀ..
ਕਿਰਾਏ ਦੀ ਰਕਮ..ਕਮੇਟੀ ਦੀ ਕਿਸ਼ਤ..ਨਿੱਕੀਆਂ ਦੀਆਂ ਫੀਸਾਂ..ਤੇ ਉੱਤੋਂ ਇਹਨਾਂ ਨੂੰ ਕੰਮ ਤੋਂ ਮਿਲ ਗਿਆ ਜੁਆਬ..!
ਬਿਮਾਰੀ ਨਾਲ ਤੇ ਭਾਵੇਂ ਕੁਝ ਨਾ ਹੁੰਦਾ ਪਰ ਕਿੰਨੇ ਸਾਰੇ ਇਹ ਫਿਕਰਾਂ ਨੇ ਮੇਰੇ ਸਾਹ ਸੱਤ ਹੀ ਜਰੂਰ ਕੱਢ ਲੈਣੇ ਸਨ..!
ਉਸ ਰਾਤ ਬਿਲਕੁਲ ਵੀ ਨੀਂਦਰ ਨਾ ਪਈ..ਪਿਛਲੇ ਪਹਿਰ ਜਾ ਕੇ ਜਦੋਂ ਦੋ ਘੜੀਆਂ ਅੱਖ ਲੱਗੀ ਤਾਂ ਦਾਰ ਜੀ ਸੁਫ਼ਨੇ ਵਿਚ ਆਏ..ਆਖਣ ਲਗੇ ਧੀਏ ਘਬਰਾਵੀਂ ਨਾ ਅੱਜ ਫੇਰਾ ਪਾਵਾਂਗਾ..!
ਜਦੋ ਦੇ ਪੂਰੇ ਹੋਏ ਸਨ ਔਕੜ ਵੇਲੇ ਅਕਸਰ ਹੀ ਸੁਫ਼ਨੇ ਵਿਚ ਆ ਕੇ ਏਨੀ ਗੱਲ ਅਕਸਰ ਹੀ ਆਖ ਜਾਇਆ ਕਰਦੇ ਅਖ਼ੇ ਉਡੀਕ ਰਖੀਂ..ਪਰ ਹੁਣ ਤੱਕ ਆਪਣੀ ਆਖੀ ਗੱਲ ਕਦੇ ਵੀ ਨਹੀਂ ਸੀ ਪੁਗਾਈ..!
ਅਗਲੀ ਸੁਵੇਰ ਨਿੱਕਾ ਨਰਾਜ ਸੀ..
ਅਖ਼ੇ ਨਾਸ਼ਤੇ ਵਿਚ ਖਿਚੜੀ ਨਹੀਂ ਗੋਬੀ ਵਾਲਾ ਪਰੌਂਠਾ ਖਾਣਾ..ਅਜੇ ਉਸਨੂੰ ਮਨਾਉਣ ਵਿਚ ਹੀ ਲੱਗੀ ਸਾਂ ਕੇ ਬਾਹਰ ਬੂਹਾ ਖੜਕਿਆ..ਸਬਜੀ ਵਾਲੇ ਬਾਬਾ ਜੀ ਸਨ..!
ਖਪੀ-ਤਪੀ ਬਾਹਰ ਗਈ ਤੇ ਸਿੱਧਾ ਆਖ ਦਿੱਤਾ..ਹੁਣ ਕੁਝ ਦਿਨ ਬਾਰ ਨਾ ਖੜਕਾਇਆ ਜੇ..ਸਾਨੂੰ ਸਬਜੀ ਦੀ ਲੋੜ ਹੈਨੀ..!
ਆਖਣ ਲੱਗੇ ਪੁੱਤਰ ਏਨਾ ਚਿਰ ਹੋ ਗਿਆ..ਕਦੀ ਨਾਗਾ ਨਹੀਂ ਪਿਆ ਪਰ ਅੱਜ ਇੰਝ ਕਿਓਂ..ਅਸਲ ਗੱਲ ਦੱਸ ਕੀ ਹੋਈ ਏ..?
ਆਖਿਆ ਏਨਾ ਦਾ ਕੰਮ ਛੁੱਟ ਗਿਆ ਸਾਥੋਂ ਸਬਜੀ ਦੇ ਪੈਸੇ ਨੀ ਦੇ ਹੋਣੇ..ਉੱਤੋਂ ਕਿਰਾਏ ਦੀ ਵੀ ਬੱਸ ਹੋਈ ਪਈ ਏ..ਅੱਗੋਂ ਮੈਥੋਂ ਗੱਲ ਨੀ ਹੋਈ..!
ਉਹ ਹਟੇ ਨਹੀਂ..
ਕਿੰਨੀ ਸਾਰੀ ਸਬਜੀ ਲਫਾਫੇ ਵਿਚ ਪਾ ਆਪ ਹੀ ਅੰਦਰ ਰਸੋਈ ਵਿਚ ਧਰ...

ਆਏ..!
ਮੈਨੂੰ ਇਹ ਵਰਤਾਰਾ ਬੜਾ ਅਜੀਬ ਜਿਹਾ ਲੱਗਾ..
ਆਖਿਆ ਬਾਬਾ ਜੀ ਜੇ ਉਧਾਰ ਵੀ ਦੇਣੀ ਸੀ ਤਾਂ ਘੱਟੋ ਘੱਟ ਤੋਲ ਤੇ ਲੈਂਦੇ..ਆਹ ਭਲਾ ਕੀ ਗੱਲ ਹੋਈ..!
ਕੋਲ ਖਲੋਤੇ ਨਿੱਕੇ ਨੂੰ ਹਮੇਸ਼ਾਂ ਵਾਂਙ ਝੁੰਗੇ ਵਾਲੇ ਦੋ ਟਮਾਟਰ ਫੜਾਉਂਦੇ ਹੋਏ ਆਖਣ ਲੱਗੇ ਧੀਏ ਅੱਜ ਸਬਜੀ ਵਾਲਾ ਬਾਬਾ ਨਹੀਂ ਸਗੋਂ ਇੱਕ ਬਾਪ ਔਕੜ ਵਿਚ ਫਸੀ ਆਪਣੀ ਧੀ ਨੂੰ ਕੁਝ ਦੇ ਰਿਹਾ ਏ..ਤੇ ਬਾਪ ਜਦੋਂ ਵੀ ਕੁਝ ਦਿੰਦਾ ਏ ਬਿਨਾ ਤੋਲਿਆਂ ਹੀ ਦਿੰਦਾ ਏ..!
ਫੇਰ ਸਿਰ ਤੇ ਪਿਆਰ ਦੇ ਕੇ ਏਨੀ ਗੱਲ ਆਖਦੇ ਹੋਏ ਅਗਾਂਹ ਨੂੰ ਹੋ ਤੁਰੇ ਕੇ ਕੱਲ ਨੂੰ ਫੇਰ ਆਊ..ਇੰਝ ਹੀ ਦਸਤਕ ਵੀ ਦੇਊ..ਜੋ ਵੀ ਚਾਹੀਦਾ ਹੋਇਆ ਨਿਸੰਗ ਹੋ ਕੇ ਮੰਗ ਲਵੀਂ..ਤੇਰਾ ਇਹ ਬਾਬਾ ਜੀ ਅਮੀਰ ਹੋਣ ਵਾਸਤੇ ਸਬਜੀ ਥੋੜਾ ਵੇਚਦਾ..ਉਹ ਤੇ ਬਹਾਨੇ ਨਾਲ ਇਹ ਵੇਖਣ ਆਉਂਦਾ ਕੇ ਕੋਈ ਧੀ ਦੁਖੀ ਤੇ ਨਹੀਂ..ਘਬਰਾਈ ਦਾ ਨੀ ਹੁੰਦਾ..ਇਹ ਔਖੇ ਭਾਰੇ ਟਾਈਮ ਤੇ ਬੰਦੇ ਤੇ ਸਦੀਆਂ ਤੋਂ ਆਉਂਦੇ ਜਾਂਦੇ ਹੀ ਰਹੇ ਨੇ!
ਕਿਸੇ ਬਾਹਰੀ ਸਦਮੇ ਦੇ ਨਾਲ ਨਾਲ ਅੱਜ ਅੰਦਰੋਂ ਅੰਦਰ ਬਾਹਲੀ ਖੁਸ਼ ਵੀ ਸਾਂ..
ਦਾਰ ਜੀ ਹੁਣ ਤੱਕ ਸੁਫ਼ਨੇ ਵਿਚ ਕੀਤੇ ਆਪਣੇ ਕਿੰਨੇ ਸਾਰੇ ਕੌਲ-ਕਰਾਰ ਅੱਜ ਪਹਿਲੀ ਵੇਰ ਖੁਦ ਆ ਕੇ ਪੁਗਾ ਜੂ ਗਏ ਸਨ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)