More Punjabi Kahaniya  Posts
ਇੱਕ ਔਰਤ ਹੋਣਾ


ਮਾਂ ਨੂੰ ਮਿਲ ਕੇ ਜਦੋਂ ਮੈਂ ਤੁਰਨ ਲੱਗੀ ਤਾਂ (74)ਚੁਹੱਤਰਾਂ ਨੂੰ ਪਹੁੰਚੀ ਮਾਂ ਕਹਿਣ ਲੱਗੀ ..ਸੁਣ ਧੀਏ ! ਦੋ ਮਿੰਟ ਬਹਿ ਕੇ ਮੇਰੀ ਗੱਲ੍ਹ ਸੁਣ .. !
ਹੁਣ ਮੇਰੇ ਤੋਂ ਮੱਤ ਲੈ ਲਓ ..!
ਕਦੇ ਮੱਤ ਦੇਣ ਦਾ ਵੀ ਟਾਈਮ ਨੀ ਲੱਗਦਾ ??
ਅਸੀਂ ਆਪਣੀ ਉਮਰ ਭੋਗ ਚੁੱਕੇ ਹਾਂ .. !
ਕੀ ਪਤਾ ! ਕਦੋਂ ਰੱਬ ਦਾ ਘੜਿਆ ਫੁੱਟ ਜਾਵੇ ..?
ਅਖੀਰ ਤਾਂ ਅੰਤ ਨੂੰ ਜਾਣਾ ਹੀ ਹੁੰਦਾ ਬੰਦੇ ਨੇ .. !
ਬਹੁਤਾ ਰੋਇਓ ਨਾਂ .. !
ਤੂੰ ਵੱਡੀ ਐਂ !
ਵੀਰ ਦੇ ਸਿਰ ਤੇ ਹੱਥ ਰੱਖੀਂ .. !
ਪੇਟੀ ਵਿੱਚ ਇੱਕ ਖਾਕੀ ਰੰਗ ਦਾ ਘਰ ਦਾ ਬੁਣਿਆ ਖੇਸ ਪਿਆ …ਉਹ ਮੇਰੇ ਤੇ ਪਾ ਦਿਓ .. !
ਐਵੇਂ ਕਮਲ ਨਾ ਲਾਇਓ ..!
ਉਂਝ ਤਾਂ ਮੈਂ ਤੇਰੀ ਭਾਬੀ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ .. !
ਮੈਂ ਆਖਿਆ ,ਤੈਨੂੰ ਵੀ ਦੱਸ ਦੇਵਾਂ ..!
ਤੇ ਐਵੇਂ ਨਾਂ ਆਵਦੇ ਨਾਨਕਿਆਂ ਨੂੰ ਉਡੀਕੀ ਜਾਇਓ ..!
ਆਵਦੇ ਘਰੋਂ ਹੀ ਬਣਾ ਕੇ ਮੇਰੇ ਸੂਟ ਪਾ ਦਿਉ ।
ਹੁਣ ਤਾਂ ਮੇਰੇ ਪੇਕੀਂ ਵੀ ਭਤੀਜਿਆਂ ਦਾ ਰਾਜ ਐ .. !
ਭਤੀਜ ਨੂੰਹਾਂ ਕੀ ਕਹਿਣਗੀਆਂ ??
ਸਾਰੀ ਉਮਰ...

ਭੂਆ ਆਵਦੇ ਘਰੇ ਕਮਾਉਂਦੀ ਰਹੀ ..ਹੁਣ ਸੂਟ ਵੀ ਨੀ ਪਾ ਹੋਇਆ …?
ਭਲਾ ! ਅੱਗੇ ਤਾਂ ਘਰ-ਘਰ ਰਿਜ਼ਕ ਥੋੜ੍ਹਾ ਹੁੰਦਾ ਸੀ ,ਕੱਪੜੇ ਲੱਤੇ ਦੀ ਥੋੜ੍ਹ ਹੁੰਦੀ ਸੀ ..ਸਾਰਾ ਸ਼ਰੀਕਾ ਭਾਈਚਾਰਾ ਰਲ ਮਿਲ ਲੋਕ ਔਖਾ ਵੇਲ੍ਹਾ ਸੰਭਾਲਦੇ ਸੀ ..!
ਹੁਣ ਉਹ ਜ਼ਮਾਨਾ ਨਹੀਂ ਰਿਹਾ ..ਬਦਲ ਗਿਆ ….!
ਮਾਂ ਦੀਆਂ ਸਿਆਣੀਆਂ ਗੱਲਾਂ ਸੁਣ ਮੈਂ ਚੁੱਪ-ਚਾਪ ਆਪਣੇ ਰਾਹ ਤੁਰ ਪਈ ..ਸਾਰੇ ਰਾਹ .. ਮਾਂ ਦੀਆਂ ਗੱਲਾਂ ਮਨ ਵਿੱਚ ਘੁੰਮਦੀਆਂ ਰਹੀਆਂ …!
ਕਦੇ ਅੱਖਾਂ ਭਰ ਆਉਣ ਤੇ ਕਦੇ ਮੁੜ ਜਾਣ .. !
ਮਾਂ ਸਾਰੀ ਉਮਰ ਆਪਣੇ ਮਾਪਿਆਂ ਦੇ ਘਰ ਦਾ ਮਾਣ ਕਰਦੀ ਰਹੀ… ਤੇ ਅੱਜ , ਸਹੁਰਿਆਂ ਨੂੰ ਬਿਗਾਨਾ ਘਰ ਦੱਸਣ ਵਾਲੀ …ਉਸੇ ਬਿਗਾਨੇ ਘਰ ਦੀ ਲਾਜ ਰੱਖਦੀ …ਨਜ਼ਰ ਆਈ ਆਪਣੀ ਵਫਾਦਾਰੀ ਨਾਲ ..!!
ਉਸੇ ਤਰਾਂ ਮੈਂ ਬਿਗਾਨੇ ਘਰ ਪਹੁੰਚ ..ਹੰਝੂ ਲੁਕੋ ਕੇ ਝੂਠੀ ਜਿਹੀ ਮੁਸਕਰਾਹਟ ਬਿਖੇਰਦੀ …ਬਿਗਾਨੇ ਘਰ ਦੇ ਝੰਜਟਾਂ ਨੂੰ ਸਮੇਟਣ ਲੱਗ ਪਈ ….!!
ਬਹੁਤ ਔਖਾ ਹੁੰਦਾ ..ਇੱਕ ਔਰਤ ਹੋਣਾ …🙏🙏

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)