More Punjabi Kahaniya  Posts
ਅੱਜਕਲ ਭਾਗ ਆਖਰੀ


ਅਗਲੀ ਸਵੇਰ ਜਦ ਪਿੰਕੀ ਅਪਣੇ ਬੈਡ ਤੋ ਉੱਠੀ ਤਾ ਉਹ ਸਿੱਧੀ ਬਾਗ ਵਲ ਚਲੀ ਗਈ, ਬਾਗ ਵਿਚ ਮਾਲੀ ਬਾਗ਼ ਦੀ ਸਫਾਈ ਅਤੇ ਕੱਟਾਈ-ਝਾਟਾਈ ਕਰ ਰਿਹਾ ਸੀ, ਪਿੰਕੀ ਵੀ ਉਸਦੇ ਨਾਲ-ਨਾਲ ਘੁੰਮਣ ਲੱਗੀ.
ਪਿੰਕੀ ਵਿਚ-ਵਿੱਚ ਮਾਲੀ ਨੂੰ ਸਵਾਲ ਵੀ ਕਰਦੀ. ਕੋਲ ਪਿਆ ਇੱਕ ਡੱਬਾ ਜਦ ਮਾਲੀ ਨੇ ਉਠਾਇਆ ਤਾ ਪਿੰਕੀ ਨੇ ਦੇਖਕੇ ਮਾਲੀ ਨੂੰ ਸਵਾਲ ਕੀਤਾ।
“ਅੰਕਲ ਇਹ ਕੀ ਹੈ?” ਮਾਲੀ ਨੇ ਜਵਾਬ ਦਿੰਦੇ ਹੋਏ ਕਹਾ। “ਬੇਟਾ ਇਹ ਕੀਟਨਾਸ਼ਕ ਪਿਊਡਰ ਹੈ”
ਮਾਲੀ ਕੀਟਨਾਸ਼ਕ ਨੂੰ ਪਾਣੀ ਵਿਚ ਮਿਲਾਕੇ ਬੂਟਿਆਂ ਉਤੇ ਪੰਪਾਂ ਨਾਲ ਛਿੜਕਾਅ ਕਰਨ ਲੱਗ ਪਿਆ ਤਾ ਪਿੰਕੀ ਨੇ ਫਿਰ ਮਾਲੀ ਨੂੰ ਸਵਾਲ ਕੀਤਾ। “ਅੰਕਲ ਤੁਸੀਂ ਇਹ ਪਾਊਡਰ ਪਾਣੀ ਵਿਚ ਮਿਲਾਕੇ ਪੌਦਿਆਂ ਉਪਰ ਕਿਉ ਛਿੜਕ ਰਹੇ ਹੋ?”
“ਬੇਟਾ ਪੌਦੇਆਂ ਨੂੰ ਜੋ ਕੀੜੇ-ਮਕੌੜੇ ਲੱਗੇ ਹਨ ਉਹਨਾਂ ਨੂੰ ਮਾਰਨ ਲਈ ਮੇ ਇਸਦਾ ਦਾ ਛਿੜਕਾਅ ਕਰ ਰਿਹਾ ਹਾਂ,” ਮਾਲੀ ਨੇ ਦੱਸਿਆ।
“ਕੀ ਇਸਦੇ ਨਾਲ ਸਾਰੇ ਕੀੜੇ ਮਾਰੇ ਜਾਂਦੇ ਹਨ?” ਪਿੰਕੀ ਨੇ ਅਗਲਾ ਸਵਾਲ ਕੀਤਾ।
“ਹਾਂ ਬੇਟਾ, ਕੀੜੇ-ਮਕੌੜੇ ਕੀ ਜਾਨਵਰ ਅਤੇ ਮਨੁੱਖ ਵੀ ਮਰ ਸਕਦੇ ਹਨ?” ਬਹੁਤ ਖ਼ਤਨਾਕ ਜ਼ਹਿਰ ਹੈ, ਤੁਸੀਂ ਮੇਰੇ ਨਜ਼ਦੀਕ ਨਾ ਆਉ ਅਤੇ ਪੌਦਿਆਂ ਨੂੰ ਨਾ ਹੱਥ ਨਾ ਲਗਾਓ” ਮਾਲੀ ਨੇ ਪਿੰਕੀ ਨੂੰ ਸਮਝਾਉਂਦੇ ਹੋਏ ਕਿਹਾ।
ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਮਾਲੀ ਨੇ ਕੀੜੇਮਾਰ ਦਵਾਈ ਦਾ ਡੱਬਾ ਵਰਾਂਡੇ ਵਿੱਚ ਪਇ ਅਲਮਾਰੀ ਵਿੱਚ ਰੱਖ ਦਿੱਤਾ ਅਤੇ ਆਪਣੇ ਹੱਥ ਧੋਣ ਲਈ ਚਲਾ ਗਿਆ.
ਅਗਲੇ ਦਿਨ ਨਵਨੀਤ ਦੁਪਹਿਰ ਨੂੰ ਬਿਉਟੀ ਪਾਰਲਰ ਗਈ। ਫਿਰ ਉੱਥੋਂ ਉਸ ਨੇ ਸਿੱਧਾ ਕਲੱਬ ਜਾਣਾ ਸੀ, ਉਥੇ ਉਸਦਾ ਚੰਗਾ ਰੌਬ ਪਏ ਇਸ ਲਈ ਉਸਨੇ ਗਿਨੀ-ਟੋਨੀ ਨੂੰ ਵੀ ਨਾਲ ਲਿਆ ਸੀ।
ਸਕੂਲੋ ਘਰ ਆਉਣ ਤੋਂ ਬਾਅਦ ਪਿੰਕੀ ਨੇ ਰੋਟੀ ਖਾਦੀ ਅਤੇ ਰਾਣੀ ਨਾਲ ਖੇਡਣਾ ਲਗ ਗਈ.
ਪਿੰਕੀ ਨੂੰ ਰਾਣੀ ਨੇ ਕਿਹਾ, “ਪਿੰਕੀ, ਮੈਂ ਗਿਨੀ ਅਤੇ ਟੋਨੀ ਦਾ ਦੁੱਧ ਤਿਆਰ ਕਰਦੀ ਹਾਂ, ਤਦ ਤਕ ਤੁਸੀਂ ਜੁੱਤੀ ਪਾ ਲਵੋ, ਫਿਰ ਆਪਾ garden ਵਿਚ ਘੁੰਮਣ ਜਾਵਾਂਗੇ.”
ਪਰ ਪਿੰਕੀ ਦਾ ਮਨ ਅੰਦਰ ਹੀ ਅੰਦਰ ਗੁੱਸਾ ਨਾਲ ਉਬਾਲੇ ਖਾ ਰਿਹਾ ਸੀ ਕਿ ਮੰਮੀ ਗਿੰਨੀ-ਟੋਨੀ ਨੂੰ ਆਪਣੇ ਨਾਲ ਲੈ ਗਈ ਹੈ, ਪਰ ਮੇਰੇ ਲਈ ਉਨ੍ਹਾਂ ਕੋਲ ਟਾਇਮ ਨਹੀਂ ਹੈ.
ਉਸਨੇ ਗੁੱਸੇ ਨਾਲ ਰਾਣੀ ਨੂੰ ਕਿਹਾ, “ਆਂਟੀ, ਮੇ ਕਿਤੇ ਨਹੀਂ ਜਾਣਾ । ਮੈਂ ਘਰ ਵਿਚ ਹੀ ਰਹਾਗੀ।”
ਰਾਣੀ ਪਿੰਕੀ ਦਾ ਗੁੱਸਾ ਸਮਝ ਰਹੀ ਸੀ. ਪਿੰਕੀ ਨੂੰ ਮਨਾਉਣ ਲਈ ਰਾਣੀ ਨੇ ਕਿਹਾ, “ਠੀਕ ਹੈ, ਇਥੇ ਘਰ ਵਿਚ ਹੀ ਖੇਡੋ. “ਤਦ ਤਕ ਮੈਂ ਰੋਟੀ ਬਣਾ ਲੈਂਦੀ ਹਾਂ. ਅੱਜ ਮੈਂ ਤੁਹਾਡੀ ਪਸੰਦ ਦੀ ਡਿਸ਼ ਬਣਾਉਂਦੀ ਹਾਂ. ਦੱਸੋ, ਤੁਸੀਂ ਕੀ ਖਾਣਾ ਹੈ?”
ਪਿੰਕੀ ਦਾ ਚਿਹਰਾ ਹਲਕਾ ਜਿਹਾ ਮੁਸਕਰਾਇਆ, “ਮੈ ਗਜਰੇਲਾ ਖਾਣਾ ਹੈ!”.
“ਠੀਕ ਹੈ, ਮੈਂ ਹੁਣੇ ਬਣਉਂਦੀ ਹਾਂ, ਤਦ ਤਕ ਤੁਸੀਂ ਬਾਹਰ ਖੇਡੋ.”
ਰਾਣੀ ਰਸੋਈ ਵਿਚ ਗਈ. ਪਹਿਲੇ ਉਸਨੇ ਗਿਨੀ-ਟੋਨੀ ਦੇ ਕਟੋਰੇਆ ਵਿੱਚ ਦੁੱਧ ਤੇ ਬਿਸਕੁਟ ਪਾਕੇ ਕਟੋਰੇ ਵਰਾਂਡੇ ਵਿੱਚ ਰੱਖ ਦਿੱਤੇ ਜੋ ਕਿ ਉਹ ਆਉਂਦੇ ਸਾਰ ਹੀ ਦੁੱਧ ਪੀ ਸਕਣ, ਕਿਉਂਕਿ ਨਵਨੀਤ ਉਹਨਾਂ ਦੇ ਖਾਣੇ ਚ ਥੋੜਾ ਜਿਹੀ ਦੇਰ ਵੀ ਬਰਦਾਸ਼ਤ ਨਹੀਂ ਕਰਦੀ ਸੀ।
ਰਾਣੀ ਨੇ ਗਜਰੇਲਾ ਤਿਆਰ ਕੀਤਾ ਤੇ ਬਾਹਰ ਖੇਡਦੀ ਪਿੰਕੀ ਨੂੰ ਆਵਾਜ਼ ਲਗਾਈ “ਪਿੰਕੀ ਬੇਟਾ ਤੁਹਾਡਾ ਗਜਰੇਲਾ ਪਾਕੇ ਟੇਬਲ ਤੇ ਰੱਖ ਦਿੱਤਾ ਹੈ ਜਲਦੀ ਆਕੇ ਖਾ ਲਓ।”
ਬਾਹਰ ਗੇਟ ਕੋਲ ਗੱਡੀ ਦੀ ਆਵਾਜ ਆਈ ਤਾ ਪਿੰਕੀ...

ਨੇ ਦੇਖਿਆ ਕੀ ਮੰਮਾ ਵੀ ਆ ਗਏ ਨੇ. ਉਹ ਜਦਲੀ ਨਾਲ ਅੰਦਰ ਨੂੰ ਦੌੜੀ ਅਤੇ ਵਰਾਂਡੇ ਵਿਚ ਪਈ ਅਲਮਾਰੀ ਵਿਚੋ ਕੀਟਨਾਸ਼ਕ ਦਾ ਡੱਬਾ ਕੱਢ ਦੋਵਾਂ ਕਟੋਰੇਆ ਵਿਚ ਕੀਟਨਾਸ਼ਕ ਪਾ ਦਿੱਤਾ ਫਿਰ ਡੱਬਾ ਬੰਦ ਕਰ ਜਿੱਥੋ ਚੁੱਕਿਆ ਸੀ ਉਥੇ ਰੱਖ ਦਿੱਤਾ. ਆਪ ਖੁਦ ਗਜਰੇਲਾ ਖਾਣ ਅੰਦਰ ਚਲੀ ਗਈ।
ਨਵਨੀਤ ਦੇ ਘਰ ਆਉਦਿਆਂ ਹੀ ਦੋਹਾ ਕੁਤਿਆਂ ਨੇ ਦੁੱਧ ਪੀਤਾ ਅਤੇ ਵਰਾਂਡੇ ਵਿਚ ਬੈਠ ਗਏ. ਨਵਨੀਤ ਅੱਜ ਬਹੁਤ ਖੁਸ਼ ਸੀ ਕਿ ਅੱਜ ਕਲੱਬ ਵਿੱਚ ਉਸਦੇ ਵਿਦੇਸ਼ੀ ਕੁੱਤਿਆਂ ਨੂੰ ਲੋਕਾਂ ਵੱਲੋਂ ਬਹੁਤ ਸਰਹਾਇਆ ਗਿਆ ਸੀ।
“ਵਾਹ, ਅੱਜ ਗਾਜਰੇਲ ਬਣਿਆ ਹੈ,” ਨਵਨੀਤ ਨੇ ਪਿੰਕੀ ਦੀ ਪਲੇਟ ਵੱਲ ਵੇਖਦਿਆਂ ਕਿਹਾ। ਗਜਰੇਲਾ ਗਿੰਨੀ-ਟੋਨੀ ਨੂੰ ਵੀ ਬਹੁਤ ਪਸੰਦ ਹੈ.”
ਰਾਣੀ ਚੀਕਦੀ ਹੋਈ ਵਾਪਸ ਆਈ, “ਬਾਹਰ ਆਕੇ ਦੇਖੋ ਗਿੰਨੀ-ਟੋਨੀ ਕੀ ਹੋ ਗਿਆ ਹੈ”
“ਕੀ ਹੋਇਆ ਉਹਨਾਂ ਨੂੰ” ਨਵਨੀਤ ਇੱਕ ਦਮ ਅੰਦਰੋ ਉੱਠਕੇ ਵਰਾਂਡੇ ਵੱਲ ਭੱਜੀ ਅਤੇ ਦੇਖ ਕੇ ਹੈਰਾਨ ਹੋ ਗਈ ਕੀ ਦੋਵੇ ਕੁੱਤੇ ਲੇਟੇ ਪਏ ਤੜਫ ਰਹੇ ਸੀ।
ਨਵਨੀਤ ਨੇ ਤੁਰੰਤ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਆਕੇ ਦੱਸਿਆ ਕਿ, “ਉਹਨਾਂ ਦੇ ਦੁੱਧ ਵਿਚ ਜ਼ਹਿਰ ਸੀ, ਇਸ ਹੁਣ ਮਰ ਚੁੱਕੇ ਹਨ।” ਨਵਨੀਤ ਸੁੰਨ ਹੋ ਗਿਈ ਕਿ ਉਹਨਾਂ ਦੇ ਦੁੱਧ ਵਿਚ ਜ਼ਹਿਰ ਕਿਸਨੇ ਤੇ ਕਿਉਂ ਮਿਲਾਆ ਹੋਵੇਗਾ??
ਰਾਣੀ ਅੰਦਰ ਗਈ ਤਾ ਪਿੰਕੀ ਨੂੰ ਟੇਬਲ ਤੇ ਬੇ ਸੁਧ ਪਈ ਦੇਖ ਰੋਲਾ ਪਾਉਣ ਲੱਗੀ। “ਅੰਦਰ ਆਕੇ ਦੇਖੋ ਪਿੰਕੀ ਨੂੰ ਕੀ ਹੋ ਗਿਆ ਹੈ”
ਪਿੰਕੀ ਕੁਤਿਆਂ ਦੇ ਕਟੋਰੇ ਵਿੱਚ ਕੀਟਨਾਸ਼ਕ ਮਿਲਾ ਜਲਦੀ ਜਲਦੀ ਬਿਨਾ ਹੱਥ ਧੋਏ ਹੀ ਗਜਰੇਲਾ ਖਾਣ ਚਲੀ ਗਈ ਸੀ ਜਿਸ ਕਰਕੇ ਉਸਨੂੰ ਵੀ ਜਹਿਰ ਦਾ ਅਸਰ ਹੋ ਗਿਆ ਸੀ।
ਨਵਨੀਤ ਅੰਦਰ ਵੱਲ ਦੌੜੀ. ਡਰਾਈਵਰ ਨੇ ਦੇਖ ਜਲਦੀ ਨਾਲ ਕਾਰ ਸਟਾਰਟ ਕੀਤੀ ਅਤੇ ਪਿੰਕੀ ਨੂੰ ਉਠਾ ਕੇ ਹਸਪਤਾਲ ਲੈ ਗਏ।
ਹਸਪਤਾਲ ਵਿਚ ਮਾਮੂਲੀ ਜਿਹੇ treatment ਤੋ ਬਾਅਦ ਪਿੰਕੀ ਨੂੰ ਹੋਸ਼ ਆ ਗਿਆ, ਡਾਕਟਰਾ ਨੇ ਦੱਸਿਆ ਕਿ ਪਿੰਕੀ ਨੂੰ ਜ਼ਹਿਰ ਦਾ ਹਲਕਾ ਜਿਹਾ ਅਸ਼ਰ ਹੋਇਆ ਸੀ ਹੁਣ ਉਹ ਬਿਲਕੁਲ ਠੀਕ ਹੈ ਤੁਸੀਂ ਉਸਨੂੰ ਘਰ ਲੇਜਾ ਸਕਦੇ ਹੋ।
ਘਰ ਜਾਂਦੇ ਵਖਤ ਪਿੰਕੀ ਆਪਣੀ ਮੰਮਾ ਦੀ ਗੋਦ ਵਿਚ ਬੈਠੀ ਬਹੁਤ ਖੁਸ਼ ਸੀ ਉਹ ਇੱਕ ਅਜੀਬ ਜੇਹੀ ਖੂਸ਼ੀ ਮਹਿਸੂਸ ਕਰ ਰਹੀ ਸੀ ਅਤੇ ਮਨ ਹੀ ਮਨ ਸੋਚ ਰਹੀ ਸੀ “ਹੁਣ ਮੰਮਾ ਹਰ ਵੇਲੇ ਮੇਰੇ ਕੋਲ ਰਹਿਣਗੇ, ਮੈਨੂੰ ਬਾਹਰ ਘੁਮਾਉਣ ਲੇਕੇ ਜਾਇਆ ਕਰਨਗੇ, ਗੱਲ-ਗੱਲ ਤੇ ਮੈਨੂੰ ਝਿੜਕਨ ਗੇ ਨਹੀਂ, ਗਿੰਨੀ-ਟੋਨੀ ਮੇਰੇ ਤੋ ਚੰਗੇ ਹਨ ਇਹ ਨਹੀਂ ਬੋਲਣ ਗੇ, ਮੈਨੂੰ ਮੇਰੀ ਪਸੰਦ ਦਾ ਖਾਣਾ ਬਣਾਕੇ ਦੇਣਗੇ, ਮੈਨੂੰ ਆਪਣੇ ਨਾਲ ਸੁਲਾਇਆ ਕਰਨ ਗੇ।
ਇਹ ਕਹਾਣੀ ਤਾ ਇਥੇ ਸਮਾਪਤ ਹੁੰਦੀ ਹੈ ਪਰ “ਅੱਜਕਲ” ਦੇ ਅੱਗੇ ਹੋਰ ਵੀ sequel ਭਾਗ ਆਉਣਗੇ ਜੇਕਰ ਤੁਸੀਂ ਚਾਹੁੰਦੇ ਹੋ ਇਸਨੂੰ ਜਾਰੀ ਰੱਖਿਆ ਜਾਵੇ ਤਾ ਹੇਠਾ ਕਾਮੈਂਟ section ਵਿਚ ਜਿਆਦਾ ਤੋ ਜਿਆਦਾ ਜਾਣੇ ਆਪਣੀ ਰਾਏ ਜਰੂਰ ਦੇਵੋ otherwise “ਅੱਜਕਲ” ਦਾ ਇਹ ਸਿਲਸਿਲਾ ਇਥੇ ਹੀ ਖ਼ਤਮ ਮੰਨਿਆ ਲਿਆ ਜਾਵੇਗਾ।
ਬਲਦੀਪ ਸਿੰਘ
ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ🙏ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)