More Punjabi Kahaniya  Posts
ਜਮੀਰ ਦੇ ਘੋੜੇ


ਸ਼ਾਇਦ ਤੀਜੀ ਜਮਾਤ ਵਿਚ ਹੋਵਾਂਗਾ..
ਪਿਤਾ ਜੀ ਬਟਾਲੇ ਲਾਗੇੇ ਛੀਨੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..
ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..
ਇੱਕ ਦਿਨ ਇੰਝ ਹੀ ਬੈਠਾ ਸਾ ਕੇ ਬਾਹਰ ਲੰਘਦੀ ਮਾਲ ਗੱਡੀ ਅਚਾਨਕ ਰੁਕ ਗਈ ਤੇ ਨਾਲ ਹੀ ਰੌਲਾ ਪੈ ਗਿਆ ਕੇ ਬੰਦਾ ਗੱਡੀ ਥੱਲੇ ਆ ਗਿਆ..!
ਅਸੀਂ ਬਾਹਰ ਨੂੰ ਦੌੜੇ..
ਇੱਕ ਤਕੜੇ ਜੁੱਸੇ ਵਾਲੇ ਨੌਜੁਆਨ ਸੀ..ਰੇਲਵੇ ਪੁਲਸ ਨੇ ਉਸਦੀ ਲਾਸ਼ ਫੱਟੇ ਤੇ ਰੱਖ ਪਲੇਟਫਾਰਮ ਤੇ ਲੈ ਆਂਦੀ..!
ਘੜੀ ਕੂ ਮਗਰੋਂ ਹੀ ਸਾਮਣੇ ਪੈਦੇ ਪਿੰਡ ਕੈਲੇ ਤੋਂ ਕਿੰਨੇ ਸਾਰੇ ਲੋਕ ਨੱਸੇ ਆਏ..
ਓਹਨਾ ਵਿਚ ਉਸਦੀ ਨਵੀਂ ਵਿਆਹੀ ਪਤਨੀ ਵੀ ਸੀ..
ਉਹ ਉਸਦੇ ਅਡੋਲ ਪਏ ਸਰੀਰ ਨੂੰ ਕਲਾਵੇ ਵਿਚ ਲੈਂਦੀ ਹੋਈ ਪੁੱਛੀ ਜਾ ਰਹੀ ਸੀ ਕੇ ਗੱਲ ਕੀ ਹੋਈ..ਮੈਨੂੰ ਗੱਲ ਤਾਂ ਦੱਸ..ਤੈਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ..ਮੈਨੂੰ ਕਿਸਦੇ ਆਸਰੇ ਛੱਡ ਗਿਆ..
ਫੇਰ ਉਸਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ..ਨਾਲ ਆਈਆਂ ਬਜ਼ੁਰਗ ਔਰਤਾਂ ਉਸਨੂੰ ਦੂਰ ਲੈ ਗਈਆਂ..!
ਮਗਰੋਂ ਪਤਾ ਲੱਗਾ ਕੇ ਸਹੁਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖ਼ ਦਿੱਤੀ ਕੇ ਉਹ ਦਿਲ ਤੇ ਲੈ ਗਿਆ..
ਫੇਰ ਖੇਤਾਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਬਾਹਰ ਨਿੱਕਲ ਇੱਕ ਕਿਲੋਮੀਟਰ ਦੂਰ ਟੇਸ਼ਨ ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ..!
ਦੋਸਤੋ ਸਾਨੂੰ ਦਫਤਰਾਂ ਕੰਮਾਂ-ਕਾਰਾਂ ਯਾਰਾਂ ਦੋਸਤਾਂ ਦੀਆਂ ਮਹਿਫ਼ਿਲਾਂ,ਪਾਰਟੀਆਂ ਵਿਆਹਾਂ ਮੰਗਣਿਆਂ ਅਤੇ ਘਰੋਂ ਬਾਹਰ ਲੋਕਾਈ ਦੇ ਸਮੁੰਦਰ ਵਿਚ ਵਿਚਰਦਿਆਂ ਕਿੰਨੇ ਸਾਰੇ ਏਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨਾਂ ਦਾ ਸਿਰਫ ਤੇ ਸਿਰਫ ਇੱਕੋ ਮੰਤਵ ਹੁੰਦਾ ਹੈ ਕੇ ਤੁਹਾਨੂੰ ਨਕਾਰਮਿਕਤਾ ਦੇ ਸਮੁੰਦਰ ਵਿਚ ਧੱਕ ਕੇ ਤੁਹਾਡੇ ਜ਼ਿਹਨ ਅੰਦਰ ਹੀਣ-ਭਾਵਨਾ ਵਾਲੀ ਸੋਚ ਭਾਰੂ ਕਰਨੀ..
ਅਕਸਰ ਹੀ ਸ਼ਕਲਾਂ-ਸੂਰਤਾਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ..
ਸਰੀਰਕ ਬਣਤਰ ਬਾਰੇ ਕੁਮੈਂਟਸ ਮਾਰੇ ਜਾਂਦੇ..ਗਲ ਪਾਏ ਹੋਏ ਕੱਪੜਿਆਂ ਨੂੰ ਗਹੁ ਨਾਲ ਇੰਝ ਤੱਕਿਆ ਜਾਂਦਾ ਏ ਕੇ ਤੁਸੀਂ ਹਰ ਵੇਲੇ ਆਪਣੇ ਆਪ ਤੇ ਕੇਂਦਰਿਤ ਹੋਏ ਇਹੋ ਸੋਚੀ ਜਾਵੋ ਕੇ ਸ਼ਾਇਦ ਮੇਰੀ ਸਖਸ਼ੀਤ ਵਿਚ ਕੁਝ ਗਲਤ ਹੈ..!
ਤੁਹਾਡੇ ਕੀਤੇ ਕੰਮਾ ਵਿਚ ਬਿਨਾ ਵਜਾ ਗਲਤੀਆਂ ਕੱਢੀਆਂ ਜਾਂਦੀਆਂ ਨੇ..
ਔਲਾਦ ਦੇ ਫੇਲ ਪਾਸ ਹੋ ਜਾਣ ਬਾਰੇ ਕੰਸੋਵਾਂ ਲਈਆਂ ਜਾਂਦੀਆਂ ਅਤੇ ਫੇਰ ਇਸ ਬਾਰੇ ਮਸਾਲੇ ਲਾ ਲਾ ਚਰਚਾ ਕੀਤੀ ਜਾਂਦੀ ਏ..
ਮਗਰੋਂ ਓਹਨਾ ਦੇ ਹੁੰਦੇ ਜੀਵਨ ਸਾਥੀ ਵਾਲੇ ਰਿਸ਼ਤਿਆਂ ਬਾਰੇ ਅੱਪਡੇਟ ਵੀ ਲਈ...

ਜਾਂਦੀ ਏ..
ਬਿਜਨਸ ਦੇ ਘਾਟਿਆਂ ਅਤੇ ਪ੍ਰੋਮੋਸ਼ਨ ਵੇਲੇ ਹੋਈਆਂ ਨਾ-ਇੰਸਾਫ਼ੀਆਂ ਦਾ ਇਹਸਾਸ ਇਸ ਤਰੀਕੇ ਨਾਲ ਕਰਾਇਆ ਜਾਂਦਾ ਏ ਕੇ ਤੁਸੀਂ ਪਤਾਲ ਵਿਚ ਧਸਦੇ ਜਾਵੋ..!
ਦੌਲਤ ਅਤੇ ਕਾਰਾਂ ਕੋਠੀਆਂ ਦੀ ਬੇਸ਼ਰਮੀ ਨਾਲ ਕੀਤੀ ਜਾਂਦੀ ਸ਼ਰੇਆਮ ਨੁਮਾਇਸ਼ ਦਾ ਮੰਤਵ ਸਿਰਫ ਤੇ ਸਿਰਫ ਏਹੀ ਹੁੰਦਾ ਏ ਕੇ ਅਗਲੇ ਨੂੰ ਛੋਟੇ ਹੋਣ ਦਾ ਇਹਸਾਸ ਕਰਵਾਇਆ ਜਾਵੇ..!
ਇਥੋਂ ਤੱਕ ਕੇ ਤੁਹਾਡੀਆਂ ਕਾਰਾਂ ਅਤੇ ਕੱਪੜਿਆਂ ਦੇ ਬਰੈਂਡ ਇਹ ਤਹਿ ਕਰਦੇ ਨੇ ਕੇ ਤੁਹਾਨੂੰ “ਤੂੰ” ਆਖ ਸੰਬੋਦਨ ਹੋਣਾ ਏ ਕੇ ਤੁਹਾਨੂੰ “ਤੁਸੀਂ” ਆਖਣਾ ਏ..
ਜਨਤਕ ਥਾਵਾਂ ਅਤੇ ਪਰਿਵਾਰਿਕ ਇੱਕਠਾਂ ਵਿਚ ਤਨਖਾਹਾਂ ਅਤੇ ਅਹੁਦਿਆਂ ਦਾ ਮੁਕਾਬਲਾ ਕੀਤਾ ਜਾਂਦਾ..
ਵਿਆਹਾਂ ਸ਼ਾਦੀਆਂ ਮੌਕੇ ਤੇ ਖਾਸ ਖਾਸ ਸਰਦੇ ਪੁੱਜਦਿਆਂ ਦੇ ਵੱਖਰੇ ਟੇਬਲ ਲਾਏ ਜਾਂਦੇ ਫੇਰ ਖਾਸ ਖਾਸ ਪ੍ਰਾਹੁਣਿਆਂ ਲਈ ਪੜੇ ਲਿਖੇ ਬਹਿਰੇ ਸੇਵਾ ਵਿਚ ਹਾਜਿਰ ਕੀਤੇ ਜਾਂਦੇ ਹਨ..
ਲਿਸਟ ਲੰਮੀ ਹੈ ਪਰ ਅਜੇ ਵੀ ਬੜਾ ਕੁਝ ਬਾਕੀ ਏ..!
ਮੁੱਕਦੀ ਗੱਲ ਇਹ ਹੈ ਕੇ ਜਿੰਦਗੀ ਜਿਉਣ ਦੇ ਦੋ ਹੀ ਤਰੀਕੇ ਨੇ..
ਪਹਿਲਾ ਜਾਂ ਤੇ ਆਪਣੇ ਆਪ ਨੂੰ ਪੂਰੀ ਤਰਾਂ ਨਿਗੂਣਾ ਜਿਹਾ ਮੰਨ ਦੂਜੇ ਦੇ ਰਹਿਮੋ ਕਰਮ ਤੇ ਛੱਡ ਕੇ ਇਸ ਗੱਲ ਦੀ ਉਡੀਕ ਕੀਤੀ ਜਾਵੇ ਕੇ ਅਗਲਾ ਤੁਹਾਡੀ ਕਿੰਨੀ ਕੂ ਬੋਲੀ ਲਾਉਂਦਾ ਹੈ..
ਤੇ ਜਾਂ ਫੇਰ ਆਪਣੀ ਜਮੀਰ ਦੇ ਘੋੜੇ ਨੂੰ ਅੰਬਰ ਦੀ ਐਨ ਛਾਤੀ ਤੇ ਖੜ ਪੂਰੀ ਤੇਜੀ ਨਾਲ ਦੁੜਾ ਕੇ ਆਪਣੀ ਖੁਦ ਦੀ ਕੀਮਤ ਐਸ ਤਰੀਕੇ ਨਾਲ ਮਿੱਥੀ ਜਾਵੇ ਕੇ ਵੱਡੇ ਤੋਂ ਵੱਡੇ ਨਾਢੂ ਖਾਂ ਅਖਵਾਉਂਦੇ ਵੀ ਤੁਹਾਡੀ ਬੋਲੀ ਲਾਉਣ ਤੋਂ ਪਹਿਲਾਂ ਸੌ ਵਾਰ ਸੋਚਣ..!
ਦੋਸਤੋ ਫਰਜ ਕਰੋ ਜੇ ਅਠਾਰਵੀਂ ਸਦੀ ਵਿਚ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਦੇ ਮੱਸੇ-ਰੰਘੜ ਨੂੰ ਇਸ ਕੰਮੋਂ ਰੋਕਣ ਲਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੀਰਾਂ ਕੋਟ ਦਰਸ਼ਨੀ ਡਿਓਢੀ ਕੋਲ ਆ ਕੇ ਧਰਨੇ ਤੇ ਬੈਠ ਗਏ ਹੁੰਦੇ ਤਾਂ ਅੱਜ ਕਿਥੇ ਖਲੋਤੇ ਹੁੰਦੇ..ਪੱਕੀ ਗੱਲ ਦੋਹਾਂ ਦੇ ਵਜੂਦ ਰੇਤ ਦੇ ਕਿਣਕਿਆਂ ਵਾਂਙ ਕਿਧਰੇ ਕਿਰ ਗਏ ਹੁੰਦੇ..
ਇਤਿਹਾਸ ਸਿਰਜਣ ਲਈ ਡਾਹਡਿਆਂ ਦੇ ਐਨ ਸਿਰ ਤੇ ਖਲੋ ਕੇ ਬਰੋਬਰ ਦੀ ਧਿਰ ਬਣ ਸਾਰੇ ਹਿਸਾਬ ਕਿਤਾਬ ਨਕਦੋਂ ਨਕਦ ਕਰਨੇ ਹੀ ਪੈਂਦੇ ਨੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਜਮੀਰ ਦੇ ਘੋੜੇ”

  • Charity begins at home. Pehla asse khud nu badaliye,duniya aapne aap badal javegi.Physically and mentally strong bano.Lovely story. 🤗🤗🤗🤗🎊🎊🎊

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)