More Punjabi Kahaniya  Posts
ਪ੍ਰਾਹੁਣਾ ਸਾਬ੍ਹ 2


ਪ੍ਰਾਹੁਣਾ ਸਾਬ੍ਹ! (2)
ਜੀਤੋ ਨੂੰ ਮੀਤੇ ਦੇ ਲੜ ਬੰਨ੍ਹ ਡੋਬਣ ਚ, ਵੱਡਾ ਹੱਥ ਜੀਤੋ ਦੀ ਸਭ ਤੋਂ ਵੱਡੀ ਭੈਣ ਬਲਬੀਰੋ, ਉਰਫ ਬੀਬੋ ਦਾ ਸੀ। ਮੀਤੇ ਦੇ ਪਿਓ ਤੇ ਬੀਬੋ ਦੇ ਘਰਵਾਲੇ ਰੇਸ਼ਮ ਸਿਉਂ ਦੀ ਵੱਟ ਸਾਂਝੀ ਸੀ ਤੇ ਤਕੜਾ ਯਾਰਾਨਾ ਸੀ। ਬਸ ਤਾਂ ਹੀ ਬੀਬੋ ਆਪਣੀ ਛੋਟੀ ਭੈਣ ਦੀ ਵਿਚੋਲਣ ਬਣੀ ,ਅਸਲ ਚ ਬੀਬੋ, ਜੀਤੋ ਤੋਂ 20 ਸਾਲ ਵੱਡੀ ਸੀ, ਪੁਰਾਣੇ ਸਮਿਆਂ ਚ ਨੂੰਹ, ਸੱਸ ਆਮ ਈ ਕੱਠੀਆਂ ਪੰਜੀਰੀ ਖਾਂਦੀਆਂ ਸਨ। ਮੇਰਾ ਆਵਦਾ ਮਾਮਾ, ਵੱਡੇ ਮਾਮੇ ਦੇ ਪੁੱਤਰ ਤੋਂ ਤੇ ਮੇਰੀ ਮਾਂ ਮੇਰੇ ਵੱਡੇ ਮਾਮੇ ਦੀ ਕੁੜੀ ਤੋ ਛੋਟੇ ਹਨ। ਬੀਬੋ, ਕਬਰਵਾਲੇ ਆਲੀ ਕਮਲਪ੍ਰੀਤ ਕੌਰ ਆਂਗੂ ਤਕੜੇ ਸ਼ਰੀਰ ਦੀ ਧਣੀ ਸੀ, ਜੀਤੋ ਨੂੰ ਤਾਂ ਆਪਣੀ ਧੀ ਈ ਸਮਝਦੀ ਸੀ ਪਰ ਆ ਫੈਸਲਾ ਅਣਜਾਣੇ ਚ ਲੈ ਬੈਠੀ ਸੀ। ਉੱਧਰ ਮੀਤੇ ਦਾ ਸਹੁਰੇ ਘਰ ਜਲੂਸ ਕੱਢਣ ਦਾ ਸਿਲਸਿਲਾ, ਰਾਤ ਆਲੀ ਰੇਲਗੱਡੀ ਵਾਂਗ ਈ ਲਗਾਤਾਰ ਜਾਰੀ ਸੀ।

ਲਓ ਜੀ ਬੋਹੜਆਲੇ, ਮੀਤੇ ਦੇ ਸਾਲੇ ਦਾ ਵਿਆਹ ਆ ਗਿਆ, ਤੇ ਇੱਧਰ ਸਹਿਵਾਗ ਨੇ ਵੀ ਪ੍ਰੈਕਟਿਸ ਆਲੀਆਂ ਧੂੜਾਂ ਈ ਪੱਟ ਰੱਖੀਆਂ ਸੀਂ। ਹਰੇਕ ਪਿੰਡ ਚ ਚਾਰ-ਪੰਜ ਅਜਿਹੇ ਬੰਦੇ ਹੁੰਦੇ ਨੇਂ, ਜਿੰਨਾਂ ਦੇ ਵਾਂਢੇ ਜਾਣ ਜਾਂ ਕਿਸੇ ਵੀ ਯਾਤਰਾ ਤੇ ਕਈ ਦਿਨ ‘ਦਫਾ’ ਹੋਣ ਤੇ, ਪਿਛੋਂ ਸਾਰੇ ਪਿੰਡ ਨੂੰ ਚਾਅ ਚੜ੍ਹ ਜਾਂਦਾ ਏ,, ਅਜਿਹੇ ਹੀ ਚਾਰ ਲੰਗੋੜ ਨਾਲ ਲੈ ਮੀਤਾ, ਮਾਫ ਕਰਨਾ ਸਰਦਾਰ ਗੁਰਮੀਤ ਸਿੰਘ ਵਿਆਹ ਤੋਂ ਦੋ ਦਿਨ ਪਹਿਲਾਂ ਈ ਸਹੁਰੇ ਅੱਪੜ ਗਏ।
ਪੂਰਾ ਬੋਹੜਵਾਲਾ ਪਿੰਡ ਖਾਤਰਦਾਰੀ ਚ, ਮੀਤੇ ਦੀ ਜਲੂਸ ਕੱਢਣ ਦੀ ਹਰ ਟਰਾਈ ਫੇਲ੍ਹ। ਜਾਗੋ ਦਾ ਜਬਰਦਸਤ ਮਾਹੌਲ ਚੱਲ ਰਿਹਾ ਸੀ ਕਿ ਇੱਕ ਮਨਹੂਸ ਫੋਨ ਕਾਲ ਆਈ,,ਆਹ! ਕੁੜੀ ਦੇ ਭਰਾ ਨੂੰ ਅਟੈਕ ਤੇ ਮੌਤ,, ਇਕਦਮ ਖੁਸ਼ੀ ਦਾ ਮਾਹੌਲ ਮਾਤਮ ਚ ਤਬਦੀਲ।
ਸਾਰੇ ਰਿਸ਼ਤੇਦਾਰਾਂ ਚ, ਜੀਤੋ ਤੇ ਬੀਬੋ ਦੇ ਵਿਚਕਾਰਲੀ ਭੈਣ ਬੰਸੋ ਦੇ ਘਰਵਾਲੇ ਇਕਬਾਲ ਸਿੰਘ ਨੇ ਕਿਹਾ,”ਵੇਖੋ ਸਵੇਰੇ ਆਨੰਦ ਕਾਰਜ ਤਾਂ ਕਰਨੇ ਈ ਪੈਣੇ ਨੇਂ, ਪਰ ਹੁਣ ਸਿਰਫ ਚਾਰ ਬੰਦੇ ਈ ਜਾਓ, ਪ੍ਰਾਹੁਣਿਆਂ ਚੋਂ ਸਭ ਤੋਂ ਵੱਡੇ ਰੇਸ਼ਮ ਸਿੰਘ ਜੀ,...

ਨੂੰ ਜਾਣ ਦਿਓ, ਮੈਂ ਤੇ ਗੁਰਮੀਤ ਨ੍ਹੀਂ ਜਾਂਦੇ”। ਸਾਰੇ ਪਰਿਵਾਰ ਨੇਂ ਇਕਬਾਲ ਸਿੰਘ ਦੀ ਸਿਆਣੀ ਗੱਲ ਦਾ ਸਵਾਗਤ ਕੀਤਾ, ਸਿਵਾਏ ਮੀਤੇ ‘ਕਲ਼ੇਸ਼ੀ’ ਦੇ।
ਅਗਲੇ ਦਿਨ ਚਾਰ ਬੰਦਿਆਂ ਦੀ ਬਰਾਤ ਚੁੱਪ-ਚਪੀਤੇ ਚਲੀ ਗਈ, ਪਰ 11 ਕੁ ਵਜੇ ਮੀਤੇ ਦਾ ਸਹਿਵਾਗ, ਇਸ ਕਰੁਣਾਮਈ ਪੱਲ ਚ ਵੀ ਬੇਸ਼ਰਮੀ ਨਾਲ ਜਾਗ ਗਿਆ, ਉਹਨੇ ਮੀਟ ਦੀ ਮੰਗ ਕੀਤੀ ਤਾਂ ਬੀਬੋ ਦੇ ਪੁੱਤਰ ਰਵਿੰਦਰ ਸਿੰਘ ‘ਰਸ’ ਨੇ, ਜੋ ਅੱਜਕਲ ਅਧਿਆਪਕ ਏ, ਨੇਂ ਫਾਜ਼ਿਲਕਾ ਨੂੰ ਸਾਈਕਲ ਛੰਡ ਦਿੱਤੀ, ਮੁੜ੍ਹਕੋ-ਮੁੜ੍ਹਕੀ ਹੋਇਆ ‘ਰਸ’, ਜਦੋਂ ਨੂੰ ਪਰਤਿਆ ਮੀਤੇ, ਦੀ ਟੋਲੀ ਲੌਰ ਚ ਆ ਚੁੱਕੀ ਸੀ। ਬਕਰਾ ਪੇਸ਼ ਕੀਤਾਂ ਤਾਂ ਮੀਤੇ ਨੇਂ ਪੂਰਾ ਪਤੀਲਾ ਮੰਗਾ ਲਿਆ,, ਚਾਰੋਂ ਜਣੇ ਵਿੱਚੇ ਖਾਣ, ਵਿੱਚੇ ਸੁੱਟਣ। ਅੱਤ ਤੇ ਅੰਤ ਚ ਸਿਰਫ ਅੱਧਕ ਟਿੱਪੀ ਦਾ ਈ ਫਰਕ ਹੁੰਦਾ ਏ, ਪਰ ਅੱਜ ਮੀਤੇ ਨੇ ਉਹ ਫਰਕ ਖਤਮ ਈ ਕਰ ਦਿੱਤਾ ਸੀ।
ਜੁਆਨ ਮੌਤ ਦਾ ਡੁੰਘਾ ਮਾਤਮ ਤੇ ਉੱਧਰ ਮੀਤਾ ਜੁਆਈਪੁਣਾ ਦਿਖਾਉਣ ਚ ਕਮੀਣਪੁਣੇ ਤੇ ਆਮਾਦਾ! ਹੁਣ ਬੀਬੋ ਅੱਕ ਕੇ ਕੋਲ ਆ ਖੜ੍ਹੀ, ਅਖੀਰ ਖਾਸਾ ਦਾ ਵੱਡਾ ਪੈਗ ਪਾ ਨਾਲ ਆਲਿਆਂ ਨੂੰ ਕਹਿ ਸਹੁਰਿਆਂ ਨੂੰ ਸੁਣਾਉਂਦਾ ਕਹਿੰਦਾ,”ਓ ਯਾਰੋ ਆਪਾਂ ਇੱਥੇ ਕਾਹਦੇ ਜਵਾਈ,, ਇੱਥੇ ਤਾਂ ਓਹ ਰੇਸ਼ਮ ਸਿਉਂ,, ਭੈਣ ਦਾ,,,,,” ਚਟਾਕ,,, ਚਟਾਕ,,, ਬੀਬੋ ਨੇਂ ਕ੍ਰਿਸ ਗੇਲ ਦੇ ਸ਼ਾਟਾਂ ਵਾਂਗ, ਤਿੰਨ-ਚਾਰ ਕਰਾਰੇ ਥੱਪੜ ਠੋਕ ਆਪਣੇ ‘ਛੋਟੇ ਜੀਜੇ’ ਮੀਤੇ ਦਾ ਮੂੰਹ ਲਾਲ ਕਰ ਦਿੱਤਾ,, ਪਤਾ ਨਹੀਂ ਕਿਸ ਨੇ ਕੀ-ਕੀ ਕਿਹਾ,, ਮੀਤੇ ਦੀ ਜੁੰਡਲੀ ਕਿਸੇ ਤਰਾਂ, ਰੱਜ਼ਵੀਂ ਜ਼ਲਾਲਤ ਤੋਂ ਬਾਅਦ, ਕੋਈ ਨਹਿਰ-ਕੂਆ ਨਾਂ ਕਰਦੀ ਹੋਈ,, ਪਿੰਡ ਪਰਤ ਈ ਗਈ।

ਅੱਜ ਫਾਜ਼ਿਲਕਾ ਚ ਮਹਾਨ ਕੀਰਤਨ ਦਰਬਾਰ, ਮੁੱਖ ਮਹਿਮਾਨ ਵਜੋਂ ਜੱਥੇਦਾਰ ਗੁਰਮੀਤ ਸਿੰਘ ਜੀ ਹੁਰਾਂ ਦੇ ਸਾਰੇ ਵੈਲ ਤਿਆਗ, ਨਾਮ ਦੇ ਲੜ ਲੱਗਣ ਦੇ ਮੀਠੇ ਤੇ ਪ੍ਰਭਾਵਸ਼ਾਲੀ ਪ੍ਰਵਚਨ ਨੇ ਸੰਗਤਾਂ ਨੂੰ ਨਿਹਾਲ ਕਰ ਛੱਡਿਆ ਸੀ।
ਅਸ਼ੋਕ ਸੋਨੀ ,,98727 05078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)