More Punjabi Kahaniya  Posts
ਕਿਸਾਨ ਅੰਦੋਲਨ


ਦੁਨੀਆਂ ਦਾ ਪਹਿਲਾ ਅੰਦੋਲਨ ਜਿਸ ਵਿੱਚ ਬਹੁਤ ਕੁੱਝ ਪਹਿਲੀ ਵਾਰ ਵਾਪਰਿਆ ਜੋ ਪਹਿਲਾਂ ਕਦੇ ਨਹੀਂ ਵਾਪਰਿਆ: –
🌾
ਦੁਨੀਆਂ ਦਾ ਪਹਿਲਾ ਅੰਦੋਲਨ ਜਿਸ ਨੂੰ ਸ਼ੁਰੂ ਜਥੇਬੰਦੀਆਂ ਨੇ ਕੀਤਾ ਤੇ ਚਲਾ ਇਸਨੂੰ ਲੋਕ ਰਹੇ ਨੇ,
ਇਸਦੀ ਵਾਂਗਡੋਰ ਲੀਡਰਾਂ ਦੇ ਹੱਥ ਨਹੀਂ ਲੋਕਾਂ ਦੇ ਹੱਥ ਵਿੱਚ ਹੈ, ਇਸਦਾ ਫ਼ੈਸਲਾ ਵੀ ਲੀਡਰ ਨਹੀਂ ਲੋਕ ਕਰਨਗੇ
🌾
ਪਹਿਲੀ ਵਾਰ, ਏਹ ਅੰਦੋਲਨ ਕਿਸੇ ਸਿਆਸੀ ਲੀਡਰਸ਼ਿਪ ਤੋਂ ਬਿਨਾਂ ਚੱਲ ਰਿਹੈ, ਜਿਸ ਵਿਚ ਕਿਸੇ ਸਿਆਸੀ ਲੀਡਰ ਨੂੰ ਸਟੇਜ ਤੇ ਨਾਂ ਬੋਲਣ ਦਿੱਤਾ ਗਿਆ ਹੋਵੇ
🌾
ਪਹਿਲੀ ਵਾਰ ਕਿਸਾਨੀ ਅੰਦੋਲਨ ਚ ਬਜ਼ੁਰਗਾਂ ਦਾ ਹੋਸ਼ ਤੇ ਜਵਾਨਾਂ ਦਾ ਜੋਸ਼ ਆਪਸੀ ਤਾਲਮੇਲ ਨਾਲ਼ ਚੱਲ ਰਿਹਾ ਹੋਵੇ
🌾
ਪਹਿਲੀ ਵਾਰ, ਐਨੀਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਜਾਬਤੇ ਵਿੱਚ ਰਿਹਾ ਹੋਵੇ ਕਿਤੇ ਵੀ ਕੋਈ ਵੀ ਕਿਸੇ ਕਿਸਮ ਦੀ ਭੰਨ ਤੋੜ ਨਾ ਹੋਈ ਹੋਵੇ
ਸਰਕਾਰੀ ਪ੍ਰਾਪਰਟੀ, ਪਬਲਿਕ ਪ੍ਰੋਪਰਟੀ, ਦਾ ਨੁਕਸਾਨ ਨਾ ਕੀਤਾ ਗਇਆ ਹੋਵੇ, ਕੋਈ ਵੀ ਲੜਾਈ ਝਗੜਾ ਨਾ ਹੋਇਆ ਹੋਵੇ
🌾
ਪਹਿਲੀ ਵਾਰ, ਸਰਕਾਰ ਨੇ ਖ਼ੁਦ ਸਰਕਾਰੀ ਤੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਜ਼ਾਹਰਾ ਤੌਰ ਤੇ ਆਪ ਕੀਤਾ ਹੋਵੇ, ਨੈਸ਼ਨਲ ਹਾਈਵੇ ਤਹਿਸ ਨਹਿਸ ਕੀਤਾ ਹੋਵੇ, ਵੀਹ ਵੀਹ ਫੁੱਟ ਡੂੰਘੇ ਟੋਏ ਪੱਟੇ ਹੋਣ
🌾
ਪਹਿਲੀ ਵਾਰ, ਅੰਦੋਲਨਕਾਰੀਆਂ ਨੂੰ ਰੋਕਣ ਲਈ ਸੱਤ ਸੱਤ ਲੇਅਰ ਦੀ ਬੈਰੀਕ਼ੇਡਿੰਗ ਕੀਤੀ ਗਈ ਹੋਵੇ ਮਿੱਟੀ ਦੇ ਪਹਾੜ ਖੜ੍ਹੇ ਕੀਤੇ ਗਏ ਹੋਣ, ਸਰਕਾਰੀ ਤੇ ਗ਼ੈਰ ਸਰਕਾਰੀ ਵਹੀਕਲ ਵੱਡੀ ਗਿਣਤੀ ਵਿੱਚ ਰਸਤਾ ਰੋਕਣ ਲਈ ਇਸਤੇਮਾਲ ਕੀਤੇ ਹੋਣ
🌾
ਪਹਿਲੀ ਵਾਰ, ਐਨੀਂ ਭਾਰੀ ਬੈਰੀਕ਼ੇਡਿੰਗ ਨੂੰ ਨੌਜਵਾਨਾਂ ਵੱਲੋਂ ਜਾਬਤੇ ਵਿੱਚ ਰਹਿੰਦੇ ਹੋਏ ਕੁੱਝ ਮਿੰਟਾਂ ਵਿੱਚ ਹਟਾਇਆ ਗਿਆ ਹੋਵੇ, ਟਨਾਂ ਭਾਰੇ ਪੱਥਰਾਂ ਨੂੰ ਜ੍ਹਿਨਾਂ ਨੂੰ ਕਰੇਂਨਾਂ ਨਾਲ਼ ਰੱਖਿਆ ਗਿਆ ਹੋਵੇ ਤੇ ਹੱਥਾਂ ਨਾਲ਼ ਪਾਸੇ ਕੀਤਾ ਗਿਆ ਹੋਵੇ, ਫੋਰਸਾਂ ਤੇ ਕੋਈ ਹਮਲਾ ਨਾਂ ਕੀਤਾ ਹੋਵੇ
🌾
ਪਹਿਲੀ ਵਾਰ, ਇੱਕ ਇਲਾਕੇ ਤੋਂ ਸ਼ੁਰੂ ਹੋਇਆ ਅੰਦੋਲਨ ਐਨੇ ਘੱਟ ਸਮੇਂ ਚ ਦੇਸ਼ਵਿਆਪੀ ਅੰਦੋਲਨ ਬਣਿਆਂ ਹੋਵੇ ਤੇ ਬਹੁਤ ਵੱਡੀ ਕੌਮਾਂਤਰੀ ਸਪੋਰਟ ਮਿਲ਼ੀ ਹੋਵੇ
🌾
ਪਹਿਲੀ ਵਾਰ, ਅੰਦੋਲਨਕਾਰੀਆਂ ਨੇ ਕੋਈ ਕਨੂੰਨ ਨਹੀਂ ਤੋੜਿਆ ਪਰ ਸਰਕਾਰ ਨੇ ਵਾਰ ਵਾਰ ਗੈਰਕਨੂੰਨੀ ਕਾਰਵਾਈਆਂ ਕੀਤੀਆਂ
🌾
ਪਹਿਲੀ ਵਾਰ, ਕਿਸੇ ਅੰਦੋਲਨ ਵਿੱਚ ਐਨੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸ਼ਾਮਿਲ ਹੋਈਆਂ ਹੋਣ ਤੇ ਓਹਨਾਂ ਨੂੰ ਰੈਣਵਸੇਰੇ ਲਈ ਵਰਤਿਆ ਗਿਆ
🌾

/> ਪਹਿਲੀ ਵਾਰ,ਕਿਸੇ ਮੋਰਚੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਅੰਦੋਲਨਕਾਰੀਆਂ ਵੱਲੋਂ ਇੱਕੋ ਥਾਂ ਆਪ ਲਿਆਂਦੀਆਂ ਗਈਆਂ ਹੋਣ ਖਾਣ ਪੀਣ ਤੋਂ ਲੈ ਕੇ ਕੱਪੜੇ ਧੌਣ ਵਾਲ਼ੀਆਂ ਮਸ਼ੀਨਾਂ, ਮਸਾਜ਼ ਮਸ਼ੀਨਾਂ, ਗਰਮ ਕਪੜਿਆਂ ਵੰਡ, ਟੂਥ ਪੇਸਟ, ਦਾਤਣਾ ਤੋਂ ਹਜਾਮਤ ਤੇ ਵਾਲ਼ ਡਾਈ ਕਰਨ, ਦੰਦਾਂ ਦਾ ਚੈੱਕਅਪ, ਜ਼ਿੰਮ, ਹਰ ਚੀਜ਼ ਮਿਲ਼ਦੀ ਹੋਵੇ ਤੇ ਸੱਭ ਲਈ ਹੋਵੇ ਚਾਹੇ ਓਹ ਅੰਦੋਲਨ ਦਾ ਹਿੱਸਾ ਹੈ ਚਾਹੇ ਨਹੀਂ
🌾
ਪਹਿਲੀ ਵਾਰ, 1947 ਤੋਂ ਬਾਅਦ ਦੇਸ਼ ਭਰ ਦੀਆਂ ਪੰਜ ਸੌ ਦੇ ਕਰੀਬ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ
🌾
ਪਹਿਲੀ ਵਾਰ, ਅੰਦੋਲਨ ਲਈ ਹਰ ਮਜ਼੍ਹਬ ਹਰ ਧਰਮ ਹਰ ਖਿੱਤੇ ਦੇ ਲੋਕਾਂ ਦਾ ਤੇ ਹਜ਼ਾਰਾ ਧਾਰਮਿਕ, ਸਮਾਜਿਕ ਜਥੇਬੰਦੀਆਂ, ਸੰਤ ਮਹਾਤਮਾ, ਟਰੇਡ ਯੂਨੀਅਨਾਂ, ਫ਼ਿਲਮ ਕਾਰਾਂ, ਕਲਾਕਾਰਾਂ, ਗੀਤਕਾਰਾਂ, ਕਲਮਕਾਰਾਂ, ਅਦਾਕਾਰਾਂ, ਪੱਤਰਕਾਰਾਂ, ਦੁਕਾਨਦਾਰਾਂ, ਕਾਰਖਾਨੇਦਾਰਾਂ, ਵਿਦਿਆਰਥੀਆਂ, ਸਰਕਾਰੀ ਤੇ ਗੈਰਸਰਕਾਰੀ ਮੁਲਾਜ਼ਮਾਂ ਦਾ ਸਮਰੱਥਨ ਮਿਲਿਆ ਹੋਵੇ
🌾
ਪਹਿਲੀ ਵਾਰ, ਵਕੀਲਾਂ, ਜੱਜਾਂ, ਡਿਊਟੀ ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਸਿੱਧੇ ਰੂਪ ਚ ਸਰਕਾਰ ਨੂੰ ਚਿਤਾਵਨੀ ਦਿੱਤੀ ਹੋਵੇ ਤੇ ਅੰਦੋਲਨ ਦਾ ਸਮਰੱਥਨ ਕੀਤਾ ਹੋਵੇ
🌾
ਪਹਿਲੀ ਵਾਰ, ਨਿਹੰਗ ਸਿੰਘ ਜਥੇਬੰਦੀਆਂ ਅੰਦੋਲਨਕਾਰੀਆਂ ਦੇ ਲਈ ਆਪਣਾ ਦੱਲ ਬੱਲ ਲੈ ਕੇ ਓਹਨਾਂ ਦੀ ਢਾਲ਼ ਬਣਕੇ ਪੁਲਿਸ ਦੇ ਸਾਹਮਣੇ ਖੜ੍ਹੇ ਹੋਣ
🌾
ਪਹਿਲੀ ਵਾਰ, ਸਰਕਾਰ ਵੱਲੋਂ ਹਿੰਦੂ ਮੁਸਲਿਮ, ਹਿੰਦੂ ਸਿੱਖ ਨਫ਼ਰਤ ਫੈਲਾਉਣ ਵਾਲ਼ਾ ਚੱਕਰਵਿਉ ਫ਼ੇਲ ਹੋਇਆ ਹੋਵੇ
🌾
ਪਹਿਲੀ ਵਾਰ, ਇਸ ਅੰਦੋਲਨ ਨੇ (ਗੋਦੀ ਮੀਡੀਆ) ਨੈਸ਼ਨਲ ਮੀਡੀਆ ਦੇ ਕੂੜ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਸ਼ੋਸ਼ਲ ਮੀਡੀਆ ਨੇ ਅਹਿਮ ਰੋਲ਼ ਅਦਾ ਕੀਤਾ ਤੇ ਮੋਰਚੇ ਨੂੰ ਕੌਮਾਂਤਰੀ ਪਹਿਚਾਣ ਤੱਕ ਪਹੁੰਚਾਇਆ
🌾
ਪਹਿਲੀ ਵਾਰ, ਚੱਲਦੇ ਅੰਦੋਲਨ ਵਿੱਚ ਨਵੇਂ ਅਖ਼ਬਾਰ, ਟਰਾਲੀ ਟਾਈਮਜ਼, ਦੀ ਸ਼ੁਰੂਆਤ ਹੋਈ ਹੋਵੇ
🌾
ਪਹਿਲੀ ਵਾਰ, ਲੱਗੇ ਹੋਏ ਮੋਰਚੇ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਲੰਗਰਾਂ ਵਿੱਚ ਵਰਤਾਏ ਜਾਂਦੇ ਹੋਣ, ਸਥਾਨਕ ਲੋਕ ਵੱਡੀ ਗਿਣਤੀ ਚ ਆ ਕੇ ਲੰਗਰ ਛਕਦੇ ਹੋਣ
🌾
ਪ੍ਰਮਾਤਮਾ ਕ੍ਰਿਪਾ ਕਰੇ ਇਸ ਸੰਘਰਸ਼ ਵਿੱਚ ਸ਼ਾਮਿਲ ਹਰ ਬਸ਼ਰ ਨੂੰ ਸਬਰ ਸੰਤੋਖ, ਹੌਂਸਲਾ ਤੇ ਸੱਚ ਹੱਕ ਲਈ ਲੜਨ ਦੀ ਸਮਰੱਥਾ ਬਖ਼ਸ਼ੇ ਤੇ ਫ਼ਤਿਹ ਬਖ਼ਸ਼ੇ।
ਅਗਿਆਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)