More Punjabi Kahaniya  Posts
ਧਰਮ ਯੁਧਾਂ ਦੀ ਕਾਰ


ਸ੍ਰ ਹਰਪਾਲ ਸਿੰਘ ਪੰਨੂ..
ਸੰਨ ਤ੍ਰਿਨਵੇਂ ਵਿਚ ਪਾਕਿਸਤਾਨ ਯਾਤਰਾ ਤੇ ਗਏ..
ਇੱਕ ਦਿਨ ਪੰਜਾ ਸਾਬ ਤੋਂ ਨਿੱਕਲਦੀ ਰੇਲਵੇ ਲਾਈਨ ਤੇ ਪੈਦਲ ਹੀ ਨਿੱਕਲ ਤੁਰੇ!
ਥੋੜੀ ਵਾਟ ਤੇ ਬੱਕਰੀਆਂ ਚਾਰਦੇ ਬਜ਼ੁਰਗ ਤੁਰੇ ਆਉਂਦੇ ਨੂੰ ਵੇਖ ਸਿਰ ਤੇ ਪੱਗ ਰੱਖੀ..ਫੇਰ ਉੱਠ ਖਲੋਤਾ..ਤੇ ਮੁੜ ਭੱਜ ਕੇ ਆ ਕਲਾਵੇ ਵਿਚ ਲੈ ਲਿਆ!
ਅਖ਼ੇ ਸਰਦਾਰਾ ਬੜੀ ਦੇਰ ਦਾ ਉਡੀਕੀ ਜਾਂਦਾਂ ਸਾਂ..ਏਨੀ ਦੇਰ ਕਿਓਂ ਲਾ ਦਿੱਤੀ ਓ?

ਅਖ਼ੇ ਬਾਬਾ ਜੀ ਮੈਂ ਤੇ ਥੋਨੂੰ ਜਾਣਦਾ ਨੀ..

ਆਖਣ ਲੱਗਾ ਪਰ ਸਿੱਖਾਂ ਮੈਂ ਤੇ ਤੈਨੂੰ ਚੰਗੀ ਤਰਾਂ ਜਾਣਦਾ ਹਾਂ..
ਇੱਕ ਉਲ੍ਹਾਮਾਂ ਦੇਣਾ..ਬਰਸਾਤ ਮੌਕੇ ਪਾਰੋਂ ਏਧਰ ਨੂੰ ਪਾਣੀ ਨਾ ਛੱਡਿਆ ਕਰੋ..ਮਾਲ ਅਸਬਾਬ..ਡੰਗਰ ਵੱਛਾ..ਅਤੇ ਕਈ ਇਨਸਾਨ ਰੁੜ ਜਾਂਦੇ ਨੇ!
ਆਖਿਆ ਬਾਬਾ ਜੀ ਇਹ ਮੇਰੇ ਤੁਹਾਡੇ ਵੱਸ ਵਿਚ ਦੀ ਗੱਲ ਨਹੀਂ..ਇਹ ਤਾਂ ਉੱਪਰ ਬੈਠੇ ਮੁਲਖਾਂ ਦੇ ਸਰਬਰਾਹ ਤਹਿ ਕਰਿਆ ਕਰਦੇ ਨੇ..ਕੇ ਕਿੰਨਾ ਕਦੋਂ ਤੇ ਕਿੱਧਰ ਨੂੰ ਛੱਡਣਾ!
ਅੱਗੋਂ ਰੋਹ ਵਿਚ ਆ ਗਿਆ..

ਆਖਣ ਲੱਗਾ ਇਹ ਸਰਬਰਾਹ ਤੇ ਹੈ ਹੀ ਹਰਾਮਦੇ ਨੇ..ਮੈਂ ਤੇ ਬੱਸ ਇੱਕ ਸਰਦਾਰ ਨੂੰ ਸੁਨੇਹਾ ਦੇਣਾ ਸੀ..ਉਹ ਦੇ ਦਿੱਤਾ..ਅੱਗੋਂ ਤੂੰ ਜਾਣੇ ਤੇ ਤੇਰਾ ਕੰਮ!

ਇੰਝ ਲੱਗਾ ਬਾਬਾ ਪੂਰਾ ਮੁਲਖ ਬਣ ਗਵਾਂਢ ਵੱਸਦੀ ਬੇਬਸ ਕੌਂਮ ਨੂੰ ਹਲੂਣਾ ਦੇ ਰਿਹਾ ਹੋਵੇ!

ਅਮ੍ਰਿਤਸਰ ਅਕਸਰ ਹੀ ਵਾਹਗੇ ਅਟਾਰੀ ਸਰਹੱਦ ਤੇ ਹੁੰਦੀ ਪਰੇਡ ਤੇ ਵਿਦੇਸ਼ੀ ਲੋਕ ਲਿਜਾਣ ਦਾ ਮੌਕਾ ਮਿਲਦਾ ਰਹਿੰਦਾ..!
ਸੱਤਰ ਕੂ ਸਾਲ ਦੀ ਫਰਾਂਸੀਸੀ ਔਰਤ..ਡਯੁ-ਜੋਨਸ਼ੇ..
ਆਖਣ ਲੱਗੀ ਕੇ ਇਹ ਪਰੇਡ ਬੰਦ ਹੋਣੀ ਚਾਹੀਦੀ ਏ..ਇੰਝ ਲੱਗਦਾ ਹੁਣੇ ਲੜ ਪੈਣਗੇ..ਏਨਾ ਤਣਾਓ ਤੇ ਕੁੜੱਤਣ,ਨਫਰਤ..
ਕਿਸੇ ਵੇਲੇ ਇਹੋ ਕੰਮ ਫਰਾਂਸ ਤੇ ਇੰਗਲੈਂਡ ਵਿਚਾਲੇ ਹੋਇਆ ਕਰਦਾ ਸੀ..
ਲੋਕਾਂ ਨੇ ਜ਼ੋਰ ਪਾ ਕੇ ਬੰਦ ਕਰਵਾ ਦਿੱਤੀ..ਤੁਸੀਂ ਵੀ ਬੰਦ ਕਰਵਾਓ..ਆਪਸ ਵਿਚ ਵਿਓਪਾਰ ਕਰੋ..ਦੋਵੇਂ...

ਪਾਸੇ ਤਰੱਕੀ ਹੋਵੇਗੀ!
ਮਨ ਵਿਚ ਸੋਚਿਆ ਕੇ ਆਖਾਂ ਸਾਡੇ ਮੁਲਖਾਂ ਵਿਚ ਤੇ ਵਿਓਪਾਰ ਹੁੰਦਾ ਹੀ ਨਫਰਤ ਦਾ..ਹਿੰਸਾ ਦਾ..ਅਤੇ ਫੇਰ ਡੁੱਲਦੇ ਖੂਨ ਵਿਚੋਂ ਹੁੰਦੇ ਮੁਨਾਫ਼ੇ ਨਾਲ ਦਿੱਲੀ ਦੀਆਂ ਸਰਕਾਰਾਂ ਬਣਦੀਆਂ ਤੇ ਵਧਦੀਆਂ ਫੁੱਲਦੀਆਂ ਨੇ..!

ਇਹ ਹੇਠਾਂ ਦਿੱਤੀ ਫੋਟੋ ਵੇਖ ਕਿੰਨੇ ਖਿਆਲ ਆਈ ਜਾਂਦੇ..
ਅਗਲਿਆਂ ਕਿੰਨੇ ਤੱਤ ਕੱਢ ਅਖਾਣ ਬਣਾਇਆ ਹੋਣਾ..ਅੱਗ ਲੈਣ ਆਈ..ਘਰ ਵਾਲੀ ਬਣ ਬੈਠੀ..!
ਮੋਰਚੇ ਦੀ ਸਫਲਤਾ ਦੀ ਅਰਦਾਸ ਦੇ ਨਾਲ ਨਾਲ ਪਤਾ ਨੀ ਕਿਓਂ ਕਾਲਜੇ ਨੂੰ ਧੂ ਜਿਹੀ ਵੀ ਪਈ ਜਾਂਦੀ..ਜਿਹਨਾਂ ਨੂੰ ਪਲਕਾਂ ਤੇ ਬਿਠਾਉਣਾ ਚਾਹੀਦਾ ਸੀ..ਸਾਮਣੇ ਭੋਏਂ ਤੇ ਗੋਡਿਆਂ ਭਾਰ ਬਿਠਾਇਆ..!

ਇੱਕ ਵਾਰ ਖੁਦ ਨੂੰ ਬੜੀ ਜੁੱਤੀ ਵਰੀ ਸੀ..ਚਿੱਟ ਦਾਹੜੀਏ ਤਾਏ ਨੂੰ ਮੰਜੇ ਦੀ ਪੈਂਦ ਵਾਲੇ ਪਾਸੇ ਬਿਠਾ ਆਪ ਸਿਰਹਾਣੇ ਵਾਲੇ ਪਾਸੇ ਜੂ ਬੈਠ ਗਿਆ ਸਾਂ..!

ਅਠਾਹਰਾਂ ਸੌ ਪੈਂਤੀ ਨੂੰ ਕਲਕੱਤੇ ਤੋਂ ਅੰਗਰੇਜ ਗਵਰਨਰ ਵਿਲੀਅਮ ਬੰਟਿੰਗ ਨੇ ਲਾਹੌਰ ਸੁਨੇਹਾ ਘੱਲਿਆ ਅਖ਼ੇ ਦਰਸ਼ਨ ਕਰਨੇ ਲੋਚਦਾ ਹਾਂ..ਸ਼ੇਰ-ਏ-ਪੰਜਾਬ ਨੇ ਵਾਪਿਸ ਲਿਖ ਭੇਜਿਆ ਜਰੂਰ ਆਓ ਪਰ ਮਿਲਣੀ ਫਿਰੋਜਪੁਰ ਹੋਵੇਗੀ..ਮਹਿਮਾਨ ਨਿਵਾਜੀ ਸਿਰ ਮੱਥੇ ਪਰ ਕਰਨੀ ਕਿਥੇ ਤੇ ਕੀਵੇਂ ਏ ਇਹ ਦਰਬਾਰ-ਏ-ਖਾਲਸਾ ਤਹਿ ਕਰੇਗਾ!

ਖੈਰ ਨਵੀਂ ਪੀੜੀ ਦੀਆਂ ਨਵੀਆਂ ਪਿਰਤਾਂ..ਪਰ ਅਸਲੀਅਤ ਇਹ ਹੈ ਕੇ..
“ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..”

ਜਿਥੇ ਵਡੇਰਿਆਂ ਦੀ ਮੁੱਛ ਦਾ ਸਵਾਲ ਹੋਵੇ..ਓਥੇ ਨਿੱਕੀ ਜਿਹੀ ਝੜੱਪ ਵੀ ਵੱਡਾ ਧਰਮ ਯੁੱਧ ਸਮਝ ਕੇ ਹੀ ਲੜਦੀ ਆਈ ਏ ਸਾਡੀ ਕੌਂਮ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)