More Punjabi Kahaniya  Posts
ਜਦੋਂ ਦਰਜੀ ਨੂੰ ਗਾਣਾ ਗੁਣਗਣਾਉਣਾ ਮਹਿੰਗਾ ਪਿਆ


ਆਦਿ ਕਾਲ ਤੌ ਹੀ ਸੰਗੀਤ ਮੰਨੋਰੰਜਨ ਦਾ ਸਾਧਨ ਰਿਹਾ ਹੈ।ਸਿਰਫ ਸਮੇ ਸਮੇ ਅਨੁਸਾਰ ਸੰਗੀਤ ਦੀਆਂ ਧੁੰਨਾ ਤੇ ਸੰਗੀਤ ਦੇ ਸਾਧਣ ਬਦਲਦੇ ਆਏ ਹਨ। ਸੰਗੀਤ ਦੇ ਵੱਖ ਵੱਖ ਮੋਕਿਆਂ ਲਈ ਵੱਖ ਵੱਖ ਰੂਪ ਹਨ। ਵਿਆਹ ਦੇ ਸੰਗੀਤ ਵੇਲੇ ਸੁਹਾਗ, ਸਿਠਣੀਆਂ ਘੋੜੀ ਗਾਈ ਜਾਂਦੀ ਹੈ ਤੇ ਮੋਤ ਵੇਲੇ ਉਹ ਸੋਗਮਈ ਗੀਤਾਂ ਵਿੱਚ ਬਦਲ ਜਾਂਦੇ ਹਨ। ਵੈਣਾਂ ਦਾ ਰੂਪ ਲੈ ਲੈਂਦੇ ਹਨ। ਬੱਚੇ ਦੇ ਜਨਮ, ਕਿਸੇ ਜਿੱਤ ਅਤੇ ਹੋਰ ਸਮਾਜਿਕ ਸੰਸਕਾਰਾਂ ਵੇਲੇ ਦੇ ਗੀਤ ਅੱਡ ਅੱਡ ਹੁੰਦੇ ਹਨ।ਵਿਛੋੜੇ ਦੇ ਗੀਤ ਬਿਰਹ ਦਾ ਦਰਦ ਤੇ ਇਸaਕ ਦੇ ਤਰਾਨੇ, ਤੇ ਟੁੱਟੇ ਦਿਲ ਦੇ ਗੀਤ ਵੀ ਹੋਰ ਹੁੰਦੇ ਹਨ। ਮੁਕਦੀ ਗੱਲ ਇਹ ਹੈ ਕਿ ਹਰ ਮੋਕੇ ਲਈ ਅਲੱਗ ਅਲੱਗ ਗੀਤ ਹਨ। ਕਈ ਵਾਰੀ ਫਿਲਮਾਂ ਨਾਟਕਾਂ ਜਾ ਹੋਰ ਮੋਕਿਆ ਤੇ ਅਜੇਹੇ ਹੀ ਢੁਕਵੇ ਗੀਤ ਗਾਏ ਜਾਂਦੇ ਹਨ।
ਅੱਜ ਕੱਲ ਤਾਂ ਮੋਬਾਇਲ ਫੋਨਾਂ ਤੇ ਵੱਖ ਵੱਖ ਗਾਣਿਆਂ ਤੇ ਧਾਰਮਿਕ ਸਬਦਾਂ ਦੀਆਂ ਰਿੰਗ ਟੋਨਾ ਲੱਗੀਆਂ ਹੰਦੀਆਂ ਹਨ। ਤੇ ਪਤਾ ਨਹੀ ਲੱਗਦਾ ਕਦੋ ਕਿਸ ਮੋਕੇ ਤੇ ਫੋਨ ਦੀ ਰਿੰਗ ਟੋਨ ਵੱਜ ਜਾਵੇ ਕਈ ਵਾਰੀ ਗੱਲ ਹਾਸੇ ਵਿੱਚ ਚ ਪੈ ਜਾਂਦੀ ਹੈ ਤੇ ਕਈ ਵਾਰੀ ਰਿੰਗ ਟੋਨ ਨਾਲ ਹਾਲਾਤ ਗੰਭੀਰ ਹੋ ਜਾਂਦੇ ਹਨ। ਗੱਲ ਰਿੰਗ ਟੋਨ ਦੀ ਹੀ ਨਹੀ ਕਈ ਵੀ ਗਾਣੇ ਦੇ ਬੋਲ ਵੀ ਬੰਦੇ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੰਦੇ ਹਨ।
ਗੱਲ 1973_74 ਦੀ ਹੈ। ਮੇਰੀ ਵੱਡੀ ਮਾਸੀ ਦੀ ਲੜਕੀ ਮੰਡੀ ਡੱਬਵਾਲੀ ਵਿਆਹੀ ਹੋਈ ਸੀ। ਜਵਾਈ ਸਾਹਿਬ ਥੋੜਾ ਜਿਹਾ ਅੜਬ ਸੁਭਾਅ ਦਾ ਸੀ। ਹਰ ਮੋਕੇ ਜਵਾਈਆਂ ਵਾਲੀ ਆਕੜ ਜਿਹੀ ਕਰਦਾ ਹੁੰਦਾ ਸੀ। ਤੇ ਕੁੜੀ ਨੂੰ ਪੇਕੇ ਵੀ ਘੱਟ ਹੀ ਜਾਣ ਦਿੰਦਾ ਸੀ। ਸਾਰੇ ਰਿਸਤੇਦਾਰ ਉਸ ਦੇ ਸੁੜਾਅ ਤੌ ਚਾਲੂ ਸਨ। ਪਰ ਉਹ ਮੇਰੇ ਪਾਪਾ ਜੀ ਦੀ ਬਹੁਤ ਕਦਰ ਕਰਦਾ ਸੀ। ਕਦਰ ਤਾਂ ਕੀ ਕਰਦਾ ਸੀ ਉਹ ਪਾਪਾ ਜੀ ਤੋ ਡਰਦਾ ਸੀ। ਉਸ ਨੂੰ ਪਤਾ ਸੀ ਕਿ ਮਾਸੜ ਜੀ ਜਿੱਥੇ ਵਾਧੂ ਨਰਮ ਹਨ ਤੇ ਗਰਮ ਵੀ ਬਹੁਤ ਹਨ ਇਹਨਾ ਕੁੱਟਣ ਲੱਗਿਆ ਨੇ ਵੀ ਬਿੰਦ ਹੀ ਲਾਉਣਾ ਹੈ। ਮੇਰੇ ਵੱਡੇ ਮਾਮੇ ਦੀ ਲੜਕੀ ਦਾ ਵਿਆਹ ਸੀ। ਸਾਰਿਆ ਨੂੰ ਬੁਲਾਇਆ ਸੀ। ਜੀਜਾ ਤੁਸੀ ਧੀ ਜਵਾਈ ਨੂੰ ਨਾਲ ਹੀ ਲਈ ਆਇਓ ਵਿਆਹ ਤੇ। ਨਹੀ ਤਾਂ ਉਹਨੇ ਨਾ ਆਪ ਆਉਣਾ ਹੈ ਤੇ ਨਾ ਕੁੜੀ ਨੂੰ ਭੇਜਣਾ ਹੈ। ਮੇਰੀ ਮਾਸੀ ਨੇ ਮੇਰੇ ਪਾਪਾ ਜੀ ਨੂੰ ਮਿੰਨਤ ਜਿਹੀ ਕਰਕੇ ਕਿਹਾ। ਕਿਉਕਿ ਉਸ ਨੂੰ ਪਤਾ ਸੀ ਕਿ ਇਹ ਉਹਨਾ ਨੂੰ ਵਿਆਹ ਤੇ ਲੈ ਹੀ ਆਵੇਗਾ। ਪਾਪਾ ਜੀ ਨੇ ਉਸ ਜਵਾਈ ਨਾਲ ਵਿਆਹ ਜਾਣ ਦਾ ਪੋਗਰਾਮ ਬਣਾ ਲਿਆ ਤੇ ਦਿਨ ਸਮਾਂ ਨਿਸਚਤ ਕਰ ਲਿਆ। ਮਿਥੇ ਦਿਨ ਅਸੀ...

ਸਾਰਾ ਟੱਬਰ ਤਿਆਰ ਹੋਕੇ ਉਸਦੀ ਦੁਕਾਨ ਤੇ ਉਹਨਾ ਨੂੰ ਲੈਣ ਚਲੇ ਗਏ। ਉਸਦੀ ਸਬਜੀ ਮੰਡੀ ਲਾਗੇ ਕਪੜੇ ਦੀ ਦੁਕਾਨ ਸੀ। ਜਦੋ ਅਸੀ ਗਏ ਤਾਂ ਉਹ ਆਰਾਮ ਨਾਲ ਬੈਠਾ ਸੀ।ਪਾਪਾ ਜੀ ਨੇ ਜਦੋ ਵਿਆਹ ਤੇ ਜਾਣ ਦੀ ਗੱਲ ਕੀਤੀ ਤਾਂ ਉਹ ਉਸ ਗੱਲ ਤੇ ਹੀ ਨਾ ਆਇਆ ਤੇ ਹੋਰ ਹੀ ਇਧਰ ਉਧਰ ਦੀਆਂ ਗੱਲਾਂ ਕਰਦਾ ਰਿਹਾ। ਮਾਸੜ ਜੀ ਚਾਹ ਪੀ ਲਵੋ। ਾਂ ਉਏ ਬੱਚਿਆਂ ਲਈ ਕੇਲੇ ਹੀ ਫੜ੍ ਲਿਆ।ਪਰ ਵਿਆਹ ਤੇ ਜਾਣ ਦੇ ਨਾਮ ਤੇ ਨਾ ਉਸਨੇ ਨਾ ਹਾਂ ਕਰੀ ਤੇ ਨਾ ਹੀ ਚੱਜ ਨਾਲ ਨਾ ਕੀਤੀ। ਪਾਪਾ ਜੀ ਬੜੀ ਨਰਮੀ ਨਾਲ ਉਸ ਨੂੰ ਸਮਝਾਉਦੇ ਰਹੇ। ਪਰ ਉਹ ਨਾ ਤਿਆਰ ਹੋਇਆ। ਪਾਪਾ ਜੀ ਨੇ ਉਸ ਦੀਆਂ ਕਾਫੀ ਮਿਨਤਾ ਕੀਤੀਆਂ ਤੇ ਕਿਹਾ ਤੈਨੂੰ ਲੈਕੇ ਜਾਣਾ ਮੇਰੀ ਇੱਜਤ ਤੇ ਆਪਣੇ ਪਿਆਰ ਦਾ ਸਵਾਲ ਹੈ। ਜਿਸਤੋ ਕਹੇਗਾ ਤੇਰੀ ਮਿਨਤ ਕਰਵਾ ਦੇਵਾਂਗਾ। ਤੂੰ ਵਿਆਹ ਤੇ ਜਰੂਰ ਚੱਲ। ਪਰ ਉਹ ਕੋ ਨਾ ਮਾਨੂੰ ਤੇ ਅੜਿਆ ਰਿਹਾ।
ਅੜੀ ਵੇ ਅੜੀ , ਲੱਗੀ ਸਾਉਣ ਦੀ ਝੜੀ, ਦੁੱਧ ਪੀ ਲੈ ਬਾਲਮਾਂ ਵੇ ਮੈ ਕਦੋ ਦੀ ਖੜੀ।ਅਚਾਨਕ ਹੀ ਦੁਕਾਨ ਮੂਹਰੇ ਬੈਠਾ ਦਰਜੀ ਇਹ ਗਾਣਾ ਗੁਣਗਣਾਉਣ ਲੱਗ ਪਿਆ। ਜਦੋ ਪਾਪਾ ਜੀ ਨੇ ਇਹ ਗਾਣੇ ਦੇ ਬੋਲ ਸੁਣੇ ਤਾਂ ਉਹਨਾਂ ਦਾ ਗੁੱਸਾ ਸੱਤਵੇ ਆਸਮਾਨ ਤੇ ਪੰਹੁਚ ਗਿਆ। ਉਹਨਾ ਨੂੰ ਲੱਗਿਆ ਇਹ ਦਰਜੀ ਉਹਨਾ ਦਾ ਮਜਾਕ ਉਡਾ ਰਿਹਾ ਹੈ। ਖੜ੍ ਜਾ ਕੇਰਾਂ ਤੈਨੂੰ ਮੈ ਪਿਆਉਂਦਾ ਹਾਂ ਦੁੱਧ। ਇਹ ਤਾਂ ਜਵਾਈ ਭਾਈ ਹੈ ਇਸ ਨਾਲ ਤਾਂ ਮੈ ਬਾਦ ਵਿੱੱਚ ਸੁਲਟੂ। ਕਹਿਕੇ ਪਾਪਾ ਜੀ ਨੇ ਉਸ ਦਰਜੀ ਦੇ ਤਿੰਨ ਚਾਰ ਜੜ੍ ਦਿੱਤੀਆਂ। ਦਰਜੀ ਨੂੰ ਇਸ ਦੀ ਭੋਰਾ ਉਮੀਦ ਨਹੀ ਸੀ। ਉਹ ਰੋਲਾ ਪਾਉਦਾ ਪਾਉਂਦਾ ਦੁਕਾਨ ਚੋ ਭੱਜ ਗਿਆ। ਉਸ ਨੂੰ ਵੇਖ ਕੇ ਸਾਡੇ ਜਵਾਈ ਸ੍ਰੀ ਨੂੰ ਲੱਗਿਆ ਕਿ ਮਾਸੜ ਜੀ ਅਗਲਾ ਨੰਬਰ ਉਸ ਦਾ ਵੀ ਲਾ ਸਕਦੇ ਹਨ। ਤੇ ਨਾਲ ਦੀ ਨਾਲ ਹੀ ਉਸਦੀ ਬੋਲੀ ਬਦਲ ਗਈ। ਉਸਨੇ ਝੱਟ ਘਰੇ ਸੁਨੇਹਾ ਭੇਜ ਕੇ ਬੱਚਿਆ ਤੇ ਸਾਡੀ ਭੈਣ ਨੂੰ ਤਿਆਰ ਕਰ ਲਿਆ ਤੇ ਦੁਕਾਨ ਤੇ ਆਪਣੇ ਭਰਾ ਨੂੰ ਬਿਠਾਕੇ ਸਾਡੇ ਨਾਲ ਵਿਆਹ ਤੇ ਚਲਾ ਗਿਆ। ਉਹ ਸਾਡੇ ਨਾਲ ਤਿੰਨ ਚਾਰ ਦਿਨ ਵਿਆਹ ਵਿੱਚ ਰਿਹਾ ਤੇ ਭੋਰਾ ਵੀ ਨਹੀ ਕੁਸਕਿਆ । ਸਾਰੇ ਰਿਸਤੇਦਾਰ ਉਸ ਦੇ ਬਦਲੇ ਹੋਵੇ ਵਿਹਾਰ ਤੌ ਹੈਰਾਨ ਸਨ। ਹੁਣ ਵੀ ਜਦੋ ਕਦੇ ਅੜੀ ਵੇ ਅੜੀ ਵਾਲਾ ਗਾਣਾ ਸੁਣਦਾ ਹਾਂ ਤਾਂ ਮੈਨੂੰ ਉਹ ਦਰਜੀ ਤੇ ਸਾਡੀ ਮਾਸੀ ਦਾ ਜਵਾਈ ਯਾਦ ਆ ਜਾਂਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)