More Punjabi Kahaniya  Posts
ਗੁਰਪੁਰਬ ਦੀ ਆਤਿਸ਼ਬਾਜੀ


ਗੁਰਪੁਰਬ ਦੀ ਆਤਿਸ਼ਬਾਜੀ..ਠਾਹ-ਠਾਹ ਵਿਚ ਕੰਨਾਂ ਤੇ ਹੱਥ ਰੱਖ ਏਨੀ ਗੱਲ ਆਖ ਅਗਾਂਹ ਨੂੰ ਵਧਦੀ ਬਜ਼ੁਰਗ ਬੀਜੀ..ਬਾਬਾ ਨਾਨਕ ਤੇ ਕਿਧਰੇ ਗਵਾਚ ਗਿਆ..ਉਸਦੇ ਨਾਮ ਤੇ ਰਹਿ ਗਏ ਨੇ ਬਸ ਇਹ ਭੇਖ ਪਾਖੰਡ..!
ਨਾਰੋਵਾਲ ਤੋਂ ਸ਼ਕਰਗੜ ਪੂਰੇ ਤੀਹ ਕਿਲੋਮੀਟਰ..ਸ਼ਹਿਰੋਂ ਨਿੱਕਲ ਅਜੇ ਮਸੀਂ ਦਸ ਕਿਲੋਮੀਟਰ ਗਏ ਹੋਵਾਂਗੇ..ਬੋਰਡ ਦਿਸ ਪਿਆ..ਲਾਂਹਗਾ ਸ਼੍ਰੀ ਕਰਤਾਰਪੁਰ ਸਾਬ..ਅਸੀ ਗੱਡੀ ਕੱਚੇ ਲਾਹ ਲਈ..ਇਥੋਂ ਸੱਜੇ ਮੁੜ ਪੂਰੇ ਢਾਈ ਕਿਲੋਮੀਟਰ ਦੂਰ ਸੀ..ਨਿੱਕਾ ਜਿਹਾ ਅੱਡਾ..ਇੱਕ ਜਲੇਬੀਆਂ ਕੱਢ ਰਿਹਾ ਸੀ..ਆਖਣ ਲੱਗਾ ਸਰਦਾਰ ਜੀ ਜੇ ਖਾ ਲਵੋ ਤੇ ਮੇਰੇ ਧੰਨ ਭਾਗ..ਪਰ ਪੈਸੇ ਨਹੀਂ ਜੇ ਲੈਣੇ..ਕੋਲ ਆਟੋ ਤੇ ਬੈਠਾ ਇੱਕ ਹਮਾਤੜ..ਹੱਸਦਾ ਹੋਇਆ ਬਾਹਰ ਨਿੱਕਲ ਆਇਆ..ਪੁੱਛਿਆ ਬੋਹਣੀ ਹੋਈ ਕੇ ਨਹੀਂ ਚੌਦ੍ਹਰੀਆਂ..ਆਖਣ ਲੱਗਾ ਤੁਹਾਡੇ ਦਰਸ਼ਨ ਹੋ ਗਏ..ਸਮਝੋ ਬੋਹਣੀ ਹੋ ਗਈ..ਫੇਰ ਆਹਂਦਾ ਕਾਰ ਇਥੇ ਲਾ ਦੇਵੋ ਮੈਂ ਲੈ ਚੱਲਦਾ ਹਾਂ ਆਟੋ ਤੇ..ਪਰ ਪੈਸੇ ਨੀ ਜੇ ਲੈਣੇ!
ਮਨ ਵਿਚ ਆਖਿਆ..ਬੇਸ਼ਕ ਉਹ ਤੇਰਾ ਤੇਰਾ ਤੋਲਦਾ ਸੀ ਪਰ ਹੱਕ ਨਹੀਂ ਸੀ ਮਾਰਦਾ ਕਿਸੇ ਦਾ..ਮੈਂ ਕਿੱਦਾਂ ਮਾਰ ਸਕਦਾ..ਥੋੜਾ ਅੱਗੇ ਗਏ..ਇੱਕ ਬਜ਼ੁਰਗ ਖੇਤਾਂ ਨੂੰ ਪਾਣੀ ਲਾ ਰਿਹਾ ਸੀ..ਬਾਬਾ ਨਾਨਕ ਵੀ ਇੰਝ ਹੀ ਲਾਉਂਦਾ...

ਹੋਣਾ..ਮਿੱਟੀਓਂ-ਮਿੱਟੀ ਹੋ..ਫੇਰ ਲਾਈਟਾਂ ਛੱਡਦੀ ਉਹ ਫੋਟੋ ਕਿਸਦੀ ਏ..ਜਿਹੜੀ ਆਮ ਹੀ ਵਿਕਦੀ ਏ..!
ਅੱਗਿਓਂ ਆਉਂਦਾ ਮੋਟਰ ਸਾਈਕਲ..ਦੋ ਹੌਲੀ ਉਮਰ ਦੇ ਮੁੰਡੇ..ਸਲਾਮ ਕਰ ਪੁੱਛਣ ਲੱਗੇ..ਕਰਤਾਰਪੁਰ ਸਾਬ ਚੱਲੇ ਓ..ਸਾਡੇ ਨਾਲ ਫੋਟੋ ਖਿਚਵਾ ਜਾਓ..ਅਸੀਂ ਸੜਕ ਦੇ ਐਨ ਵਿਚਕਾਰ ਖਲੋ ਗਏ..ਕਿੰਨੇ ਰਾਹਗੀਰ ਫੋਟੋ ਖਿਚਵਾਉਂਦਿਆਂ ਨੂੰ ਵੇਖ ਪਿੱਛੇ ਹੀ ਖਲੋ ਗਏ..ਪਿਆਰ ਦੇ ਹੁੰਦੇ ਇਸ ਲੈਣ ਦੇਣ ਵਿਚ ਕਿਧਰੇ ਵਿਗਨ ਹੀ ਨਾ ਪੈ ਜਾਵੇ..ਓਹਨਾ ਦੇ ਕੁੜਤੇ ਪਜਾਮਿਆਂ ਵਿਚੋਂ ਮੁੜਕੇ ਦੀ ਨਹੀਂ ਸਗੋਂਂ ਬਾਬੇ ਨਾਨਕ ਦੀ ਖੁਸ਼ਬੋ ਆਉਂਦੀ ਲੱਗੀ..!
ਸੋਚਿਆ ਬੀਜੀ ਮਿਲੇ ਤਾਂ ਆਖਾਂ ਬਾਬਾ ਨਾਨਕ ਕਿਧਰੇ ਨਹੀਂ ਗਵਾਚਿਆ..ਇਥੇ ਹੀ ਹੈ ਸਾਡੇ ਵਿਚ..ਖੇਤਾਂ ਨੂੰ ਪਾਣੀ ਲਾਉਂਦਾ..ਅੱਡਿਆਂ ਤੇ ਜਲੇਬੀਆਂ ਕੱਢਦਾ ਤੇ ਸਵਾਰੀਆਂ ਉਡੀਕਦਾ..!
ਫੇਰ ਦੂਰ ਰਾਵੀ ਦੀ ਧੁੱਸੀ ਵਾਲੇ ਪਾਸਿਓਂ ਕਿਧਰੋਂ ਅਵਾਜ ਆਈ..ਨਾਨਕ ਦੀਆਂ ਗੁੱਝੀਆਂ ਰਮਝਾਂ ਨੂੰ ਬੇਸ਼ਮਝ ਜ਼ਮਾਨਾ ਕੀ ਜਾਣੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)