More Punjabi Kahaniya  Posts
ਵਿਆਹੀ ਕੁੜੀਆਂ ਦਾ ਭੈੜਾ ਪਰਛਾਵਾਂ


ਨਿਤ ਹੀ ਖਬਰਾਂ ਦਾ ਵਹਾਅ ਵਧਦਾ ਜਾ ਰਿਹਾ ਇਹ ਦਸਦਿਆਂ ਜਿਸ ਕਾਰਨ ਮੁੰਡਿਆਂ ਦੇ ਦਰਦਾਂ ਦੀ ਅਵਾਜਾਂ ਸੁਣਨੇ ਨੂੰ ਮਿਲਦੀਆਂ ਹਨ । ਇਹ ਉਹ ਕੁੜੀਆਂ ਹਨ ਜੋ ਪਹਿਲਾ ਇੰਡੀਆ ielts ਪੂਰੀ ਕਰਕੇ ਆਪਣਾ ਵਿਆਹ ਕਰਵਾ ਲੈਂਦੀਆਂ ਅਤੇ ਦਾਜ ਦੇਣ ਨਾ ਦੇਣ ਦੇ ਬਾਵਜੂਦ ਵੀ ਕੁੜੀ ਨੂੰ ਬਾਹਰ ਭੇਜਣ ਦਾ ਖਰਚਾ ਮੁੰਡੇ ਵੱਲ ਤੋਂ ਕੀਤਾ ਜਾਂਦਾ ਹੈ । ਖਰਚੇ ਦਾ ਪ੍ਰਬੰਧ ਚਾਹੇ ਜਮੀਨ ਵੇਚ ਕੇ, ਆੜ੍ਹਤੀਆ ਜਾਂ ਫੇਰ ਬੈਂਕ ਤੋਂ ਪੈਸੇ ਵਿਆਜ ਸਮੇਤ ਚੁਕੇ ਜਾਂਦੇ ਹਨ ਬਸ ਇਹ ਸੋਚ ਕੇ ਕਿ ਮੇਰੀ ਨੂੰਹ ਜਲਦੀ ਹੀ ਮੇਰੇ ਮੁੰਡੇ ਨੂੰ ਬੁਲਾਉਗੀ ।
ਜਿਸ ਤੋਂ ਬਾਅਦ ਕੁੜੀ ਕੈਨੇਡਾ ਦਾ ਵੀਜ਼ਾ ਲਗਵਾ ਕੇ ਘਰ ਤੋਂ ਵਿਦੇਸ਼ ਚੱਲੇ ਜਾਂਦੀਆਂ ਹਨ ਅਤੇ ਬਾਅਦ ਵਿੱਚ ਕੁੜੀ ਦੇ ਸਹੁਰੇ ਅਤੇ ਘਰਦੇ ਉਸ ਕੁੜੀ ਪਿੱਛੇ ਦਿਨ ਰਾਤ ਸੁਪਨਿਆਂ ਨੂੰ ਸਜਾਉਂਦੇ ਰਹਿੰਦੇ ਹਨ ਅਤੇ ਆਪਣੀ ਨਵੀਂ ਬਣੀ ਨੂੰਹ ਲਈ ਚੰਗਾ ਸੋਚਦੇ ਰਹਿੰਦੇ । ਪਰ ਇਹ ਸਬ ਇੱਕੋ ਦੱਮ ਬੱਦਲ ਜਾਂਦਾ ਅਤੇ ਦੁਖਾਂ ਦੀ ਬਰਸਾਤ ਸਿਰ ਤੇ ਆ ਡਿੱਗਦੀ ਵਿਆਹੀ ਕੁੜੀਆਂ ਉਥੇ ਪਹੁੰਚਣ ਮਗਰੋਂ ਹੀ ਅਜਾਦੀ ਦੀ ਦੁਨੀਆ ਵਿੱਚ ਵੱਸ ਜਾਂਦੀ ਅਤੇ ਇਹ ਸੋਚਦਿਆਂ ਕਿ ਪਿੱਛੇ ਤਾਂ ਕਹਿੰਦੇ ਮੁੜ ਕੇ ਨੀ ਵੇਖੀ ਦਾ ਛੱਡੋਂ...

ਇਨ੍ਹਾਂ ਨੂੰ ਵੀ ਹੁਣ ਅਸੀਂ ਜੀਵਾਂਗੇ ਨਵੀਂ ਜਿੰਦਗੀ ਦੇ ਰੰਗ ਜੋ ਵੇਖਣੇ ਰਹਿ ਗਏ ਹਨ । ਜਿਸ ਤੋਂ ਬਾਅਦ ਉਹ ਕਿਸੇ ਹੋਰ ਮੁੰਡਿਆਂ ਨਾਲ ਸੰਬੰਧ ਵਿੱਚ ਆਉਂਦੀਆਂ ਅਤੇ ਝੂਠੇ ਪਿਆਰ ਵਿੱਚ ਜਿਸਮ ਦਾਨ ਕਰ ਦਿੰਦਿਆਂ ਹਨ । ਕੁੜੀਆਂ ਦੇ ਇਸ ਵਿਵਹਾਰ ਕਰਕੇ ਵਿਆਹੇ ਮੁੰਡਿਆਂ ਦੇ ਸੁਪਨੇ ਚੂਰ ਅਤੇ ਉਹ ਕਿਸੇ ਗ਼ਲਤ ਰਾਹ ਪੈ ਆਪਣੀ ਜਿੰਦਗੀ ਨੂੰ ਤਬਾਹ ਕਰ ਜਾਂਦੇ ਹਨ ।

ਇਹ ਹੈ ਅੱਜ ਦਾ ਸੱਚ ਜੋ ਕਿ ਕੈਨੇਡਾ ਆਉਣ ਖਾਤਿਰ ਇਹ ਕੁੜੀਆਂ ਵਿਆਹ ਕਰਵਾਕੇ ਮੁੰਡਿਆਂ ਨੂੰ ਤੰਗ ਕਰਦਿਆਂ ਹਨ । ਇਸ ਇੱਕ ਭੱਖਦੀ ਖਬਰ ਤੋਂ ਬਾਅਦ ਨਵੀਂ ਤੇ ਨਵੀਂ ਘਟਨਾਵਾਂ ਰੋਜ ਸਾਹਮਣੇ ਆ ਰਹੀਆਂ ਹਨ । ਜਿਸ ਕਾਰਨ ਮੁੰਡੇ ਦੇ ਮਾਪੇ ਆਪਣੀ ਪਰਦੇਸ ਭੇਜੀ ਨੂੰਹ ਨੂੰ ਵਾਪਿਸ ਇੰਡੀਆ ਪਰਤਣ ਲਈ ਡਿਪੋਰਟ ਕਰਨ ਦੀਆਂ ਅਰਜ਼ੀਆਂ ਜਮਾਂ ਕਰਵਾ ਰਹੇ ਹਨ ।

ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ,
ਰਹਿੰਦੀ ਖੂੰਦੀ ਇੰਨਾ ਕੁੜੀਆਂ ਨੇ ਖਾ ਲਈ ।

ਲਿਖਤ : ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)