More Punjabi Kahaniya  Posts
ਚੌਂਕੀਦਾਰ


ਦੁਨੀਆ ਦਾ ਹਰ ਬਾਪ ਹਰ ਪਤੀ ਹਰ ਭਰਾ ਅਖੀਰ ਤੱਕ ਤੰਦਰੁਸਤ ਰਹੇ..ਲਾਲੂ ਯਾਦਵ ਦੀ ਫੋਟੋ ਵੇਖੀ..ਕਿੰਨੇ ਚੇਹਰੇ ਘੁੰਮ ਗਏ..ਬੂਟਾ ਸਿੰਘ ਜੈਲ ਸਿੰਘ..ਬਰਨਾਲਾ..ਉਸਦਾ ਪੁੱਤਰ ਗਗਨਦੀਪ ਸਿੰਘ..ਸ਼ਰਦ ਪਵਾਰ ਅਡਵਾਨੀ..ਚੜਤ ਦੇ ਦਿਨ..ਮਰਜੀ ਬਗੈਰ ਪੱਤਾ ਤੱਕ ਨਹੀਂ ਸੀ ਹਿੱਲਿਆ ਕਰਦਾ..ਫੇਰ ਦਿਨ ਕਦੋਂ ਢਲਿਆ ਪਤਾ ਹੀ ਨਹੀਂ ਲੱਗਾ..ਭੀੜ ਵਿਚ ਇੰਝ ਗਵਾਚੇ ਜਿੱਦਾਂ ਨਿੱਕਾ ਜਵਾਕ..ਜਵਾਕ ਨੂੰ ਤੇ ਫੇਰ ਵੀ ਮਾਂ ਲੱਭਦੀ ਫਿਰਦੀ ਏ ਪਰ ਇਹਨਾਂ ਦੇ ਘਰਾਂ ਵਿਚ ਪੱਕੇ ਤਾਲੇ ਲੱਗ ਗਏ..ਲੱਕ ਲੱਕ ਉੱਚਾ ਘਾਹ..ਇੱਕ ਕੌੜੀ ਦਾਸਤਾਨ ਸੁਣਾਉਂਦਾ ਹੋਇਆ..ਬੰਦਿਆ ਇਥੇ ਕੁਝ ਵੀ ਸਦੀਵੀਂ ਨਹੀਂ..ਸਭ ਨਾਸ਼ਵਾਨ ਏ..ਅਹੁਦੇ ਪਦਵੀਆਂ ਮੰਤਰੀ ਮੰਡਲ ਚੇਰਮੈਨੀਆਂ ਪ੍ਰਧਾਨਗੀਆਂ ਬਾਦਸ਼ਾਹੀਆਂ ਹੁਸਨ ਜਵਾਨੀ ਮਾਪੇ..ਦੁਨੀਆ ਦੇ ਤਿੰਨ ਰੰਗ..!
ਈਰਾਨ ਦਾ ਬਾਦਸ਼ਾਹ ਸ਼ਾਹ ਮੁਹੰਮਦ ਤੇਹਲਵੀ..ਬੇਸ਼ੁਮਾਰ ਦੌਲਤ..ਕਵਿੰਟਲਾਂ ਦੇ ਹਿਸਾਬ ਸੋਨਾ..ਸਤੱਤਰ ਵਿਚ ਤਖਤ ਪਲਟ ਦਿੱਤਾ..ਦੇਸ਼ੋਂ ਭੱਜ ਗਿਆ..ਅਮਰੀਕਾ ਦਾ ਡਰ..ਕੋਈ ਦੇਸ਼ ਪਨਾਹ ਨਾ ਦੇਵੇ..ਅਖੀਰ ਮਿਸਰ ਦੇ ਰਾਜੇ ਹੋਸਨੀ ਮੁਬਾਰਿਕ ਨੇ ਆਪਣੀ ਕੁੜੀ ਇਸਦੇ ਮੁੰਡੇ ਨੂੰ ਵਿਆਹ ਕੇ ਪਨਾਹ ਦੇ ਦਿੱਤੀ..ਅਖ਼ੇ ਈਰਾਨ ਦੇ ਤਾਨਾਸ਼ਾਹ ਨੂੰ ਨਹੀਂ ਆਪਣੇ ਕੁੜਮ ਨੂੰ ਦਿੱਤੀ ਏ ਪਨਾਹ..ਅਕਾਊਟ ਫ੍ਰੀਜ ਹੋ ਗਏ..ਜਿੰਨੀ ਇੱਕਠੀ ਕੀਤੀ ਸਭ ਮਿੱਟੀ ਹੋ ਗਈ..ਅਖੀਰ ਸਾਲ ਕੂ ਮਗਰੋਂ ਗੁੰਮਨਾਮੀ ਵਿਚ ਹੀ ਮੁੱਕ ਗਿਆ..!
ਇੱਕ ਪੂਰਾਣਾ ਹਿੰਦੀ ਗਾਉਣ..”ਮੈਂ ਪਲ ਦੋ ਪਲ ਕਾ ਸ਼ਾਇਰ ਹੂੰ..ਪਲ ਦੋ ਪਲ ਮੇਰੀ ਜਵਾਨੀ ਹੈ..ਪਲ ਦੋ ਪਲ ਮੇਰੀ ਹਸਤੀ ਹੈ..ਪਲ ਦੋ ਪਲ ਮੇਰੀ ਕਹਾਣੀ ਹੈ”
ਵਾਕਿਆ ਹੀ ਸਭ ਕੁਝ ਪਲ ਦੋ ਪਲ ਦੀ ਕਹਾਣੀ ਹੀ ਤਾਂ ਏ..!
ਕਬਰਿਸਤਾਨ ਕੋਲ ਦੀ ਲੰਘਦੇ ਬਾਦਸ਼ਾਹ ਨੇ ਕਬਰ ਕੋਲ ਬੈਠੀ ਇੱਕ ਰੂਹ ਨੂੰ ਉਲਾਹਮਾਂ ਦਿੱਤਾ..ਤੂੰ ਸਿਜਦਾ ਨਹੀਂ ਕੀਤਾ ਤੈਨੂੰ ਪਤਾ ਮੈਂ ਕਿੱਡਾ ਵੱਡਾ ਬਾਦਸ਼ਾਹ ਹਾਂ..ਅੱਗਿਓਂ ਆਖਣ ਲੱਗਾ ਭਾਈ ਇਸ ਕਬਰ ਵਿਚ ਦਫ਼ਨ ਹੋਣ ਤੋਂ ਪਹਿਲੋਂ ਮੈਂ ਵੀ ਇੰਝ ਹੀ ਆਖਿਆ ਕਰਦਾ ਸਾਂ..ਪਰ ਇਸਦੇ ਅੰਦਰ ਸਭ ਬਰੋਬਰ ਹੋ ਜਾਂਦੇ..!
ਬਹੁਤ ਵਰੇ ਪਹਿਲੋਂ ਬੰਬਈ ਤੋਂ ਅਦਾਕਾਰ ਰਜਾ ਮੁਰਾਦ ਅਮ੍ਰਿਤਸਰ ਆਇਆ..ਹੋਟਲ ਵਿਚ ਕੋਈ ਕਮਰਾ ਖਾਲੀ ਨਹੀਂ..ਖੁਦ ਨੂੰ ਮਿਲਿਆ ਕਮਰਾ ਖੁਲਵਾ ਦਿੱਤਾ..ਮੰਜਾ ਬਿਸਤਰਾ ਵੀ ਵਧੀਆ ਲਵਾ ਦਿੱਤਾ..ਸੁਵੇਰੇ ਵੇਖਿਆ ਤਾਂ ਭੋਏਂ ਤੇ ਸੁੱਤਾ ਪਿਆ..ਅਖ਼ੇ ਅੱਲਾ ਰਹਿਬਰ ਗੁਰੂਆਂ ਪੀਰਾਂ ਦੇ ਇਸ ਸ਼ਹਿਰ ਵਿਚ ਭੋਏਂ ਤੇ ਥਾਂ ਮਿਲ ਗਈ ਏਨਾ ਹੀ ਬਹੁਤ ਏ..ਮਰ ਗਏ...

ਨੂੰ ਪਤਾ ਨੀ ਭੋਏਂ ਅੰਦਰ ਕਿੰਨਾ ਡੂੰਘਾ ਦੱਬਣਾ ਏ..ਕਈ ਜਿਉਂਦੇ ਜੀ ਮੌਤ ਨੂੰ ਯਾਦ ਰੱਖਦੇ ਤੇ ਕਈਆਂ ਦੀ ਮੁੱਕ ਜਾਣ ਮਗਰੋਂ ਵੀ ਆਕੜ ਨੀ ਜਾਂਦੀ!
ਅਮਰੀਕਾ ਰਹਿੰਦੇ ਦੋਸਤ ਦੀ ਮਾਂ ਮੁੱਕ ਗਈ..ਪਿਤਾ ਜੀ ਦੀ ਟਹਿਲ ਸੇਵਾ ਅਤੇ ਚੋਂਕੀਦਾਰੀ ਲਈ ਇੱਕ ਭਈਆ ਰੱਖ ਆਇਆ..ਮਗਰੋਂ ਪਿਤਾ ਜੀ ਵੀ ਤੁਰ ਗਏ..ਭੋਗ ਮਗਰੋਂ ਅਜੇ ਅਮਰੀਕਾ ਪਰਤਿਆ ਹੀ ਸੀ ਕੇ ਕਿਸੇ ਪਿੱਛੋਂ ਫੋਨ ਕਰ ਦਿੱਤਾ ਭਈਆ ਤਾਂ ਆਪਣਾ ਸਾਰਾ ਟੱਬਰ ਲੈ ਆਇਆ..ਕੋਠੀ ਤੇ ਕਬਜਾ ਕਰ ਜਾਊ..!
ਉਚੇਚਾ ਇੱਕ ਵੇਰ ਫੇਰ ਵਾਪਿਸ ਪਰਤਿਆ..ਕੋਠੀ ਅੱਪੜ ਭਈਏ ਨੂੰ ਆਖਣ ਲੱਗਾ ਤੂੰ ਬਿਨਾ ਪੁੱਛੇ ਟੱਬਰ ਲੈ ਆਇਆਂ..ਕਿਧਰੇ ਕਬਜਾ ਕਰਨ ਦਾ ਵਿਚਾਰ ਤੇ ਨਹੀਂ..ਅੱਗਿਓਂ ਹੱਸ ਪਿਆ ਅਖ਼ੇ ਸਰਦਾਰ ਜੀ ਕੌਣ ਸਾ ਕਬਜਾ..ਯਹਾਂ ਤੋਂ ਸਭ ਚੋਕੀਦਾਰ ਹੈਂ..ਯਹਾਂ ਤੱਕ ਕੇ ਸਰਦਾਰ ਜੀ ਬੀ ਤੋਂ ਚੌਂਕੀਦਾਰ ਹੀ ਥੇ..ਮਾਲਕ ਹੋਤੇ ਤੋਂ ਯੇਹ ਕੋਠੀ ਆਪਣੇ ਸਾਥ ਨਾ ਲੇ ਜਾਤੇ..ਫਿਕਰ ਮਤ ਕਰੋ..ਚੋਕੀਦਾਰ ਹੀ ਰਹੂੰਗਾ..!
ਦੋਸਤ ਆਖਣ ਲੱਗਾ ਗਿਆ ਤੇ ਸਾਂ ਕੋਠੀ ਖਾਲੀ ਕਰਵਾਉਣ ਪਰ ਭਈਏ ਨੇ ਮੇਰੇ ਦਿਮਾਗ ਵਿਚ ਭਰਿਆ ਇੱਕ ਵੱਡਾ ਵਹਿਮ ਭਰਮ ਹੀ ਕੱਢ ਕੇ ਬਾਹਰ ਮਾਰਿਆ..!
ਦੋਸਤੋ ਇਥੇ ਸਭ ਕਿਰਾਏਦਾਰ..ਚੋਕੀਦਾਰ..ਇੱਕਠੀ ਕੀਤੀ ਦੀ ਵਕਤੀ ਤੌਰ ਤੇ ਰਾਖ਼ੀ ਕਰਦੇ ਹੋਏ..ਸੱਪ ਵਾਂਙ ਕੁੰਡਲੀ ਮਾਰ..ਮੇਰੀ ਮੇਰੀ ਕਰਦੇ..ਮਾਣ ਕਰਦੇ ਹੋਏ..ਬਾਕੀਆਂ ਤੇ ਰੋਹਬ ਜਮਾਉਂਦੇ..ਈਨ ਮਨਵਾਉਂਦੇ..ਚੰਮ ਦੀਆਂ ਚਲਾਉਂਦੇ..ਹਉਮੈਂ ਨੂੰ ਪਾਲਦੇ ਹੋਏ..ਫੇਰ ਜਿਸ ਦਿਨ ਵਾਜ ਪਈ ਓਦੋਂ ਸੂਈ ਜਿੰਨੀ ਚੀਜ ਤੱਕ ਵੀ ਸਾਂਭਣ ਦੀ ਮੋਹਲਤ ਨੀ ਮਿਲਣੀ..ਇਹ ਦੌਲਤਾਂ ਘਰ ਬੈੰਕ ਬੈਲੰਸ ਗਹਿਣਾ-ਗੱਟਾ ਸਭ ਕੁਝ ਜੰਮਣ ਮਰਨ ਵਿਚਲੇ ਟਾਈਮ ਦੇ ਰੰਗ ਤਮਾਸ਼ੇ..!
ਆਹ ਅਖੀਰੀ ਪਹਿਰਾ ਮੈਂ ਪਤਾ ਕਿੰਨੀਆਂ ਲਿਖਤਾਂ ਵਿਚ ਸਾਂਝਾ ਕੀਤਾ ਹੋਣਾ..ਇੱਕ ਵੇਰ ਬੜਾ ਦਿਲਚਸਪ ਜਵਾਬ ਆਇਆ..ਜਾ ਜਾ ਕੰਮ ਕਰ ਆਪਣਾ..ਕੋਲ ਹੀ ਰੱਖ ਆਪਣੀ ਫਿਲੋਸਫੀ..ਦੁਨੀਆ ਦੀ ਸਦੀਆਂ ਪੂਰਾਣੀ ਰੀਤ..ਹਰ ਕੋਈ ਇਕੱਠੀ ਕਰਦਾ ਆਇਆ ਤੇ ਅੱਗੋਂ ਵੀ ਕਰਦਾ ਹੀ ਰਹੇਗਾ ਕਿਓੰਕੇ ਜਿਸਦੀ ਕੋਠੀ ਦਾਣੇ..ਉਸਦੇ ਕਮਲੇ ਵੀ ਸਿਆਣੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)