More Punjabi Kahaniya  Posts
ਨਾ ਇੰਟਰਨੈੱਟ ਨਾ ਮੋਬਾਇਲ


2021 ਵਿੱਚ ਇੱਕ ਪਰੌਂਠਾ ਆਰਡਰ ਕਰਦੇ ਹੋਏ:-
ਕਾਲਰ: ਹੈਲੋ “ਪੰਜਾਬੀ ਪਰੌਂਠਾ ਜੰਕਸ਼ਨ” ਤੋਂ ਬੋਲ ਰਹੇ ਹੋ ?
ਗੂਗਲ: ਨਹੀਂ ਜਨਾਬ, ਇਹ ਗੂਗਲ ਪਰੌਂਠਾ ਦਾ ਨੰਬਰ ਹੈ।
ਕਾਲਰ: ਮਾਫ਼ ਕਰਿਓ,ਸਾਲਾ ਗਲਤ ਨੰਬਰ ਲੱਗ ਗਿਆ।
ਗੂਗਲ: ਨਹੀਂ ਸਰ,ਗੂਗਲ ਨੇ ਪਿਛਲੇ ਮਹੀਨੇ ਪੰਜਾਬੀ ਪਰੌਂਠਾ ਜੰਕਸ਼ਨ ਖਰੀਦ ਲਿਆ ਹੈ।
ਕਾਲਰ: ਠੀਕ ,ਮੈਂ ਇੱਕ ਪਰੌਂਠਾ ਆਰਡਰ ਕਰਨਾ ਚਾਹੁੰਦਾ ਹਾਂ।
ਗੂਗਲ: ਆਪਣਾ ਫੇਵਰੇਟ ਆਰਡਰ ਕਰੋਗੇ ?
ਕਾਲਰ: ਤੁਹਾਨੂੰ ਮੇਰਾ ਫੇਵਰੇਟ ਪਤਾ ਹੈ ?
ਗੂਗਲ: ਸਰ ਸਾਡੇ ਰਿਕਾਰਡ ਮੁਤਾਬਿਕ ਪਿਛਲੀ ਬਾਰਾਂ ਵਾਰ ਤੁਸੀਂ ਵੱਧ ਮਿਰਚ ਵਾਲਾ,ਦੇਸੀ ਘਿਓ ਚ ਬਣਾਇਆ ਤੇ ਧਨੀਏ ਤੇ ਮੇਥੀ ਸਮੇਤ ਮੱਖਣ ਦੀਆਂ ਦੋ ਟਿੱਕੀਆਂ ਨਾਲ ਦੋ ਪਰੌਂਠੇ ਆਰਡਰ ਕੀਤੇ ਸੀ।
ਕਾਲਰ: ਠੀਕ ਏ ਇਹੋ ਚਾਹੀਦਾ ਹੈ।
ਗੂਗਲ: ਪਰ ਤੁਹਾਨੂੰ ਕਹਾਂਗੀ ਕਿ ਤੁਸੀਂ ਪਿਆਜ਼ ਪਰੌਂਠਾ ਖਾਓ ਉਹ ਵੀ ਬਿਨਾਂ ਘਿਉ ਤੇ ਬਿਨਾਂ ਮੱਖਣ ਤੋਂ।
ਕਾਲਰ: ਮੈਨੂੰ ਮੱਖਣ ਤੋਂ ਬਿਨਾਂ ਰੁੱਖੀਆਂ ਰੋਟੀਆਂ ਖਾਣ ਦਾ ਸ਼ੌਂਕ ਨਹੀਂ।
ਗੂਗਲ: ਪਰ ਤੁਹਾਡਾ ਕੋਲੋਸਟ੍ਰੋਲ ਵਧਿਆ ਹੋਇਆ ,ਮੱਖਣ ਘਿਉ ਤੇ ਆਲੂ ਤੁਹਾਡੀ ਸਿਹਤ ਲਈ ਠੀਕ ਨਹੀ।
ਕਾਲਰ: ਤੁਹਾਨੂੰ ਕਿਵੇਂ ਪਤਾ ?
ਗੂਗਲ: ਸਾਡੇ ਕੋਲ ਤੁਹਾਡਾ ਫੋਨ ਨੰਬਰ ਹੈ,ਤੁਹਾਡੇ ਹਸਪਤਾਲ ਦੀ ਰਿਪੋਰਟਾਂ ਉਸ ਨੰਬਰ ਰਾਹੀਂ ਸਾਡੇ ਕੋਲ ਹਨ। ਪਿਛਲੇ 7 ਸਾਲ ਦਾ ਬਲੱਡ ਟੈਸਟ ਰਿਪੋਰਟ ਹੈ।
ਕਾਲਰ: ਠੀਕ ਆ,ਪਰ ਮੈਂ ਰੈਗੂਲਰ ਦਵਾਈ ਖਾ ਰਿਹਾ ਹਾਂ।
ਗੂਗਲ: ਪਰ ਸਾਡੇ ਰਿਕਾਰਡ ਅਨੁਸਾਰ ਤੁਸੀਂ ਪਿਛਲੇ ਛੇ ਮਹੀਨੇ ਚ ਸਿਰਫ ਹਫਤੇ ਕੁ ਦੀ ਅੰਮ੍ਰਿਤ ਫਾਰਮੇਸੀ ਤੋਂ ਦਵਾਈ ਖਰੀਦੀ ਹੈ।

/> ਕਾਲਰ: ਮੈਂ ਕਿਸੇ ਹੋਰ ਜਗ੍ਹਾ ਤੋਂ ਖਰੀਦ ਲਈ ਸੀ।
ਗੂਗਲ: ਪਰ ਇਹ ਤੁਹਾਡੇ ਡੈਬਿਟ ਜਾਂ ਕਰੈਡਿਟ ਕਾਰਡ ਚ ਨਹੀਂ ਦਿਸ ਰਹੀ।
ਕਾਲਰ: ਮੈਂ ਕੈਸ਼ ਤੇ ਖਰੀਦੀ ਸੀ।
ਗੂਗਲ: ਪਰ ਤੁਸੀਂ ਐਨਾ ਕੁ ਕੈਸ਼ ਏਟੀਐੱਮ ਚੋ ਕਢਵਾਇਆ ਨਹੀਂ। ਤੇ ਤੁਹਾਡੀ ਕੋਈ ਵੀ ਲੋਕੇਸ਼ਨ ਦੱਸ ਨਹੀਂ ਰਹੀ ਕਿ ਤੁਸੀਂ ਕਦੇ ਕਿਸੇ ਹੋਰ ਮੈਡੀਕਲ ਸਟੋਰ ਤੇ ਗਏ ਵੀ ਸੀ।
ਕਾਲਰ: ਮੇਰੇ ਕੋਲ ਕੈਸ਼ ਪੈਸੇ ਦੇ ਹੋਰ ਵੀ ਸੋਰਸ ਹਨ, ਤੇ ਫੋਨ ਮੈਂ ਘਰ ਰੱਖ ਗਿਆ ਸੀ।
ਗੂਗਲ: ਪਰ ਤੁਹਾਡੀ ਇਨਕਮ ਟੈਕਸ ਦੀ ਰਿਟਰਨ ਵਿੱਚ ਇਸਦੀ ਕੋਈ ਜਾਣਕਾਰੀ ਨਹੀਂ, ਇਹ ਤਾਂ ਕਾਨੂੰਨੀ ਤੌਰ ਤੇ ਅਪਰਾਧ ਹੈ।
ਕਾਲਰ: ਕੀ ਬਕਵਾਸ ਹੈ।
ਗੂਗਲ: ਮਾਫ ਕਰਨਾ ਜਨਾਬ,ਤੁਹਾਡੀ ਮਦਦ ਲਈ ਤੁਹਾਡੀ ਜਾਣਕਾਰੀ ਲਈ ਵਰਤ ਰਹੇਂ ਹਾਂ।
ਕਾਲਰ: ਬਹੁਤ ਹੋ ਗਿਆ,ਤੰਗ ਆ ਗਿਆ ਗੂਗਲ, ਫੇਸਬੁੱਕ, ਵਟਸਐਪ, ਟਵਿਟਰ ਤੋਂ ਮੈਂ ਤਾਂ ਐਸੇ ਦੇਸ਼ ਚਲੇ ਜਾਣਾ ਜਿੱਥੇ ਨਾ ਇੰਟਰਨੈੱਟ ਹੋਵੇ ਨਾ ਮੋਬਾਇਲ। ਕੋਈ ਮੇਰੀ ਜਾਸੂਸੀ ਨਾ ਕਰ ਸਕੇ।
ਗੂਗਲ: ਮੈਂ ਤੁਹਾਡਾ ਦੁੱਖ ਸਮਝ ਸਕਦੀ ਹਾਂ ਜਨਾਬ, ਪਰ ਉਸਤੋਂ ਪਹਿਲਾਂ ਤੁਹਾਨੂੰ ਆਪਣਾ ਪਾਸਪੋਰਟ ਰਿਨਿਊ ਕਰਵਾਉਣਾ ਪਵੇਗਾ ਜਿਸਦੀ ਮਿਆਦ ਛੇ ਮਹੀਨੇ ਪਹਿਲਾਂ ਪੁੱਗ ਗਈ ਹੈ।
😆😆
(ਅੰਗਰੇਜ਼ੀ ਤੋਂ ਅਨੁਵਾਦ Harjot Di Kalam )
ਵਟਸਐਪ:70094:52602

...
...



Related Posts

Leave a Reply

Your email address will not be published. Required fields are marked *

One Comment on “ਨਾ ਇੰਟਰਨੈੱਟ ਨਾ ਮੋਬਾਇਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)