More Punjabi Kahaniya  Posts
ਪੰਜਾਬ


ਬੰਗਲੌਰ ਤੋਂ ਊਟੀ ਜਾਂਦਿਆਂ..
ਟੀਪੂ ਸੁਲਤਾਨ ਦੇ ਸ਼ਹਿਰ ਮੈਸੂਰ ਤੋਂ ਥੋੜੀ ਅਗਾਂਹ ਕੰਡਕਟਰ ਆਖਣ ਲੱਗਾ ਅੱਗੇ ਮਧੂਮਲਾਈ ਦਾ ਸੰਘਣਾ ਜੰਗਲ ਮਸ਼ਹੂਰ ਡਕੈਤ ਵੀਰਪਨ ਦਾ ਇਲਾਕਾ ਏ..!
ਓਥੋਂ ਰਫਤਾਰ ਆਮ ਨਾਲੋਂ ਤੇਜ ਹੋਵੇਗੀ..
ਹਾਜਤ ਹੋਣ ਤੇ ਵੀ ਬ੍ਰੇਕ ਨਹੀਂ ਲਾਈ ਜਾਵੇਗੀ..ਬਾਰੀਆਂ ਅਤੇ ਲਾਈਟਾਂ ਬੰਦ ਹੋਣਗੀਆਂ..
ਹੋਰ ਵੀ ਕਿੰਨਾ ਕੁਝ..
ਇੰਝ ਲੱਗਾ ਵੀਰਪਨ ਰਾਹ ਵਿਚ ਸਿਰਫ ਸਾਡੀ ਬੱਸ ਦਾ ਹੀ ਇੰਤਜਾਰ ਕਰ ਰਿਹਾ ਹੋਵੇ!
ਸਾਰੇ ਸਾਹ ਰੋਕੀ ਬੈਠੇ ਰਹੇ..
ਊਟੀ ਅੱਪੜਦਿਆਂ ਤੱਕ ਸਿਵਾਏ ਸੜਕ ਪਾਰ ਕਰਦੇ ਸ਼ੇਰਾਂ ਦੇ..ਹੋਰ ਕੁਝ ਵੀ ਨਾ ਮਿਲਿਆ!
ਕੰਡਕਟਰ ਨੂੰ ਪੁੱਛਿਆ..ਪਿਛਲੇ ਪੰਦਰਾਂ ਵਰ੍ਹਿਆਂ ਵਿਚ ਤੁਸੀਂ ਵੀਰਪਨ ਕਿੰਨੀ ਵਾਰ ਵੇਖਿਆ?
ਕਹਿੰਦਾ ਇੱਕ ਵਾਰ ਵੀ ਨਹੀਂ..
ਆਖਿਆ ਫੇਰ ਸਾਨੂੰ ਕਿਓਂ ਡਰਾ ਰਿਹਾ ਸੈਂਂ?
ਹਸ ਪਿਆ ਅਖ਼ੇ ਇਸ ਡਰ ਦਾ ਹੀ ਤੇ ਮੁੱਲ ਵੱਟਦੀ ਏ ਸਾਡੀ ਕੰਪਨੀ!

ਡਰ ਦੇ ਇਸ ਵਿਓਪਾਰ ਨੇ ਕਈਆਂ ਦੇ ਚੁੱਲ੍ਹੇ-ਚੌਂਕਿਆਂ ਤੇ ਰੌਣਕ ਬਣਾਈ ਰੱਖੀ ਏ..

ਅਮ੍ਰਿਤਸਰ ਤੋਂ ਪਠਾਨਕੋਟ ਵੱਲ ਨੂੰ ਜਾਂਦੀ ਆਖਰੀ ਪੈਸੇੰਜਰ ਟਰੇਨ..
ਬਾਰੀਆਂ ਵੀ ਬੰਦ ਕਰਵਾ ਦਿੱਤੀਆਂ ਜਾਂਦੀਆਂ ਸਨ..ਅਖ਼ੇ ਕੱਥੂਨੰਗਲ,ਜੈਂਤੀਪੂਰ ਬਟਾਲਾ ਖਾੜਕੂਆਂ ਦਾ ਇਲਾਕਾ ਏ..ਕਦੇ ਵੀ ਫਾਇਰਿੰਗ ਹੋ ਸਕਦੀ ਏ!

ਇੰਦਰਾ ਗਾਂਧੀ..
ਇੱਕੋ ਏਜੰਡਾ ਚੁਰਾਸੀ ਦੇ ਅਖੀਰ ਵਿਚ ਚੋਣਾਂ ਕਿੱਦਾਂ ਜਿੱਤਣੀਆਂ..
ਫੇਰ ਏਜੰਸੀਆਂ ਖੇਡ ਰਚਾਈ..ਸੰਨ ਤ੍ਰਿਆਸੀ ਦੇ ਅਕਤੂਬਰ ਮਹੀਨੇ ਢਿਲਵਾਂ ਲਾਗੇ ਛੇ ਹਿੰਦੂ ਵੀਰ ਬੱਸ ਵਿਚੋਂ ਕੱਢ ਕਤਲ ਕਰ ਦਿੱਤੇ!
ਤੀਰ ਵਾਲੇ ਅਤੇ ਹੋਰ ਸੁਹਿਰਦਾਂ ਨੇ ਬਥੇਰਾ ਆਖਿਆ ਕੇ ਸਿੱਖ ਨਿਰਦੋਸ਼ ਦਾ ਕਤਲ ਨਹੀਂ ਕਰ ਸਕਦਾ ਪਰ ਏਜੰਸੀਆਂ ਨੇ ਇੱਕ ਪਾਸੜ ਮੀਡੀਏ ਰਾਹੀ ਖੇਡ ਹੀ ਹੋਰ ਵਰਤਾ ਦਿੱਤੀ..!

ਬਿਆਸ ਦੇ ਐਨ ਕੰਢੇ ਤੇ ਵੱਸੇ ਪਿੰਡ ਭੇਟ-ਪੱਤਣ..
ਇਸ ਪਿੰਡ ਦੇ ਕਨੇਡਾ ਵੱਸਦੇ ਬਾਸ਼ਿੰਦੇ ਨੇ ਦਸਮ ਪਿਤਾ ਬਾਰੇ ਭੱਦੀਆਂ ਅਤੇ ਨਾ-ਸੁਣਨ ਯੋਗ ਟਿੱਪਣੀਆਂ ਕੀਤੀਆਂ..
ਪਲਾਨਿੰਗ ਸੀ ਕੇ ਜਦੋਂ ਲੋਕ ਦਵਾਲੇ ਹੋਣਗੇ ਤਾਂ ਆਪਣੇ ਆਪ ਨੂੰ ਡਰ ਦਰਸਾ ਕੇ ਪੱਕਿਆਂ ਹੋਣ ਵਿਚ ਮੱਦਤ ਮਿਲ ਜੂ..
ਇੰਡੀਆ ਬੈਠਾ ਪਰਿਵਾਰ ਸਫਾਈਆਂ ਦੇਈ ਜਾਂਦਾ..
ਅਖੇ ਦਿਮਾਗੀ ਤਵਾਜੁਨ ਵਿਗੜਿਆ..ਸਵਾਲ ਉੱਠਦਾ ਏ ਕੇ ਜਦੋਂ ਤਵਾਜੁਨ ਵਿਗੜਦਾ ਹੈ...

ਤਾਂ ਸਾਡਾ ਪਿਤਾ ਅਤੇ ਸਾਡੇ ਗ੍ਰੰਥ ਹੀ ਸ਼ਿਕਾਰ ਕਿਓਂ ਬਣਦੇ ਨੇ..!

ਦਿੱਲੀ ਧਰਨੇ ਵਿਚ ਲੋਕਲ ਨਿਆਣੇ..
ਅਸੀਂ ਚਾਹੁੰਦੇ ਹਾਂ ਕੇ ਪੰਜਾਬੋਂ ਆਏ ਇਹ ਲੋਕ ਸਦਾ ਲਈ ਇਥੇ ਹੀ ਰਹਿਣ..!
ਦਿੱਲੀ ਦੇ ਗਲਿਆਰਿਆਂ ਵਿਚ ਬੈਠੇ ਲਾਸ਼ਾਂ ਦੇ ਵਿਓਪਾਰੀ..ਏਨੇ ਦਿਨ ਹੋ ਗਏ..ਕੱਚ ਦਾ ਗਲਾਸ ਤੱਕ ਵੀ ਨਹੀਂ ਤੋੜਿਆਂ..ਸਖਤੀ ਕਿਸ ਬਹਾਨੇ ਕਰੀਏ?

ਕੋਲੋਂ ਲੰਘਦੀਆਂ ਨੌਜੁਆਨ ਕੁੜੀਆਂ..
ਕਾਸ਼ ਅਸੀਂ ਪੰਜਾਬ ਵਿਚ ਜੰਮੀਆਂ ਹੁੰਦੀਆਂ..
ਇਹ ਗੱਲ ਕਰਦੇ ਵੀ ਅੱਖਾਂ ਨੀਵੀਆਂ ਰੱਖਦੇ ਨੇ..ਭੁਲੇਖੇ ਦੂਰ ਹੋਏ..ਗਲਤਫਹਿਮੀਆਂ ਨਿੱਕਲ ਗਈਆਂ..ਅਖੇ ਉੜਤਾ ਪੰਜਾਬ..ਨਸ਼ੇ ਦੇ ਦਰਿਆ..ਚਰਿੱਤਰਹੀਣਤਾ ਦੀ ਜਿੱਲਣ..
ਕੁਝ ਵੀ ਤੇ ਨਹੀਂ ਸੀ ਅਸਲੀਅਤ ਵਿਚ..!

ਇੱਕ ਸਕਾਲਰ ਬੀਬੀ ਨੇ ਬੁਰੀ ਤਰਾਂ ਡਰਾਇਆ..
ਅਖੇ ਸਿੱਖੀ ਗਰਕ ਗਈ..ਨਪੁੰਸਕਤਾ ਪਸਰ ਗਈ..ਸੁਕਰਾਨੂੰ ਘਟ ਗਏ..ਅਗਲੀ ਨਸਲ ਭਈਆਂ ਦੀ ਹੋਵੇਗੀ..
ਪਰ ਇਹਨਾਂ ਤਾਂ ਕਈ ਕਵਿੰਟਲ ਭਾਰੀਆਂ ਰੋਕਾਂ ਇੰਝ ਦੂਰ ਕੀਤੀਆਂ ਕੇ ਦੁਨੀਆਂ ਮੂੰਹ ਵਿਚ ਉਂਗਲਾਂ ਪਾ ਪਾ ਵੇਖਦੀ ਰਹਿ ਗਈ!

ਹਾਥੀ ਦੇ ਮੱਥੇ ਤੇ ਜੜੀ ਲੋਹੇ ਦੀ ਮੋਟੀ ਚਾਦਰ ਬਚਿੱਤਰ ਸਿੰਘ ਨਾਮ ਦਾ ਆਮ ਜਿਹਾ ਮਨੁੱਖ ਆਪਣੀ ਨਾਗਣੀ ਨਾਲ ਕਿੱਦਾਂ ਪਾੜ ਸਕਦਾ..?
ਤੀਰ ਵਾਲਾ ਇੰਝ ਦੇ ਕਿੰਤੂ ਪ੍ਰੰਤੂ ਕਰਨ ਵਾਲੇ ਨੂੰ ਅਕਸਰ ਆਖਿਆ ਕਰਦਾ ਸੀ ਭਾਈ ਤੂੰ ਅਜੇ ਤੱਕ ਸਿਰਫ ਹਾਥੀ ਹੀ ਵੇਖਿਆ..ਬਚਿੱਤਰ ਸਿੰਘ ਨਹੀਂ!

ਅਖੀਰ ਵਿਚ ਉਸ ਦੀ ਸਿਫਤ ਸਲਾਹ ਵਿਚ ਮਨਪ੍ਰੀਤ ਵੱਲੋਂ ਆਖੀਆਂ ਕੁਝ ਸਤਰਾਂ..
ਵੈਰਾਗ ਦੇ ਪਰਬਤ ਤੇ..ਤੇਰੇ ਨਾਮ ਦੀ ਵੱਗਦੀ ਹਵਾ..ਤੇਰੀ ਬੁੱਕਲ ਵਿੱਚ ਬਾਬਾ..ਮੇਰੇ ਨਿੱਕਲ ਜਾਵਣ ਸਾਹ
ਤੂੰ ਸਾਨੂੰ ਦਿਸਦਾ ਨਹੀਂ…ਤੇ ਤੂੰ ਸਭ ਨੂੰ ਵੇਖ ਰਿਹਾ….ਵੈਰਾਗ ਦੇ ਪਰਬਤ ਤੇ….ਤੇਰੇ ਨਾਮ ਦੀ ਵੱਗਦੀ ਹਵਾ…”
ਕਾਸ਼ ਵੈਰਾਗ ਦੇ ਇਸ ਪਰਬਤ ਵੱਲੋਂ ਆਉਂਦੀ ਇਹ ਤਲਿੱਸਮੀਂ ਹਵਾ ਹਰ ਦੁਖੀ ਹਿਰਦੇ ਨੂੰ ਇੰਝ ਹੀ ਤਰੋ ਤਾਜਾ ਕਰਦੀ ਰਹੇ..ਤੇ ਅਸੀਂ ਚੜ੍ਹਦੀ ਕਲਾ ਦੇ ਹੋਕੇ ਦਿੰਦੇ ਰਹੀਏ!

ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਪੰਜਾਬ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)