ਦੱਸਦੇ ਇੱਕ ਰਿਸੈਪਸ਼ਨ ਪਾਰਟੀ ਵਿਚ ਇੱਕ ਬਜ਼ੁਰਗ ਸਟੇਜ ਤੇ ਚੜ ਮੁੰਡੇ ਕੁੜੀ ਨੂੰ ਪਿਆਰ ਦੇ ਕੇ ਥੱਲੇ ਉੱਤਰਨ ਹੀ ਲੱਗੇ ਸਨ ਕੇ ਮੁੰਡੇ ਦੇ ਬਾਪ ਨੇ ਬਾਹੋਂ ਫੜ ਮੁੜ ਉੱਤੇ ਚਾੜ ਲਿਆ..
ਆਖਣ ਲੱਗੇ ਕੇ ਸੁਭਾਗ ਜੋੜੀ ਨਵਾਂ ਜੀਵਨ ਸ਼ੁਰੂ ਕਰਨ ਜਾ ਰਹੀ ਏ..ਕੋਈ ਜਿੰਦਗੀ ਦੇ ਤਜੁਰਬੇ ਵਿਚੋਂ ਅਨਮੋਲ ਮੋਤੀ ਕੱਢ ਇਹਨਾਂ ਨੂੰ ਕੋਈ ਵਡਮੁੱਲਾ ਜੀਵਨ ਤੱਤ ਹੀ ਦਿੰਦੇ ਜਾਵੋ!
ਬਜ਼ੁਰਗ ਥੋੜਾ ਮੁਸਕੁਰਾਏ..ਮੁੜ ਬੋਝੇ ਵਿਚੋਂ ਹਜਾਰ ਦਾ ਨੋਟ ਕੱਢ ਮੁੰਡੇ ਨੂੰ ਫੜਾਇਆ ਤੇ ਆਖਣ ਲੱਗੇ ਕੇ ਹੁਣ ਏਨੂੰ ਤੋੜ ਮਰੋੜ ਕੇ ਕੂੜੇ ਦਾਨ ਵਿਚ ਸਿੱਟ ਦੇ..
ਚਾਰੇ ਪਾਸੇ ਚੁੱਪੀ ਛਾ ਗਈ..ਮੁੰਡਾ ਕਦੇ ਨੋਟ ਵੱਲ ਤੇ ਕਦੀ ਆਪਣੇ ਬਾਪ ਵੱਲ ਦੇਖੀ ਜਾ ਰਿਹਾ ਸੀ ਕੇ ਕੀ ਕਰਾਂ..
ਫੇਰ ਹੌਲੀ ਜਿਹੀ ਆਖਣ ਲੱਗਾ ਬਜ਼ੁਰਗੋ ਇਸ ਨੋਟ ਦੀ ਤੇ ਸਾਡੇ ਘਰ ਲਕਸ਼ਮੀ ਮੰਨ ਕੇ ਦਿਨੇ ਰਾਤ ਪੂਜਾ ਹੁੰਦੀ ਏ..ਇਸਨੂੰ ਕੁੜੇ ਦਾਨ ਵਿਚ ਕਿੱਦਾਂ ਸੁੱਟ ਸਕਦਾ..?
ਆਖਣ ਲੱਗੇ ਕੇ ਬਰਖ਼ੁਰਦਾਰ ਕਾਗਜ ਦੀ ਲਕਸ਼ਮੀ ਦਾ ਤੇ ਏਨਾ ਸਨਮਾਨ ਕਰਦਾ ਏਂ ਪਰ ਅੱਜ ਹੱਡ-ਮਾਸ ਦੀ ਬਣੀ ਆਪਣੇ ਲੜ ਲੱਗੀ ਇਸ ਅਸਲ ਲਕਸ਼ਮੀ ਨੂੰ ਇੱਜਤ ਮਾਣ ਕਿੱਦਾਂ ਦੇਣਾ..ਇਹ ਸ਼ਾਇਦ ਤੈਨੂੰ ਦੱਸਣ ਦੀ ਲੋੜ ਨਹੀਂ”
ਦੋਸਤੋ ਇਹ ਤਾਂ ਸੀ ਭਲੇ ਵੇਲਿਆਂ ਵਿਚ ਵਾਪਰੀ ਠੰਡੀ ਵਾ ਦੇ ਬੁੱਲੇ ਵਰਗੀ ਇੱਕ ਘਟਨਾ ਦਾ ਵੇਰਵਾ..
ਪਰ ਆਓ ਅਜੋਕੀਆਂ ਤਲਖ਼ ਹਕੀਕਤਾਂ ਵੱਲ ਮੁਹਾਰ ਮੋੜੀਏ..
ਪਦਾਰਥਵਾਦ ਦੀ ਬੇਰਹਿਮ ਹਨੇਰੀ ਵਿਚ ਕਾਰੋਬਾਰਾਂ ਅਤੇ ਨਫ਼ੇ ਨੁਕਸਾਨ ਦੀ ਤੱਕੜੀ ਵਿਚ ਤੁਲਦੇ ਇਹਨਾਂ ਨਾਜ਼ੁਕ ਰਿਸ਼ਤਿਆਂ ਵਿਚ ਪੈਸੇ ਦਾ ਬੋਲਬਾਲਾ ਏਨਾ ਭਾਰੀ ਹੋ ਗਿਆ ਕੇ ਸ਼ਰੇਆਮ ਲੱਗਦੀ ਬੋਲੀ ਵਿਚ ਕਦੇ ਇੱਕ ਧਿਰ ਜੁੰਮੇਵਾਰ ਹੁੰਦੀ ਤੇ ਕਦੀ ਦੂਜੀ..!
ਏਦਾਂ ਹੀ ਕਨੇਡਾ ਤੋਂ ਵਾਪਿਸ...
ਗਏ ਦੀ ਬੋਲੀ ਲੱਗ ਗਈ..ਫੇਰ ਪਿਆਰ ਮੁਹੱਬਤ ਵਿਚਾਰਿਕ ਸਾਂਝ ਨੂੰ ਮੱਖਣ ਵਾਂਙ ਲਾਂਹਬੇ ਕਰ ਉਚੀ ਬੋਲੀ ਵਾਲੇ ਨਾਲ ਵਿਆਹ ਹੋ ਗਿਆ ਤੇ ਫੇਰ ਸਾਲ ਬਾਅਦ ਤਲਾਕ..!
ਬਰਫ਼ਾਂ ਦੇ ਮੁਲਖਾਂ ਵਿਚ ਆ ਗਈ ਇੱਕ ਅਲੂਣੀ ਜਿਹੀ ਕੁੜੀ ਦਾ ਦਾਸਤਾਨ ਸੁਣਾਉਂਦਾ ਹਾਂ..ਸ਼ਾਇਦ ਚਾਰ ਮਹੀਨੇ ਤੋਂ ਪ੍ਰੇਗਨੈਂਟ ਵੀ ਸੀ ਤਾਂ ਵੀ ਫੈਕਟਰੀ ਵਿਚ ਕੰਮ ਕਰਿਆ ਕਰਦੀ..ਪਰ ਤਨਖਾਹ ਦਾ ਚੈਕ ਸਿੱਧਾ ਨਾਲਦੇ ਦੇ ਅਕਾਊਂਟ ਵਿਚ ਆਇਆ ਕਰਦਾ..
ਬੜੀ ਦੁਖੀ..ਸ਼ਾਇਦ ਆਪਣੇ ਨਿੱਕੇ ਭੈਣ ਭਰਾਵਾਂ ਖਾਤਿਰ ਕਨੇਡਾ ਦਾ ਅੱਕ ਚਬਿਆ ਸੀ..ਸ਼ਾਇਦ ਆਪਣੀ ਗਰਜ ਵੀ ਹੋਵੇ..ਸਹੁੰ ਨਹੀਂ ਖਾ ਸਕਦਾ..ਪਰ ਏਨਾ ਜਰੂਰ ਸੀ ਕੇ ਸ਼ਕਲਾਂ ਸੂਰਤਾਂ,ਉਮਰਾਂ ਦੇ ਵੱਡੇ ਫਰਕ ਅਤੇ ਵਿਦਿਅਕ ਅਸਾਵੇਂ ਪਣ ਨੂੰ ਨਜਰਅੰਦਾਜ ਕਰਕੇ ਮਗਰੋਂ ਹੋਏ ਇੱਕ ਵੱਡੇ ਲੈਣ ਦੇ ਸਮਝੌਤੇ ਅਧੀਨ ਹੀ ਇਹ ਵਿਆਹ ਦਾ ਕਾਰਜ ਨੇਪਰੇ ਚੜਿਆ ਸੀ ਤੇ ਕੁੜੀ ਨੂੰ ਇਹ ਸਭ ਕੁਝ ਓਸੇ ਲੈਣ ਦੇਣ ਦੀਆਂ ਬਾਕੀ ਦੀਆਂ ਕਿਸ਼ਤਾਂ ਮੋੜਨ ਦੇ ਚੱਕਰ ਵਿਚ ਹੀ ਕਰਨਾ ਪੈ ਰਿਹਾ ਸੀ..
ਦੋਸਤੋ ਇਥੇ ਮਚੀ ਭੱਜ ਦੌੜ ਵਿਚ ਜੇ ਕੋਈ ਕਿਸੇ ਨੂੰ ਦੋ ਘੜੀਆਂ ਰੋਣ ਲਈ ਆਪਣਾ ਮੋਢਾ ਵੀ ਆਫਰ ਕਰਦਾ ਏ ਤਾਂ ਉਸਦੇ ਵੀ ਪੈਸੇ ਵਸੂਲ ਲਏ ਜਾਂਦੇ ਨੇ..
ਕਿਤੇ ਪੜਿਆ ਸੀ ਕੇ ਇੱਕੀਵੀਂ ਸਦੀ ਦੇ ਅਜੋਕੇ ਸਭਿਅਕ ਆਖੇ ਜਾਂਦੇ ਸਮਾਜ ਵਿਚ ਕੁਝ ਬਲਾਤਕਾਰ ਮਾਪਿਆਂ ਦੀ ਮਰਜੀ ਅਤੇ ਖੁਦ ਦੀ ਸਹਿਮਤੀ ਨਾਲ ਵੀ ਹੁੰਦੇ ਨੇ..!
ਖਿਮਾਂ ਦਾ ਜਾਚਕ ਹਾਂ..ਗੱਲ ਕਿਧਰੋਂ ਤੁਰੀ ਕਿੱਧਰ ਅੱਪੜ ਗਈ
ਹਰਪ੍ਰੀਤ ਸਿੰਘ ਜਵੰਦਾ