More Punjabi Kahaniya  Posts
ਵੇਲਾ ਹੋਇਆ ਟੱਲ ਖੜਕਿਆ


ਸ੍ਰ ਜਸਵੰਤ ਸਿੰਘ ਖਾਲੜਾ ਕਿਸੇ ਕੰਮ ਤੁਰਨ ਲੱਗਾ ਤਾਂ ਗੇਟ ਤੋਂ ਹੀ ਵਾਪਿਸ ਪਰਤ ਆਇਆ..
ਨਾਲਦੀ ਨੇ ਸੋਚਿਆ ਕੋਈ ਚੀਜ ਭੁੱਲ ਗਏ ਹੋਣੇ..!
ਪਰ ਕੋਲ ਆ ਕੇ ਪੁੱਛਣ ਲੱਗੇ..”ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚੇ ਪਾਲ ਲਵੇਂਗੀ”?
ਅਜੀਬ ਜਿਹਾ ਸਵਾਲ ਸੁਣ ਆਖਣ ਲੱਗੀ ਕੇ ਅੱਗੇ ਵੀ ਤੇ ਉਸ ਵਾਹਿਗੁਰੂ ਦੇ ਆਸਰੇ ਪਲ ਹੀ ਰਹੇ ਨੇ ਪਰ ਅੱਜ ਇੰਝ ਦੀਆਂ ਗੱਲਾਂ ਕਿਓਂ?
ਇਸਤੋਂ ਕੁਝ ਦਿਨ ਮਗਰੋਂ ਹੀ ਬਾਹਰ ਕਾਰ ਧੋਂਦਿਆਂ ਨੂੰ ਚੁੱਕ ਲਿਆ ਗਿਆ ਤੇ ਬਾਕੀ ਦੀ ਕਹਾਣੀ ਕਿਸੇ ਤੋਂ ਲੁਕੀ ਛਿਪੀ ਨਹੀਂ!
ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਦੱਸਦਾ ਕੇ ਤਿੰਨ ਜੂਨ ਨੂੰ ਜਦੋਂ ਆਖਰੀ ਮੁਲਾਕਾਤ ਹੋਈ ਤਾਂ ਕਾਫੀ ਖੁੱਲ ਕੇ ਵਿਚਾਰਾਂ ਹੋਈਆਂ..
ਅੱਗੇ ਪਿੱਛੇ ਹਮੇਸ਼ਾਂ ਕਾਹਲੀ ਕਾਹਲੀ ਵਿਚ ਕਦੀ ਦਸ ਮਿੰਟ ਤੇ ਕਦੇ ਪੰਦਰਾਂ..!
ਪਰ ਉਸ ਦਿਨ ਘੰਟਿਆਂ ਬੱਧੀ ਸਮਝਾਉਂਦੇ ਰਹੇ..ਆਹ ਕੰਮ ਇੰਝ ਕਰਨਾ..ਫਲਾਣੇ ਦੇ ਇਨੇ ਦੇਣੇ..ਬੱਚਿਆਂ ਦੀ ਪੜਾਈ..ਭਵਿੱਖ ਦੀ ਅਗਵਾਈ ਏਦਾਂ ਕਰਨੀ..ਵਗੈਰਾ ਵਗੈਰਾ!
ਨਾਲਦੀ ਸਿੰਘਣੀ ਉਸ ਵੇਲੇ ਪੰਜ ਮਹੀਨੇ ਪੇਟ ਤੋਂ ਸੀ..
ਥੋੜੀ ਫ਼ਿਕਰਮੰਦ ਹੋਈ..ਪੁੱਛਿਆ ਕੀ ਗੱਲ ਅੱਜ ਏਦਾਂ ਦੀਆਂ ਗੱਲਾਂ ਕਿਓਂ..ਤੁਸੀਂ ਵੀ ਤੇ ਸਾਡੇ ਨਾਲ ਹੀ ਓ!
ਆਖਣ ਲੱਗੇ ਨਹੀਂ ਅਸੀਂ ਬੱਸ ਅਖੀਰੀ ਦਮ ਤੱਕ ਇਥੇ ਹੀ ਰਹਿਣਾ..!
ਫੇਰ ਬੋਲ ਪੁਗਾ ਵੀ ਗਏ ਕਿਓੰਕੇ ਦੁਨਿਆਵੀ ਲਾਲਚ ਲੋਭ ਮੋਹ ਅਤੇ ਹੋਰ ਖਿੱਚਾਂ ਇੱਕ ਪਾਸੇ ਰੱਖ ਨਿਸ਼ਾਨਾ ਇੱਕਦਮ ਕਲੀਅਰ ਸੀ..!
ਦੋਸਤੋ ਆਮ ਬੰਦੇ ਲਈ ਉਸਦਾ ਪਰਿਵਾਰ ਬਾਲ ਬੱਚੇ ਸਗੇ ਸਬੰਦੀ ਅਤੇ ਸੁਖ ਸਹੂਲਤਾਂ ਹੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੇ ਨੇ..ਵੱਡੇ ਤੋਂ ਵੱਡੇ ਸੂਰਬੀਰ ਵੀ ਔਲਾਦ ਦੇ ਨਾਮ ਤੇ ਮੋਮ ਵਾਂਙ ਨਰਮ ਪੈ ਜਾਂਦੇ..ਸਿਰ ਸੁੱਟ ਕੇ ਸ਼ਰਤਾਂ ਮੰਨਣ ਲਈ ਤਿਆਰ ਹੋ ਜਾਂਦੇ!
ਨੌਂ ਜੂਨ ਸਤਾਰਾਂ ਸੌ ਸੋਲਾਂ..
ਦਿੱਲੀ ਮਜਨੂੰ ਕਾ ਟੀਲਾ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਜਦੋਂ ਸਾਰਾ ਸਰੀਰ ਜਮੂਰਾਂ ਨਾਲ ਚਰੂੰਢਣ ਮਗਰੋਂ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਫਰੁਖਸੀਅਰ ਨੇ ਹੁਕਮ ਦਿੱਤਾ ਇਸਦਾ ਚਾਰ ਸਾਲ ਦਾ ਪੁੱਤਰ ਇਸਦੀ ਚੌਂਕੜੀ ਵਿੱਚ ਬਿਠਾ ਦਿੱਤਾ ਜਾਵੇ!
ਖੰਜਰ ਫੜਾਉਂਦਿਆਂ ਹੁਕਮ ਕੀਤਾ ਕੇ ਹੁਣ ਆਪਣੇ ਪੁੱਤਰ ਦਾ ਸੀਨਾ ਚਾਕ ਕਰਕੇ ਇਸਦਾ ਦਿਲ ਬਾਹਰ ਕੱਢ..!
ਸਿਦਕ ਦਾ ਮੁੱਜਸਮਾਂ ਅੱਗੋਂ ਹੱਸ ਪਿਆ ਅਖ਼ੇ ਫਰੁਖਸੀਅਰ ਇਹ ਤੇ ਮੇਰਾ ਖੁਦ ਆਪਣਾ ਪੁੱਤਰ ਏ..ਜੇ ਕਰ ਮੇਰੀ ਗੋਦੀ ਵਿਚ ਇਸ ਵੇਲੇ ਤੇਰਾ ਪੁੱਤਰ ਵੀ ਹੁੰਦਾ ਤਾਂ ਵੀ ਕਦੇ ਇੰਝ ਨਾ ਕਰਦਾ..ਸਿੱਖ ਦਾ ਕਿਰਦਾਰ..ਸਿਦਕ ਅਤੇ ਹੋਂਸਲਾ!
ਜਾਬਰ ਨੂੰ ਖਾਲਸੇ ਦੇ ਹੱਥ ਵਿਚ ਫੜੇ ਹਥਿਆਰ ਨਹੀਂ ਸਗੋਂ ਡਾਹਢੀ ਔਖੀ ਘੜੀ ਵਿੱਚ ਵੀ ਚੇਹਰੇ ਤੇ ਆਏ ਸੁਕੂਨ ਸਿਦਕ ਅਤੇ ਚੜ੍ਹਦੀ ਕਲਾ ਦੇ ਭਾਵ ਥਰ ਥਰ ਕੰਬਾਉਂਦੇ ਨੇ..!
ਦੱਸਦੇ ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਫਰੁਖਸੀਅਰ ਅਕਸਰ ਹੀ ਅੱਧੀ ਰਾਤ ਉੱਠ ਪਿਆ ਕਰਦਾ..
ਫੇਰ ਉਸਨੇ ਦਿੱਲੀ ਦੇ ਸਾਰੇ ਕੁੱਤੇ ਮਰਵਾ ਦਿੱਤੇ..ਖੋਤੇ ਕਤਲ ਕਰਵਾ ਦਿੱਤੇ..ਅਖ਼ੇ ਇਹ ਭੌਂਕਦੇ ਨੇ ਤਾਂ ਇੰਝ ਲੱਗਦਾ ਸਿੰਘ ਚੜਕੇ ਆ ਗਏ..ਖੋਤਿਆਂ ਦੀਆਂ ਖੁਰੀਆਂ ਟਾਪਾਂ ਦੀ ਅਵਾਜ ਵਿਚੋਂ ਮੈਨੂੰ ਖਾਲਸਾਈ ਫੌਜ ਦਾ ਝਲਕਾਰਾ ਪੈਂਦਾ!
ਸੁਬਰਾਮਨੀਅਮ ਸੁਆਮੀ ਲਿਖਦਾ ਏ ਕੇ ਤਿੰਨ ਜੂਨ ਤੋਂ ਪਹਿਲਾਂ ਇੰਦਰਾ ਗਾਂਧੀ ਆਖਣ ਲੱਗੀ ਕੇ ਹੁਣ...

ਫੌਜ ਭੇਜਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ..!
ਸਲਾਹ ਦਿੱਤੀ ਮੈਡਮ ਇਹ ਗਲਤੀ ਨਾ ਕਰੀਂ..ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਣੀਆਂ..
ਫੇਰ ਅਗਸਤ ਮਹੀਨੇ ਬੁਰੀ ਤਰਾਂ ਡਰੀ ਹੋਈ ਨੇ ਪਾਰਲੀਮੈਂਟ ਦੀਆਂ ਪੌੜੀਆਂ ਵਿੱਚ ਇੱਕ ਵਾਰ ਫੇਰ ਖਾਲਿਆਰ ਲਿਆ..
ਅਖ਼ੇ ਹੁਣ ਮੈਂ ਕੀ ਕਰਾਂ..ਮੈਥੋਂ ਗਲਤੀ ਹੋ ਗਈ ਏ?
ਮੈਂ ਆਖਿਆ ਬੱਸ ਹੁਣ ਇੰਤਜਾਰ ਕਰ!
ਜਦੋਂ ਉਹ ਬੇਹੱਦ ਘਬਰਾਈ ਹੁੰਦੀ ਤਾਂ ਅਕਸਰ ਕਸ਼ਮੀਰ ਇੱਕ ਦਰਗਾਹ ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ..
ਛੱਬੀ ਅਕਤੂਬਰ ਨੂੰ ਓਥੇ ਗਈ ਤਾਂ ਪ੍ਰਸ਼ਾਦ ਹੱਥੋਂ ਥੱਲੇ ਜਾ ਪਿਆ..
ਫੇਰ ਇੱਕ ਮੰਦਿਰ ਵਿੱਚ ਗਈ ਤਾਂ ਇਹੋ ਗੱਲ ਓਥੇ ਹੋਈ..ਚੇਹਰਾ ਫਿੱਕਾ ਪੈ ਗਿਆ..ਅਖ਼ੇ ਕੁਛ ਹੋਣੇ ਵਾਲਾ ਹੈ..ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ..!
ਨਿੱਜੀ ਸਹਾਇਕ ਮੱਖਣ ਲਾਲ ਫੋਤੇਦਾਰ ਆਖਦਾ ਕਾਰ ਵਿੱਚ ਬੈਠ ਆਖਣ ਲੱਗੀ ਫੋਤੇਦਾਰ ਜੀ ਅਗਰ ਮੁਝੇ ਕੁਝ ਹੋ ਗਿਆ ਤੋਂ ਪ੍ਰਿਅੰਕਾ ਕੋ ਮੇਰਾ ਉਤਰਾਧਿਕਾਰੀ ਸਮਝ ਲੇਣਾ!
ਜੇ ਜੀ ਨਿਊਜ਼ ਵਾਲਿਆਂ ਨੂੰ ਨਿਸ਼ਾਨ ਸਾਬ ਤੋਂ ਐਲਰਜੀ ਹੈ ਤਾਂ ਆਖੋ ਇਹ ਓਹੀ ਨਿਸ਼ਾਨ ਸਾਬ ਹੈ ਜਿਹੜਾ ਚਾਈਨਾ ਬਾਡਰ ਵੱਲ ਨੂੰ ਜਾਂਦੀ ਸਿੱਖ ਫੌਜ ਦੇ ਟਰੱਕਾਂ ਮੂਹਰੇ ਲਗਿਆ ਹੁੰਦਾ..!
ਜੇ ਓਹਨਾ ਨੂੰ “ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ” ਦੇ ਜੈਕਾਰੇ ਤੋਂ ਸਹਿਮ ਆਉਂਦਾ ਏ ਤਾਂ ਆਖੋ ਇਹ ਓਹੀ ਜੈਕਾਰਾ ਹੈ ਜਿਸਦੇ ਆਸਰੇ ਸਰਹੱਦ ਤੇ ਗੋਲੀਆਂ ਅਸਲਾ ਮੁੱਕਣ ਮਗਰੋਂ ਕੱਲਾ ਸਿੱਖ ਫੌਜੀ ਸੈਂਕੜਿਆਂ ਨਾਲ ਨਿਹੱਥਾ ਹੀ ਭਿੜ ਜਾਇਆ ਕਰਦਾ ਸੀ..!
ਜੇ ਘੋੜਿਆਂ ਦੀਆਂ ਟਾਪਾਂ ਅਤੇ ਨੀਲੇ ਬਾਣੇ ਓਹਨਾ ਦੀਆਂ ਨੀਂਦਾਂ ਹਰਾਮ ਕਰਦੇ ਨੇ ਤਾਂ ਦਲੀਲ ਦਿਓ ਕੇ ਇਹ ਓਹੀ ਟਾਪਾਂ ਨੇ ਜਿਹਨਾਂ ਦੀਆਂ ਅਵਾਜ਼ਾਂ ਸੁਣ ਹਿੰਦੁਸਤਾਨ ਦੀਆਂ ਹਜਾਰਾਂ ਬਹੁ ਬੇਟੀਆਂ ਨੂੰ ਗਜਨੀ ਦੇ ਬਜਾਰਾਂ ਵਿੱਚ ਵੇਚਣ ਲਈ ਧੱਕੇ ਨਾਲ ਲਈ ਜਾਂਦੀ ਅਬਦਾਲੀ ਦੀ ਤਾਕਤਵਰ ਫੌਜ ਵਿੱਚ ਖਲਬਲੀ ਮੱਚ ਜਾਇਆ ਕਰਦੀ ਸੀ!
ਸੂਬੇ ਸਰਹਿੰਦ ਦੇ ਕਚਹਿਰੀ ਵਿੱਚ ਵੀ ਪਹਿਲੀ ਸ਼ਰਤ ਇਹੋ ਸੀ..ਸਿੱਖੀ ਛੱਡ ਮੁਸਲਮਾਨ ਹੋ ਜਾਵੋ..
ਮੂੰਹ ਮੰਗਿਆਂ ਇਨਾਮ..ਜਾਇਦਾਤ..ਹੀਰੇ ਜਵਾਹਰਾਤ..ਤਖਤੋ ਤਾਜ..ਅਨੇਕਾਂ ਹੂਰ ਪਰੀਆਂ ਤੁਹਾਡੇ ਕਦਮਾਂ ਵਿੱਚ ਵਿਛਾ ਦਿੱਤੀਆਂ ਜਾਣਗੀਆਂ..!
ਪਰ ਦਸਮ ਪਿਤਾ ਦੀਆਂ ਚੰਡੀਆਂ ਹੋਈਆਂ ਜਿਉਂਦੀਆਂ ਤੇਗਾਂ ਨੇ ਫੇਰ ਜਿਹੜਾ ਰਾਹ ਚੁਣਿਆ..ਸ਼ਾਇਦ ਓਸੇ ਦੇ ਆਸਰੇ ਹੀ ਅੱਜ ਸਿੱਖੀ ਲਲਕਾਰੇ ਮਾਰਦੀ ਹੋਈ ਸਾਰੀ ਦੁਨੀਆਂ ਵਿੱਚ ਇਹ ਗਾਉਂਦੀ ਹੋਈ ਤੁਰੀ ਫਿਰਦੀ ਨਜਰ ਆਉਂਦੀ ਆ ਜਾਂਦੀ ਏ ਕੇ..”ਵੇਲਾ ਹੋਇਆ ਟੱਲ ਖੜਕਿਆ..ਮਿਟਗੇ ਨਾ ਸਿਰਨਾਵੇਂ..ਹਰ ਸ਼ੈ ਵਿਚੋਂ ਨਜ਼ਰੀਂ ਆਏ ਗੋਬਿੰਦ ਕੇ ਪਰਛਾਵੇਂ..”
ਵਾਹਿਗੁਰੂ ਦੀ ਮੇਹਰ ਵਰਤੇ..ਹਰ ਸਿੱਖ ਨੂੰ ਗੋਬਿੰਦ ਦੇ ਇਹ ਪਰਛਾਵੇਂ ਦਿਸਣੇ ਕਦੇ ਵੀ ਬੰਦ ਨਾ ਹੋਵਣ..
ਕਿਓੰਕੇ ਜਿਸ ਦਿਨ ਇਹ ਦਿਸਣੋਂ ਹਟ ਗਏ ਉਸ ਦਿਨ ਅਸੀਂ ਬਿਨਾ ਨੀਂਹ ਤੋਂ ਬਣਿਆ ਹੋਇਆ ਐਸਾ ਮਹਿਲ ਹੋ ਜਾਵਾਂਗੇ ਜਿਸ ਵਿੱਚ ਹਵਾ ਦਾ ਇੱਕ ਨਿੱਕਾ ਜਿੰਨਾ ਥਪੇੜਾ ਸਹਿਣ ਦੀ ਸ਼ਕਤੀ ਵੀ ਜਾਂਦੀ ਰਹਿਣੀ ਏ!
(ਫੋਟੋ ਧੰਨਵਾਦ ਸਾਹਿਤ..ਵੀਰ ਭੁਪਿੰਦਰ ਸਿੰਘ ਬਰਗਾੜੀ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)