More Punjabi Kahaniya  Posts
ਚਰਿੱਤਰਹੀਣ ਭਾਗ- ਤੀਸਰਾ


(ਬਿਖਰਦੇ ਅਹਿਸਾਸ)
(ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਤੇ ਹਰਮਨ ਦਾ ਵਿਆਹ ਹੋ ਚੁੱਕਿਆ ਸੀ, ਸਿਮਰਨ ਆਪਣੇ ਸਹੁਰੇ ਘਰ ਆ ਗਈ ਸੀ। ਰਾਤ ਨੂੰ ਹਰਮਨ ਦੇ ਮਿੱਠੇ ਸੁਪਨਿਆਂ ਵਿੱਚ ਗਵਾਚੀ ਹੋਈ ਸੌਂ ਗਈ ਸੀ। ਹੁਣ ਅੱਗੇ ਪੜੋ,,,,)
#gurkaurpreet
ਦਿਨ ਦੀ ਬਹੁਤ ਜ਼ਿਆਦਾ ਥੱਕੀ ਹੋਣ ਕਰਕੇ ਮੈਨੂੰ ਬਹੁਤ ਗੂੜੀ ਨੀਂਦ ਆਈ ਸੀ, ਸਵੇਰੇ ਭੂਆ ਜੀ ਉਠਾਉਂਦੇ ਰਹੇ, ਬੜੀ ਮੁਸ਼ਕਿਲ ਅੱਖ ਖੁੱਲੀ ਸੀ। ਇੱਕ ਵਾਰ ਤਾਂ ਇੰਝ ਲੱਗਾ ਕਿ ਮਾਂ ਨੂੰ ਐਨੀ ਸਵੇਰ ਕੀ ਹੋ ਗਿਆ ਕਿਉਂ ਉੱਠਣ ਲਈ ਆਵਾਜ਼ਾਂ ਮਾਰੀ ਜਾ ਰਹੀ ਆ, ਫਿਰ ਇੱਕਦਮ ਖਿਆਲ ਆਇਆ ਕਿ ਮੈਂ ਤਾਂ ਆਪਣੇ ਸਹੁਰੇ ਘਰ ਹਾਂ, ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਫਿਰ ਧਿਆਨ ਆਇਆ ਕਿ ਅੱਜ ਮੈਂ ਆਪਣੇ ਪੇਕੇ ਘਰ ਫੇਰਾ ਪਾਉਣ ਜਾਣਾ, ਮੰਮੀ-ਡੈਡੀ ਨੂੰ ਮਿਲਣ ਦਾ ਚਾਅ ਜਿਹਾ ਚੜ ਗਿਆ। ਮੈਂ ਨਹਾ-ਧੋ ਤਿਆਰ ਹੋ ਕੇ ਬਾਹਰ ਆ ਗਈ। ਹਰਮਨ ਮੈਨੂੰ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੇ। ਬਾਕੀ ਪਰਿਵਾਰ ਵੀ ਤਿਆਰ ਹੋ ਰਿਹਾ ਸੀ, ਹਾਲੇ ਕਾਫ਼ੀ ਰਿਸ਼ਤੇਦਾਰ ਘਰ ਹੀ ਸਨ। #gurkaurpreet ਕਈ ਰਿਸ਼ਤੇਦਾਰ ਜਾਣ ਲਈ ਵੀ ਕਾਹਲੇ ਪਏ ਹੋਏ ਸੀ, ਹਰਮਨ ਦੀ ਮੰਮੀ ਉਹਨਾਂ ਲਈ ਮਿਠਾਈ ਵਗੈਰਾ ਪਾ ਰਹੇ ਸੀ, ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ, ਕੀਹਨੂੰ ਬੁਲਾਵਾਂ, ਕੀਹਦੇ ਨਾਲ ਗੱਲ ਕਰਾਂ। ਇਸ ਸਮੇਂ ਮੈਨੂੰ ਆਪਣੀ ਨਿੱਕੀ ਭੈਣ ਮਨਪ੍ਰੀਤ ਦੀ ਬਹੁਤ ਯਾਦ ਆ ਰਹੀ ਸੀ। ਉਹ ਮੈਨੂੰ ਕਦੀ ਕੱਲਿਆਂ ਬੈਠਣ ਹੀ ਨਹੀਂ ਸੀ ਦਿੰਦੀ, ਸਾਰਾ ਦਿਨ ਬੋਲਦੀ ਰਹਿੰਦੀ, ਕਈ ਵਾਰ ਕਹਿ ਕੇ ਚੁੱਪ ਕਰਵਾਉਣਾ ਪੈਂਦਾ ਕਿ “ਬੱਸ ਕਰ ਹੁਣ ਮਨਪ੍ਰੀਤ, ਕਿਸੇ ਘੜੀ ਮੂੰਹ ਬੰਦ ਵੀ ਕਰ ਲਿਆ ਕਰ, ਸਿਰ ਦੁਖਣ ਲਾ ਦਿੰਨੀ ਆ ਤੂੰ”, ਉਹ ਅੱਗੋਂ ਹਮੇਸ਼ਾ ਇਹੋ ਆਖਦੀ, ” ਦੀਦੀ ਸਹੁਰੇ ਜਾਏਂਗੀ ਨਾ ਤਾਂ ਸਭ ਤੋਂ ਜਿਆਦਾ ਮੈਨੂੰ ਹੀ ਯਾਦ ਕਰੇਂਗੀ”, ਸੱਚਮੁੱਚ ਅੱਜ ਸਭ ਤੋਂ ਜਿਆਦਾ ਉਸੇ ਦੀ ਯਾਦ ਆ ਰਹੀ ਸੀ। #gurkaurpreet
ਜਦੋਂ ਸਭ ਤਿਆਰ ਹੋ ਗਏ ਸੀ, ਉਦੋਂ ਮੈਂ ਹਰਮਨ ਨੂੰ ਅੰਦਰ ਆਉਂਦੇ ਦੇਖਿਆ, ਬੜੇ ਸੋਹਣੇ ਲੱਗ ਰਹੇ ਸੀ, ਗੂੜੇ ਨੀਲੇ ਰੰਗ ਦਾ ਕੋਟ ਪੈਂਟ ਪਾਇਆ ਸੀ ਤੇ ਅੱਜ ਹਰਮਨ ਨੇ ਪੱਗ ਨਹੀਂ ਸੀ ਬੰਨ੍ਹੀ। ਪਹਿਲੀ ਵਾਰ ਬਿਨਾ ਪੱਗ ਤੋਂ ਦੇਖਿਆ ਸੀ, ਮੈਨੂੰ ਪੱਗ ਚ ਜਿਆਦਾ ਫੱਬਦੇ ਸੀ ਹਰਮਨ, ਮੈਂ ਭੂਆ ਨੂੰ ਪੁੱਛਿਆ ਕਿ ਹਰਮਨ ਨੇ ਪੱਗ ਕਿਉਂ ਨਹੀਂ ਬੰਨ੍ਹੀ ਤਾਂ ਭੂਆ ਅੱਗੋਂ ਜਵਾਬ ਦਿੱਤਾ, ” ਤੂੰ ਕਿਤੇ ਉਹਨੂੰ ਨਾ ਕਹਿ ਦੇਈਂ, ਉਹਨੂੰ ਟੋਕਾ-ਟਕਾਈ ਬਿਲਕੁਲ ਪਸੰਦ ਨੀ, ਨਾਲੇ ਪੱਗ ਤੋਂ ਬਿਨਾ ਕਿਹੜਾ ਮਾੜਾ ਲੱਗਦਾ”, ਹਾਂ ਸੋਹਣੇ ਤਾਂ ਬਹੁਤ ਲੱਗ ਰਹੇ ਸੀ ਪਰ ਪੱਗ ਚ ਗੱਲ ਹੀ ਵੱਖਰੀ ਹੁੰਦੀ ਹੈ। ਹੁਣ ਮੈਨੂੰ ਐਨਾ ਕੁ ਤਾਂ ਪਤਾ ਲੱਗ ਗਿਆ ਸੀ ਕਿ ਹਰਮਨ ਚ ਗੁੱਸਾ ਬਹੁਤ ਸੀ।#gurkaurpreet ਹਰਮਨ ਅੰਦਰ ਆਏ ਤਾਂ ਮੇਰੇ ਵੱਲ ਤੱਕਿਆ ਵੀ ਨਾ, ਮੈਂ ਹਰਮਨ ਦੀਆਂ ਨਜਰਾਂ ਚ ਜਚਣ ਲਈ, ਵਿਆਹ ਤੋਂ ਪਹਿਲਾਂ ਉਚੇਚਾ ਮੇਕਅੱਪ ਕਰਨਾ ਸਿੱਖਿਆ ਸੀ। ਮੇਰਾ ਮੇਕਅੱਪ ਐਵੇਂ ਵਿਅਰਥ ਚਲਾ ਜਾਊਗਾ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ।
ਪੇਕੇ ਪਿੰਡ ਨੂੰ ਆਉਣ ਵੇਲੇ ਮੈਂ ਕਾਰ ਵਿੱਚ ਹਰਮਨ ਦੇ ਨਾਲ ਹੀ ਬੈਠੀ ਸੀ, ਸਾਡੇ ਵਿੱਚ ਅਜੀਬ ਜਿਹੀ ਚੁੱਪ ਪਸਰੀ ਸੀ, ਮੈਂ ਤਾਂ ਸੰਗਦੀ ਮਾਰੀ ਕੁਝ ਬੋਲ ਨਹੀਂ ਸੀ ਪਾ ਰਹੀ ਪਰ ਹਰਮਨ ਉਹ ਤਾਂ ਆਪਣੇ ਆਪ ਚ ਹੀ ਮਸ਼ਰੂਫ ਸੀ, ਜਿਵੇਂ ਮੈਨੂੰ ਵਿਆਹ ਕੇ ਨਾ ਸਗੋਂ #gurkaurpreet ਖਰੀਦ ਕੇ ਲੈ ਕੇ ਆਏ ਹੋਣ। ਮੈਂ ਰੋਣ ਹਾਕੀ ਹੋਈ ਪਈ ਸੀ, ਐਨਾ ਕੁ ਤਾਂ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਕੁੜੀਆਂ ਪਹਿਲ ਨਹੀਂ ਕਰਦੀਆਂ।
ਅਸੀਂ ਮੇਰੇ ਘਰ ਪਹੁੰਚ ਗਏ, ਮਾਂ, ਭੈਣ, ਵੀਰ, ਮਨਪ੍ਰੀਤ ਸਭ ਬਾਹਾਂ ਉਲਾਰ ਕੇ ਮਿਲੇ ਮੈਨੂੰ, ਇੰਝ ਲੱਗ ਰਿਹਾ ਸੀ ਜਿਵੇਂ ਕਈ ਸਾਲਾਂ ਮਗਰੋਂ ਆਈ ਹੋਵਾਂ। ਮਾਮੇ ਮਾਮੀਆਂ ਸਭ ਰਿਸ਼ਤੇਦਾਰ ਹਾਲੇ ਘਰ ਹੀ ਸੀ, ਘਰਦੇ ਮੇਰੇ ਸਹੁਰਾ ਪਰਿਵਾਰ ਦੀ ਆਓ ਭਗਤ ਵਿੱਚ ਲੱਗ ਗਏ। ਮੰਮੀ ਨਾਲ ਕੰਮਕਾਰ ਚ ਹੱਥ ਵਟਾਉਣ ਲਈ ਅੰਮ੍ਰਿਤ ਹਾਲੇ ਵੀ ਰੁਕੀ ਸੀ। ਉਹ ਮੈਨੂੰ ਅਲੱਗ ਲੈ ਗਈ ਸੀ, ਕੁਝ ਜਰੂਰੀ ਗੱਲਾਂ ਸਮਝਾਉਣ ਲਈ ਜੋ ਆਉਣ ਵਾਲੀ ਰਾਤ ਚ ਮੇਰੇ ਲਈ ਬਹੁਤ ਜਰੂਰੀ ਸੀ। #gurkaurpreet ਮੈਨੂੰ ਆਉਣ ਵਾਲੀ ਰਾਤ ਬਾਰੇ ਸੋਚ ਸੋਚ ਬਹੁਤ ਘਬਰਾਹਟ ਹੋ ਰਹੀ ਸੀ। ਘਬਰਾਹਟ ਐਨੀ ਸੀ ਕਿ ਮੇਰੀ ਹਾਲਾਤ ਖਰਾਬ ਹੋ ਗਈ ਸੀ, ਮੇਰੇ ਢਿੱਡ ਵਿੱਚ ਦਰਦ ਹੋਣ ਲੱਗਾ, ਮੈਂ ਬਾਰ ਬਾਰ ਟੁਆਇਲਟ ਜਾ ਰਹੀ ਸੀ। ਮੈਂ ਆਪਣੀ ਹਾਲਾਤ ਬਾਰੇ ਅੰਮ੍ਰਿਤ ਨੂੰ ਦੱਸਿਆ ਤਾਂ ਉਸਨੇ ਬਹੁਤ ਸਮਝਾਇਆ, ” ਐਨਾ ਨਾ ਡਰ ਸਿਮਰਨ, ਜੀਜੂ ਪੜਿਆ ਲਿਖਿਆ ਸਮਝਦਾਰ ਇਨਸਾਨ ਏ”, ਪਰ ਮੈਨੂੰ ਕੋਈ ਧਰਵਾਸ ਨਹੀ ਸੀ ਮਿਲ ਰਿਹਾ, ਅਖੀਰ ਗੱਲ ਪਿ੍ਮਲ ਦੀਦੀ ਨੂੰ ਦੱਸਣੀ ਪਈ। ਪੇਟ ਦਰਦ ਤੋਂ ਉਨ੍ਹਾਂ ਮੈਨੂੰ ਦਵਾਈ ਦਿੱਤੀ ਤੇ ਨਾਲ ਹੀ ਸਮਝਾਇਆ ਕਿ “ਜਿੰਨਾ ਤੂੰ ਘਬਰਾਏਂਗੀ ਓਨਾ ਹੀ ਤੂੰ ਆਪਣੇ ਪਿਆਰ ਦੇ ਖੂਬਸੂਰਤ ਪਲਾਂ ਨੂੰ ਖਰਾਬ ਕਰੇਂਗੀ, ਇਹ ਪਲ ਬਹੁਤ ਖਾਸ ਹੁੰਦੇ ਨੇ, ਤੈਨੂੰ ਸਾਰੀ ਜਿੰਦਗੀ ਯਾਦ ਰਹਿਣਗੇ, #gurkaurpreet ਏਸ ਲਈ ਹਰਮਨ ਦਾ ਪੂਰਾ ਸਾਥ ਦਈਂ ਇਹਨਾਂ ਪਲਾਂ ਨੂੰ ਯਾਦਗਾਰ ਤੇ ਖੂਬਸੂਰਤ ਬਣਾਉਣ ਚ।” ਹੁਣ ਮੈਨੂੰ ਇੱਕ ਗੱਲ ਤਾਂ ਸਮਝ ਆ ਗਈ ਸੀ ਕਿ ਘਬਰਾ ਕੇ ਕੁਝ ਨਹੀਂ ਹੋਣਾ, ਹੋ ਸਕਦਾ ਮੈਂ ਹਰਮਨ ਦਾ ਮੂਡ ਹੀ ਖਰਾਬ ਕਰ ਦੇਵਾਂ ਉਹ ਵੀ ਪਹਿਲੀ ਰਾਤ, ਨਹੀ ਮੈਂ ਹਰਮਨ ਦੀ ਨਰਾਜਗੀ ਨਹੀਂ ਸੀ ਝੱਲਣਾ ਚਾਹੁੰਦੀ, ਇਸ ਲਈ ਮੈਂ ਆਪਣੇ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੱਦ ਤੱਕ ਹਾਲਾਤ ਕਾਬੂ ਵਿੱਚ ਹੋ ਗਏ ਸੀ। ਦੁਪਿਹਰ ਢਲ ਚੁੱਕੀ ਸੀ ਤੇ ਹੁਣ ਪੇਕੇ ਪਿੰਡ ਤੋਂ...

ਵਿਦਾ ਲੈਣ ਦਾ ਵੇਲਾ ਆ ਗਿਆ ਸੀ। ਇੱਕ ਵਾਰ ਫਿਰ ਤੋਂ ਮੈ ਮਾਯੂਸ ਹੋ ਗਈ ਸੀ, ਹੁਣ ਤਾਂ ਪਤਾ ਵੀ ਨਹੀਂ ਸੀ ਕਿ ਕਦੋਂ ਆਇਆ ਜਾਣਾ ਸੀ। ਮੈਂ ਮਾਂ ਦੇ ਕੰਨ ਚ ਹੌਲੀ ਜਿਹੀ ਕਿਹਾ ਵੀ ਸੀ ਕਿ ਮੈਨੂੰ ਛੇਤੀ ਮਿਲਣ ਆ ਜਾਇਉ। #gurkaurpreet ਇਸ ਵਾਰ ਮੈਂ ਜਿਆਦਾ ਰੋਈ ਸੀ, ਇੱਕ ਤਾਂ ਮਾਂ ਬਾਪ ਤੋਂ ਦੂਰ ਜਾਣ ਦਾ ਦੁੱਖ ਤੇ ਦੂਜਾ ਆਉਣ ਵਾਲੀ ਰਾਤ ਬਾਰੇ ਸੋਚ ਕੇ ਜੋ ਘਬਰਾਹਟ ਹੋ ਰਹੀ ਸੀ। ਪੇਕੇ ਪਰਿਵਾਰ ਤੋਂ ਵਿਦਾ ਲੈ ਸਹੁਰੇ ਪਿੰਡ ਵੱਲ ਚਾਲੇ ਪਾ ਦਿੱਤੇ। ਹਰਮਨ ਚੁੱਪਚਾਪ ਬੈਠੇ ਹੋਏ ਸੀ। ਘਰ ਪਹੁੰਚੇ ਤਾਂ ਸ਼ਾਮ ਹੋ ਚੁੱਕੀ ਸੀ। ਅੱਜ ਭੂਆ ਵੀ ਨਹੀਂ। ਸੀ ਰੁਕੀ। ਹਰਮਨ ਦੀ ਵੱਡੀ ਭੈਣ ਨਿੰਮੀ ਦੀਦੀ ਨੇ ਵੀ ਮੈਨੂੰ ਕਈ ਗੱਲਾਂ ਸਮਝਾਈਆਂ ਪਰ ਮੇਰੀ ਸਮਝ ਵਿੱਚ ਹੁਣ ਕੁਝ ਨਹੀ ਸੀ ਆ ਰਿਹਾ। ਕੌਣ ਕੀ ਕਹਿ ਰਿਹਾ ਸਭ ਸਿਰ ਦੇ ਉੱਪਰੋਂ ਲੰਘ ਰਿਹਾ ਸੀ। ਜਿਉਂ ਜਿਉਂ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ, ਤਿਉਂ ਤਿਉਂ ਘਬਰਾਹਟ ਵੱਧਦੀ ਜਾ ਰਹੀ ਸੀ। ਨਿੰਮੀ ਦੀਦੀ ਮੈਨੂੰ ਕਮਰੇ ਚ ਛੱਡਣ ਆਏ ਤਾਂ ਦੀਦੀ ਦੇ ਬੱਚੇ ਉੱਥੇ ਪਹਿਲਾਂ ਹੀ ਬੈਠੇ ਹੋਏ ਸੀ। ਕਮਰਾ ਫੁੱਲਾਂ ਤੇ ਗੁਬਾਰਿਆਂ ਨਾਲ ਸੱਜਿਆ ਸੀ। #gurkaurpreet ਮੇਰਾ ਦਿਲ ਮੇਰੇ ਕਾਬੂ ਤੋਂ ਬਾਹਰ ਹੋਇਆ ਪਿਆ ਸੀ। ਥੋੜੀ ਦੇਰ ਬਾਅਦ ਹਰਮਨ ਦੇ ਜੀਜਾ ਜੀ ਹਰਮਨ ਨੂੰ ਵੀ ਲੈ ਆਏ ਸੀ। ਨਿੰਮੀ ਦੀਦੀ ਨੇ ਬੱਚਿਆਂ ਨੂੰ ਆਪਣੇ ਨਾਲ ਜਾਣ ਲਈ ਕਿਹਾ ਤਾਂ ਉਹ ਜ਼ਿੱਦ ਕਰਕੇ ਬੈਠ ਗਏ ਕਿ “ਅਸੀਂ ਤਾਂ ਨਵੀਂ ਮਾਮੀ ਕੋਲ ਸਾਉਣਾ”, ਦੀਦੀ ਨੇ ਬਹੁਤ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਪਰ ਉਹ ਨਾ ਮੰਨੇ, ਅਖੀਰ ਜੀਜਾ ਜੀ ਨੇ ਕਿਹਾ ਕਿ ” ਅਗਰ ਤੁਸੀਂ ਇੱਥੋਂ ਜਾਓਗੇ ਤਾਂ ਤੁਹਾਨੂੰ ਪੈਸੇ ਮਿਲਣਗੇ”, ਪੈਸੇ ਮਿਲਣ ਦੀ ਖੁਸ਼ੀ ਚ ਬੱਚੇ ਜਾਣ ਲਈ ਮੰਨ ਗਏ। ਹੁਣ ਕਮਰੇ ਵਿੱਚ ਮੈਂ ਤੇ ਹਰਮਨ ਸੀ। ਮੈਂ ਬੈੱਡ ਤੇ ਇੱਕ ਖੂੰਜੇ ਜਿਹੇ ਵਿੱਚ ਲੱਗੀ ਬੈਠੀ ਸੀ, ਮੇਰਾ ਦਿਲ ਜੋਰਾਂ ਨਾਲ ਧੜਕ ਰਿਹਾ ਸੀ, ਕੁਝ ਸੋਚ ਤਾਂ ਪਾ ਹੀ ਨਹੀਂ ਸੀ ਰਹੀ, ਗਲ ਇੰਝ ਸੁੱਕ ਗਿਆ ਸੀ ਜਿਵੇਂ ਕਈ ਦਿਨਾਂ ਤੋਂ ਪਾਣੀ ਨਾ ਮਿਲਿਆ ਹੋਵੇ। ਹਰਮਨ ਮੇਰੇ ਕੋਲ ਆਏ ਤੇ ਮੈਨੂੰ ਬੜੇ ਹੀ ਰੁੱਖੇ ਜਿਹੇ ਤਰੀਕੇ ਨਾਲ ਖਿਸਕਣ ਲਈ ਕਿਹਾ। ਪਹਿਲੇ ਬੋਲ ਉਹਨਾਂ ਦੇ ਜੋ ਸੀ “ਜਰਾ ਉੱਧਰ ਨੂੰ ਹੋ”, ਮੇਰਾ ਦਿਲ ਬਹਿ ਗਿਆ, ਐਨਾ ਰੁੱਖਾਪਣ ਸੁਭਾਅ ਚ। #gurkaurpreet ਮੈਂ ਬੜੇ ਔਖੇ ਹੰਝੂਆਂ ਨੂੰ ਅੱਖਾਂ ਚ ਰੋਕਿਆ। ਮੈਨੂੰ ਯਾਦ ਆਇਆ ਪਿੰਡੋਂ ਆਉਣ ਵੇਲੇ ਅੰਮ੍ਰਿਤ ਨੇ ਇੱਕ ਕਾਰਡ ਦਿੱਤਾ ਸੀ, ਜੋ ਉਸਨੇ ਕਿਹਾ ਸੀ ਕਿ ਤੂੰ ਆਪਣੇ ਵੱਲੋਂ ਹਰਮਨ ਨੂੰ ਦੇ ਦਈਂ। ਇਹੋ ਜਿਹੇ ਕਾਰਡ ਮੈਂ ਹੋਸਟਲ ਚ ਕੁੜੀਆਂ ਕੋਲ ਵੈਲੇਨਟਾਈਨ ਡੇ ਤੇ ਦੇਖਦੀ ਹੁੰਦੀ ਸੀ, ਪਿਆਰ ਦਾ ਇਜਹਾਰ ਕਰਨ ਵਾਲਾ ਕਾਰਡ ਸੀ। ਮੈਂ ਉਹ ਕਾਰਡ ਕੰਬਦੇ ਹੱਥਾਂ ਨਾਲ ਹਰਮਨ ਨੂੰ ਦੇ ਦਿੱਤਾ ਮਸਾਂ ਹੀ ਬੋਲ ਪਾਈ ਸੀ, “ਆਹ ਤੁਹਾਡੇ ਲਈ”, ਮੇਰਾ ਚਿਹਰਾ ਥੱਲੇ ਸੀ ਤੇ ਨਜਰਾਂ ਚਾਦਰ ਤੇ ਗੱਡੀਆਂ ਸੀ। ਹਰਮਨ ਨੇ ਕਾਰਡ ਨੂੰ ਫੜਿਆ ਤੇ ਉਲਟਾ ਪਲਟਾ ਕੇ ਵੇਖਿਆ, ਕਾਰਡ ਖੋਲਿਆ ਤਾਂ ਹੈ ਹੀ ਨਹੀਂ ਸੀ ਤੇ ਫਿਰ ਕਿਹਾ, ” ਅੱਛਾ! ਤਾਂ ਆਹ ਸਭ ਤੈਨੂੰ ਪਤਾ ਏ, ਹੋਰ ਕੀ ਕੀ ਪਤਾ ਤੈਨੂੰ, ਕੀ ਕੀ ਸਿੱਖਿਆ 3 ਸਾਲ ਚੰਡੀਗੜ੍ਹ ਰਹਿ ਕੇ।” ਇਹੋ ਜਿਹੇ ਰੁੱਖੇ ਸਵਾਲ ਸੁਣ ਕੇ ਮੇਰੀ ਘਬਰਾਹਟ ਹੋਰ ਵੱਧ ਗਈ। ਮੈਨੂੰ ਯਾਦ ਆਇਆ ਕਿ ਅੰਮ੍ਰਿਤ ਨੇ ਮੈਨੂੰ ਦੱਸਿਆ ਸੀ ਕਿ, ” ਚੰਡੀਗੜ੍ਹ ਦੇ ਮੁੰਡੇ ਪਿਡਾਂ ਵਾਲੇ ਮੁੰਡਿਆਂ ਵਰਗੇ ਨਹੀਂ ਹੁੰਦੇ, ਉਹ ਥੋੜੇ ਖੁੱਲੇ ਸੁਭਾਅ ਦੇ ਹੁੰਦੇ ਨੇ ਤੇ ਉਵੇਂ ਦੀਆਂ ਹੀ ਕੁੜੀਆਂ ਪਸੰਦ ਕਰਦੇ ਨੇ, ਉਨ੍ਹਾਂ ਨੂੰ ਜਿਆਦਾ ਸੰਗਣ ਸ਼ਰਮਾਉਣ ਵਾਲੀਆਂ ਕੁੜੀਆਂ ਪਸੰਦ ਨਹੀਂ ਹੁੰਦੀਆਂ।” ਹੁਣ ਮੈਂ ਥੋੜੀ ਹਿੰਮਤ ਕਰਕੇ ਜਵਾਬ ਦੇ ਦਿੱਤਾ, “ਜੀ ਹੋਸਟਲ ਚ ਕੁੜੀਆਂ ਕੋਲ #gurkaurpreet ਦੇਖੇ ਸੀ ਐਵੇਂ ਦੇ ਕਾਰਡ।” ਅੱਗੋਂ ਜਵਾਬ ਆਇਆ, ” ਫਿਰ ਤਾਂ ਤੂੰ ਹੋਰ ਵੀ ਬਹੁਤ ਕੁਝ ਦੇਖਿਆ ਹੋਣਾ ” ਮੈਂ ਕੁਝ ਬੋਲਦੀ ਤਾਂ ਉਹਨਾਂ ਨੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ, ” ਮੇਰੀ ਗੱਲ ਧਿਆਨ ਨਾਲ ਸੁਣ, ਮੈਨੂੰ ਪਤਾ ਤੂੰ ਚੰਡੀਗੜ੍ਹ ਪੜੀ ਆ, ਮੈਨੂੰ ਇਹਨਾਂ ਪਿੰਡਾਂ ਵਾਲਿਆਂ ਵਰਗਾ ਬੇਵਕੂਫ਼ ਨਾ ਸਮਝ ਲਵੀਂ, ਬੜਾ ਸ਼ਾਤਿਰ ਇਨਸਾਨ ਆ ਮੈਂ, ਘਰ ਅੱਗੇ ਪਏ ਪੱਥਰ ਦਾ ਵੀ ਮਤਲਬ ਮੈਨੂੰ ਪਤਾ ਹੁੰਦਾ, ਮੇਰੇ ਨਾਲ ਜਿਆਦਾ ਚਤੁਰਾਈ ਕੀਤੀ ਤਾਂ ਤੇਰੀ ਸਾਰੀ ਹਿਸਟਰੀ ਜੌਗਰਫ਼ੀ ਮਿੰਟਾਂ ਚ ਕੱਢ। ਲਿਆਉਂ”, ਇਹ ਸਭ ਗੱਲਾਂ ਸੁਣ ਕੇ ਨਾ ਚਾਹੁੰਦੇ ਹੋਏ ਵੀ ਮੇਰਾ ਰੋਣਾ ਨਿਕਲ ਗਿਆ, ਮੈਨੂੰ ਰੋਂਦੀ ਨੂੰ ਦੇਖ ਕੇ ਹਰਮਨ ਬੋਲੇ, ” ਆਹ ਸਭ ਚਲਿੱਤਰ ਜਾਣਦਾ ਮੈਂ, ਮੇਰੇ ਸਾਹਮਣੇ ਨੀ ਰੋਣਾ”, ਮੈਂ ਕੋਸ਼ਿਸ਼ ਕਰ ਰਹੀ ਸੀ ਆਪਣੇ ਹੰਝੂ ਰੋਕਣ ਦੀ ਕਿ ਹਰਮਨ ਫੇਰ ਬੋਲੇ, “ਚੁੱਪ ਹੋਣਾ ਕਿ ਮੈਂ ਜਾਵਾਂ ਬਾਹਰ”, ਮੈਂ ਆਪਣਾ ਰੋਣਾ ਅੰਦਰ ਹੀ ਘੁੱਟ ਲਿਆ। ਫਿਰ ਹਰਮਨ ਨੇ ਆਪਣੀ ਜੇਬ ਵਿੱਚੋਂ ਅੰਗੂਠੀ ਵਾਲੀ ਡੱਬੀ ਕੱਢਕੇ ਮੈਨੂੰ ਫੜਾ ਦਿੱਤੀ ਤੇ ਕਿਹਾ, ” ਆਹ ਸਾਲੇ ਡਰਾਮੇ ਮੈਨੂੰ ਪਸੰਦ ਨੀ, ਪਰ ਕਹਿੰਦੇ ਨੇ ਰਿਵਾਜ਼ ਆ, ਪਾ ਲਾ ਅੰਗੂਠੀ ਕੱਢ ਕੇ।” #gurkaurpreet ਮੈਂ ਅੰਗੂਠੀ ਕੱਢ ਕੇ ਪਾ ਲਈ, ਹਰਮਨ ਨੇ ਉੱਠ ਕੇ ਲਾਇਟ ਬੰਦ ਕਰ ਦਿੱਤੀ ਸੀ। ਕਮਰੇ ਵਿੱਚ ਫੁੱਟ ਲਾਇਟ ਦੀ ਮੱਧਮ ਜਿਹੀ ਰੌਸ਼ਨੀ ਸੀ, ਹਰਮਨ ਨੇ ਮੈਨੂੰ ਮੇਰੇ ਗਹਿਣੇ ਉਤਾਰ ਕੇ ਰੱਖ ਦੇਣ ਨੂੰ ਕਿਹਾ ਤੇ ਨਾਲ ਹੀ ਬੋਲੇ, “ਤੂੰ ਕਿੰਨੀ ਕੁ ਸਾਊ ਸ਼ਰੀਫ ਆ ਇਹ ਤਾਂ ਅੱਜ ਪਤਾ ਲੱਗ ਹੀ ਜਾਣਾ।”
#gurkaurpreet
ਚਲਦਾ,,,,,

...
...



Related Posts

Leave a Reply

Your email address will not be published. Required fields are marked *

One Comment on “ਚਰਿੱਤਰਹੀਣ ਭਾਗ- ਤੀਸਰਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)