More Punjabi Kahaniya  Posts
ਛੱਡੇ ਹੋਏ ਗ੍ਰਹਿ (ਘਰ) ਭਾਗ ਦੂਸਰਾ


ਪਹਿਲਾ ਭਾਗ ਪੜਨ ਲਈ ਧੰਨਵਾਦ।
ਉਸ ਨੇ ਕਿਹਾ, ਹਾਂ ਜੀ ਦੀਪ ਜੀ ਕੀ ਹਾਲ ਹੈ ਤੁਹਾਡਾ, ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ । ਮੈਂ ਖ਼ੁਸ਼ੀ ਨਾਲ ਜਵਾਬ ਦਿੰਦੇ ਹੋਏ ਕਿਹਾ ਹਾਂਜੀ ਵਧੀਆਂ ਤੁਸੀਂ ਦੱਸੋ, ਓਹਦਾ ਜਵਾਬ ਵੀ ਇਹ ਸੀ ਕਿ ਸਬ ਠੀਕ ਏ ਪਰ ਮੈ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹਾਂ । ਮੈਂ ਕਿਹਾ ਹਾਂ ਜੀ ਦੱਸੋ ਤੇ ਉਸ ਨੇ ਕਿਹਾ ਮੈਨੂੰ ਡੈਡੀ ਜੀ ਨੇ ਤੁਹਾਡੇ ਬਾਰੇ ਦੱਸਿਆ ਸੀ ਕਿ ਮੈਂ ਤੇਰਾ ਰਿਸ਼ਤਾ ਬਿਨਾ ਦੱਸੇ ਕਰ ਆਇਆ ਹਾਂ । ਕੁੜੀ ਰੱਜ ਕੇ ਸੋਹਣੀ ਵੀ ਹੈ ਤੇ ਪਰਿਵਾਰ ਵੀ ਵਧੀਆਂ ਹੈ ਤੇ ਮੈਂ ਤੁਹਾਡੀ respect ਵੀ ਕਰਦਾ ਹਾਂ । ਪਰ ਮੈਂ ਤੁਹਾਨੂੰ ਧੋਖੇ ਵਿੱਚ ਨੀ ਰੱਖਣਾ ਚਾਹੁੰਦਾ ਹਾਂ ਅਸਲ ਵਿੱਚ ਮੇਰੀ “ਪ੍ਰੀਤ” ਨਾਮ ਦੀ ਲੜਕੀ ਨਾਲ ਗੱਲ-ਬਾਤ ਹੈ ਤੇ ਅਸੀਂ ਜਨਮ ਮਰਨ ਦੀਆ ਕਸਮਾਂ ਖਾਂਦੀਆਂ ਨੇ । ਪਰ ਮੇਰੇ ਪਿਤਾ ਜੀ ਇਸ ਗੱਲ ਨੂੰ ਨਹੀਂ ਮੰਨਦੇ ਤੇ ਤੁਸੀਂ ਆਪਣੇ ਵੱਲੋਂ ਮਨਾ ਕਰ ਦਿਉ। ਮੈਂ ਤੁਹਾਨੂੰ ਅੱਜ ਵੀ ਫ਼ੋਨ ਨਹੀਂ ਸੀ ਕਰਨਾ ਪਰ ਮੈਨੂੰ ਤੁਹਾਡੇ ਤੇ ਤਰਸ ਆਇਆ ਕਿ ਤੁਸੀਂ ਮੇਰੇ ਲਈ ਐਵੇਂ ਨਾਂ ਵਰਤ ਰੱਖੀ ਜਾਓ, ਇਹ ਸਭ ਸੁਣ ਕੇ ਮੈਂ ਸੁੰਨ ਹੋ ਗਈ ਤੇ ਕੁਝ ਦੇਰ ਉੱਥੇ ਹੀ ਖੜੀ ਰਹੀ । ਉਸ ਰਾਤ ਵੀ ਮੈਂ ਰੋਟੀ ਨਾਂ ਖਾਦੀ ।
ਉਸ ਨੇ ਤਾਂ ਮੈਨੂੰ ਨਾਂ ਕਰਨ ਲਈ ਕਿਹਾ ਪਰ ਮੈਂ ਆਪਣੇ ਘਰ ਗੱਲ ਹੀ ਨਾਂ ਕਰ ਸਕੀ । ਉਧਰੋ ਉਹਦੇ ਡੈਡੀ ਦਾ ਫਿਰ ਫ਼ੋਨ ਆਇਆ ਤੇ ਵਿਆਹ ਦੀ ਤਰੀਕ ਪੱਕੀ ਕਰਨ ਲਈ ਕਿਹਾ, ਮੇਰੇ ਮੰਮੀ ਨੇ ਵੀ ਪਾਪਾ ਨੂੰ ਫ਼ੋਨ ਕਰ ਕੇ ਕਿਹਾ ਕਿ india ਆ ਜਾਓ ਉਹ ਵਿਆਹ ਦੀ ਤਰੀਕ ਪੱਕੀ ਕਰਨ ਲਈ ਕਹਿ ਰਹੇ ਹਨ ਤੇ ਉਹਨਾ ਜਲਦ ਹੀ ਵਿਆਹ ਵੀ ਕਰਨਾ ਹੈ । ਪਰ ਮੈਂ ਹੁਣ ਇਸ ਸਭ ਵਿੱਚ ਬਿਲਕੁਲ ਖੁਸ਼ ਨੀ ਸੀ । ਕੁਝ ਹੀ ਦਿਨ ਬਾਆਦ ਮੇਰੇ ਪਾਪਾ ਵੀ ਕੁਵੈਤ ਤੋਂ ਘਰ ਆ ਗਏ । ਉਹ ਮੇਰੇ ਵਿਆਹ ਲਈ ਬਹੁਤ shopping ਕਰ ਕੇ ਲੈ ਕੇ ਆਏ ਸੀ ਜਿਸ ਵਿੱਚ ਕਾਫ਼ੀ ਕੀਮਤੀ ਚੀਜ਼ਾਂ ਵੀ ਸੀ । ਸੁੱਖਰਾਜ ਦੇ ਡੈਡੀ ਜਦੋਂ ਪਤਾ ਲੱਗਾ ਕਿ ਮੇਰੇ ਪਾਪਾ ਆ ਗਏ ਓਹਨਾ ਮੇਰੀ ਸਾਰੀ family ਨੂੰ ਆਪਣੇ ਘਰ ਬੁਲਾ ਲਿਆ...

ਤੇ ਮੈਂ ਬਹੁਤ ਹੈਰਾਨ ਸੀ ਕਿ ਸੁੱਖਰਾਜ ਨੇ ਆਪਣਾ ਮਨ ਬਦਲ ਲਿਆ ਜੋ ਮੇਰੇ ਪਰਿਵਾਰ ਨੂੰ ਆਪਣੇ ਘਰ ਬੁਲਾ ਲਿਆ । ਪਰ ਮੈਂ ਖੁਸ਼ ਨੀ ਸੀ ਪਰ ਹਰ ਕੁੜੀ ਦੀ ਤਰਾਂ ਮੈਨੂੰ ਵਿਆਹ ਦਾ ਚਾ ਵੀ ਸੀ । ਮੇਰੇ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਦੇ ਘਰ ਗਏ ਤੇ ਸਭ ਕੁਝ ਵੇਖ ਕੇ ਬਹੁਤ ਖੁਸ਼ ਹੋਏ । ਅੱਜ ਓਹਨਾ ਹੱਥ ਸੁਨੇਹਾ ਆਇਆ ਕਿ ਇਕ ਵਾਰ ਮੁੰਡੇ ਕੁੜੀ ਨੂੰ ਮਿਲਾ ਦੇਈਏ ਤੇ ਓਸ ਦਿਨ ਹੀ date fix ਕਰਲਾਗੇ। ਅਗਲੇ ਦਿਨ ਫ਼ਿਰ ਸੁੱਖਰਾਜ ਦਾ ਫ਼ੋਨ ਆਇਆ ਤੇ ਬਹੁਤ ਗਲਤ ਤਰੀਕੇ ਨਾਲ ਬੋਲਿਆਂ ਕਹਿੰਦਾ “ਤੈਨੂੰ ਸਮਝ ਨਹੀਂ ਆਓਦੀ ਇਕ ਵਾਰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਪ੍ਰੀਤ ਨਾਲ ਵਿਆਹ ਕਰਾਓਣੈ” ਮੈਂ ਵੀ ਫ਼ਿਰ ਗ਼ੁੱਸੇ ਵਿਚ ਕਿਹਾ “ਤੂੰ ਨਾਂ ਕਰ ਦਿੰਦਾ ਤੈਨੂੰ ਕੀ ਗੱਲ” ਫ਼ਿਰ ਓਹ ਨਰਮਾਈ ਨਾਲ ਕਿਹੰਦਾ ਯਰ plz ਤੂੰ ਮਨਾ ਕਰਦੇ ਮੈਂ ਕਿਹਾ ਸਾਡੇ ਪਰਿਵਾਰ ਚ ਵਿਆਹ ਦੀ ਆਪ ਗੱਲ ਨਹੀਂ ਕਰਦੇ,ੳਸਨੇ ਮੇਰੀ ਸਾਰੀ ਗੱਲ ਸਮਝ ਕੇ ਫ਼ੋਨ ਕੱਟ ਦਿੱਤਾ । ਤੀਜੇ ਦਿਨ ਅੰਕਲ ਦਾ ਫ਼ੋਨ ਆਇਆ ਤੇ ਉਸ ਨੇ ਕਿਹਾ ਕਿ ਸੁੱਖਰਾਜ ਵਿਆਹ ਲੱਈ ਨਹੀਂ ਮੰਨਦਾ ਉਹ ਕਹਿੰਦਾ ਕਿ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਨਹੀਂ ਤਾਂ ਮੈਂ ਮਰ ਜਾਣਾ ਹੈ । ਫ਼ਿਰ ਇਸ ਤਰਾਂ ਸਾਡਾ ਜਵਾਬ ਹੋ ਗਿਆ ਰਿਸ਼ਤਾ ਟੁੱਟ ਗਿਆ । ਮੈਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਾ । ਫ਼ਿਰ 6 ਮਹੀਨੇ ਬਾਅਦ ਗਰੈਜੂਏਸਨ ਕਰ ਕੇ ਮੈਂ ਆਪਣੇ ਪਿੰਡ ਵਾਪਸ ਆ ਗਈ । ਮੈਂ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੀ , ਨਾਂਲ ਹੀ ਆਪਣੇ ਨਵੇਂ ਜੀਵਣ ਸਾਥੀ ਦੀ ਕਲਪਣਾ ਵੀ ਕਰਦੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਆੳਣ ਵਾਲਾ ਸਮਾਂ ਇਨਾ ਭਿਆਨਕ ਹੋਵੇਗਾ। ਮੇਰੇ ਘਰ ਦੇ ਮੇਰੇ ਲਈ ਮੁੰਡਾ ਲੱਭਦੇ ਇਕ ਦਿਨ ਅਚਾਨਕ ਸਾਡੇ ਲਾਗੋ ਇਕ ਚਾਚੀ ਸਾਡੇ ਘਰ ਆਈ ਤੇ ਰਿਸ਼ਤੇ ਦੀ ਦੱਸ ਪਾਈ । ਸਾਡੀ ਅਜੇ ਗੱਲ ਤੁਰੀ ਹੀ ਸੀ ਕਿ ਓਹਨਾ ਨੇ ਜਵਾਬ ਦੇ ਦਿੱਤਾ ਕਿਉਂਕਿ ਮੇਰੀ ਜ਼ਿੰਦਗੀ ਵਿਚ ਬੜਾ ਕੁਝ ਹੋਣਾ ਸੀ। ਓਹਨਾ ਨੇ ਜਵਾਬ ਦੀ ਵਜਾ ਦੱਸੀ ਕਿ.. ਬਾਕੀ ਅਗਲੇ ਭਾਗ ਵਿੱਚ
ਦੀਪ ਸੰਧੂ

...
...



Related Posts

Leave a Reply

Your email address will not be published. Required fields are marked *

10 Comments on “ਛੱਡੇ ਹੋਏ ਗ੍ਰਹਿ (ਘਰ) ਭਾਗ ਦੂਸਰਾ”

  • ajj avega next part

  • waiting for next part

  • ਦਵਿੰਦਰ ਸਿੰਘ

    ਇੰਤਜਾਰ ਚ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)