More Punjabi Kahaniya  Posts
ਗੁਰੂ ਦਾ ਖਾਲਸਾ


ਦਿਲਾਰ ਜੋਂਸਨ..ਅਮਰੀਕੀ ਫੌਜੀ..
ਇਰਾਕੀ ਪੋਸਟਿੰਗ ਦੌਰਾਨ..ਪੰਦਰਾਂ ਬੰਦੇ ਟੈਂਕ ਦੀ ਮੋਟੀ ਚੇਨ ਹੇਠਾਂ ਦੇ ਕੇ ਮਾਰੇ ਤਾਂ ਨਿੱਕੇ ਹੁੰਦਿਆਂ ਸ਼ਿਕਾਰ ਕੀਤੇ ਪਹਿਲੇ ਹਿਰਨ ਨਾਲੋਂ ਵੀ ਕਿਤੇ ਜਿਆਦਾ ਅਨੰਦ ਆਇਆ..!
ਪੰਜ ਸਾਲਾਂ ਦੇ ਦੌਰਾਨ ਅਠਾਈ ਸੌ ਕਤਲ..
ਮਾਨਸਿਕਤਾ ਇੰਝ ਹੋ ਗਈ ਕੇ ਜਿਸ ਦਿਨ ਬੰਦਾ ਨਹੀਂ ਸੀ ਮਾਰਦਾ..ਲੱਗਦਾ ਕੋਈ ਘਾਟ ਰਹਿ ਗਈ!
ਬਾਬੂ ਬਜਰੰਗੀ..2002..
ਗੁਜਰਾਤ ਵਿਚ ਮੁਸਲਮਾਨਾਂ ਦੇ ਦੋ ਹਜਾਰ ਕਤਲਾਂ ਵਿਚ ਸੌ ਕੱਲੇ ਇਸ ਬੰਦੇ ਦੇ..
ਤਹਿਲਕਾ ਸਟਿੰਗ..ਸਾਫ ਮੰਨਦਾ..ਨਰਿੰਦਰ ਭਾਈ ਨੇ ਛੱਤੀ ਘੰਟੇ ਦਾ ਟਾਈਮ ਦਿੱਤਾ ਸੀ..
ਜੋ ਕੁਝ ਕਰ ਸਕਦੇ ਓ ਕਰ ਲਵੋ..ਬੱਚੇ,ਬਜ਼ੁਰਗ,ਔਰਤਾਂ ਕੋਈ ਨੀ ਛੱਡਿਆ!
ਜਦੋਂ ਉਸ ਗਰਭਵਤੀ ਦਾ ਪੇਟ ਚੀਰ..ਉਸਦਾ ਬੱਚਾ ਆਪਣੀ ਤਲਵਾਰ ਦੀ ਨੋਕ ਤੇ ਟੰਗ ਉਤਾਂਹ ਨੂੰ ਕੀਤਾ ਤੇ ਇੰਝ ਲੱਗਾ ਅੰਦਰ ਮਹਾਰਾਣਾ ਪ੍ਰਤਾਪ ਦੀ ਰੂਹ ਆ ਗਈ ਹੋਵੇ!

ਅਜੇ ਕੱਲ ਦੀਆਂ ਗੱਲਾਂ..
ਤਰਨ ਤਾਰਨ ਵਾਲਾ ਅਜੀਤ ਸਿੰਘ ਸੰਧੂ..ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਦਾ ਰਿਸ਼ਤੇਦਾਰ..ਸਿੱਧੀ ਗੋਲੀ ਵੀ ਮਾਰ ਸਕਦਾ ਸੀ ਪਰ ਦੋਵੇਂ ਲੱਤਾਂ ਵੱਖੋ-ਵੱਖ ਜੀਪਾਂ ਨਾਲ ਬੰਨ ਪੜਵਾ ਦਿੱਤਾ!
ਇਹ ਮਾਨਸਿਕਤਾ ਏ..ਜਨੂੰਨ ਏ..ਕੁਝ ਨਵਾਂ ਕਰਨ ਦਾ..ਅੰਦਰੋਂ ਹਾਰੇ ਅਤੇ ਡਰੇ ਹੋਏ ਇਨਸਾਨ ਦੀ!

ਨਵਨੀਤ ਕੌਰ..
ਰੌਸ਼ਨ ਲਾਲ ਬੈਰਾਗੀ ਦੇ ਘਰਦੀ..ਮਨੀ ਮਾਜਰਾ ਪੁਲਸ ਸਟੇਸ਼ਨ..ਇੱਕਨਵੇਂ ਵੇਲੇ ਸੈਣੀ ਖੁਦ ਤਸ਼ੱਦਤ ਕਰ ਰਿਹਾ ਸੀ..
ਉਸਨੂੰ ਆਖਿਆ ਤੇਰੇ ਨਾਲ ਕੋਈ ਵੈਰ ਨਹੀਂ..ਮੇਰਾ ਵੈਰ ਸਿਰਫ ਓਹਨਾ ਦੇ ਨਾਲ ਜਿਹਨਾਂ ਮੇਰਾ ਬਾਪ ਦਿੱਲੀ ਵਿਚ ਕਤਲ ਕਰ ਦਿੱਤਾ ਸੀ..
ਉਹ ਹੋਰ ਵੀ ਚਿੜ ਗਿਆ..
ਫੇਰ ਮੈਨੂੰ ਅਜੀਤ ਸਿੰਘ ਪੂਹਲਾ ਨਿਹੰਗ ਆਪਣੇ ਕਮਰੇ ਵਿਚ ਆਉਂਦਾ ਦਿਸ ਪਿਆ..
ਮੁੱਛਾਂ ਨੂੰ ਮਰੋੜੀ ਦਿੰਦਾ ਹੋਇਆ..ਮੈਂ ਡਰ ਗਈ..ਹੁਣ ਮੇਰੀ ਅਸਮਤ ਤਾਰ ਤਾਰ ਕਰੂ!
ਅਰਦਾਸ ਕੀਤੀ..ਦਸਮ ਪਿਤਾ ਨੂੰ ਵਿਨਤੀ ਕੀਤੀ..ਮੇਰੀ ਰਾਖੀ ਕਰ..!
ਫੇਰ ਇੱਕ ਕਰਾਮਾਤ ਹੋਈ..
ਸੰਤਰੀ ਦੌੜਾ ਦੌੜਾ ਆਇਆ..ਅਖ਼ੇ ਬਾਹਰ ਗੇਟ ਤੇ ਕਿਸੇ ਗੋਲੀ ਚਲਾ ਦਿੱਤੀ..
ਸਾਰੇ ਮੈਨੂੰ ਛੱਡ ਡਰ ਕੇ ਭੋਰਿਆਂ ਵਿਚ ਵੜ ਗਏ..
ਉਹ ਅਜੇ ਵੀ ਰਾਖੀ ਕਰਦਾ..ਅਸੀਂ ਦਿਲੋਂ ਅਰਦਾਸ ਕਰਨੀ ਭੁੱਲ ਗਏ ਹਾਂ!

ਦਿੱਲੀ ਧਰਨੇ ਵਾਲੀ ਥਾਂ..ਆਰ.ਐਸ.ਐੱਸ ਦਾ ਕਰਿੰਦਾ..
ਮੋਦੀ ਜਿੰਦਾਬਾਦ ਦੇ ਨਾਹਰੇ ਲਾਉਂਦਾ ਫੜ ਲਿਆ..ਹਫਤੇ ਦੀ ਟਰੇਨਿੰਗ..ਪੈਸੇ,ਨੌਕਰੀ ਦਾ ਲਾਰਾ..ਆਖਿਆ ਲਾ ਕੇ ਬੱਸ ਦੌੜ ਜਾਣਾ..ਫੜਿਆ ਵੀ ਗਿਆ ਤਾਂ ਡਰਨਾ ਨਹੀਂ..ਇਹ ਕੌਂਮ ਕੁਝ ਨਹੀਂ ਆਖਦੀ..ਬਸ...

ਰੋ ਪੈਣਾ..ਤਰਸ ਯਕੀਨ ਬੜੀ ਛੇਤੀ ਆ ਜਾਂਦਾ ਇਸਨੂੰ..!

ਓਹੀ ਯਕੀਨ ਜਿਹੜਾ ਦਸਮ ਪਿਤਾ ਨੇ ਪਹਾੜੀ ਰਾਜਿਆਂ ਤੇ ਕੀਤਾ..
ਜਿਹਨਾਂ ਦੇ ਬਵੰਜਾ ਵਡੇਰੇ ਦਾਦੇ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਤੋਂ ਛੁਡਾਏ ਸਨ..
ਅੰਦਰੋਂ-ਅੰਦਰੀ ਡਰ ਗਏ..ਈਰਖਾ ਹੋ ਗਈ..ਅਨੰਦਪੁਰ..ਨਗਾਰੇ ਦੀ ਚੋਟ ਤ੍ਰਾਹ ਕੱਢ ਦਿੰਦੀ ਏ..
ਘੋੜਿਆਂ ਦੀਆਂ ਟਾਪਾਂ ਸੌਣ ਨਹੀਂ ਦਿੰਦਿਆਂ..ਮਹਾਰਾਜਿਆਂ ਵਾਂਙ ਵਿਚਰਦਾ ਏ..
ਆਟੇ ਦੇ ਗਊ ਭੇਜ ਸਹੁੰ ਖਾਦੀ..ਕਿਲਾ ਛੱਡ ਦੇਵੋ..ਹਮਲਾ ਨਹੀਂ ਕਰਦੇ..!
ਫੇਰ ਵੀ ਪਿੱਠ ਪਿੱਛੋਂ ਵਾਰ ਕੀਤਾ..ਸਿਰਸਾ ਨਦੀ ਤੇ ਪਰਿਵਾਰ ਵਿਛੜ ਗਿਆ..!
ਹੰਜੂ ਨਹੀਂ ਵਹਾਇਆ..ਵੱਡੇ ਅਜੀਤ ਨੂੰ ਸਾਮਣੇ ਸ਼ਹੀਦ ਹੁੰਦਿਆਂ ਵੇਖਿਆ..ਉੱਪਰ ਵਾਲੇ ਦਾ ਸ਼ੁਕਰਾਨਾ ਕੀਤਾ..ਤੇਰੀ ਅਮਾਨਤ ਤੇਰੇ ਕੋਲ ਅੱਪੜ ਗਈ..
ਫੇਰ ਨਿੱਕੇ ਜੁਝਾਰ ਸਿੰਘ ਨਾਲ ਇੰਝ ਹੀ ਹੁੰਦਾ ਵੇਖਿਆ..
ਨਿੱਕੇ ਨੀਹਾਂ ਵਿਚ ਚਿਣ ਦਿੱਤੇ..ਬੇਪਰਵਾਹ ਇਨਸਾਨ..”ਚਾਰ ਮੁਏ ਤੋਂ ਕਯਾ ਹੂਆ..ਜੀਵਤ ਕਈ ਹਜਾਰ”..ਆਖ ਗੱਲ ਆਈ ਗਈ ਕਰ ਦਿੱਤੀ!

ਦੱਸਦੇ ਚੀਮਾ ਖੁੱਡੀ ਵਾਲਾ ਤੂਫ਼ਾਨ ਸਿੰਘ ਘਰੋਂ ਤੁਰਨ ਲੱਗਾ ਤਾਂ ਮਾਂ ਆਖਣ ਲੱਗੀ ਪੁੱਤਰ ਅਜੇ ਨਿੱਕਾ ਏਂ..ਨਾ ਜਾ..
ਅੱਗੋਂ ਆਖਣ ਲੱਗਾ ਬੇਬੇ ਅਜੀਤ,ਜੁਝਾਰ ਨਾਲੋਂ ਤੇ ਵੱਡਾ ਹਾਂ..ਪੰਦਰਾਂ ਅਤੇ ਸਤਾਰਾਂ ਸਾਲ!

ਧੋਖੇ ਹੁੰਦੇ ਆਏ ਤੇ ਹੁੰਦੇ ਰਹਿਣਗੇ..
ਪਰ ਰਾਹ ਤੋਂ ਥਿੜਕ ਢਹਿੰਦੀ ਕਲਾ ਵੱਲ ਜਾ ਮੁੱਕ ਜਾਣਾ ਸਿੱਖ ਦਾ ਕਿਰਦਾਰ ਨਹੀਂ..
ਏਹੀ ਵਿਲੱਖਣਤਾ ਚੁੱਬਦੀ ਏ..ਵੱਢ-ਵੱਢ ਖਾਂਦੀ ਏ..ਇਹ ਸਾਡੇ ਵਿਚ ਰਲਦੇ ਕਿਓਂ ਨਹੀਂ!

55 ਸਾਲ ਪਹਿਲਾਂ ਬਣੀ ਹਿੰਦੀ ਫਿਲਮ “ਹਕੀਕਤ”..
ਚੀਨੀ ਫੌਜ ਸਿਰ ਤੇ..ਗੋਲੀ ਸਿੱਕਾ ਨਾਂਹ ਦੇ ਬਰੋਬਰ..ਅੰਤਾਂ ਦੇ ਠੰਡ..ਇੱਕ ਗੋਲੀ ਚੱਲਦੀ ਏ..
ਮੋਰਚੇ ਵਿਚ ਡਟੇ ਤਿੰਨ ਫੌਜੀ..ਇੱਕ ਸੱਜੇ ਪਾਸੇ ਵਾਲੇ ਨੂੰ ਪੁੱਛਦਾ..ਤੈਨੂੰ ਵੱਜੀ..ਆਖਦਾ ਨਹੀਂ..ਫੇਰ ਖੱਬੇ ਵਾਲੇ ਨੂੰ..ਆਖਦਾ ਨਹੀਂ ਮੇਰੇ ਨਹੀਂ ਵੱਜੀ..

ਆਖਦਾ ਇਸਦਾ ਮਤਲਬ ਫੇਰ ਮੇਰੇ ਵੱਜੀ ਏ..
ਫੇਰ ਤਿੰਨੋਂ ਹੱਸ ਪੈਂਦੇ..ਉਚੀ ਉਚੀ..!

ਮੌਤ ਦੇ ਮੂੰਹ ਵਿਚ ਪਿਆ ਵੀ ਹਮੇਸ਼ਾਂ ਹੱਸਦਾ ਅਤੇ ਏਨੀ ਗੱਲ ਆਖਦਾ ਹੋਇਆ ਗੁਰੂ ਦਾ ਖਾਲਸਾ..
ਬਰਛੇ ਚੱਕ ਲੋ ਰੰਬੀਆਂ ਤੇਜ ਕਰਲੋ..ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ
ਉਸਦੇ ਸਿਦਕ ਨੂੰ ਫੈਲਣੋਂ ਰੋਕੋਗੇ ਕੀ..ਜਿਹੜਾ ਰੱਖੀ ਆਉਂਦਾ ਸਿਰ ਤਲੀ ਉੱਤੇ

ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

2 Comments on “ਗੁਰੂ ਦਾ ਖਾਲਸਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)