More Punjabi Kahaniya  Posts
ਦੀਪ ਤੇ ਰਾਮ ਚਾਚੂ ਦੀ ਸਾਂਝ..


ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਸਧਾਰਨ ਜਿਹੀ ਕੁੜੀ ਜਿਸਦਾ ਨਾਂ ਦੀਪ ਹੈ!ਦੀਪ ਰੋਜ਼ ਇੱਕ ਅਜਨਬੀ ਸਿਆਣੇ ਬੰਦੇ ਨੂੰ ਮਿਲਦੀ ਹੈ!ਜਦੋਂ ਉਹ ਕਾਲਜ ਪੜ੍ਹਨ ਜਾਂਦੀ ਹੈ!ਹੌਲੀ ਹੌਲੀ ਦਿਨ ਲੰਘਦੇ ਜਾ ਰਹੇ ਹਨ!ਪਰ ਦੀਪ ਤੇ ਰਾਮ ਚਾਚੂ ਦਾ ਸਿਲਸਿਲਾਂ ਐਵੇ ਹੀ ਚਲਦਾ ਜਾ ਰਿਹਾ ਹੈ!ਦੀਪ ਰੋਜ਼ ਸੋਚਦੀ ਹੈ ਕਿ ਉਹ ਅੱਜ ਰਾਮ ਚਾਚੂ ਨਾਲ ਜਰੂਰ ਗੱਲਬਾਤ ਕਰੇਗੀ!ਪਰ ਸਾਹਮਣੇ ਆ ਕੇ ਉਹ ਕੋਈ ਵੀ ਗੱਲ ਨਹੀਂ ਕਰ ਪਾਉਦੀ!
ਇੱਕ ਦਿਨ ਦੀਪ ਰੋਜ਼ ਵਾਗ ਉਹੀ ਰਾਸਤੇ ਤੋਂ ਗੁਜਰ ਰਹੀ ਸੀ!ਤੇ ਰਾਮ ਚਾਚੂ ਨੇ ਆਪ ਹੀ ਅਵਾਜ ਮਾਰ ਲਈ ਤੇ ਕਹਿਣ ਲੱਗੇ ਹੋ ਪੁੱਤ ਠੀਕ ਹੋ!ਇਹ ਦੇਖ ਕੇ ਦੀਪ ਬਹੁਤ ਖੁਸ਼ ਹੋਈ ਤੇ ਕਹਿੰਦੀ ਹਾਂ ਜੀ ਚਾਚਾ ਜੀ ਮੈਂ ਠੀਕ ਹਾਂ ਤੁਸੀ ਕਿਵੇਂ ਹੋ!ਉਹਨਾਂ ਨਾਲ 5 ਕੁ ਮਿੰਟ ਗੱਲ ਕਰਕੇ ਦੀਪ ਅੱਗੇ ਚਲੀ ਗਈ!ਦੀਪ ਹਮੇਸ਼ਾ ਖੁਸ਼ ਰਹਿੰਦੀ ਸੀ!ਤੇ ਹਰ ਰੋਜ਼ ਰਾਮ ਚਾਚੂ ਨੂੰ ਮਿਲਦੀ ਤੇ ਉਹਨਾਂ ਨੂੰ ਦੇਖ ਕੇ ਉਹਦੀ ਖੁਸ਼ੀ ਹੌਰ ਵੀ ਦੁੱਗਣੀ ਹੋ ਜਾਂਦੀ!
ਉਹਨੂੰ ਰਾਮ ਚਾਚੂ ਦੀਆਂ ਗੱਲਾਂ ਵਿੱਚ ਆਪਣੇ ਦਾਦਾ ਜੀ ਦਾ ਪਿਆਰ ਦਿਖਾਈ ਦਿੰਦਾ! ਹਰ ਰੋਜ਼ 2 ਮਿੰਟ ਰਾਮ ਚਾਚੂ ਦੀਪ ਨੂੰ ਰਾਸਤੇ ਵਿੱਚ ਜਰੂਰ ਮਿਲਦੇ! ਤੇ ਉਹ ਹੱਸਦੀ ਹੋਈ ਗੱਲਾਂ ਕਰਕੇ ਅੱਗੇ ਚਲੀ ਜਾਂਦੀ!ਰਾਮ ਚਾਚੂ ਉਹਨੂੰ ਰੋਜ਼ ਇੱਕ ਹੀ ਗੱਲ ਕਹਿੰਦੇ ਪੁੱਤਰ ਜੀ ਅੱਜ ਬਹੁਤ ਖੁਸ਼ ਹੋ ਤੁਸੀ!ਤੇ ਉਹ ਵੀ ਅੱਗੋਂ ਹੱਸ ਕੇ ਕਹਿ ਦਿੰਦੀ ਚਾਚੂ ਜਿੰਦਗੀ ਨੇ ਕੋਈ ਦੁੱਖ ਹੀ ਨਹੀਂ ਦਿੱਤਾ ਫਿਰ ਖਿਸ਼ ਹੋਣਾ ਤਾਂ ਬਣਦਾ ਹੈ!ਚਾਚੂ ਵੀ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦਾ!ਪਰ ਦੀਪ ਦੇ ਚਿਹਰੇ ਦੀਆਂ ਖੁਸ਼ੀਆ ਦਾ ਕਾਰਣ ਉਹਦੇ ਮਾੜੇ ਹਾਲਾਤਾਂ ਦੇ ਦੁੱਖ ਸਨ!ਜੋ ਉਹਦੇ ਅੰਦਰ ਕੁੱਟ ਕੁੱਟ ਭਰੇ ਹੋਏ ਸਨ ਤੇ ਇਹਨਾਂ ਦੁੱਖਾਂ ਨੇ ਹੁਣ ਹਾਸਿਆਂ ਦਾ ਰੂਪ ਲੈ ਲਿਆ ਸੀ!
ਦੀਪ ਹਰ ਬੰਦੇ ਨਾਲ ਹੱਸ ਕੇ ਗੱਲਾਂ ਕਰਦੀ ਸੀ!ਹੁਣ ਹੱਸਣਾ ਉਹਨੇ...

ਆਪਣੀ ਆਦਤ ਬਣਾ ਲਈ ਸੀ!ਇੱਕ ਦਿਨ ਦੀ ਬਹੁਤ ਪ੍ਰੇਸ਼ਾਨ ਸੀ!ਤੇ ਅੰਦਰੋਂ ਅੰਦਰ ਆਪਣੇ ਆਪ ਨਾਲ ਜੂਝ ਰਹੀ ਸੀ!ਕਿਉਕਿ ਬਾਕੀ ਸੁਪਨਿਆਂ ਵਾਗ ਉਹਦੇ ਇੱਕ ਹੋ ਸੁਪਨੇ ਪਾਣੀ ਫਿਰ ਗਿਆ ਸੀ!ਜੋ ਉਸਨੂੰ ਉਸਦੀ ਆਖਰੀ ਉਮੀਦ ਲੱਗਦਾ ਸੀ!ਤੇ ਉਹ ਜਾ ਰਹੀ ਸੀ ਚੁੱਪ ਚਿਹਰੇ ਤੇ ਉਦਾਸੀ ਸੀ! ਤੇ ਰਾਮ ਚਾਚੂ ਕੋਲ ਪਹੁੰਚਣ ਵਾਲੀ ਸੀ!
ਕਿ ਇੱਕ ਦਮ ਉਸਨੂੰ ਖਿਆਲ ਆਇਆ ਕੇ ਚਾਚੂ ਉਹਨੂੰ ਹੱਸਦੀ ਨੂੰ ਦੇਖ ਕੇ ਖੁਸ਼ ਹੁੰਦੇ ਹੈ!ਜੇ ਅੇਵੇ ਦੇਖਣ ਗੇ ਕੀ ਪਤਾ ਉਹ ਵੀ ਉਦਾਸ ਹੋ ਜਾਣ ਤੇ ਪਤਾ ਨਹੀਂ ਕੀ ਸੋਚਣ ਗੇ!ਇਹ ਸੋਚ ਕੇ ਦੀਪ ਥੋੜਾ ਜਿਹਾ ਮੁਸਕਰਾਈ ਤੇ ਚਾਚੂ ਕੋਲ ਪਹੁੰਚਦੇ ਉਹਨੇ ਆਪਣੇ ਚਿਹਰੇ ਤੇ ਰੋਜ਼ ਵਾਲੀ ਖੁਸ਼ੀ ਲੈ ਆਈ!ਤੇ ਚਾਚੂ ਨੇ ਕਿਹਾ ਪੁੱਤਰਾ ਅੱਜ ਬਹੁਤ ਖੁਸ਼ ਲੱਗ ਰਿਹਾ ਕੀ ਗੱਲ ਕੋਈ ਲਾਟਰੀ ਤਾਂ ਨਹੀਂ ਲੱਗ ਗਈ!ਇਹ ਸੁਣ ਕੇ ਦੀਪ ਖਿੜਖਿੜਾ ਹੱਸ ਪਈ ਗੇ ਹਾਂ ਜੀ ਚਾਚੂ ਜੀ ਇਹ ਕਹਿ ਕੇ ਚਲੀ ਗਈ!
ਦੀਪ ਨੇ ਸੋਚਿਆ ਕਿ ਭਲੇ ਹੀ ਮੈਂ ਅੱਜ ਬਹੁਤ ਉਦਾਸ ਹਾਂ ਪਰ ਸ਼ੁਕਰ ਵਾਹਿਗੁਰੂ ਜੀ ਦਾ ਕੇ ਮੇਰੀ ਝੂਠੀ ਖੁਸ਼ੀ ਦੇਖ ਕੇ ਚਾਚੂ ਨੂੰ ਸੱਚੀ ਖੁਸ਼ੀ ਤਾਂ ਮਿਲੀ!ਮੈਂ ਆਪਣੀ ਉਦਾਸੀ ਕਰਕੇ ਉਹਨੂੰ ਨੂੰ ਦੁਖੀ ਨਹੀਂ ਕਰ ਸਕਦੀ ਜੋ ਮੈਨੂੰ ਦੇਖ ਕੇ ਖੁਸ਼ ਹੁੰਦੇ ਹਨ!ਤੇ ਉਸ ਦਿਨ ਤੋਂ ਬਾਅਦ ਦੁੱਖ ਚਾਹੇ ਕਿੰਨਾ ਵੀ ਵੱਡਾ ਹੋਵੇ ਪਰ ਦੀਪ ਹਮੇਸ਼ਾ ਖੁਸ਼ ਰਹਿੰਦੀ ਹੈਂ! ਤੇ ਆਖਿਰ ਚੋ ਮੈਂ ਇਹੋ ਕਹਿੰਦੀ ਹਾਂ ਤੇ ਸਾਰਾ ਕੁੱਝ ਭੁੱਲ ਕੇ ਜੋ ਤੁਾਹਡੇ ਆਪਣੇ ਨੇ ਉਹਨਾਂ ਲਈ ਜੀਅ ਕੇ ਤੇ ਖੁਸ਼ ਹੋ ਕੇ ਦੇਖੋ ੳਸਤਾਦ!ਸੱਚੀ ਜਿੰਦਗੀ ਜੀਉਣ ਦਾ ਸੁਆਦ ਬੜਾ ਆਉਦਾ!!!
ਧੰਨਵਾਦ 😊🙏🙏.
📝 #ਸੰਦੀਪਕੌਰਵਿਰਲ#

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)