More Punjabi Kahaniya  Posts
ਲਾਡੋ ਰਾਨੀ


ਲਾਡੋ ਰਾਨੀ 🌹🌹
ਭੂਆ ਬਚਨੀ ਨੂੰ ਏਨਾ ਚਾਅ ਕੇ ਉਹ ਭਤੀਜੀ ਦਾ ਰਿਸ਼ਤਾ ਕਰਾਉਣ ਲਈ ਬੁੱਕ ਭਰ ਭਰ ਡੁੱਲਦੀ ਫਿਰਦੀ l ਉਸ ਵੇਖ ਵਿਖਾਵੇ ਦਾ ਪ੍ਰੋਗਰਾਮ ਆਪਣੇ ਘਰੇ ਬਣਾ ਲਿਆ l
ਭਾਬੀ ਨੇ ਜਦੋਂ ਸੁਰਮਾ ਪਾ ਤੇ ਮੀਡੀਆਂ ਗੁੰਦ ਲਾਡੋ ਨੂੰ ਸ਼ੀਸ਼ਾ ਵਿਖਾਇਆ ਤਾਂ ਉਹ ਸੰਗ ਸੰਗਾਉਂਦੀ ਦੋਹਰੀ ਹੋ ਗਈl ਗੁਲਾਨਾਰੀ ਸੂਟ ਤੇ ਗੋਟੇ ਦੀ ਕਿਨਾਰੀ ਵਾਲੀ ਚੁੰਨੀ ਲੈ ਲਾਡੋ ਹੁਸਨਾਂ ਦੀ ਪਰੀ ਲਗ ਰਹੀ ਸੀ l
ਮੁੰਡੇ ਵਾਲਿਆਂ ਦੇ ਘਰ ਪਹੋੰਚ ਭੂਆ ਤਾਰੇ ਨੂੰ ਕਹਿੰਦੀ, ” ਤਾਰੇ ਪੁੱਤ !! ਗ੍ਰੇਜੀ ਸਾਬਣ ਨਾਲ ਨਹਾਕੇ, ਲੀੜੇ ਨਵੇਂ ਪਾਵੀਂ ਤੇ ਪੱਗ ਪੋਚਵੀਂ ਬਨੀ, ਮੇਰੀ ਭਤੀਜੀ ਕਿਸੇ ਹੂਰ ਤੋਂ ਘੱਟ ਨਹੀਂ ਊਂ l”
ਉਸ ਜਿਥੇ ਤਾਰੇ ਨੂੰ ਮੂੰਹ ਮੱਥਾ ਸਵਾਰਨ ਦੀ ਹਦਾਇਤ ਦਿੱਤੀ ਉੱਥੇ ਲਾਡੋ ਦੇ ਸੁਹੱਪਣ ਦਾ ਵਿਖਾਲਾ ਪਾ ਦਿੱਤਾ!
ਜਦੋਂ ਨੇਕ ਇਨਸਾਨ ਰਿਸ਼ਤੇ ਦੀ ਰਹਿਨੁਮਾਈ ਕਰ ਰਿਹਾ ਹੋਵੇ ਤਾਂ ਰਿਸ਼ਤਾ ਜੁੜਦਿਆਂ ਦੇਰ ਨਹੀਂ ਲਗਦੀ l ਦੋਹਾਂ ਧਿਰਾਂ ਰਿਸ਼ਤੇ ਦੀ ਹਾਮੀ ਭਰੀ ਤੇ ਰਿਸ਼ਤਾ ਪੱਕਾ ਹੋ ਗਿਆ l
ਵਿਆਹ ਦੀ ਤਰੀਕ ਪੱਕੀ ਹੋਈ ਤਾਂ , ਦੋਵਾਂ ਘਰਾਂ ਵਿਚ ਢੋਲਕੀਆਂ ਵੱਜਣ ਲਗੀਆਂ! ਮੁੰਡੇ ਵਾਲੇ ਘਰ ਘੋੜੀਆਂ ਤੇ ਕੁੜੀ ਘਰ ਲੰਮੀਆਂ ਹੇਕਾਂ ਲਾ ਸੁਹਾਗ ਗਾਏ ਜਾਣ ਲਗੇ!
ਹਲਵਾਈਆਂ ਤੇ ਨਾਈਆਂ ਨੇ ਆਪਣੇ ਹੁਨਰ ਦਾ ਮੁਜਾਹਰਾ ਕਰਦਿਆਂ ਜਦੋਂ ਮਠਿਆਈਆਂ ਅਤੇ ਵੰਨ ਸੁੱਵਨੇ ਪਕਵਾਨ ਤਿਆਰ ਕੀਤੇ ਤਾਂ ਲਾਡੋ ਕੇ ਮੁਹੱਲੇ ਦੀ ਫਿਜ਼ਾ ਲਜ਼ੀਜ਼ ਜਾਇਕਿਆਂ ਦੀਆਂ ਸੁਗੰਧੀਆਂ ਨਾਲ ਮਹਿਕ ਉੱਠੀ!
ਪਿੰਡ ਦੀ ਫਿਰਨੀ ‘ਤੇ ਉੱਡਦੀ ਧੂੜ ਵੇਖ ਪਿੰਡ ਵਾਸੀਆਂ ਨੂੰ ਜੰਝ ਆਉਣ ਦੀ ਭਾਖਿਆ...

ਹੋਣ ਲਗੀ! ਜੰਝ ਦੀ ਅਗਵਾਈ ਮੁੰਡੇ ਦਾ ਫੁੱਫੜ ਕਰ ਰਿਹਾ ਸੀ!
ਜਦੋਂ ਉਸ ਦੋਨਾਲੀ ਮੋੜਿਓਂ ਲਾਹ ਹਵਾਈ ਫਾਇਰ ਕੀਤੇ ਤਾਂ ਪੰਛੀ ਰੁੱਖਾਂ ਤੋਂ ਉੱਡ ਪੁੱਡ ਗਏ! ਆਤਿਸ਼ਬਾਜ ਨੇ ਜਦੋਂ ਹਵਾਈਆਂ ਦੇ ਫ਼ਿਤੀਆਂ ਨੂੰ ਅੱਗ ਲਈ ਤਾਂ ਕੁੱਤੀਆਂ ਗਿਰੀਆਂ ਉਤੇ ਚੜ੍ਹ ਭੌਕਣ ਲਗੀਆਂ!
ਮੁੰਡੇ ਦਾ ਪਿਓ ਲਾਲ ਥੈਲੀ ਚੋਂ ਜਦੋਂ ਭਾਨ ਦੀਆਂ ਮੁੱਠਾਂ ਭਰ ਭਰ ਸੁੱਟਦਾ ਤਾਂ ਪੈਸੇ ਲੁੱਟਣ ਲਈ ਨਿਆਣੇ ਆਪਸ ਵਿਚ ਗੁੱਥਮ ਗੁਥਾ ਹੋ ਲੜ ਪੈਂਦੇ!
ਉਸ ਇਕ ਦੋ ਮੁੱਠਾਂ ਬਨੇਰਿਆਂ ਨਾਲ ਲਮਕੀਆਂ ਕੁੜੀਆਂ ਵੱਲ ਸੁੱਟੀਆਂ, ਕੁਝ ਨੇ ਪੈਸੇ ਲੁਟੇ ਤੇ ਕੁਝ ਫਿੱਟਕਾਰ ਪਾਉਦਿਆ ਬੋਲੀਆਂ , “ਸ਼ਰਮ ਦਾ ਘਾਟਾ ਬੁੱੜੇ ਨੂੰ!”
ਤਾਰੇ ਦਾ ਫੁੱਫੜ ਬਾਰ ਬਾਰ ਮੁੱਛਾਂ ਨੂੰ ਵੱਟ ਚਾੜ੍ਹ ਦੋਨਾਲੀ ਚੋਂ ਫਾਇਰ ਕਰ ਦਹਿਸ਼ਤ ਫੈਲਾਅ ‘ ਗੱਬਰ ‘ ਹੋਣ ਦਾ ਭਰਮ ਪਾਲਦਾ ਤਾਂ ਸਾਰੇ ਮੁਸ਼ਕਣੀਆਂ ‘ਚ ‘ਹੱਸਦੇ!
ਮੁੰਡੇ ਦੇ ਜੀਜੇ ਨੇ ਜਦੋਂ ਬੈੰਡ ਵਜੇ ਅਗੇ ਨਾਗਨ ਡਾਂਸ ਕੀਤਾ ਤਾਂ ਉਸਦੀ ਤੰਗ ਪਤਲੂਣ ਦਾ ਆਸਣ ਓਦੜ ਗਿਆ… ਵੇਖਣ ਵਾਲਿਆਂ ਦੀਆਂ ਹੱਸ ਹੱਸ ਵਖੀਆਂ ਦੁੱਖਣ ਲਗ ਪਈਆਂ!
ਉਹ ਸੁਭਾਗਾ ਸਮਾਂ ਆ ਗਿਆ ਜਦੋਂ ਲਾਡੋ ਰਾਨੀ ਦੀ ਜੰਝ ਬੂਹੇ ਆਣ ਢੁੱਕੀ…..ਰੰਗ ਬਰੰਗੇ ਸੂਟਾਂ ਵਿਚ ਸੱਜੀਆ ਮੁਟਿਆਰਾਂ ਤੋਂ ਜਿਥੇ ਹੁਸਨ ਡੁੱਲ ਡੁੱਲ ਪੈਂਦਾ ਓਥੇ ਉਨ੍ਹਾਂ ਮਖੌਲ ਠੱਠੇ ਕਰਦਿਆਂ ਜੰਝ ਬੰਨ ਦਿੱਤੀ! (ਚਲਦਾ )
✍️:-ਗੁਰਨਾਮ ਨਿੱਜਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)