ਮੇਰੀ ਲਵ ਮੈਰਿਜ ਵਾਲੀ ਜਿੰਦਗੀ
ਅਮਨ ਦਾ ਅੱਜ ਜਨਮ ਦਿਨ ਸੀ ਸੋਚਿਆ ਕਿ ਗਿਫ਼੍ਟ ਲੈ ਜਾਵਾਂ ਉਸਨੂੰ ਖੁਸ਼ ਕਰਨ ਲਈ। ਟੈਮ ਤੇ ਗਿਫ਼੍ਟ ਦੇ ਕਿ ਵਿਸ਼ ਕਰੂੰਗਾ। ਸ਼ਾਮ ਨੂੰ ਓਫਸ ਤੋਂ ਨਿੱਕਲ ਕਿ 8 ਕੋ ਵਜੇ ਘਰ ਆਇਆ ਸੀ ,ਅਜੇ ਹੱਸ ਕਿ ਕਿਹਾ ਕਿਵੇਂ ਓ ਜਨਾਬ ਤਾਂ ਅੱਗੋਂ ਰੋਜ ਦੀ ਤਰ੍ਹਾਂ ਰੋਣ ਕਲੇਸ਼, ਅਤੇ ਮੇਹਣੇ, ਮਰ ਗਈ ਮੈਂ ਤੇਰੇ ਲੜ ਲੱਗ ਕਿ ਸੜ੍ਹ ਗਈ ਕਿਸਮਤ ਮੇਰੀ, ਇਕੇ ਸਾਹੇ ਕਈ ਕੁੱਛ ਕਹਿੰਦੀ ਅਮਨ ਨੇ ਫਿਰ ਪਹਿਲਾਂ ਵਾਂਗ ਮੇਰੀ ਮਾਂ ਤੇ ਛੋਟੇ ਛੋਟੇ ਇਲਜ਼ਾਮ ਲਗਾ ਕਿ ਖੂਬ ਬੇਜਤੀ ਕੀਤੀ,ਨਾਲ਼ ਦੀ ਨਾਲ ਪਿਓ ਭੈਣ ਭਰਾ ਅਤੇ ਰਿਸ਼ਤੇਦਾਰ ਵੀ ਨਹੀਂ ਬਖਸ਼ੇ,ਮੇਰਾ ਜੇਬ ਵਿੱਚ ਪਿਆ ਗਿਫ਼੍ਟ ਕੱਢਣ ਲਈ ਹੱਥ ਓਥੇ ਹੀ ਸੁੰਨ ਹੋ ਗਿਆ, ਤੇ ਹਰ ਰੋਜ ਦੀ ਤਰਾਂ ਅੱਜ ਵੀ ਮਾਯੂਸ ਹੋ ਕਿ ਬਿਨਾਂ ਰੋਟੀ ਖਾਣ ਤੋਂ ਬਿਨਾਂ ਹੀ ਲੰਮੇ ਪੈ ਗਿਆ,ਆਖਰ ਉਸ ਅਮਨ ਨੂੰ ਯਾਦ ਕਰਨ ਲੱਗਾ ਜੋ ਵਿਆਹ ਤੋਂ ਪਹਿਲਾਂ ਇੱਕ ਪਲ ਨਹੀਂ ਰਹਿੰਦੀ ਸੀ ਮੇਰੇ ਤੋਂ ਬਿਨਾਂ ਇਸ ਰਿਸ਼ਤੇ ਲਈ ਲੋਕ ਨਾਰਾਜ਼ ਸੀ ,ਜਿਵੇਂ ਮੇਰਾ ਪਰਿਵਾਰ ਅਮਨ ਦਾ ਪਰਿਵਾਰ ਪਰ ਸਿਰਫ ਮੇਰੀ ਮਾਂ ਨੇ ਹਾਮੀ ਭਰੀ ਸੀ ਸਾਡੀ ਲਵ ਮੈਰਿਜ ਲਈ ਕਿਉਂ ਕਿ ਲਵ ਮੈਰਿਜ ਨੂੰ ਪਿੰਡਾਂ ਵਿੱਚ ਅਜੇ ਵੀ ਇੱਕ ਨਾਜਾਇਜ਼ ਰਿਸ਼ਤਾ ਹੀ ਸਮਝਿਆ ਜਾਂਦਾ ਹੈ।ਇਸ ਰਿਸ਼ਤੇ ਨੂੰ ਕਿਸੇ ਵੀ ਅਪਣਾਇਆ ਨਹੀਂ ਸੀ ਉਸ ਟੈਮ ,ਪਤਾ ਨਹੀਂ ਕਿੰਨੀਆਂ ਕੋ ਮੁਸ਼ਕਲਾਂ ਝੱਲ ਕਿ ਇਹ ਸਾਡਾ ਰਿਸ਼ਤਾ ਸਿਰੇ ਲੱਗਾ ਸੀ ,ਹੁਣ ਅਮਨ ਦੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਦਿਲ ਨੂੰ ਵਲੂੰਧਰ ਕਿ ਰੱਖ ਦਿੰਦੀਆਂ, ਮੈਂ ਆਪਣੇ ਆਪ ਤੇ ਵੀ ਕਈ ਵਾਰ ਗੁੱਸੇ ਹੋ ਜਾਂਦਾ, ਇਹਨਾਂ ਇੱਕ- ਦੋ ਸਾਲਾਂ ਵਿੱਚ ਕਦੇ ਵੀ ਸ਼ਾਂਤੀ ਨਹੀਂ ਮਿਲੀ ਰੂਹ ਨੂੰ ਅਮਨ ਨੂੰ ਕਦੇ ਵੀ ਕਿਸੇ ਗੱਲ...
ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਪਰ ਪਤਾ ਨਹੀਂ ਕਿਉਂ ਇਹੋ ਜਿਹਾ ਵਤੀਰਾ ਕਰਨ ਲੱਗ ਗਈ ਸੀ , ਇਸ ਰਿਸ਼ਤੇ ਨੂੰ ਪਤਾ ਨਹੀਂ ਕਿੰਨੀਆਂ ਕੋ ਉਮੀਦਾਂ ਨਾਲ ਪਾਲਿਆ ਸੀ,ਹੁਣ ਲੱਗਦਾ ਸੀ ਕਿ ਇਹ ਸਾਰਾ ਕੁੱਛ ਵਿਆਸੱਥ ਹੀ ਗਿਆ ਹੋਏ ਤੇ ਮੇਰੀ ਲਵ ਮੈਰਿਜ ਇੱਕ ਵੱਡੀ ਭੁੱਲ ਹੋਏ, ਜੇ ਅਮਨ ਨੂੰ ਛੱਡਦਾ ਤਾਂ ਉਸਦੇ ਮਾਪੇ ਉਸਨੂੰ ਘਰ ਨਹੀਂ ਵੜਨ ਦੇਣਗੇ ,ਜੇ ਮੈਂ ਉਸਦੇ ਨਾਲ ਰਹਾ ਤਾਂ ਮੇਰੇ ਲਈ ਔਖਾ ਹੈ। ਇਸੇ ਕਸ਼ਮਕਸ਼ ਚੋ ਰਾਤ ਟੱਪ ਗਈ,ਹਰ ਰੋਜ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਖ਼ਾਨੇ ਵਿੱਚ ਗੱਲ ਨਹੀਂ ਪੈ ਰਹੀ ਬਸ ਇੱਕ ਹੀ ਜਿੱਦ ਪਰਿਵਾਰ ਤੋਂ ਅੱਡ ਬਾਹਰ ਹੋ ਜਾਓ। ਪਰ ਮੈਂ ਉਸ ਮਾਂ ਕਿਵੇਂ ਛਡ ਦਿਆਂ ਇਕੱਲੀ ਜਿਸਨੇ ਕਈ ਦੁੱਖ ਤਕਲੀਫ਼ਾਂ ਚੋ ਵੀ ਮੈਨੂੰ ਇਕੱਲਾ ਨਹੀਂ ਛੱਡਿਆ, ਫਿਰ ਮਾਂ ਦਾ ਕੋਈ ਗੁਨਾਹ ਲੱਗਾ ਨਹੀਂ ਮੈਨੂੰ ਕੋਈ ,ਬਸ ਅਮਨ ਦੀ ਜਿੱਦ ਹੀ ਵੱਡੀ ਹੁੰਦੀ ਜਾ ਰਹੀ ਸੀ ਦਿਨੋ ਦਿਨ, ਇਸ ਤੋਂ ਇਲਾਵਾ ਵੀ ਕਈ ਨਿੱਕੀਆਂ ਨਿੱਕੀਆਂ ਗੱਲਾਂ ਤੇ ਮੇਰੇ ਤੇ ਚਿੜ੍ਹਦੀ ਰਹਿੰਦੀ ਸੀ, ਆਖ਼ਰ ਚੁੱਪ ਚਾਪ ਕਰਕੇ ਜਿੰਦਗੀ ਜਿਉਣ ਦਾ ਹੀ ਮਨ ਬਣਾ ਲਿਆ, ਇੱਕ ਪਾਸੇ ਰੌਲਾ ਸੁਣਕੇ ਛੱਡ ਦੇਣਾ, ਖਾਮੋਸ਼ ਹੋ ਕਿ ਜ਼ਿੰਦਗੀ ਜਿਉਣ ਨਾਲ ਅਮਨ ਵੀ ਰੋਜ ਦੀ ਲੜਾਈ ਝਗੜੇ ਵਾਲੀ ਆਦਤ ਤੋਂ ਥੋੜੀ ਪਿੱਛੇ ਹੱਟਣ ਲੱਗੀ ਤੇ ਜਿੰਦਗੀ ਫਿਰ ਲੀਹ ਤੇ ਆ ਗਈ , ਹੁਣ ਗੁੱਸੇ ਤਾਂ ਹੁੰਦੀ ਪਰ ਪਿਆਰ ਨਾਲ।ਹੌਂਸਲਾ ਰਖਣ ਨਾਲ ਪਿਆਰ ਟੁੱਟਣ ਤੋਂ ਬੱਚ ਗਿਆ।
ਲੇਖਕ:- ਜਗਜੀਤ ਸਿੰਘ ਡੱਲ,ਪ੍ਰੈਸ ਮੀਡੀਆ,9855985137,8646017000
Sarbjeet Brar
baut e. vadia. message. rab mehar. kre